ਫਿਰੋਜ਼ਪੁਰ ਦੇ ਰੇਲਵੇ ਸਟੇਸ਼ਨਾਂ ’ਤੇ ਕਿਊਆਰ ਕੋਡ ਰਾਹੀਂ ਹੋਵੇਗਾ ਡਿਜੀਟਲ ਭੁਗਤਾਨ, ਇਸ ਐਪ ਰਾਹੀਂ ਮਿਲੇਗੀ ਹੁਣ ਟਿਕਟ

04/22/2024 3:57:47 PM

ਫਿਰੋਜ਼ਪੁਰ (ਕੁਮਾਰ, ਪਰਮਜੀਤ, ਖੁੱਲਰ) – ਫਿਰੋਜ਼ਪੁਰ ਡਿਵੀਜ਼ਨ ਦੇ ਸਾਰੇ ਮੁੱਖ ਰੇਲਵੇ ਸਟੇਸ਼ਨਾਂ ’ਤੇ ਕਿਊਆਰ ਕੋਡ ਰਾਹੀਂ ਡਿਜੀਟਲ ਭੁਗਤਾਨ ਅਤੇ ‘ਯੂ. ਟੀ. ਐੱਸ. ਆਨ ਮੋਬਾਈਲ’ ਐਪ ਰਾਹੀਂ ਟਿਕਟਾਂ ਲੈਣ ਲਈ ਇਕ ਵਿਸ਼ੇਸ਼ ਡਰਾਈਵ ਚਲਾਈ ਗਈ। ਇਸ ਰਾਹੀਂ ਯਾਤਰੀਆਂ ਨੂੰ ਜਾਗਰੂਕ ਕੀਤਾ ਗਿਆ ਕਿ ਉਹ ‘ਯੂ. ਟੀ. ਐੱਸ. ਆਨ ਮੋਬਾਈਲ’ ਰਾਹੀਂ ਟਿਕਟਾਂ ਬੁੱਕ ਕਰ ਸਕਦੇ ਹਨ। ਮੋਬਾਈਲ ਐਪ ਖਰੀਦਣ ਅਤੇ ਰੇਲਵੇ ਕਾਊਂਟਰ ਤੋਂ ਅਣਰਿਜ਼ਰਵਡ ਯਾਤਰਾ ਟਿਕਟਾਂ, ਪਲੇਟਫਾਰਮ ਟਿਕਟਾਂ ਅਤੇ ਮਹੀਨਾਵਾਰ ਸੀਜਨ ਟਿਕਟ ਖਰੀਦਣ ਲਈ ਲਾਈਨਾਂ ’ਚ ਲੱਗਣ ਅਤੇ ਖੁੱਲ੍ਹੇ ਪੈਸਿਆਂ ਦੀ ਪ੍ਰੇਸ਼ਾਨੀ ਤੋਂ ਬਚਣ। 

ਇਹ ਵੀ ਪੜ੍ਹੋ - ਗਰਮੀ ਨੇ ਕੱਢੇ ਲੋਕਾਂ ਦੇ ਵੱਟ, AC ਦੀ ਵਿਕਰੀ 'ਚ ਹੋ ਸਕਦਾ ਹੈ ਜ਼ਬਰਦਸਤ ਵਾਧਾ

‘ਯੂ. ਟੀ. ਐੱਸ. ਆਨ ਮੋਬਾਈਲ’ ਐਪ ਰਾਹੀਂ ਰਿਜਵਰ ਟਿਕਟ ਪ੍ਰਾਪਤ ਕਰਨਾ ਸਰਲ ਤੇ ਬਹੁਤ ਅਸਾਨ ਹੈ। ਇਹ ਡਰਾਈਵ ਫਿਰੋਜ਼ਪੁਰ ਡਵੀਜ਼ਨ ਦੇ ਸ੍ਰੀਨਗਰ, ਜੰਮੂ ਤਵੀ, ਪਠਾਨਕੋਟ, ਅੰਮ੍ਰਿਤਸਰ, ਜਲੰਧਰ ਸ਼ਹਿਰ ਅਤੇ ਫਿਰੋਜ਼ਪੁਰ ਛਾਉਣੀ ਸਮੇਤ ਹੋਰ ਰੇਲਵੇ ਸਟੇਸ਼ਨਾਂ ’ਤੇ ਚਲਾਈ ਗਈ ਹੈ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਹੁਣ ਯਾਤਰੀ ਆਸਾਨੀ ਨਾਲ ਟਿਕਟਾਂ ਬੁੱਕ ਕਰਵਾ ਸਕਦੇ ਹਨ। ਜੇਕਰ ਯਾਤਰੀ ‘ਯੂ. ਟੀ. ਐੱਸ. ਆਨ ਮੋਬਾਈਲ’ ਐਪ ਰਾਹੀਂ ਟਿਕਟ ਬੁੱਕ ਕਰਦੇ ਹਨ, ਤਾਂ ਉਨ੍ਹਾਂ ਨੂੰ ਕਤਾਰਾਂ ’ਚ ਨਹੀਂ ਖੜ੍ਹਨਾ ਪਵੇਗਾ, ਜਿਸ ਨਾਲ ਸਮੇਂ ਦੇ ਨਾਲ-ਨਾਲ ਪੈਸੇ ਦੀ ਵੀ ਬੱਚਤ ਹੋਵੇਗੀ। 

ਇਹ ਵੀ ਪੜ੍ਹੋ - Gold Silver Price: ਅਚਾਨਕ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਕਿੰਨਾ ਸਸਤਾ ਹੋਇਆ ਸੋਨਾ

ਯਾਤਰੀ ਪਲੇ ਸਟੋਰ ਜਾਂ ਐਪਲੀਕੇਸ਼ਨ ਸਟੋਰ ਤੋਂ ਆਪਣੇ ਵਿੰਡੋਜ਼, ਐਂਡਰੌਇਡ ਆਧਾਰਿਤ ਜਾਂ ਆਈ. ਓ. ਐੱਸ. ਮੋਬਾਈਲ ’ਤੇ ‘ਯੂ. ਟੀ. ਐੱਸ. ਆਨ ਮੋਬਾਈਲ’ ਐਪਲੀਕੇਸ਼ਨ ਨੂੰ ਡਾਊਨਲੋਡ ਕਰਨ। ਇਸ ਤੋਂ ਬਾਅਦ ਆਪਣਾ ਮੋਬਾਈਲ ਨੰਬਰ ਦਰਜ ਕਰ ਕੇ ਆਪਣੇ ਆਪ ਨੂੰ ਰਜਿਸਟਰ ਕਰਨ, ਉਪਰੰਤ ਜ਼ੀਰੋ ਬੈਲੇਂਸ ਦੇ ਨਾਲ ਰੇਲਵੇ-ਵਾਲਿਟ (ਆਰ-ਵਾਲਿਟ) ਨਜ਼ਰ ਆਵੇਗਾ। ਉਪਭੋਗਤਾ ਆਰ-ਵਾਲਿਟ ਨੂੰ ‘ਯੂ. ਟੀ. ਐੱਸ. ਆਨ ਮੋਬਾਈਲ’ ਐਪਲੀਕੇਸ਼ਨ ਰਾਹੀਂ ਰੀਚਾਰਜ ਕਰ ਸਕਦਾ ਹੈ ਜਾਂ ਹੋਰ ਭੁਗਤਾਨ ਮੋਡ ਵਿਕਲਪਾਂ (ਯੂ. ਪੀ. ਆਈ., ਡੈਬਿਟ ਕਾਰਡ/ਕ੍ਰੈਡਿਟ ਕਾਰਡ, ਨੈੱਟ ਬੈਂਕਿੰਗ ਆਦਿ) ਰਾਹੀਂ ਭੁਗਤਾਨ ਕਰਨ ਤੋਂ ਬਾਅਦ ਜਾਂ ‘ਯੂ. ਟੀ. ਐੱਸ. ਆਨ ਮੋਬਾਈਲ’ ਐਪ ਰਾਹੀਂ ਰਿਜ਼ਰਵਡ ਟਿਕਟਾਂ (ਯਾਤਰਾ, ਪਲੇਟਫਾਰਮ ਅਤੇ ਸੀਜ਼ਨ) ਬੁੱਕ ਕਰ ਸਕਦਾ ਹੈ।

ਇਹ ਵੀ ਪੜ੍ਹੋ - Apple ਦੀ ਭਾਰਤ 'ਚ ਵੱਡੀ ਯੋਜਨਾ, 5 ਲੱਖ ਲੋਕਾਂ ਨੂੰ ਮਿਲੇਗੀ ਨੌਕਰੀ!

‘ਯੂ. ਟੀ. ਐੱਸ. ਆਨ ਮੋਬਾਈਲ’ ਰਾਹੀਂ ਰੀਚਾਰਜ ਕਰਨ ’ਤੇ 3 ਫ਼ੀਸਦੀ ਦਾ ਬੋਨਸ ਵੀ ਦਿੱਤਾ ਜਾਂਦਾ ਹੈ, ਜੋ ਯਾਤਰੀਆਂ ਲਈ ਲਾਭਦਾਇਕ ਹੈ। ‘ਯੂ. ਟੀ. ਐੱਸ. ਆਨ ਮੋਬਾਈਲ’ ਐਪ ਰਾਹੀਂ ਯਾਤਰੀ ਯੂ. ਟੀ. ਐੱਸ. ਐਪਲੀਕੇਸ਼ਨ ’ਚ ਲਾੱਗ ਇਨ ਕਰਨ ਦੇ ਬਾਅਦ ਰਜਿਸਟਰਡ ਮੋਬਾਈਲ ਨੰਬਰ, ਨਜ਼ਦੀਕੀ ਸਟੇਸ਼ਨ, ਟਰੇਨ ਪ੍ਰਕਾਰ, ਕਲਾਸ, ਯਾਤਰੀਆਂ ਦੀ ਗਿਣਤੀ, ਰੂਟ ਅਤੇ ਮੰਜ਼ਿਲ ਚੁਣਨ। ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਭੁਗਤਾਨ ਕਰ ਦੇਣ। ਯਾਤਰੀਆਂ ਨੂੰ ਮੋਬਾਈਲ ’ਤੇ ਹੀ ਟਿਕਟਾਂ ਮਿਲਣਗੀਆਂ। ਇਸ ਐਪ ਦੇ ਜ਼ਰੀਏ, ਸਟੇਸ਼ਨ ਪਰਿਸਰ ਤੋਂ 5 ਕਿਲੋਮੀਟਰ ਦੀ ਦੂਰੀ ਤੋਂ ਅਣ-ਰਿਜ਼ਰਵਡ ਟਿਕਟਾਂ ਬੁੱਕ ਕੀਤੀਆਂ ਜਾ ਸਕਦੀਆਂ ਹਨ, ਯਾਤਰੀ ਰੇਲਗੱਡੀ ਦੇ ਅੰਦਰ ਬੈਠ ਕੇ ਟਿਕਟ ਨਹੀਂ ਬਣਾ ਸਕਣਗੇ, ਟਿਕਟ ਬਣਾਉਣ ਲਈ ਯਾਤਰੀ ਨੂੰ ਸਟੇਸ਼ਨ ਤੋਂ 20 ਮੀਟਰ ਦੀ ਦੂਰੀ ’ਤੇ ਹੋਣਾ ਜ਼ਰੂਰੀ ਹੈ। 

ਇਹ ਵੀ ਪੜ੍ਹੋ - ਕੁੜੀਆਂ 'ਤੇ ਰੱਖਦੇ ਸੀ ਬੁਰੀ ਨਜ਼ਰ, ਰੋਕਣ 'ਤੇ ਗੁੱਸੇ 'ਚ ਪਰਿਵਾਰ 'ਤੇ ਵਰ੍ਹਾਏ ਇੱਟਾਂ-ਰੋੜੇ

ਇਸ ਐਪ ਦੀ ਮਦਦ ਨਾਲ ਯਾਤਰੀ ਕਾਗਜ਼ ਜਾਂ ਕਾਗਜ਼ ਰਹਿਤ ਮੋਡ ’ਚ ਟਿਕਟ ਬਣਾ ਸਕਦਾ ਹੈ। ਕਾਗਜ਼ ਰਹਿਤ ਤਰੀਕੇ ਨਾਲ ਉਹ ਮੋਬਾਈਲ ਐਪ ਦੇ ਅੰਦਰ ਡਿਜੀਟਲ ਫਾਰਮੈਟ ’ਚ ਟਿਕਟ ਪ੍ਰਾਪਤ ਕਰੇਗਾ। ਇਸ ਦੇ ਲਈ ਯਾਤਰੀ ਕੋਲ ਜੀ. ਪੀ. ਐੱਸ. ਸਹੂਲਤ ਵਾਲਾ ਸਮਾਰਟ ਫੋਨ ਹੋਣਾ ਚਾਹੀਦਾ ਹੈ ਅਤੇ ਬੁਕਿੰਗ ਦੌਰਾਨ ਉਸ ਦੀ ਲੋਕੇਸ਼ਨ ਸਰਵਿਸ ਚਾਲੂ ਹੋਣੀ ਚਾਹੀਦੀ ਹੈ। ਪੇਪਰ ਟਿਕਟ ਬੁੱਕ ਕਰਨ ਲਈ ਯਾਤਰੀ ਨੂੰ ਐਪ ’ਚ ‘ਬੁੱਕ ਐਂਡ ਪ੍ਰਿੰਟ (ਪੇਪਰ)’ ਵਿਕਲਪ ਨੂੰ ਚੁਣਨਾ ਹੋਵੇਗਾ। ਪ੍ਰਿੰਟਡ ਟਿਕਟ ਵਿਕਲਪ ਲਈ, ਯਾਤਰੀ ਕੋਲ ਆਪਣੀ ਪ੍ਰਿੰਟ ਕੀਤੀ ਟਿਕਟ ਹੋਣੀ ਚਾਹੀਦੀ ਹੈ, ਨਹੀਂ ਤਾਂ ਯਾਤਰਾ ਦੌਰਾਨ ਉਸ ਨੂੰ ਬਿਨਾਂ ਟਿਕਟ ਦੇ ਮੰਨਿਆ ਜਾਵੇਗਾ।

ਇਹ ਵੀ ਪੜ੍ਹੋ - ਹਵਾਈ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ: Air India ਨੇ 30 ਅਪ੍ਰੈਲ ਤੱਕ ਰੱਦ ਕੀਤੀਆਂ ਉਡਾਣਾਂ

ਕੀ ਕਹਿਣਾ ਹੈ ਪਰਮਦੀਪ ਸਿੰਘ ਸੈਣੀ ਦਾ
ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਕਿਹਾ ਕਿ ਫਿਰੋਜ਼ਪੁਰ ਡਿਵੀਜ਼ਨ ਲਗਾਤਾਰ ਡਿਜ਼ੀਟਲੀਕਰਨ ਵੱਲ ਵਧ ਰਿਹਾ ਹੈ। ਇਸ ਸਿਲਸਿਲੇ ’ਚ ਡਿਵੀਜ਼ਨ ਦੇ ਰੇਲਵੇ ਟਿਕਟ ਬੁਕਿੰਗ ਕਾਊਂਟਰਾਂ ਦੇ ਬਾਹਰ ਡਿਊਲ ਡਿਸਪਲੇ ਇਨਫਰਮੇਸ਼ਨ ਸਿਸਟਮ (ਡੀ. ਡੀ. ਆਈ. ਐੱਸ.) ਲਾਇਆ ਗਿਆ ਹੈ। ਟਿਕਟ ਲੈਣ ਵਾਲੇ ਯਾਤਰੀ ਨੂੰ ਡੀ. ਡੀ. ਆਈ. ਐੱਸ. ਸਕ੍ਰੀਨ ’ਤੇ ਅਸਲ ਟਿਕਟ ਦਾ ਕਿਰਾਇਆ ਦਿਖਾਇਆ ਜਾਂਦਾ ਹੈ, ਜਿਸ ਨੂੰ ਉਹ ਸਕ੍ਰੀਨ ’ਤੇ ਦਿਖਾਈ ਦੇਣ ਵਾਲੇ ਕਿਊਆਰ ਕੋਡ ਨੂੰ ਸਕੈਨ ਕਰ ਕੇ ਅਤੇ ਯੂ. ਪੀ. ਆਈ. ਗੇਟਵੇ ਰਾਹੀਂ ਭੁਗਤਾਨ ਕਰ ਕੇ ਆਸਾਨੀ ਨਾਲ ਟਿਕਟ ਖਰੀਦ ਸਕਦਾ ਹੈ। ਇਸ ਟੈਕਨਾਲੋਜੀ ਰਾਹੀਂ ਭੁਗਤਾਨ ਲੈਣ-ਦੇਣ ’ਚ ਘੱਟ ਸਮਾਂ ਲੱਗਦਾ ਹੈ, ਜਿਸ ਕਾਰਨ ਇਹ ਤਕਨੀਕ ਇਕ ਮਹੀਨਾ ਪਹਿਲਾਂ ਹੀ ਸ਼ੁਰੂ ਕੀਤੀ ਗਈ ਸੀ। ਇਹ ਸਹੂਲਤ 16 ਸਟੇਸ਼ਨਾਂ ’ਤੇ ਸ਼ੁਰੂ ਕੀਤੀ ਗਈ ਹੈ।

ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ ਕਿੰਨਾ ਮਹਿੰਗਾ ਹੋਇਆ 10 ਗ੍ਰਾਮ ਸੋਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News