ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਐੱਸ. ਸੀ. ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ
Saturday, Mar 14, 2026 - 06:27 PM (IST)
ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਐੱਸ. ਸੀ. ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਜਥੇਦਾਰ ਗੁਲਜਾਰ ਸਿੰਘ ਰਾਣੀਕੇ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਦਲ ਦੇ ਐੱਸ. ਸੀ. ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੇ ਸਾਰੇ ਮਿਹਨਤੀ ਅਤੇ ਅਗਾਂਹਵਧੂ ਆਗੂਆਂ ਦੀ ਕਾਰਗੁਜ਼ਾਰੀ ਅਤੇ ਸੇਵਾ ਦੇ ਮੱਦੇਨਜ਼ਰ ਵੱਖ-ਵੱਖ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਅੱਜ ਜਾਰੀ ਸੁਚੀ 'ਚ 12 ਸੀਨੀਅਰ ਮੀਤ ਪ੍ਰਧਾਨ, 18 ਜਨਰਲ ਸਕੱਤਰ, 20 ਮੀਤ ਪ੍ਰਧਾਨ ਅਤੇ 21 ਸੰਯੁਕਤ ਸਕੱਤਰ ਬਣਾਏ ਗਏ ਹਨ। ਐਡਵੋਕੇਟ ਰਵਿੰਦਰ ਸਿੰਘ ਸੈਂਪਲਾ ਨੂੰ ਐੱਸ. ਸੀ. ਵਿੰਗ ਦਾ ਦਫਤਰ ਸਕੱਤਰ ਅਤੇ ਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ ਹੈ।
ਉਪਰੋਕਤ ਤੋਂ ਇਲਾਵਾ ਜਥੇਬੰਦੀ ਨੂੰ ਮਜਬੂਤ ਕਰਨ ਲਈ ਪੂਰੇ ਪੰਜਾਬ ਨੂੰ ਪੰਜ ਜ਼ੋਨਾਂ 'ਚ ਵੰਡ ਕੇ ਹਰ ਜ਼ੋਨ ਦੀ ਜ਼ਿੰਮੇਵਾਰੀ ਇਕ ਜ਼ੋਨ ਪ੍ਰਧਾਨ ਨੂੰ ਸੌਂਪੀ ਗਈ ਹੈ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਗਏ ਹਨ ਅਤੇ ਪਾਰਟੀ ਦਾ ਪ੍ਰਚਾਰ ਕਰਨ ਲਈ 9 ਪ੍ਰਚਾਰ ਸਕੱਤਰ ਬਣਾਏ ਗਏ ਹਨ।
ਇਹ ਵੀ ਪੜ੍ਹੋ: ਜਲੰਧਰ: ਕੈਂਬ੍ਰਿਜ ਸਕੂਲ ਦੀ ਵਿਦਿਆਰਥਣ ਦੀ ਮੌਤ ਬਾਰੇ ਵੱਡਾ ਖ਼ੁਲਾਸਾ! ਸੁਸਾਈਡ ਨੋਟ 'ਚ ਲਿਖਿਆ...
ਜਥੇਬੰਦੀ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ
ਜਿਨ੍ਹਾਂ ਆਗੂਆਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ, ਉਨ੍ਹਾਂ ਵਿੱਚ ਸੰਤ ਬਲਵੀਰ ਸਿੰਘ ਘੁੰਨਸ, ਸ. ਸੋਹਣ ਸਿੰਘ ਠੰਡਲ, ਸ. ਜੋਗਿੰਦਰ ਸਿੰਘ ਜਿੰਦੂ, ਸ਼੍ਰੀ ਦੇਸ ਰਾਜ ਸਿੰਘ ਧੁੱਗਾ, ਸ. ਬਿਕਰਮਜੀਤ ਸਿੰਘ ਖਾਲਸਾ, ਦਰਬਾਰਾ ਸਿੰਘ ਗੁਰੂ, ਐੱਸ. ਆਰ. ਕਲੇਰ, ਸ. ਸੂਬਾ ਸਿੰਘ ਬਾਦਲ, ਬਲਦੇਵ ਸਿੰਘ ਖਹਿਰਾ, ਹਰਪ੍ਰੀਤ ਸਿੰਘ ਮਲੋਟ, ਰਾਮ ਸਿੰਘ ਸ੍ਰੀ ਅਨੰਦਪੁਰ ਸਾਹਿਬ ਅਤੇ ਰਜਿੰਦਰ ਸਿੰਘ ਘੱਗਾ ਮਲੋਟ ਦੇ ਨਾਮ ਸ਼ਾਮਲ ਹਨ।
ਜਿਨ੍ਹਾਂ ਆਗੂਆਂ ਨੂੰ ਐੱਸ. ਸੀ. ਵਿੰਗ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ, ਉਨ੍ਹਾਂ ਵਿੱਚ ਹਰਮੋਹਨ ਸਿੰਘ ਸੰਧੂ, ਬਲਵਿੰਦਰ ਸਿੰਘ ਸੰਧੂ, ਸ. ਸੰਦੀਪ ਸਿੰਘ ਏ. ਆਰ, ਸ. ਗੁਰਚਰਨ ਸਿੰਘ ਸਿੱਧੂ ਬਠਿੰਡਾ, ਮਾਨ ਸਿੰਘ ਗੁਰੂ ਭੁੱਚੋ ਮੰਡੀ, ਐਡਵੋਕੇਟ ਸਤਨਾਮ ਸਿੰਘ ਰਾਹੀ ਭਦੌੜ, ਸ. ਰਾਜਨਬੀਰ ਸਿੰਘ ਸ਼੍ਰੀ ਹਰਗੋਬਿੰਦਪੁਰ, ਪ੍ਰੇਮ ਸਿੰਘ ਹਰਨਾਮਪੁਰਾ, ਮੱਖਣ ਸਿੰਘ ਲਾਲਕਾ ਨਾਭਾ, ਕਮਲ ਕੁਮਾਰ ਬੰਗਾਲੀ ਅੰਮ੍ਰਿਤਸਰ, ਸ. ਹਰਚੰਦ ਸਿੰਘ ਬੜੂੰਦੀ, ਗੁਰਪਾਲ ਸਿੰਘ ਖੇੜੀ ਰੋਪੜ, ਤੇਜਾ ਸਿੰਘ ਖਾਲਸਾ ਲੁਧਿਆਣਾ, ਹਰਿੰਦਰ ਸਿੰਘ ਵਿਰਕ ਲੁਧਿਆਣਾ, ਅਮਨਬੀਰ ਸਿੰਘ ਸਿਆਲੀ ਅੰਮ੍ਰਿਤਸਰ, ਸਵਰਨ ਸਿੰਘ ਹਰੀਪੁਰਾ, ਹਜੂਰਾ ਸਿੰਘ ਬਲਾਚੌਰ ਅਤੇ ਨਛੱਤਰ ਸਿੰਘ ਸੁਮਨ ਬੰਗਾ ਦੇ ਨਾਮ ਸ਼ਾਮਲ ਹਨ।
ਇਹ ਵੀ ਪੜ੍ਹੋ: ਅਮਿਤ ਸ਼ਾਹ ਦੇ ਇਕੱਲੇ ਚੋਣ ਲੜਣ ਦੇ ਬਿਆਨ ਪਿੱਛੋਂ ਸੁਖਬੀਰ ਬਾਦਲ ਦੀ ਭਾਜਪਾ ਨੂੰ ਦੋ-ਟੁੱਕ
ਜਿਨ੍ਹਾਂ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ, ਉਨ੍ਹਾਂ ਵਿੱਚ ਬਲਜੀਤ ਸਿੰਘ ਜਲਾਲਉਸਮਾਂ, ਗੁਰਿੰਦਰਪਾਲ ਸਿੰਘ ਰਣੀਕੇ, ਗੁਲਜਾਰ ਸਿੰਘ ਦਿੜਬਾ, ਕਬੀਰ ਦਾਸ ਨਾਭਾ, ਡਾ. ਨਿਸ਼ਾਨ ਸਿੰਘ ਬੁਢਲਾਡਾ, ਐਡਵੋਕੇਟ ਪਰਮਜੀਤ ਸਿੰਘ ਕਪੂਰਥਲਾ, ਕੇਵਲ ਸਿੰਘ ਬਾਦਲ, ਬਲਜਿੰਦਰ ਸਿੰਘ ਠੇਕੇਦਾਰ ਫਗਵਾੜਾ, ਪ੍ਰਗਟ ਸਿੰਘ ਬਨਵਾਲੀਪੁਰ, ਬੀਬੀ ਸਤਵੀਰ ਕੌਰ ਮਨਹੇੜਾ ਖਰੜ, ਗਿਆਨ ਚੰਦ ਭੱਟੀ ਕੋਹਾਲਾ, ਸ਼ੇਰ ਸਿੰਘ ਬਾਲੇਵਾਲ ਸੰਗਰੂਰ, ਬਲਬੀਰ ਚੰਦ ਕੋਲਧਾਰ, ਗੁਰਤੇਜ ਸਿੰਘ ਘੁੜਿਆਣਾ, ਭਜਨ ਸਿੰਘ ਮਾਹਲ ਅੰਮ੍ਰਿਤਸਰ, ਹੁਸਨ ਚੰਦ ਮਠਾਣ ਰੋਪੜ, ਸਮੁੰਦਰ ਸਿੰਘ ਖਰੜ, ਆਰ. ਪੀ. ਸਿੰਘ ਸ਼ੈਲੀ ਰੋਪੜ, ਅਮਰਜੀਤ ਸਿੰਘ ਮੱਕੋਵਾਲ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਅਤੇ ਪ੍ਰੀਤਮ ਸਿੰਘ ਬੁਰਜਹਸਨ ਦੇ ਨਾਮ ਸ਼ਾਮਲ ਹਨ। ਰਣਬੀਰ ਸਿੰਘ ਬਲਾਚੌਰ ਨੂੰ ਐੱਸ. ਸੀ. ਵਿੰਗ ਦਾ ਜੂਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਤਰਸੇਮ ਸਿੰਘ ਲਾਲਬਾਈ ਮੁਕਤਸਰ ਸਾਹਿਬ ਨੂੰ ਐੱਸ. ਸੀ. ਵਿੰਗ ਦਾ ਜਥੇਬੰਦਕ ਸਕੱਤਰ ਬਣਾਇਆ ਗਿਆ ਹੈ।
ਜਿਨ੍ਹਾਂ ਆਗੂਆਂ ਨੂੰ ਐੱਸ. ਸੀ. ਵਿੰਗ ਦਾ ਸੰਯੁਕਤ ਸਕੱਤਰ ਬਣਾਇਆ ਗਿਆ ਹੈ, ਉਨ੍ਹਾਂ 'ਚ ਮੇਜਰ ਸਿੰਘ ਆਧਨੀਆਂ, ਕਮਲਜੀਤ ਚਾਵਲਾ ਦੀਨਾਨਗਰ, ਮਨਜੀਤ ਸਿੰਘ ਮਦਨੀਪੁਰ ਪਾਇਲ, ਰਵੀ ਮੋਹਨ ਭੋਆ, ਨਾਥ ਸਿੰਘ ਹਮੀਦੀ ਮਹਿਲਕਲਾਂ, ਮੇਲਾ ਸਿੰਘ ਮਪੀਆਣਾ, ਪਰਮਜੀਤ ਸਿੰਘ ਫਰਮਾਹੀ, ਰਘਬੀਰ ਸਿੰਘ ਦਰਦੀ, ਭੂਰਾ ਸਿੰਘ ਭਾਈਦੇਸਾ, ਰੰਗੀ ਸਿੰਘ ਖਾਰਾ, ਬਖਸ਼ੀਸ ਸਿੰਘ ਡਿਆਲ ਰਾਜਪੂਤਾਂ, ਕੇਵਲ ਸਿੰਘ ਸੋਹਤਾ, ਸਤਨਾਮ ਸਿੰਘ ਜੰਡ ਮੰਗੋਲੀ, ਮੋਹਨ ਸਿੰਘ ਚਮਿਆਰਾ, ਚਰਨਜੀਤ ਸਿੰਘ ਸਹੋਤਾ, ਬਾਬਾ ਅਜੀਤ ਸਿੰਘ ਛੰਨਾਂ, ਅੰਗਰੇਜ ਸਿੰਘ ਤਪਾਖੇੜਾ, ਪਰਮਜੀਤ ਸਿੰਘ ਵਡਾਲੀ, ਜਸਪ੍ਰੀਤ ਸਿੰਘ ਨੋਸਹਿਰਾ ਖੁਰਦ, ਸ. ਅਵਤਾਰ ਸਿੰਘ ਲਹਿਰਾ ਅਤੇ ਮਨਪ੍ਰੀਤ ਚੋਪੜਾ ਜਲੰਧਰ ਦੇ ਨਾਮ ਸ਼ਾਮਲ ਹਨ।
ਇਹ ਵੀ ਪੜ੍ਹੋ: ਪੰਜਾਬ ਲਈ 5 ਦਿਨ ਅਹਿਮ! ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert, 18 ਤਾਰੀਖ਼ ਤੱਕ ਸਾਵਧਾਨ ਰਹਿਣ ਇਹ ਜ਼ਿਲ੍ਹੇ
ਜਿਹੜੇ ਆਗੂ ਪ੍ਰਚਾਰ ਨਿਯੁਕਤ ਕੀਤੇ ਗਏ ਹਨ, ਉਨ੍ਹਾਂ ਵਿੱਚ ਹੈਪੀ ਭੀਲ ਅੰਮ੍ਰਿਤਸਰ, ਸ. ਗੁਰਨਾਮ ਸਿੰਘ ਬਿਲਗਾ, ਨਛੱਤਰ ਸਿੰਘ ਤੋਲਾਵਾਲਾ, ਮੋਤੀ ਸਿੰਘ ਘਰਾਟ, ਮਨਜੀਤ ਸਿੰਘ ਮਹਿਤੋਂ, ਸੁਖਚੈਨ ਸਿੰਘ ਤਪਾਖੇੜਾ, ਜੀਤ ਸਿੰਘ ਭਾਟੀਆ ਬੰਗਾ, ਡਾ. ਲਾਲ ਚੰਦ ਨਵਾਂਸ਼ਹਿਰ ਅਤੇ ਸ. ਬਿਕਰਮਜੀਤ ਸਿੰਘ ਖਾਲਸਾ ਲੁਧਿਆਣਾ ਦੇ ਨਾਮ ਸ਼ਾਮਲ ਹਨ।
ਜਿਹੜੇ ਆਗੂਆਂ ਨੂੰ ਵੱਖ-ਵੱਖ ਜ਼ੋਨ ਵਾਈਜ਼ ਪ੍ਰਧਾਨ ਬਣਾਇਆ ਗਿਆ ਹੈ, ਉਨ੍ਹਾਂ ਵਿੱਚ ਕੁਲਦੀਪ ਸਿੰਘ ਬੂਲੇਪੁਰ ਨੂੰ ਪ੍ਰਧਾਨ ਦੋਆਬਾ ਜੋਨ, ਰਾਜਵਿੰਦਰ ਸਿੰਘ ਧਰਮਕੋਟ ਪ੍ਰਧਾਨ ਮਾਲਵਾ ਜ਼ੋਨ-1 ਜਿਸ ਵਿੱਚ ਜ਼ਿਲ੍ਹਾ ਲੁਧਿਆਣਾ, ਸੰਗਰੂਰ, ਬਰਨਾਲਾ ਅਤੇ ਮੋਗਾ ਸ਼ਾਮਲ ਹਨ। ਇਸੇ ਤਰ੍ਹਾਂ ਸਵਰਨ ਹੀਰੇਵਾਲਾ ਨੂੰ ਪ੍ਰਧਾਨ ਮਾਲਵਾ ਜ਼ੋਨ-2 ਜਿਸ ਵਿੱਚ ਜ਼ਿਲ੍ਹਾ ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਜ਼ਿਲ੍ਹਾ ਫਰੀਦਕੋਟ ਸ਼ਾਮਲ ਹੋਣਗੇ। ਸ਼ਮਸ਼ੇਰ ਸਿੰਘ ਪੁਰਖਾਲਵੀ ਨੂੰ ਪ੍ਰਧਾਨ ਮਾਲਵਾ ਜ਼ੋਨ-3 ਜਿਸ ਵਿੱਚ ਜ਼ਿਲ੍ਹਾ ਪਟਿਆਲਾ, ਮੋਹਾਲੀ, ਫਹਿਤਗੜ੍ਹ ਸਾਹਿਬ ਅਤੇ ਰੋਪੜ ਜ਼ਿਲ੍ਹੇ ਸ਼ਾਮਲ ਹਨ। ਇਸੇ ਤਰਾਂ ਸ. ਕੁਲਦੀਪ ਸਿੰਘ ਲਾਲੀ ਬੋਪਰਾਏ ਬਾਜ ਸਿੰਘ ਨੂੰ ਮਾਝਾ ਜੋਨ ਦਾ ਐਸ.ਸੀ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਬਣਾਓ ਖੇਤਰੀ ਪਾਰਟੀ ਦੀ ਸਰਕਾਰ, ਲਿਆ ਦੇਵਾਂਗੇ ਪੂਰੇ ਨਜ਼ਾਰੇ: ਸੁਖਬੀਰ ਬਾਦਲ
ਜਿਹੜੇ ਆਗੂਆਂ ਨੂੰ ਜ਼ਿਲ੍ਹਾਵਾਰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਵਿੱਚ ਮਨਜੀਤ ਸਿੰਘ ਨੰਗਲ ਦਿਆਲ ਸਿੰਘ ਪ੍ਰਧਾਨ ਅੰਮ੍ਰਿਤਸਰ (ਦਿਹਾਤੀ), ਦਿਲਬਾਗ ਸਿੰਘ ਅੰਨਗੜ੍ਹ ਪ੍ਰਧਾਨ ਅੰਮ੍ਰਿਤਸ਼ਰ (ਸ਼ਹਿਰੀ), ਰਾਜਵੰਤ ਸਿੰਘ ਕੋਟਭਾਰਾ ਪ੍ਰਧਾਨ ਜ਼ਿਲ੍ਹਾ ਬਠਿੰਡਾ, ਸੋਨੂੰ ਮੱਲੀ ਤਪਾ ਪ੍ਰਧਾਨ ਬਰਨਾਲਾ (ਸ਼ਹਿਰੀ), ਗੁਰਤੇਜ ਸਿੰਘ ਖੁੱਡੀ ਪ੍ਰਧਾਨ ਬਰਨਾਲਾ (ਦਿਹਾਤੀ), ਡਾ. ਅਰਜਨ ਸਿੰਘ ਅਮਲੋਹ ਜ਼ਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ (ਦਿਹਾਤੀ), ਰਣਜੀਤ ਸਿੰਘ ਕੌਂਸਲਰ ਪ੍ਰਧਾਨ ਫਰੀਦਕੋਟ (ਸ਼ਹਿਰੀ), ਸੁਖਵਿੰਦਰ ਸਿੰਘ ਕੋਟਸੁਖੀਆ ਪ੍ਰਧਾਨ ਫਰੀਦਕੋਟ (ਦਿਹਾਤੀ), ਜਸਪਾਲ ਸਿੰਘ ਲੱਖੋਕੇ ਬਹਿਰਾਮ ਪ੍ਰਧਾਨ ਫਿਰੋਜਪੁਰ (ਦਿਹਾਤੀ), ਰੌਣਕੀ ਰਾਮ ਆਲੋਵਾਲ ਪ੍ਰਧਾਨ ਗੁਰਦਾਸਪੁਰ (ਸ਼ਹਿਰੀ), ਲਖਵਿੰਦਰ ਸਿੰਘ ਘੁੰਮਣ ਪ੍ਰਧਾਨ ਗੁਰਦਾਸਪੁਰ (ਦਿਹਾਤੀ), ਸ. ਪ੍ਰੇਮ ਸਿੰਘ ਪਿੱਪਲਾਂਵਾਲਾ ਪ੍ਰਧਾਨ ਹੁਸ਼ਿਆਰਪੁਰ (ਸ਼ਹਿਰੀ), ਸਰਬਜੀਤ ਸਿੰਘ ਮੋਮੀ ਮੂਣਕ ਪ੍ਰਧਾਨ ਹੁਸ਼ਿਆਰਪੁਰ (ਦਿਹਾਤੀ), ਭਜਨ ਲਾਲ ਚੋਪੜਾ ਪ੍ਰਧਾਨ ਜਲੰਧਰ (ਸ਼ਹਿਰੀ), ਸ. ਮੋਹਣ ਸਿੰਘ ਕੰਡਿਆਲਾ ਪ੍ਰਧਾਨ ਜਲੰਧਰ (ਦਿਹਾਤੀ), ਸਰੂਪ ਸਿੰਘ ਖਲਵਾੜਾ ਪ੍ਰਧਾਨ ਕਪੂਰਥਲਾ (ਸ਼ਹਿਰੀ), ਸੁਰਿੰਦਰ ਸਿੰਘ ਦੇਸਲ ਪ੍ਰਧਾਨ ਕਪੂਰਥਲਾ (ਦਿਹਾਤੀ), ਸ. ਕੁਲਦੀਪ ਸਿੰਘ ਖਾਲਸਾ ਪ੍ਰਧਾਨ ਲੁਧਿਆਣਾ (ਸ਼ਹਿਰੀ), ਸ. ਸੁਖਵਿੰਦਰ ਸਿੰਘ ਪਾਹਵਾ ਪ੍ਰਧਾਨ (ਪੁਲਿਸ ਜਿਲਾ ਖੰਨਾਂ), ਜਗਰੂਪ ਸਿੰਘ ਗੁੱਜਰਵਾਲ ਪ੍ਰਧਾਨ (ਪੁਲਸ ਜ਼ਿਲ੍ਹਾ ਜਗਰਾਓਂ), ਰਣਧੀਰ ਸਿੰਘ ਥਰਾਜ ਪ੍ਰਧਾਨ ਜ਼ਿਲ੍ਹਾ ਮੋਗਾ, ਸਿੰਦਰਪਾਲ ਸਿੰਘ ਚਕੇਰੀਆਂ ਪ੍ਰਧਾਨ ਜ਼ਿਲ੍ਹਾ ਮਾਨਸਾ, ਰਾਮ ਸਿੰਘ ਆਹਨਖੇੜੀ ਪ੍ਰਧਾਨ ਜਿਲਾ ਮਲੇਰਕੋਟਲਾ, ਦਿਲਬਾਗ ਸਿੰਘ ਮੀਆਂਪੁਰ ਪ੍ਰਧਾਨ ਜਿਲਾ ਮੋਹਾਲੀ, ਪਰਮਿੰਦਰ ਸਿੰਘ ਪਾਸ਼ਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ (ਸ਼ਹਿਰੀ), ਭਗਤ ਸਿੰਘ ਫਤੂਹੀ ਖੇੜਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ (ਦਿਹਾਤੀ), ਗੁਰਚਰਨ ਸਿੰਘ ਖਾਲਸਾ ਪ੍ਰਧਾਨ ਪਟਿਆਲਾ (ਸ਼ਹਿਰੀ), ਹਰਬੰਸ ਸਿੰਘ ਜੋਗੀਪੁਰ ਪ੍ਰਧਾਨ ਪਟਿਆਲਾ (ਦਿਹਾਤੀ), ਨਿਰਮਲ ਸਿੰਘ ਹਰੀਵਾਲ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਪ੍ਰਧਾਨ ਜ਼ਿਲ੍ਹਾ ਰੋਪੜ੍ਹ (ਸ਼ਹਿਰੀ), ਸ੍ਰੀ ਰਜਿੰਦਰ ਕੁਮਾਰ ਪ੍ਰਧਾਨ ਰੋਪੜ੍ਹ (ਦਿਹਾਤੀ), ਸ਼੍ਰੀ ਦਿਨੇਸ਼ ਕੁਮਾਰ ਕਰੀਹਾ ਪ੍ਰਧਾਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਗੋਬਿੰਦ ਸਿੰਘ ਰਾਮਨਗਰ ਸਿਬੀਆਂ ਪ੍ਰਧਾਨ ਜ਼ਿਲ੍ਹਾ ਸੰਗਰੂਰ (ਦਿਹਾਤੀ), ਜਗਤਾਰ ਸਿੰਘ ਧੂੰਦਾ ਪ੍ਰਧਾਨ ਜ਼ਿਲ੍ਹਾ ਤਰਨਤਾਰਨ ਦੇ ਨਾਮ ਸ਼ਾਮਲ ਹਨ।
ਸੁਰਜੀਤ ਸਿੰਘ ਰਾਜਾ ਨੂੰ ਚੰਡੀਗੜ੍ਹ (ਯੂ.ਟੀ) ਦਾ ਐੱਸ. ਸੀ. ਵਿੰਗ ਦਾ ਪ੍ਰਧਾਨ ਬਣਾਇਆ ਗਿਆ ਹੈ। ਜਿਹੜੇ ਆਗੂਆਂ ਨੂੰ ਹਲਕਾਵਾਰ ਪ੍ਰਧਾਨ ਬਣਾਇਆ ਗਿਆ ਹੈ, ਉਨ੍ਹਾਂ ਵਿੱਚ ਸੰਦੀਪ ਸਿੰਘ ਪ੍ਰਧਾਨ ਹਲਕਾ ਅੰਮ੍ਰਿਤਸਰ (ਪੱਛਮੀ), ਬਲਜੀਤ ਸਿੰਘ ਲਾਲੀ ਪ੍ਰਧਾਨ ਹਲਕਾ ਅੰਮ੍ਰਿਤਸਰ (ਉਤਰੀ), ਪਵਨ ਗਿੱਲ ਪ੍ਰਧਾਨ ਹਲਾਕ ਅੰਮ੍ਰਿਤਸਰ (ਦੱਖਣੀ) ਅਤੇ ਜਗਚਾਨਣ ਸਿੰਘ ਗਿੱਲ ਪ੍ਰਧਾਨ ਹਲਕਾ ਅੰਮ੍ਰਿਤਸਰ (ਕੇਂਦਰੀ) ਦੇ ਨਾਮ ਸ਼ਾਮਲ ਹਨ।
ਇਹ ਵੀ ਪੜ੍ਹੋ: ਜਲੰਧਰ ਦੇ ਕੈਂਬ੍ਰਿਜ ਸਕੂਲ ਦੀ ਵਿਦਿਆਰਥਣ ਦੀ ਮੌਤ ਦੇ ਮਾਮਲੇ 'ਚ ਨਵੀਂ ਅਪਡੇਟ! ਕੁੜੀ ਦੀ CCTV ਨੇ ਖੋਲ੍ਹਿਆ ਵੱਡਾ ਰਾਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
