ਬਦਲਵੇਂ ਪ੍ਰਬੰਧ ਕਰਨ ’ਚ ਜੁਟੀ ਜਨਤਾ! ਗੈਸ ਸਿਲੰਡਰਾਂ ਦੀ ਕਮੀ ਕਾਰਨ ਇੰਡਕਸ਼ਨ ਚੁੱਲ੍ਹਿਆਂ ਦੀ ਵਿਕਰੀ ਵਧੀ

Friday, Mar 13, 2026 - 05:39 PM (IST)

ਬਦਲਵੇਂ ਪ੍ਰਬੰਧ ਕਰਨ ’ਚ ਜੁਟੀ ਜਨਤਾ! ਗੈਸ ਸਿਲੰਡਰਾਂ ਦੀ ਕਮੀ ਕਾਰਨ ਇੰਡਕਸ਼ਨ ਚੁੱਲ੍ਹਿਆਂ ਦੀ ਵਿਕਰੀ ਵਧੀ

ਜਲੰਧਰ (ਧਵਨ)-ਮੱਧ-ਪੂਰਬ 'ਚ ਚੱਲ ਰਹੀ ਜੰਗ ਕਾਰਨ ਐੱਲ. ਪੀ. ਜੀ. ਗੈਸ ਸਿਲੰਡਰਾਂ ਦੀ ਸਪਲਾਈ ਪ੍ਰਭਾਵਿਤ ਹੋਣ ਲੱਗੀ ਹੈ, ਜਿਸ ਦਾ ਅਸਰ ਹੁਣ ਘਰੇਲੂ ਬਾਜ਼ਾਰ ਵਿਚ ਵੀ ਵਿਖਾਈ ਦੇ ਰਿਹਾ ਹੈ। ਗੈਸ ਸਿਲੰਡਰ ਆਸਾਨੀ ਨਾਲ ਉਪਲੱਬਧ ਨਾ ਹੋਣ ਅਤੇ ਕਈ ਥਾਵਾਂ ’ਤੇ ਦੇਰੀ ਨਾਲ ਸਪਲਾਈ ਮਿਲਣ ਕਾਰਨ ਲੋਕਾਂ ਨੇ ਹੁਣ ਬਿਜਲੀ ਨਾਲ ਚੱਲਣ ਵਾਲੇ ਇੰਡਕਸ਼ਨ ਚੁੱਲ੍ਹਿਆਂ ਵੱਲ ਰੁਖ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹੀ ਕਾਰਨ ਹੈ ਕਿ ਪਿਛਲੇ ਕੁਝ ਦਿਨਾਂ ਦੌਰਾਨ ਬਾਜ਼ਾਰ ਵਿਚ ਇੰਡਕਸ਼ਨ ਚੁੱਲ੍ਹਿਆਂ ਦੀ ਵਿਕਰੀ ਵਿਚ ਜ਼ਿਕਰਯੋਗ ਵਾਧਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਅਨੰਦਪੁਰ ਸਾਹਿਬ 'ਚ ਮਾਈਨਿੰਗ ਮਾਫ਼ੀਆ ਸਰਗਰਮ: ਸੁਖਪਾਲ ਖਹਿਰਾ

ਇਲੈਕਟ੍ਰਾਨਿਕਸ ਸਾਮਾਨ ਦੇ ਕਾਰੋਬਾਰੀਆਂ ਅਨੁਸਾਰ ਪਹਿਲਾਂ ਜਿੱਥੇ ਲੋਕ ਗੈਸ ਚੁੱਲ੍ਹੇ ’ਤੇ ਹੀ ਨਿਰਭਰ ਰਹਿੰਦੇ ਸਨ, ਉੱਥੇ ਹੀ ਹੁਣ ਗੈਸ ਸਿਲੰਡਰ ਦੀ ਅਨਿਸ਼ਚਿਤ ਉਪਲੱਬਧਤਾ ਕਾਰਨ ਲੋਕ ਬਦਲਵੇਂ ਪ੍ਰਬੰਧ ਦੇ ਰੂਪ ਵਿਚ ਇੰਡਕਸ਼ਨ ਚੁੱਲ੍ਹੇ ਖ਼ਰੀਦ ਰਹੇ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕਈ ਗਾਹਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਗੈਸ ਸਿਲੰਡਰ ਸਮੇਂ ਸਿਰ ਨਹੀਂ ਮਿਲ ਪਾ ਰਿਹਾ, ਇਸ ਲਈ ਖਾਣਾ ਬਣਾਉਣ ਵਿਚ ਪ੍ਰੇਸ਼ਾਨੀ ਤੋਂ ਬਚਣ ਲਈ ਉਹ ਇਲੈਕਟ੍ਰਿਕ ਇੰਡਕਸ਼ਨ ਚੁੱਲ੍ਹੇ ਖਰੀਦਣਾ ਜ਼ਿਆਦਾ ਸੁਰੱਖਿਅਤ ਬਦਲ ਸਮਝ ਰਹੇ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਇਕ ਹਫ਼ਤੇ ਵਿਚ ਇੰਡਕਸ਼ਨ ਚੁੱਲ੍ਹਿਆਂ ਦੀ ਵਿਕਰੀ ਵਿਚ ਲਗਭਗ 30 ਤੋਂ 40 ਫ਼ੀਸਦੀ ਤੱਕ ਵਾਧਾ ਹੋਇਆ ਹੈ। ਖ਼ਾਸ ਕਰਕੇ ਛੋਟੇ ਪਰਿਵਾਰ, ਕਿਰਾਏਦਾਰ ਅਤੇ ਵਿਦਿਆਰਥੀ ਵਰਗ ਦੇ ਲੋਕ ਇਸ ਉਪਕਰਨ ਨੂੰ ਜ਼ਿਆਦਾ ਪਸੰਦ ਕਰ ਰਹੇ ਹਨ, ਕਿਉਂਕਿ ਇਹ ਘੱਟ ਜਗ੍ਹਾ ਘੇਰਦਾ ਹੈ ਅਤੇ ਬਿਜਲੀ ’ਤੇ ਆਸਾਨੀ ਨਾਲ ਚਲਾਇਆ ਜਾ ਸਕਦਾ ਹੈ।

ਇਲੈਕਟ੍ਰਾਨਿਕਸ ਬਾਜ਼ਾਰ ਦੇ ਦੁਕਾਨਦਾਰਾਂ ਅਨੁਸਾਰ ਇੰਡਕਸ਼ਨ ਚੁੱਲ੍ਹੇ ਦੀਆਂ ਕੀਮਤਾਂ ਵੀ ਆਮ ਲੋਕਾਂ ਦੀ ਪਹੁੰਚ ਵਿਚ ਹਨ। ਦੁਕਾਨਦਾਰਾਂ ਦਾ ਇਹ ਵੀ ਕਹਿਣਾ ਹੈ ਕਿ ਕਈ ਗਾਹਕ ਗੈਸ ਚੁੱਲ੍ਹੇ ਦੇ ਨਾਲ-ਨਾਲ ਇੰਡਕਸ਼ਨ ਚੁੱਲ੍ਹੇ ਨੂੰ ਵਾਧੂ ਬਦਲ ਦੇ ਰੂਪ ਵਿਚ ਖਰੀਦ ਰਹੇ ਹਨ ਤਾਂ ਜੋ ਹੰਗਾਮੀ ਸਥਿਤੀ ਵਿਚ ਖਾਣਾ ਬਣਾਉਣ ਵਿਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ। ਖਾਸ ਕਰ ਕੇ ਕੰਮਕਾਜੀ ਪਰਿਵਾਰ ਅਤੇ ਹੋਸਟਲ ਵਿਚ ਰਹਿਣ ਵਾਲੇ ਨੌਜਵਾਨ ਵਰਗ ਦੇ ਵਿਚਕਾਰ ਇਸ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ।

ਇਹ ਵੀ ਪੜ੍ਹੋ: Punjab:ਰੇਲਵੇ ਸਟੇਸ਼ਨ 'ਤੇ ਹੰਗਾਮਾ! ਮਹਿਲਾ ਕਲਰਕ ਯਾਤਰੀ ਨੂੰ ਬੋਲੀ ਨਹੀਂ ਦੇਵਾਂਗੀ ਟਿਕਟ, ਫਿਰ ਹੋਇਆ...

ਦੂਜੇ ਪਾਸੇ ਖ਼ਪਤਕਾਰਾਂ ਦਾ ਕਹਿਣਾ ਹੈ ਕਿ ਜੇਕਰ ਗੈਸ ਸਿਲੰਡਰਾਂ ਦੀ ਸਪਲਾਈ ਆਮ ਨਹੀਂ ਹੁੰਦੀ ਤਾਂ ਆਉਣ ਵਾਲੇ ਸਮੇਂ ਵਿਚ ਇੰਡਕਸ਼ਨ ਚੁੱਲ੍ਹਿਆਂ ਦੀ ਮੰਗ ਹੋਰ ਵੀ ਵਧ ਸਕਦੀ ਹੈ। ਵਪਾਰੀਆਂ ਦਾ ਮੰਨਣਾ ਹੈ ਕਿ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਇਲੈਕਟ੍ਰਿਕ ਕਿਚਨ ਉਪਕਰਨਾਂ ਦੀ ਵਿਕਰੀ ਵਿਚ ਆਉਣ ਵਾਲੇ ਦਿਨਾਂ ਵਿਚ ਹੋਰ ਤੇਜ਼ੀ ਆ ਸਕਦੀ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਜੇਕਰ ਗੈਸ ਸਿਲੰਡਰਾਂ ਦੀ ਸਪਲਾਈ ਵਿਚ ਸੁਧਾਰ ਨਾ ਹੋਇਆ ਤਾਂ ਆਉਣ ਵਾਲੇ ਸਮੇਂ ਵਿਚ ਇੰਡਕਸ਼ਨ ਚੁੱਲ੍ਹੇ ਦੇ ਨਾਲ-ਨਾਲ ਹੋਰ ਇਲੈਕਟ੍ਰਿਕ ਕਿਚਨ ਉਪਕਰਨਾਂ ਜਿਵੇਂ ਇਲੈਕਟ੍ਰਿਕ ਕੇਤਲੀ, ਰਾਈਸ ਕੁੱਕਰ ਅਤੇ ਮਾਈਕ੍ਰੋਵੇਵ ਓਵਨ ਦੀ ਵਿਕਰੀ ਵਿਚ ਹੋਰ ਵੀ ਵਾਧਾ ਵੇਖਣ ਨੂੰ ਮਿਲ ਸਕਦਾ ਹੈ।

ਇਹ ਵੀ ਪੜ੍ਹੋ: ਕਰਜ਼ੇ ਹੇਠ ਦੱਬੇ ਪੰਜਾਬ 'ਚ ਕਰੋੜਾਂ ਦੀ ਫਜ਼ੂਲਖ਼ਰਚੀ! ਪ੍ਰਤਾਪ ਬਾਜਵਾ ਨੇ 'ਆਪ' ਸਰਕਾਰ 'ਤੇ ਸਾਧਿਆ ਨਿਸ਼ਾਨਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


 


author

shivani attri

Content Editor

Related News