ਜ਼ਿਲ੍ਹਾ ਫਤਿਹਗੜ੍ਹ ਸਾਹਿਬ ''ਚ ਕ੍ਰਿਕਟ ਪ੍ਰੇਮੀਆਂ ਨੇ ਟੀ-20 ਵਰਲਡ ਕੱਪ ਦੇ ਜਿੱਤ ''ਤੇ ਮਨਾਏ ਖੁਸ਼ੀ ਦੇ ਜਸ਼ਨ

Monday, Mar 09, 2026 - 03:57 AM (IST)

ਜ਼ਿਲ੍ਹਾ ਫਤਿਹਗੜ੍ਹ ਸਾਹਿਬ ''ਚ ਕ੍ਰਿਕਟ ਪ੍ਰੇਮੀਆਂ ਨੇ ਟੀ-20 ਵਰਲਡ ਕੱਪ ਦੇ ਜਿੱਤ ''ਤੇ ਮਨਾਏ ਖੁਸ਼ੀ ਦੇ ਜਸ਼ਨ

ਫਤਿਹਗੜ੍ਹ ਸਾਹਿਬ (ਜਗਦੇਵ ਸਿੰਘ) - ਕ੍ਰਿਕਟ ਪ੍ਰੇਮੀਆਂ ਵੱਲੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਵੱਖ-ਵੱਖ ਥਾਵਾਂ 'ਤੇ ਟੀ-20 ਵਰਲਡ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਭਾਰਤ ਦੀ ਨਿਊਜ਼ੀਲੈਂਡ ਤੋਂ ਹੋਈ ਸ਼ਾਨਦਾਰ ਜਿੱਤ ਦੇ ਜਸ਼ਨ ਮਨਾਏ ਗਏ। 

PunjabKesari

ਮੰਡੀ ਗੋਬਿੰਦਗੜ੍ਹ ਵਿੱਚ ਕ੍ਰਿਕਟ ਪ੍ਰੇਮੀਆਂ ਵੱਲੋਂ ਆਤਿਸ਼ਬਾਜ਼ੀ ਚਲਾ ਕੇ ਅਤੇ ਢੋਲ ਵਜਾ ਕੇ ਭੰਗੜੇ ਪਾਏ ਗਏ ਅਤੇ ਭਾਰਤ ਦੇ ਝੰਡੇ ਨੂੰ ਲਹਿਰਾ ਕੇ ਖੁਸ਼ੀਆਂ ਜਾਹਿਰ ਕੀਤੀਆਂ ਅਤੇ ਖ਼ੂਬ ਆਨੰਦ ਮਾਣਿਆ ਗਿਆ। ਮੰਡੀ ਗੋਬਿੰਦਗੜ ਵਿਖੇ ਮੇਨ ਬਾਜ਼ਾਰ ਵਿੱਚ ਵੱਡੀਆਂ ਸਕਰੀਨਾਂ ਲਗਾ ਕੇ ਮੈਚ ਦੇਖਣ ਵਾਲਿਆਂ ਵਿੱਚ ਹਲਕਾ ਅਮਲੋਹ ਦੇ ਵਿਧਾਇਕ ਗੈਰੀ ਵੜਿੰਗ ਅਤੇ ਨਗਰ ਕੌਂਸਲ ਦੇ ਪ੍ਰਧਾਨ  ਹਰਪ੍ਰੀਤ  ਪ੍ਰਿੰਸ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਕ੍ਰਿਕਟ ਪ੍ਰੇਮੀਆਂ ਨੇ ਕਿਹਾ ਕਿ ਇੰਡੀਆ ਦੀ ਟੀਮ ਨੇ ਟੀ-20 ਵਰਲਡ ਕ੍ਰਿਕਟ ਕੱਪ ਜਿੱਤ ਕੇ ਇਤਿਹਾਸ ਸਿਰਜਿਆ ਹੈ ਜਿਸ 'ਤੇ ਦੇਸ ਨਿਵਾਸੀਆਂ ਨੂੰ ਭਾਰਤੀ ਕ੍ਰਿਕਟ ਟੀਮ 'ਤੇ ਹਮੇਸ਼ਾ ਮਾਣ ਰਹੇਗਾ।

PunjabKesari


author

Inder Prajapati

Content Editor

Related News