ਚੀਨ : ਟਰੱਕ ਤੇ ਯਾਤਰੀ ਵੈਨ ਵਿਚਾਲੇ ਜ਼ਬਰਦਸਤ ਟੱਕਰ, 9 ਲੋਕਾਂ ਦੀ ਮੌਤ

Thursday, May 09, 2024 - 01:27 PM (IST)

ਚੀਨ : ਟਰੱਕ ਤੇ ਯਾਤਰੀ ਵੈਨ ਵਿਚਾਲੇ ਜ਼ਬਰਦਸਤ ਟੱਕਰ, 9 ਲੋਕਾਂ ਦੀ ਮੌਤ

ਬੀਜਿੰਗ (ਏਜੰਸੀ : ਉੱਤਰੀ-ਪੱਛਮੀ ਚੀਨ ਦੇ ਨਿੰਗਜ਼ੀਆ ਖੇਤਰ ‘ਚ ਵੀਰਵਾਰ ਨੂੰ ਇਕ ਹਾਈਵੇਅ ‘ਤੇ ਇਕ ਯਾਤਰੀ ਵੈਨ ਨਾਲ ਇਕ ਟਰੱਕ ਦੀ ਟੱਕਰ ਹੋ ਗਈ, ਜਿਸ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ। ਸਰਕਾਰੀ ਅਖ਼ਬਾਰ 'ਨਿੰਗਜ਼ੀਆ ਡੇਲੀ' 'ਚ ਛਪੀ ਖ਼ਬਰ ਮੁਤਾਬਕ ਇਹ ਘਟਨਾ ਕਿੰਗਟੋਂਗਜ਼ੀਆ ਸ਼ਹਿਰ ਦੇ ਬਾਹਰ ਸਵੇਰੇ ਕਰੀਬ 7:40 ਵਜੇ ਵਾਪਰੀ।

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ : ਅੱਤਵਾਦੀ ਹਮਲੇ 'ਚ ਸੱਤ ਮਜ਼ਦੂਰਾਂ ਦੀ ਮੌਤ 

ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਕ ਅਧਿਕਾਰੀ ਨੇ ਚੀਨੀ ਮੀਡੀਆ ਨੂੰ ਦੱਸਿਆ ਕਿ ਘਟਨਾ 'ਚ ਵੈਨ ਡਰਾਈਵਰ ਦੀ ਮੌਤ ਹੋ ਗਈ, ਜਦਕਿ ਟਰੱਕ ਡਰਾਈਵਰ ਜ਼ਖਮੀ ਹੋ ਗਿਆ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਘਟਨਾ ਦੀ ਫੁਟੇਜ ਸਥਾਨਕ ਮੀਡੀਆ ਚੈਨਲਾਂ 'ਤੇ ਦਿਖਾਈ ਗਈ ਜਿਸ ਵਿਚ ਵੈਨ ਦਾ ਅਗਲਾ ਹਿੱਸਾ ਨੁਕਸਾਨਿਆ ਹੋਇਆ ਦਿਖਾਈ ਦੇ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਹ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News