ਮਿਡਲ ਈਸਟ ''ਚ ਤਣਾਅ: UAE ''ਚ ਆਈ. ਸੀ. ਐੱਸ. ਈ. ਤੇ ਆਈ. ਐੱਸ. ਸੀ. ਦੀਆਂ ਬੋਰਡ ਪ੍ਰੀਖਿਆਵਾਂ ਰੱਦ
Saturday, Mar 14, 2026 - 10:27 AM (IST)
ਲੁਧਿਆਣਾ (ਵਿੱਕੀ) : ਮਿਡਲ ਈਸਟ ਵਿਚ ਚੱਲ ਰਹੇ ਤਣਾਅ ਕਾਰਨ ਕਾਊਂਸਲ ਫਾਰ ਦਾ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਜ਼ (ਸੀ. ਆਈ. ਐੱਸ. ਸੀ. ਈ.) ਨੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਸਾਰੇ ਕੇਂਦਰਾਂ ਦੇ ਲਈ ਕਲਾਸ 10ਵੀਂ (ਆਈ. ਸੀ. ਐੱਸ. ਈ.) ਤੇ ਕਲਾਸ 12ਵੀਂ (ਆਈ. ਐੱਸ. ਸੀ.) ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ। ਇਸ ਫੈਸਲੇ ਨਾਲ ਯੂ. ਏ. ਈ. ਵਿਚ ਪੜ੍ਹ ਰਹੇ ਹਜ਼ਾਰਾਂ ਭਾਰਤੀ ਵਿਦਿਆਰਥੀ ਪ੍ਰਭਾਵਿਤ ਹੋਏ ਹਨ। ਪਹਿਲਾਂ ਇਨ੍ਹਾਂ ਪ੍ਰੀਖਿਆਵਾਂ ਅੱਗੇ ਪਾ ਦਿੱਤੀਆਂ ਗਈਆਂ ਸਨ ਪਰ ਇਲਾਕੇ ਦੀ ਬਦਲਦੀ ਸਥਿਤੀ ਨੂੰ ਦੇਖਦੇ ਹੁਣ ਇਨ੍ਹਾਂ ਨੂੰ ਪੂਰੀ ਤਰ੍ਹਾਂ ਰੱਦ ਕਰਨ ਦਾ ਨਿਰਣਾ ਲਿਆ ਗਿਆ ਹੈ।
ਇਹ ਵੀ ਪੜ੍ਹੋ : ਹਲਵਾਰਾ ਹਵਾਈ ਅੱਡੇ ਤੋਂ ਉਡਾਣਾਂ ਲਈ ਰਾਹ ਪੱਧਰਾ, ਏਅਰ ਇੰਡੀਆ ਵੱਲੋਂ ਹਫ਼ਤੇ 'ਚ 14 ਉਡਾਣਾਂ ਦਾ ਪ੍ਰਸਤਾਵ
ਸਕੂਲਾਂ ਨੂੰ ਭੇਜੇ ਗਏ ਸਰਕੂਲਰ ਵਿਚ ਪ੍ਰੀਸ਼ਦ ਨੇ ਦੱਸਿਆ ਕਿ ਇਹ ਫੈਸਲਾ ਨਾਲੇਜ ਐਂਡ ਹਿਊਮਨ ਡਿਵੈੱਲਪਮੈਂਟ ਅਥਾਰਟੀ ਅਤੇ ਦੁਬਈ ਸਥਿਤ ਭਾਰਤੀ ਅੰਬੈਸੀ ਦੇ ਨਾਲ ਚਰਚਾ ਤੋਂ ਬਾਅਦ ਲਿਆ ਗਿਆ ਹੈ। ਪ੍ਰੀਖਿਆਵਾਂ ਨੂੰ ਪਹਿਲਾਂ 2 ਮਾਰਚ ਤੋਂ 6 ਅਪ੍ਰੈਲ ਦੇ ਵਿਚ ਕਰਵਾਉਣ ਦੀ ਯੋਜਨਾ ਸੀ ਪਰ ਸੁਰੱਖਿਆ ਹਾਲਾਤਅਤੇ ਵੱਡੇ ਪੱਧਰ ’ਤੇ ਪ੍ਰੀਖਿਆ ਦੇ ਪ੍ਰਬੰਧ ਵਿਚ ਆ ਰਹੀਆਂ ਮੁਸ਼ਕਲਾਂ ਕਾਰਨ ਇਨ੍ਹਾਂ ਨੂੰ ਰੱਦ ਕਰਨਾ ਪਿਆ। ਮਿਡਲ ਈਸਟ ਵਿਚ ਈਰਾਨ, ਅਮਰੀਕਾ ਅਤੇ ਇਜ਼ਰਾਈਲ ਦੇ ਵਿਚ ਵਧਦੇ ਤਣਾਅ ਕਾਰਨ ਯੂ.ਏ.ਈ., ਓਮਾਨ ਅਤੇ ਬਹਿਰੀਨ ਵਿਚ ਮਿਸਾਈਨ ਅਤੇ ਡ੍ਰੋਨ ਗਤੀਵਿਧੀਆਂ ਵਧੀਆਂ ਹਨ। ਦੁਬਈ ਦੇ ਕੁਝ ਹਿੱਸਿਆਂ ਵਿਚ ਮਲਬਾ ਡਿੱਗਣ ਦੀਆਂ ਖ਼ਬਰਾਂ ਨੇ ਸੁਰੱਖਿਆ ਚਿੰਤਾਵਾਂ ਵਧਾ ਦਿੱਤੀਆਂ ਹਨ। ਪ੍ਰੀਖਿਆਵਾਂ ਰੱਦ ਹੋਣ ਤੋਂ ਬਾਅਦ ਹੁਣ ਵਿਦਿਆਰਥੀਆਂ ਦਾ ਮੁੱਲਆਂਕਣ ਕਿਵੇਂ ਹੋਵੇਗਾ, ਇਸ ’ਤੇ ਅਜੇ ਕੋਈ ਅਧਿਕਾਰਤ ਘੋਸ਼ਣਾ ਨਹੀਂ ਹੋਈ ਹੈ।
ਇਹ ਵੀ ਪੜ੍ਹੋ : ਜੰਗ ਦਾ ਅਸਰ: ਜੈੱਟ ਫਿਊਲ ਦੀਆਂ ਕੀਮਤਾਂ 'ਚ ਰਿਕਾਰਡ 58% ਦਾ ਉਛਾਲ, ਹਵਾਈ ਸਫ਼ਰ ਹੋਵੇਗਾ ਹੋਰ ਮਹਿੰਗਾ
ਹਾਲਾਂਕਿ ਐਕਸਪਰਟਸ ਦਾ ਮੰਨਣਾ ਹੈ ਕਿ ਸਕੂਲ ਇੰਟਰਨਲ ਅਸੈੱਸਮੈਂਟ, ਪ੍ਰੀ ਬੋਰਡ, ਪਿਛਲੇ ਰਿਕਾਰਡ ਤੇ ਪ੍ਰੈਕਟੀਕਲ ਦੇ ਅੰਕਾਂ ਨੂੰ ਆਧਾਰ ਬਣਾ ਕੇ ਰਿਜ਼ਲਟ ਤਿਆਰ ਕਰ ਸਕਦੇ ਹਨ। ਦੁਬਈ, ਆਬੂ ਧਾਬੀ ਤੇ ਸ਼ਾਰਜਾਹ ਦੇ ਸਕੂਲਾਂ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਘਬਰਾਉਣ ਨਹੀਂ ਤੇ ਅੱਗੇ ਦੇ ਨਿਰਦੇਸ਼ਾਂ ਦਾ ਇੰਤਜ਼ਾਰ ਕਰਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
