1 ਕੁਇੰਟਲ ਤੋਂ ਵੱਧ ਗਾਂਜੇ ਸਮੇਤ ਫੜਿਆ ਗਿਆ ਨਸ਼ਾ ਤਸਕਰ
Monday, Mar 02, 2026 - 06:37 PM (IST)
ਲੁਧਿਆਣਾ (ਅਨਿਲ): ਕ੍ਰਾਈਮ ਬ੍ਰਾਂਚ ਲੁਧਿਆਣਾ ਦੀ ਪੁਲਸ ਪਾਰਟੀ ਵੱਲੋਂ ਇਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਪਾਸੋਂ ਕੁੱਲ 1 ਕੁਇੰਟਲ 05 ਕਿੱਲੋ ਗਾਂਜਾ ਬਰਾਮਦ ਕੀਤਾ ਗਿਆ ਹੈ। ਪੁਲਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ, ਕ੍ਰਾਈਮ ਬ੍ਰਾਂਚ ਲੁਧਿਆਣਾ ਦੀ ਪੁਲਸ ਪਾਰਟੀ ਵੱਲੋਂ ਮੁਖਬਰੀ ਦੇ ਆਧਾਰ ‘ਤੇ ਮੁਕੱਦਮਾ ਨੰਬਰ 50 ਮਿਤੀ 01-03-2026 ਅਧੀਨ ਧਾਰਾ 20C/61/85 NDPS ਐਕਟ ਥਾਣਾ ਹੈਬੋਵਾਲ ਲੁਧਿਆਣਾ ਦਰਜ ਕਰਕੇ ਰਾਜਪੁਰਾ ਪੁੱਲੀ ਹੈਬੋਵਾਲ ਲੁਧਿਆਣਾ ਵਿਖੇ ਨਾਕਾਬੰਦੀ ਕੀਤੀ ਗਈ ਸੀ।
ਇਸ ਦੌਰਾਨ ਮੁਲਜ਼ਮ ਸੰਤੋਸ਼ ਸਾਹਨੀ ਪੁੱਤਰ ਟੂਸੋ ਸਾਹਨੀ ਵਾਸੀ ਪਿੰਡ ਬਾਗੋਪੁਰ ਜ਼ਿਲ੍ਹਾ ਸਮਸਤੀਪੁਰ (ਬਿਹਾਰ), ਹਾਲ ਵਾਸੀ ਕਿਰਾਏਦਾਰ ਕੁਲਵੰਤ ਸਿੰਘ ਦਾ ਵੇਹੜਾ, ਗਲੀ ਨੰਬਰ 3, ਪੰਜ ਪੀਰ ਰੋਡ, ਅਮ੍ਰਿਤ ਕਲੋਨੀ ਡੇਅਰੀ ਕੰਪਲੈਕਸ ਲੁਧਿਆਣਾ ਨੂੰ ਬਿਨ੍ਹਾਂ ਨੰਬਰੀ ਐਕਟੀਵਾ (ਰੰਗ ਸਿਲਵਰ ਗਰੇਅ ) ਸਮੇਤ ਕਾਬੂ ਕਰਕੇ ਇਸ ਪਾਸੋਂ 25 ਕਿੱਲੋਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ। ਪੁੱਛਗਿੱਛ ਦੌਰਾਨ ਦੋਸ਼ੀ ਦੀ ਨਿਸ਼ਾਨਦੇਹੀ ‘ਤੇ ਹੋਰ 80 ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ। ਇਸ ਤਰ੍ਹਾਂ ਕੁੱਲ 01 ਕੁਇੰਟਲ 05 ਕਿਲੋਗ੍ਰਾਮ ਗਾਂਜਾ ਬਰਾਮਦ ਹੋਇਆ ਹੈ। ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ।
