ਕੁਝ ਸਮਾਂ ਪਹਿਲਾਂ ਵਿਦੇਸ਼ ਤੋਂ ਪਰਤੇ ਨੌਜਵਾਨ ਦੀ ਰੇਲਵੇ ਟਰੈਕ 'ਤੇ ਮਿਲੀ ਲਾਸ਼, ਪਿਤਾ ਨੇ ਖੋਲ੍ਹੇ ਵੱਡੇ ਰਾਜ਼
Saturday, Apr 20, 2024 - 06:40 PM (IST)
ਨਕੋਦਰ (ਪਾਲੀ)- ਨਕੋਦਰ-ਲੁਧਿਆਣਾ ਰੇਲਵੇ ਟਰੈਕ ’ਤੇ ਬੀਰ ਪਿੰਡ ਨੇੜੇ ਇਕ 32 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਚਨਾ ਮਿਲਦੇ ਹੀ ਸਿਟੀ ਥਾਣਾ ਮੁਖੀ ਇੰਸ. ਸੰਜੀਵ ਕਪੂਰ ਅਤੇ ਜੀ. ਆਰ. ਪੀ. ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੂਰੂ ਕਰ ਦਿੱਤੀ। ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਗੋਰਾ (32) ਪੁੱਤਰ ਸੁਖਦੇਵ ਸਿੰਘ ਵਾਸੀ ਮੁਹੱਲਾ ਰਵਿਦਾਸਪੁਰਾ ਨਕੋਦਰ ਵਜੋਂ ਹੋਈ ਹੈ।
ਜੀ. ਆਰ. ਪੀ. ਪੁਲਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਰੇਲਵੇ ਫਾਟਕ ਨਕੋਦਰ ਨੇੜੇ ਮੀਟ ਦੀ ਦੁਕਾਨ ਹੈ। ਵੀਰਵਾਰ ਸ਼ਾਮ ਨੂੰ ਦੁਕਾਨ ਦੇ ਸਾਹਮਣੇ ਰਹਿੰਦੇ ਰਿੱਕੀ, ਰਵੀ, ਜੈਕੀ, ਅਜੈ ਅਤੇ ਸੀਮਾ ਨੇ ਉਸ ਦੀ ਦੁਕਾਨ ’ਤੇ ਆ ਕੇ ਉਸ ਦੇ ਪੁੱਤਰ ਮਨਪ੍ਰੀਤ ਸਿੰਘ ਉਰਫ਼ ਗੋਰਾ ਦੀ ਕੁੱਟਮਾਰ ਕੀਤੀ ਸੀ। ਉਸ ਤੋਂ ਬਾਅਦ ਰਾਤ ਨੂੰ ਮਨਪ੍ਰੀਤ ਸਿੰਘ ਉਰਫ਼ ਗੋਰਾ ਘਰੋਂ ਬਾਹਰ ਗਿਆ ਸੀ, ਜੋ ਵਾਪਸ ਘਰ ਨਹੀਂ ਆਇਆ। ਉਹ ਕਾਫ਼ੀ ਭਾਲ ਕਰਦੇ ਰਹੇ। ਬੀਤੇ ਦਿਨ ਸਵੇਰੇ ਉਸ ਦੀ ਲਾਸ਼ ਨਕੋਦਰ-ਲੁਧਿਆਣਾ ਰੇਲਵੇ ਟਰੈਕ ’ਤੇ ਬੀਰ ਪਿੰਡ ਨੇੜੇ ਮਿਲੀ। ਉਸ ਨੇ ਦੋਸ਼ ਲਾਇਆ ਕਿ ਉਕਤ ਵਿਅਕਤੀਆਂ ਨੇ ਹੀ ਉਸ ਦੇ ਪੁੱਤਰ ਮਨਪ੍ਰੀਤ ਸਿੰਘ ਉਰਫ਼ ਗੋਰਾ ਦਾ ਕਤਲ ਕਰਕੇ ਲਾਸ਼ ਰੇਲ ਲਾਈਨ ’ਤੇ ਸੁੱਟ ਦਿੱਤੀ।
ਇਹ ਵੀ ਪੜ੍ਹੋ- ਪੈਟਰੋਲ ਪੰਪਾਂ ਨੂੰ ਲੈ ਕੇ ਅਹਿਮ ਖ਼ਬਰ, ਜਾਰੀ ਕੀਤੇ ਗਏ ਇਹ ਸਖ਼ਤ ਹੁਕਮ
ਥਾਣਾ ਮੁਖੀ ਜੀ. ਆਰ. ਪੀ. ਜਲੰਧਰ ਐੱਸ. ਆਈ. ਅਸ਼ੋਕ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਸੁਖਦੇਵ ਸਿੰਘ ਦੇ ਬਿਆਨਾਂ ’ਤੇ ਰਿੱਕੀ, ਰਵੀ, ਜੈਕੀ, ਅਜੈ ਅਤੇ ਸੀਮਾ, ਜੋ ਉਸ ਦੀ ਮੀਟ ਦੀ ਦੁਕਾਨ ਦੇ ਸਾਹਮਣੇ ਮੁਹੱਲੇ ’ਚ ਰਹਿੰਦੇ ਹਨ, ਉਨ੍ਹਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਵਿਖੇ ਭੇਜ ਦਿੱਤਾ ਗਿਆ ਹੈ। ਮ੍ਰਿਤਕ ਵਿਆਹੁਤਾ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਵਿਦੇਸ਼ ਤੋਂ ਆਇਆ ਸੀ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ ਲਈ ਜਾਰੀ ਹੋਇਆ ਅਲਰਟ, ਘਰੋਂ ਨਿਕਲਣ ਤੋਂ ਪਹਿਲਾਂ ਸਾਵਧਾਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8