ਮੂਸੇਵਾਲਾ ਦੀ ਤਰਜ਼ 'ਤੇ ਧਮਕੀਆਂ ਦੇ ਬਾਵਜੂਦ ਸਰਕਾਰ ਨੇ ਮੇਰੀ ਜ਼ੈੱਡ ਪਲੱਸ ਸੁਰੱਖਿਆ ਦਾ ਢਾਹਿਆ ਢਾਂਚਾ: ਰਵਨੀਤ ਬਿੱਟੂ

Saturday, May 11, 2024 - 06:12 PM (IST)

ਲੁਧਿਆਣਾ (ਗੁਪਤਾ) : ਲੁਧਿਆਣਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੇ ਅੱਜ ਦੋਸ਼ ਲਾਇਆ ਕਿ ਅੱਧੀ ਰਾਤ ਨੂੰ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਵੱਲੋਂ ਉਨ੍ਹਾਂ ਨੂੰ ਜਾਰੀ ਕੀਤਾ ਗਿਆ ਮਕਾਨ ਕਿਰਾਏ ਦਾ ਵਧਿਆ ਹੋਇਆ ਡਿਮਾਂਡ ਨੋਟਿਸ ਉਨ੍ਹਾਂ ਦੀ ਨਾਮਜਦਗੀ ਪ੍ਰਕਿਰਿਆ ਨੂੰ ਅਸਫ਼ਲ ਕਰਨ ਅਤੇ ਉਨ੍ਹਾਂ ਦੀ ਜਾਨ ਨੂੰ ਖ਼ਤਰੇ ਵਿਚ ਪਾਉਣ ਦੀ ਇਕ ਯੋਜਨਾਬੱਧ ਸਾਜਿਸ਼ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਵਿਜੇ ਯਾਤਰਾ ਨੂੰ ਰੋਕਣ ਲਈ 'ਆਪ' ਅਤੇ ਕਾਂਗਰਸ ਆਪਸ ਵਿਚ ਮਿਲੇ ਹੋਏ ਹਨ। ਜਿਵੇਂ ਕਿ ਪਹਿਲਾਂ ਹੀ ਘੋਸ਼ਣਾ ਕੀਤੀ ਜਾ ਚੁੱਕੀ ਹੈ ਕਿ ਰਵਨੀਤ ਬਿੱਟੂ ਪਹਿਲਾਂ ਹੀ ਆਪਣੀ ਰਿਹਾਇਸ਼ ਦੁੱਗਰੀ ਵਿਚ ਭਾਜਪਾ ਦਫ਼ਤਰ ਵਿਚ ਬਦਲ ਚੁੱਕੇ ਹਨ, ਜਿੱਥੇ ਉਹ ਕੱਲ੍ਹ ਰਾਤ ਸੁੱਤੇ ਸਨ।

ਉਹ ਭਾਜਪਾ ਦਫ਼ਤਰ ਦੀ ਦੂਜੀ ਮੰਜ਼ਿਲ ’ਤੇ ਇਕ ਬੇਤਰਤੀਬੇ ਕਮਰੇ ਵਿਚ ਫਰਸ਼ ’ਤੇ ਗੱਦੇ ਵਿਛਾ ਕੇ ਸੁੱਤੇ ਸਨ। ਇਸ ਦੌਰਾਨ ਐਤਵਾਰ ਨੂੰ ਸਬੰਧਤ ਘਰ ਖਾਲੀ ਕਰ ਦਿੱਤਾ ਜਾਵੇਗਾ। ਇਥੇ ਭਾਜਪਾ ਦਫ਼ਤਰ ਵਿਚ ਮੀਡੀਆ ਮੁਲਾਜ਼ਮਾਂ ਨਾਲ ਗੱਲ ਕਰਦਿਆਂ ਬਿੱਟੂ ਨੇ ਕਿਹਾ ਕਿ ਮੈਨੂੰ ਜ਼ੈੱਡ ਪਲੱਸ ਸੁਰੱਖਿਆ ਦਾ ਖ਼ਤਰਾ ਹੋਣ ਕਾਰਨ ਇਹ ਘਰ ਦਿੱਤਾ ਗਿਆ ਹੈ। ਹੁਣ ਸੁਰੱਖਿਆ ਮੁਲਾਜ਼ਮਾਂ ਨੂੰ ਹਟਾ ਦਿੱਤਾ ਗਿਆ ਹੈ।
 

ਇਹ ਵੀ ਪੜ੍ਹੋ- ਬੈੱਡ ’ਚੋਂ ਮਿਲੀ ਫ਼ੌਜੀ ਦੀ ਲਾਸ਼ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਜੀਵਨ ਸਾਥੀ ਦੀ ਭਾਲ 'ਚ ਔਰਤ ਨੇ ਇੰਝ ਫਸਾਇਆ ਸੀ ਜਾਲ 'ਚ

ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਅਣਹੋਣੀ ਘਟਨਾ ਵਾਪਰਦੀ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਡੀ. ਜੀ. ਪੀ. ਸਿੱਧੇ ਤੌਰ ’ਤੇ ਜਿੰਮਵੇਾਰ ਹੋਣਗੇ। ਮੈਂ 2017 ਅਤੇ 2019 ਵਿਚ ਇਕ ਹੀ ਸਦਰ ਤੋਂ ਚੋਣ ਲੜੀ ਪਰ ਕੋਈ ਸਵਾਲ ਨਹੀਂ ਉਠਾਇਆ ਗਿਆ। ਹੁਣ ਮੈਨੂੰ ਉਕਤ ਮਕਾਨ ਫੌਰਨ ਖਾਲੀ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ ਕਿਉਂਕਿ ਮੇਰੇ ਸੁਰੱਖਿਆ ਮੁਲਾਜ਼ਮਾਂ ਦੇ ਰਹਿਣ ਦੀ ਕੋਈ ਜਗ੍ਹਾ ਨਹੀਂ ਹੈ। ਇਸ ਨਾਲ ਮੇਰੀ ਜਾਨ ਨੂੰ ਗੰਭੀਰ ਖ਼ਤਰਾ ਹੋਵੇਗਾ। 

ਬਿੱਟੂ ਨੇ ਕਿਹਾ ਕਿ ਅਜਿਹਾ ਲਗਦਾ ਹੈ ਕਿ ਕੁਝ ਸ਼ਕਤੀਆਂ ਮੇਰਾ ਸਿਆਸੀ ਕਰੀਅਰ ਖਤਮ ਕਰਨਾ ਅਤੇ ਮੈਨੂੰ ਸਰੀਰਕ ਰੂਪ ਤੋਂ ਖ਼ਤਮ ਕਰਨਾ ਚਾਹੁੰਦੀਆਂ ਹਨ। ਮੈਨੂੰ ਖ਼ਤਰੇ ਦੀ ਜ਼ਿਆਦਾ ਸੰਭਾਵਨਾ ਹੈ ਅਤੇ ਗੈਂਗਸਟਰ ਅਤੇ ਖਾਲਿਸਤਾਨੀ ਤੱਤ ਪਹਿਲਾਂ ਹੀ ਮੈਨੂੰ ਧਮਕੀਆਂ ਦੇ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ 'ਆਪ' ਸਰਕਾਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਲੜੀ ਦੋਹਰਾ ਰਹੀ ਹੈ, ਜਿਨ੍ਹਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ ਤਾਂਕਿ ਉਨ੍ਹਾਂ ਨੂੰ ਆਸਾਨੀ ਨਾਲ ਨਿਸ਼ਾਨਾ ਬਣਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਵਿਛੜੇ ਦਾਦਾ ਸ.ਬੇਅੰਤ ਸਿੰਘ ਵਾਂਗ ਪੰਜਾਬ ਦੇ ਲਈ ਆਪਣੀ ਜਾਨ ਕੁਰਬਾਨ ਕਰਨ ਤੋਂ ਨਹੀਂ ਡਰਦੇ। 

ਇਹ ਵੀ ਪੜ੍ਹੋ- ਅਸ਼ਲੀਲ ਫ਼ਿਲਮਾਂ ਵੇਖਣੀਆਂ ਨੌਜਵਾਨ ਨੂੰ ਪਈਆਂ ਮਹਿੰਗੀਆਂ, ਆਨਲਾਈਨ ਮਿਲੇ ਨੰਬਰ ਨੇ ਫਸਾਇਆ ਕਸੂਤਾ, ਫਿਰ ਹੋਟਲ ’ਚ ਹੋਇਆ...

ਬਿੱਟੂ ਨੇ ਕਿਹਾ ਕਿ ਉਨ੍ਹਾਂ ਨੂੰ ਅੱਧੀ ਰਾਤ ਨੂੰ ਕਰੀਬ 11.18 ਵਜੇ ਵ੍ਹਟਸਐਪ ਅਤੇ ਅਧਿਕਾਰਤ ਈਮੇਲ ਜ਼ਰੀਏ ਕਿਰਾਇਆ ਵਸੂਲੀ ਨੋਟਿਸ ਭੇਜਿਆ ਗਿਆ ਸੀ। ਮੈਨੂੰ 2017 ਅਤੇ 2019 ਦੀਆਂ ਚੋਣਾਂ ਵਿਚ ਨਗਰ ਨਿਗਮ ਤੋਂ ਐੱਨ. ਓ. ਸੀ. ਅਤੇ ਨੋ ਡਿਊਜ਼ ਸਰਟੀਫਿਕੇਟ ਮਿਲਿਆ। ਉਨ੍ਹਾਂ ਕਿਹਾ ਕਿ ਮੈਂ ਨਿਯਮ ਨਾਲ ਪਾਣੀ ਅਤੇ ਬਿਜਲੀ ਦੇ ਬਿੱਲ ਦਾ ਭੁਗਤਾਨ ਕਰ ਰਿਹਾ ਸੀ ਅਤੇ ਅਤੀਤ ਵਿਚ ਇਹ ਕਹਿੰਦੇ ਹੋਏ ਕੋਈ ਨੋਟਿਸ ਜਾਰੀ ਨਹੀਂ ਕੀਤਾ ਗਿਆ ਸੀ ਕਿ ਮੇਰਾ ਕਬਜ਼ਾ ਨਾਜਾਇਜ਼ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ 2 ਮਈ 2024 ਨੂੰ ਐੱਨ. ਓ. ਸੀ. ਲਈ ਅਪਲਾਈ ਕੀਤਾ ਸੀ ਪਰ 48 ਘੰਟੇ ਦੇ ਅੰਦਰ ਦਸਤਾਵੇਜ਼ ਜਾਰੀ ਕਰਨ ਦੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੇ ਬਾਵਜੂਦ 8 ਮਈ ਤੱਕ ਇਸ ਨੂੰ ਜਾਰੀ ਨਹੀਂ ਕੀਤਾ ਗਿਆ । ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਦੀ ਜਨਤਾ ਇਸ ਸ਼ਰਾਰਤੀ ਕਾਰੇ ਦਾ ਕਰਾਰਾ ਜਵਾਬ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਆਪ ਅਤੇ ਕਾਂਗਰਸ ਡਰੀ ਹੋਈ ਹੈ ਕਿਉਂਕਿ ਭਾਜਪਾ ਲੁਧਿਆਣਾ ਸੀਟ ਭਾਰੀ ਫਰਕ ਨਾਲ ਜਿੱਤਣ ਵਾਲੀ ਹੈ।

ਇਹ ਵੀ ਪੜ੍ਹੋ- ਰੇਲਵੇ ਨੇ ਜਾਰੀ ਕੀਤੀ ਨਵੀਂ ਸੂਚੀ: 13 ਤਕ ਰੱਦ ਰਹਿਣਗੀਆਂ ਕਟੜਾ, ਹਰਿਦੁਆਰ ਅਤੇ ਦਿੱਲੀ ਦੀਆਂ ਇਹ ਟਰੇਨਾਂ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News