ਬਜਟ 2018: ਰੇਲਵੇ ਸਟੇਸ਼ਨਾਂ ''ਤੇ ਸੁਰੱਖਿਆ ਅਤੇ ਯਾਤਰੀ ਸੁਵਿਧਾਵਾਂ ''ਤੇ ਫੋਕਸ ਕਰੇਗੀ ਸਰਕਾਰ

01/19/2018 4:03:40 PM

ਨਵੀਂ ਦਿੱਲੀ—ਇਕ ਫਰਵਰੀ ਨੂੰ ਪੇਸ਼ ਹੋਣ ਵਾਲੇ ਆਮ ਬਜਟ ਨੂੰ ਲੈ ਕੇ ਸਭ ਨੂੰ ਉਮੀਦਾਂ ਹਨ। ਰੇਲ ਯਾਤਰੀਆਂ ਦੀਆਂ ਸੁਵਿਧਾਵਾਂ 'ਤੇ ਇਸ ਬਜਟ ਨੂੰ ਖਾਸਾ ਧਿਆਨ 'ਚ ਰੱਖਿਆ ਜਾ ਸਕਦਾ ਹੈ। ਆਉਣ ਵਾਲੇ ਬਜਟ 'ਚ ਰੇਲਵੇ ਨੂੰ ਲੈ ਕੇ ਕਾਫੀ ਉਮੀਦਾਂ ਲਗਾਈਆਂ ਜਾ ਰਹੀਆਂ ਹਨ ਜਿਸ ਦੇ ਤਹਿਤ ਇਹ ਤਬਦੀਲੀ ਹੋਣੀ ਆਸਾਨ ਲੱਗ ਰਹੀ ਹੈ। 
—ਉਮੀਦ ਹੈ ਕਿ ਬਜਟ-2018 'ਚ 3400 ਕਰੋੜ ਰੁਪਏ ਨਾਲ ਦੇਸ਼ ਭਰ ਦੇ ਮੁੱਖ ਸਟੇਸ਼ਨਾਂ 'ਤੇ ਐਕਸਲੇਟਰ ਅਤੇ ਲਿਫਟ ਦੀ ਸੁਵਿਧਾ ਉਪਲੱਬਧ ਕਰਵਾਈ ਜਾਵੇ। ਇਸ ਦੇ ਤਹਿਤ ਕਰੀਬ 3000 ਐਕਸਲੇਟਰ ਅਤੇ 1000 ਲਿਫਟਾਂ ਲਗਾਈਆਂ ਜਾਣਗੀਆਂ।
—ਇਸ ਤੋਂ ਬਾਅਦ ਅਪਾਹਜ਼ ਲੋਕਾਂ ਸਮੇਤ ਹੋਰ ਯਾਤਰੀਆਂ ਨੂੰ ਸਟੇਸ਼ਨ 'ਤੇ ਆਉਣ ਜਾਣ 'ਚ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਏਗਾ।
—ਮੁੰਬਈ ਦੇ ਸਟੇਸ਼ਨਾਂ 'ਤੇ 372 ਐਕਸਲੇਟਰ ਲਗਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ 2589 ਅਤੇ ਐਕਸਲੇਟਰ ਲਗਾਉਣ ਦੀ ਯੋਜਨਾ ਹੈ ਜਿਸ ਨਾਲ ਜ਼ਿਆਦਾਤਰ ਮਹੱਤਵਪੂਰਨ ਸਟੇਸ਼ਨ ਕਵਰ ਹੋ ਜਾਣਗੇ।
—ਰੇਲਵੇ ਨੇ ਐਕਸਲੇਟਰ ਲਗਾਉਣ ਲਈ ਫਾਰਮੂਲੇ 'ਚ ਬਦਲਾਅ ਕੀਤਾ। ਬਦਲੇ 'ਚ ਮਾਨਕਾਂ ਤੋਂ ਜ਼ਿਆਦਾ ਸ਼ਹਿਰੀ ਅਤੇ ਸੇਮੀ ਸ਼ਹਿਰ ਸਟੇਸ਼ਨਾਂ 'ਤੇ ਐਸਕਲੇਟਰ ਲਗਾਏ ਜਾ ਸਕਣਗੇ। ਰੇਲਵੇ ਸਟੇਸ਼ਨਾਂ ਦੀ ਆਮਦਨ ਅਤੇ ਯਾਤਰੀਆਂ ਦੀ ਗਿਣਤੀ ਦੇ ਹਿਸਾਬ ਨਾਲ ਐਕਸਲੇਟਰ ਲਗਾਉਣ ਦਾ ਫੈਸਲਾ ਕਰਦੀ ਹੈ। 
—ਇਸ ਵਾਰ ਰੇਲ ਬਜਟ 2018 'ਚ ਸੁਰੱਖਿਆ ਅਤੇ ਯਾਤਰੀ ਸੁਵਿਧਾਵਾਂ 'ਤੇ ਫੋਕਸ ਰਹਿ ਸਕਦਾ ਹੈ। ਇਸ ਦੇ ਤਹਿਤ ਹੀ ਸਟੇਸ਼ਨਾਂ 'ਤੇ ਐਕਸਲੇਟਰ ਅਤੇ ਲਿਫਟ ਸਮੇਤ ਹੋਰ ਸੁਵਿਧਾਵਾਂ ਲਈ ਅਲਾਉਂਸਿੰਗ ਵਧਾਈ ਜਾ ਸਕਦੀ ਹੈ। ਰੇਲ ਬਜਟ 2018 ਆਮ ਬਜਟ 2018 ਦੇ ਨਾਲ ਹੀ 1 ਫਰਵਰੀ ਨੂੰ ਪੇਸ਼ ਹੋਵੇਗਾ। 


Related News