ਟੀ-20 ਵਰਲਡ ਕੱਪ ''ਚ ਭਾਰਤ ਦੀ ਇਤਿਹਾਸਕ ਜਿੱਤ ’ਤੇ ਜਲੰਧਰ ਦੀਆਂ ਸੜਕਾਂ ''ਤੇ ਮਨਾਇਆ ਗਿਆ ਜਸ਼ਨ
Monday, Mar 09, 2026 - 12:01 PM (IST)
ਜਲੰਧਰ (ਖੁਰਾਣਾ)-ਟੀ-20 ਵਰਲਡ ਕੱਪ ਦੇ ਫਾਈਨਲ ਮੁਕਾਬਲੇ ਵਿਚ ਭਾਰਤੀ ਟੀਮ ਨੇ ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੂੰ ਵੱਡੇ ਅੰਤਰ ਨਾਲ ਹਰਾ ਕੇ ਵਿਸ਼ਵ ਜੇਤੂ ਬਣਨ ਦਾ ਮਾਣ ਹਾਸਲ ਕੀਤਾ। ਇਸ ਇਤਿਹਾਸਕ ਜਿੱਤ ਨੂੰ ਲੈ ਕੇ ਪੂਰੇ ਦੇਸ਼ ਵਿਚ ਜ਼ਬਰਦਸਤ ਉਤਸ਼ਾਹ ਅਤੇ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ। ਕ੍ਰਿਕਟ ਪ੍ਰੇਮੀਆਂ ਵਿਚ ਮੈਚ ਨੂੰ ਲੈ ਕੇ ਸਵੇਰ ਤੋਂ ਹੀ ਖ਼ਾਸਾ ਰੋਮਾਂਚ ਬਣਿਆ ਹੋਇਆ ਸੀ, ਕਿਉਂਕਿ ਫਾਈਨਲ ਵਿਚ ਪਹੁੰਚੀਆਂ ਦੋਵਾਂ ਟੀਮਾਂ ਨੂੰ ਹੀ ਮਜ਼ਬੂਤ ਮੰਨਿਆ ਜਾ ਰਿਹਾ ਸੀ। ਇਸੇ ਉਤਸ਼ਾਹ ਨੂੰ ਦੇਖਦੇ ਹੋਏ ਜਲੰਧਰ ਦੇ ਵੱਕਾਰੀ ਜਿਮਖ਼ਾਨਾ ਕਲੱਬ ਵਿਚ ਮੈਨੇਜਮੈਂਟ ਵੱਲੋਂ ਆਪਣੇ ਮੈਂਬਰਾਂ ਲਈ ਫਾਈਨਲ ਮੁਕਾਬਲਾ ਦੇਖਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਪਹਿਲਾਂ ਫੋਨ 'ਤੇ ਕਿਹਾ-ਤੁਸੀਂ ਡਾਕਟਰ ਬੋਲਦੇ... ਫਿਰ ਹਸਪਤਾਲ 'ਤੇ ਚਲਾ 'ਤੀਆਂ ਗੋਲ਼ੀਆਂ
ਕਲੱਬ ਕੰਪਲੈਕਸ ਵਿਚ ਵੱਡੀ ਐੱਲ. ਈ. ਡੀ. ਸਕ੍ਰੀਨ ਲਾਈ ਗਈ, ਜਿੱਥੇ ਸੈਂਕੜੇ ਮੈਂਬਰ ਆਪਣੇ ਪਰਿਵਾਰਾਂ ਸਮੇਤ ਇਕੱਠੇ ਹੋਏ ਅਤੇ ਸਾਂਝੇ ਤੌਰ ’ਤੇ ਮੈਚ ਦਾ ਆਨੰਦ ਮਾਣਿਆ। ਮੈਚ ਦੌਰਾਨ ਹਰ ਚੌਕੇ-ਛੱਕੇ ਅਤੇ ਵਿਕਟ ’ਤੇ ਦਰਸ਼ਕਾਂ ਵਿਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲਿਆ। ਕਲੱਬ ਕੰਪਲੈਕਸ ਵਿਚ ਮੌਜੂਦ ਕ੍ਰਿਕਟ ਪ੍ਰੇਮੀਆਂ ਨੇ ਤਾੜੀਆਂ, ਹੂਟਿੰਗ ਅਤੇ ਜੈਕਾਰਿਆਂ ਨਾਲ ਖਿਡਾਰੀਆਂ ਦਾ ਉਤਸ਼ਾਹ ਵਧਾਇਆ।

ਜਿਉਂ-ਜਿਉਂ ਮੈਚ ਰੋਮਾਂਚਕ ਮੋੜ ’ਤੇ ਪਹੁੰਚਦਾ ਗਿਆ, ਦਰਸ਼ਕਾਂ ਦਾ ਜੋਸ਼ ਵੀ ਵਧਦਾ ਗਿਆ। ਜਿਉਂ ਹੀ ਭਾਰਤ ਨੇ ਫੈਸਲਾਕੁੰਨ ਪਲ ਵਿਚ ਜਿੱਤ ਹਾਸਲ ਕੀਤੀ ਤਾਂ ਕਲੱਬ ਕੰਪਲੈਕਸ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਹਾਜ਼ਰ ਲੋਕਾਂ ਨੇ ਇਕ ਦੂਜੇ ਨੂੰ ਗਲੇ ਲਾ ਕੇ ਵਧਾਈ ਦਿੱਤੀ ਅਤੇ ਭਾਰਤ ਮਾਤਾ ਦੇ ਜੈਕਾਰਿਆਂ ਨਾਲ ਜਸ਼ਨ ਮਨਾਇਆ। ਇਸ ਮੌਕੇ ਕਲੱਬ ਕੰਪਲੈਕਸ ਵਿਚ ਦੇਰ ਤਕ ਤਿਉਹਾਰ ਵਰਗਾ ਮਾਹੌਲ ਬਣਿਆ ਰਿਹਾ।




ਇਹ ਵੀ ਪੜ੍ਹੋ: ਪੰਜਾਬ 'ਚ ਕਹਿਰ ਵਰਾਏਗੀ ਗਰਮੀ! ਅਗਲੇ 5 ਦਿਨਾਂ ਲਈ ਪੜ੍ਹੋ ਮੌਸਮ ਦੀ Latest ਅਪਡੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
