ਦੇਸ਼ ਦੇ ਕੁੱਲ ਉਤਪਾਦਨ 'ਚ 12% ਹਿੱਸਾ ਪਾਉਣ ਵਾਲੇ 'ਲੀਚੀ ਕਿਸਾਨਾਂ' ਦੀ ਵਧੀ ਚਿੰਤਾ, ਹੋ ਸਕਦੈ ਭਾਰੀ ਨੁਕਸਾਨ
Wednesday, Mar 04, 2026 - 05:50 PM (IST)
ਬਿਜ਼ਨੈੱਸ ਡੈਸਕ : ਪੱਛਮੀ ਏਸ਼ੀਆ ਵਿੱਚ ਜਾਰੀ ਈਰਾਨ-ਇਜ਼ਰਾਈਲ ਜੰਗ ਦੀ ਅੱਗ ਹੁਣ ਪੰਜਾਬ ਦੇ ਬਾਗਾਂ ਤੱਕ ਪਹੁੰਚ ਗਈ ਹੈ। ਪਠਾਨਕੋਟ ਦੀ ਮਸ਼ਹੂਰ 'ਗੁਲਾਬ ਦੀ ਖੁਸ਼ਬੂ' ਵਾਲੀ ਲੀਚੀ, ਜਿਸ ਨੇ ਪਿਛਲੇ ਸਾਲ ਖਾੜੀ ਦੇਸ਼ਾਂ ਦੇ ਬਾਜ਼ਾਰਾਂ ਵਿੱਚ ਆਪਣੀ ਮਿਠਾਸ ਬਿਖੇਰੀ ਸੀ, ਇਸ ਵਾਰ ਅੰਤਰਰਾਸ਼ਟਰੀ ਤਣਾਅ ਕਾਰਨ ਵੱਡੇ ਸੰਕਟ ਵਿੱਚ ਫਸ ਗਈ ਹੈ। ਸਾਲ 2026 ਵਿੱਚ ਦੁਬਈ ਅਤੇ ਕਤਰ ਲਈ ਲੀਚੀ ਦੀ ਖੇਪ ਭੇਜਣ ਨੂੰ ਲੈ ਕੇ ਅਨਿਸ਼ਚਿਤਤਾ ਦੇ ਬੱਦਲ ਛਾ ਗਏ ਹਨ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, Middle East ਤਣਾਅ ਦਰਮਿਆਨ ਕੀਮਤਾਂ 'ਚ ਆਈ ਭਾਰੀ ਗਿਰਾਵਟ
ਪਿਛਲੇ ਸਾਲ ਦੀ ਸਫਲਤਾ ਤੋਂ ਬਾਅਦ ਵਧਿਆ ਸੀ ਉਤਸ਼ਾਹ
ਸਾਲ 2025 ਵਿੱਚ 'ਏਪੀਡਾ' (APEDA) ਦੇ ਸਹਿਯੋਗ ਨਾਲ ਪਹਿਲੀ ਵਾਰ ਪਠਾਨਕੋਟ ਤੋਂ 1 ਮੀਟ੍ਰਿਕ ਟਨ ਲੀਚੀ ਕਤਰ ਦੀ ਰਾਜਧਾਨੀ ਦੋਹਾ ਅਤੇ 0.5 ਮੀਟ੍ਰਿਕ ਟਨ ਦੁਬਈ ਭੇਜੀ ਗਈ ਸੀ। ਵਿਦੇਸ਼ਾਂ ਵਿੱਚ ਬਿਹਤਰ ਭਾਅ ਮਿਲਣ ਕਾਰਨ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਸੀ, ਜਿਸ ਕਾਰਨ ਕਈ ਬਾਗਬਾਨਾਂ ਨੇ ਇਸ ਸਾਲ ਵਧੇਰੇ ਮੁਨਾਫੇ ਦੀ ਉਮੀਦ ਵਿੱਚ ਉਤਪਾਦਨ ਅਤੇ ਰਕਬਾ ਵਧਾਉਣ ਲਈ ਵਾਧੂ ਨਿਵੇਸ਼ ਵੀ ਕੀਤਾ ਸੀ।
ਇਹ ਵੀ ਪੜ੍ਹੋ : Strait of Hormuz ਨੂੰ ਬੰਦ ਕਰਨ ਦਾ ਐਲਾਨ, LPG ਸਪਲਾਈ 'ਤੇ ਵਧਿਆ ਖ਼ਤਰਾ ਤੇ ਪੈਟਰੋਲ-ਡੀਜ਼ਲ...
ਜੰਗ ਕਾਰਨ ਵਧੀਆਂ ਮੁਸ਼ਕਲਾਂ
ਮੌਜੂਦਾ ਹਾਲਾਤ ਨੇ ਕਿਸਾਨਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ। ਖਾੜੀ ਖੇਤਰ ਵਿੱਚ ਫੌਜੀ ਤਣਾਅ ਕਾਰਨ ਏਅਰ-ਕਾਰਗੋ ਰੂਟ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਅਤੇ ਸਮੁੰਦਰੀ ਰਸਤੇ ਰਾਹੀਂ ਮਾਲ ਭੇਜਣਾ ਵੀ ਮਹਿੰਗਾ ਹੋ ਗਿਆ ਹੈ। ਬੀਮਾ ਪ੍ਰੀਮੀਅਮ ਅਤੇ ਲੌਜਿਸਟਿਕਸ ਲਾਗਤ ਵਿੱਚ ਭਾਰੀ ਵਾਧਾ ਹੋਇਆ ਹੈ। ਲੀਚੀ ਇੱਕ ਬਹੁਤ ਹੀ ਨਾਜ਼ੁਕ ਫਲ ਹੈ, ਜੋ ਲੰਬੇ ਸਮੇਂ ਤੱਕ ਰਸਤੇ ਵਿੱਚ ਰਹਿਣ ਕਾਰਨ ਜਲਦੀ ਖਰਾਬ ਹੋ ਜਾਂਦਾ ਹੈ,। ਇਸੇ ਖਤਰੇ ਨੂੰ ਦੇਖਦੇ ਹੋਏ ਖਾੜੀ ਦੇਸ਼ਾਂ ਦੇ ਆਯਾਤਕਾਂ ਨੇ ਫਿਲਹਾਲ ਨਵੇਂ ਆਰਡਰ ਰੋਕ ਦਿੱਤੇ ਹਨ।
ਇਹ ਵੀ ਪੜ੍ਹੋ : ਟੈਕਸ ਬਚਾਉਣ ਦੇ ਚੱਕਰ ’ਚ ਦੁਬਈ ਗਏ ਭਾਰਤੀਆਂ ਦੀ ਵਧੀ ਮੁਸੀਬਤ, ਜਾਣੋ ਨਿਵੇਸ਼ ’ਤੇ ਕੀ ਹੋ ਸਕਦੈ ਅਸਰ
ਪੰਜਾਬ ਦੇ ਲੀਚੀ ਉਤਪਾਦਨ 'ਤੇ ਇੱਕ ਨਜ਼ਰ
- ਕੁੱਲ ਉਤਪਾਦਨ: ਵਿੱਤੀ ਸਾਲ 2023-24 ਵਿੱਚ ਪੰਜਾਬ ਦਾ ਲੀਚੀ ਉਤਪਾਦਨ 71,490 ਮੀਟ੍ਰਿਕ ਟਨ ਰਿਹਾ, ਜੋ ਦੇਸ਼ ਦੇ ਕੁੱਲ ਉਤਪਾਦਨ ਦਾ 12.39 ਫੀਸਦੀ ਹੈ।
- ਖੇਤੀ ਹੇਠ ਰਕਬਾ: ਸੂਬੇ ਵਿੱਚ 4,327 ਹੈਕਟੇਅਰ ਖੇਤਰ ਵਿੱਚ ਲੀਚੀ ਦੀ ਖੇਤੀ ਹੁੰਦੀ ਹੈ।
- ਔਸਤ ਪੈਦਾਵਾਰ: ਪੰਜਾਬ ਵਿੱਚ ਔਸਤਨ 16,523 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਲੀਚੀ ਪੈਦਾ ਹੁੰਦੀ ਹੈ।
ਇਹ ਵੀ ਪੜ੍ਹੋ : ਜੇ Burj Khalifa ਨੂੰ ਜੰਗ 'ਚ ਹੁੰਦਾ ਹੈ ਨੁਕਸਾਨ ਤਾਂ ਕੀ ਮਿਲਣਗੇ 150 ਕਰੋੜ? ਜਾਣੋ Insurance ਦਾ ਸੱਚ
ਘਰੇਲੂ ਬਾਜ਼ਾਰ 'ਚ ਕੀਮਤਾਂ ਡਿਗਣ ਦਾ ਡਰ
ਮੰਡੀ ਵਿੱਚ ਇਸ ਸਮੇਂ ਲੀਚੀ ਦਾ ਥੋਕ ਭਾਅ ਕਰੀਬ 7,000 ਰੁਪਏ ਪ੍ਰਤੀ ਕੁਇੰਟਲ (70 ਰੁਪਏ ਪ੍ਰਤੀ ਕਿਲੋ) ਹੈ, ਜਦੋਂ ਕਿ ਦਿੱਲੀ ਵਰਗੇ ਸ਼ਹਿਰਾਂ ਵਿੱਚ ਇਹ 150 ਤੋਂ 200 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ। ਮਾਹਿਰਾਂ ਅਨੁਸਾਰ ਜੇਕਰ ਨਿਰਯਾਤ ਪੂਰੀ ਤਰ੍ਹਾਂ ਠੱਪ ਰਹਿੰਦਾ ਹੈ, ਤਾਂ ਵਾਧੂ ਮਾਲ ਘਰੇਲੂ ਬਾਜ਼ਾਰ ਵਿੱਚ ਆਵੇਗਾ, ਜਿਸ ਨਾਲ ਕੀਮਤਾਂ ਵਿੱਚ ਭਾਰੀ ਗਿਰਾਵਟ ਆ ਸਕਦੀ ਹੈ। ਹੁਣ ਬਾਗਬਾਨਾਂ ਦੀਆਂ ਨਜ਼ਰਾਂ ਘਰੇਲੂ ਬਾਜ਼ਾਰ ਅਤੇ ਖੇਤਰ ਵਿੱਚ ਸ਼ਾਂਤੀ ਦੀ ਬਹਾਲੀ 'ਤੇ ਟਿਕੀਆਂ ਹਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦਾ ਨੁਕਸਾਨ ਘੱਟ ਹੋ ਸਕੇ।
ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਬਦਲ ਜਾਣਗੇ PAN, Tax ਤੇ ITR ਨਿਯਮ, ਆਮ ਆਦਮੀ 'ਤੇ ਪਵੇਗਾ ਸਿੱਧਾ ਅਸਰ
ਇਹ ਵੀ ਪੜ੍ਹੋ : Gold Loan ਨੂੰ ਲੈ ਕੇ ਬਦਲਿਆ ਲੋਕਾਂ ਦਾ ਨਜ਼ਰੀਆ, ਹੁਣ ਅਮੀਰ ਪਰਿਵਾਰ ਵੀ ਗਿਰਵੀ ਰੱਖ ਰਹੇ ਗਹਿਣੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
