ਰੇਲਵੇ ਨੂੰ ਬਚਾਉਣ ਲਈ ਮੋਦੀ ਸਰਕਾਰ ਨੂੰ ਹਟਾਉਣਾ ਹੋਵੇਗਾ : ਰਾਹੁਲ ਗਾਂਧੀ

Sunday, Apr 21, 2024 - 04:08 PM (IST)

ਰੇਲਵੇ ਨੂੰ ਬਚਾਉਣ ਲਈ ਮੋਦੀ ਸਰਕਾਰ ਨੂੰ ਹਟਾਉਣਾ ਹੋਵੇਗਾ : ਰਾਹੁਲ ਗਾਂਧੀ

ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਭਾਜਪਾ ਅਗਵਾਈ ਵਾਲੀ ਕੇਂਦਰ ਸਰਕਾਰ ਰੇਲਵੇ ਨੂੰ ਅਯੋਗ ਸਾਬਤ ਕਰਨਾ ਚਾਹੁੰਦੀ ਹੈ, ਤਾਂ ਕਿ ਉਸ ਨੂੰ ਆਪਣੇ ਦੋਸਤਾਂ ਨੂੰ ਵੇਚਣ ਦਾ ਬਹਾਨਾ ਮਿਲ ਸਕੇ। ਉਨ੍ਹਾਂ ਨੇ ਲੋਕਾਂ ਨੂੰ ਆਮ ਆਦਮੀ ਦੀ ਸਵਾਰੀ ਵੇਚਣ ਲਈ ਮੋਦੀ ਸਰਕਾਰ ਨੂੰ ਹਟਾਉਣ ਦੀ ਬੇਨਤੀ ਕੀਤੀ। ਰਾਹੁਲ ਗਾਂਧੀ ਨੇ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਣ ਲਈ ਸੋਸ਼ਲ ਮੀਡੀਆ ਐਕਸ 'ਤੇ ਇਕ ਵੀਡੀਓ ਸਾਂਝੀ ਕੀਤੀ, ਜਿਸ ਵਿਚ ਉਨ੍ਹਾਂ ਵਿਖਾਇਆ ਹੈ ਕਿ ਰੇਲ ਦਾ ਸਫ਼ਰ ਸਜ਼ਾ ਬਣ ਗਿਆ ਹੈ। 

ਇਹ ਵੀ ਪੜ੍ਹੋ- ED ਦੀ ਵੱਡੀ ਕਾਰਵਾਈ, ਸ਼ਰਾਬ ਘਪਲੇ ਮਾਮਲੇ 'ਚ ਸਾਬਕਾ IAS ਅਧਿਕਾਰੀ ਅਨਿਲ ਟੁਟੇਜਾ ਗ੍ਰਿਫ਼ਤਾਰ

ਆਮ ਆਦਮੀ ਦੀਆਂ ਰੇਲ ਗੱਡੀਆਂ ਤੋਂ ਜਨਰਲ ਕੋਚ ਘਟਾ ਕੇ ਸਿਰਫ਼ ‘'ਏਲੀਟ ਟਰੇਨਾਂ’ ਨੂੰ ਉਤਸ਼ਾਹਿਤ ਕਰਨ ਵਾਲੀ ਮੋਦੀ ਸਰਕਾਰ ਵੱਲੋਂ ਹਰ ਵਰਗ ਦੇ ਯਾਤਰੀਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ‘ਕਨਫਰਮ’ ਟਿਕਟਾਂ ਦੇ ਬਾਵਜੂਦ ਲੋਕ ਆਪਣੀਆਂ ਸੀਟਾਂ ’ਤੇ ਸ਼ਾਂਤੀ ਨਾਲ ਨਹੀਂ ਬੈਠ ਪਾ ਰਹੇ ਹਨ, ਇਸ ਕਾਰਨ ਆਮ ਲੋਕ ਜ਼ਮੀਨ ਤੇ ਪਖਾਨਿਆਂ ਵਿਚ ਲੁੱਕ ਕੇ ਸਫ਼ਰ ਕਰਨ ਲਈ ਮਜਬੂਰ ਹਨ। ਕਾਂਗਰਸ ਆਗੂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਆਪਣੀਆਂ ਨੀਤੀਆਂ ਨਾਲ ਰੇਲਵੇ ਨੂੰ ਕਮਜ਼ੋਰ ਕਰਕੇ ਆਪਣੇ ਆਪ ਨੂੰ 'ਅਯੋਗ' ਸਾਬਤ ਕਰਨਾ ਚਾਹੁੰਦੀ ਹੈ ਤਾਂ ਜੋ ਇਸ ਨੂੰ ਆਪਣੇ ਦੋਸਤਾਂ ਨੂੰ ਵੇਚਣ ਦਾ ਬਹਾਨਾ ਮਿਲ ਸਕੇ। ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਆਮ ਆਦਮੀ ਦੀ ਸਵਾਰੀ ਨੂੰ ਬਚਾਉਣਾ ਹੈ ਤਾਂ ਰੇਲਵੇ ਨੂੰ ਬਰਬਾਦ ਕਰਨ 'ਤੇ ਲੱਗੀ ਮੋਦੀ ਸਰਕਾਰ ਨੂੰ ਹਟਾਉਣਾ ਹੋਵੇਗਾ।

ਇਹ ਵੀ ਪੜ੍ਹੋ- ਬੇਰਹਿਮ ਬਣੀ ਮਾਂ, ਆਸ਼ਿਕ ਨਾਲ ਮਿਲ ਕੇ 5 ਸਾਲ ਦੀ ਧੀ ਦਾ ਕੁੱਟ-ਕੁੱਟ ਕੇ ਕੀਤਾ ਕਤਲ


author

Tanu

Content Editor

Related News