ਰੇਲਵੇ ਨੂੰ ਰੋਜ਼ਾਨਾ ਕਰੋੜਾਂ ਦਾ ਘਾਟਾ : 100 ਟਰੇਨਾਂ ਦੇ ਰੂਟ ਡਾਇਵਰਟ, 12 ਸ਼ਾਰਟ ਟਰਮੀਨੇਟ, 69 ਰੱਦ, ਯਾਤਰੀ ਪਰੇਸ਼ਾਨ
Monday, Apr 29, 2024 - 04:26 PM (IST)
ਜਲੰਧਰ (ਪੁਨੀਤ)- ਸ਼ੰਭੂ ਸਟੇਸ਼ਨ ’ਤੇ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵੱਲੋਂ ਅੰਬਾਲਾ ਤੋਂ ਪੰਜਾਬ ਆਉਣ ਵਾਲਾ ਰੇਲਵੇ ਟਰੈਕ ਜਾਮ ਕਰਨ ਕਾਰਨ ਰੇਲਵੇ ਨੂੰ ਹਰ ਰੋਜ਼ ਕਰੋੜਾਂ ਰੁਪਏ ਦਾ ਵਿੱਤੀ ਨੁਕਸਾਨ ਹੋ ਰਿਹਾ ਹੈ। ਟਰੇਨਾਂ ਦੀ ਦੇਰੀ ਅਤੇ ਰੱਦ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਖ-ਵੱਖ ਕਾਰਨਾਂ ਕਰਕੇ ਕਈ ਟਰੇਨਾਂ ਨੂੰ ਰਸਤੇ ’ਚ ਸ਼ਾਰਟ ਟਰਮੀਨੇਟ ਕਰਦੇ ਹੋਏ ਵਾਪਸ ਭੇਜਣਾ ਪੈ ਰਿਹਾ ਹੈ। ਇਸ ਸਭ ਕਾਰਨ ਯਾਤਰੀਆਂ ਨੂੰ ਰੇਲਵੇ ਸਟੇਸ਼ਨਾਂ ’ਤੇ ਪ੍ਰੇਸ਼ਾਨ ਹੁੰਦਿਆਂ ਵੇਖਿਆ ਜਾ ਸਕਦਾ ਹੈ।
ਇਸੇ ਲੜੀ ’ਚ 28 ਅਪ੍ਰੈਲ ਨੂੰ ਦੁਪਹਿਰ ਤੱਕ ਜਾਰੀ ਸ਼ਡਿਊਲ ਮੁਤਾਬਕ ਲਗਭਗ 190 ਟਰੇਨਾਂ ਪ੍ਰਭਾਵਿਤ ਹੋਈਆਂ ਹਨ। ਇਸੇ ਸਿਲਸਿਲੇ ’ਚ 12 ਟਰੇਨਾਂ ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਹੈ ਅਤੇ ਲਗਭਗ 69 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਜਦਕਿ 100 ਤੋਂ ਵੱਧ ਟਰੇਨਾਂ ਦੇ ਰੂਟ ਡਾਇਵਰਟ ਕੀਤੇ ਗਏ ਹਨ। ਇਸ ਕਾਰਨ ਵੱਖ-ਵੱਖ ਟਰੇਨਾਂ 4-5 ਤੋਂ 7-8 ਘੰਟੇ ਦੇਰੀ ਨਾਲ ਆਪਣੀ ਮੰਜ਼ਿਲ ’ਤੇ ਪਹੁੰਚ ਰਹੀਆਂ ਹਨ।
ਸ਼ਾਰਟ ਟਰਮੀਨੇਟ ਕੀਤੀਆਂ ਗਈਆਂ ਟਰੇਨਾਂ ’ਚ 12 ਟਰੇਨਾਂ ਸ਼ਾਮਲ ਹਨ। ਇਨ੍ਹਾਂ ’ਚ ਟਰੇਨ ਨੰ. 4501, 4502 (ਹਰਿਦੁਆਰ), 14887-14888 (ਰਿਸ਼ੀਕੇਸ਼), 15211-15212 (ਦਰਭੰਗਾ), 14525-14526 (ਅੰਬਾਲਾ ਕੈਂਟ), 14735-14736 (ਸ਼੍ਰੀ ਗੰਗਾਨਗਰ), 14661-14662 (ਬਾੜਮੇਰ) ਆਦਿ ਸ਼ਾਮਲ ਹਨ। ਇਸੇ ਤਰ੍ਹਾਂ ਜਿਹੜੀਆਂ ਟਰੇਨਾਂ ਦੇ ਰੂਟ ਬਦਲੇ ਗਏ ਹਨ, ਉਨ੍ਹਾਂ ’ਚ ਟਰੇਨ ਨੰ. 12013 (ਨਵੀਂ ਦਿੱਲੀ-ਅੰਮ੍ਰਿਤਸਰ), 12029-12030 (ਅੰਮ੍ਰਿਤਸਰ-ਨਵੀਂ ਦਿੱਲੀ), 18103 (ਟਾਟਾ-ਅੰਮ੍ਰਿਤਸਰ), 13006 (ਹਾਵੜਾ-ਅੰਮ੍ਰਿਤਸਰ) ਸਮੇਤ ਕਈ 100 ਤੋਂ ਵੱਧ ਟਰੇਨਾਂ ਸ਼ਾਮਲ ਹਨ।
ਇਹ ਵੀ ਪੜ੍ਹੋ- ਜਲੰਧਰ: ਸਵਿੱਫਟ ਗੱਡੀ 'ਚ ਆਏ ਵੱਡੇ ਘਰਾਂ ਦੇ ਕਾਕੇ, ਰਾਤ ਦੇ ਹਨੇਰੇ 'ਚ ਕਰ ਗਏ ਵੱਡਾ ਕਾਂਡ (ਵੀਡੀਓ)
ਵਿਭਾਗ ਵੱਲੋਂ ਟਰੇਨਾਂ ਰੱਦ ਕੀਤੇ ਜਾਣ ਕਾਰਨ ਟਿਕਟਾਂ ਬੁੱਕ ਕਰਵਾਉਣ ਵਾਲੇ ਯਾਤਰੀਆਂ ਨੂੰ ਇਸ ਦੀ ਸੂਚਨਾ ਮਿਲ ਜਾਂਦੀ ਹੈ, ਜਦਕਿ ਸਟੇਸ਼ਨ ਤੋਂ ਜਨਰਲ ਟਿਕਟਾਂ ਖਰੀਦਣ ਵਾਲਿਆਂ ਨੂੰ ਅਪਡੇਟ ਰਹਿਣ ਲਈ ਸਟੇਸ਼ਨ ਜਾਂ ਇਨਕੁਆਰੀ ਆਦਿ ਤੋਂ ਇਸ ਦੀ ਜਾਣਕਾਰੀ ਲੈਣੀ ਪੈਂਦੀ ਹੈ। ਕੰਮਕਾਜ ਦੇ ਸਿਲਸਿਲੇ ’ਚ ਆਉਣ ਵਾਲੇ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਆਉਣ ਵਾਲੇ ਦਿਨਾਂ ’ਚ ਵੀ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਰਾਹਤ ਮਿਲਣ ਦੀ ਉਮੀਦ ਨਜ਼ਰ ਨਹੀਂ ਆ ਰਹੀ। ਲੋਕਾਂ ਦਾ ਕਹਿਣਾ ਹੈ ਕਿ ਮੌਜੂਦਾ ਸਥਿਤੀ ਕਾਰਨ ਕਾਫ਼ੀ ਦਿੱਕਤਾਂ ਆ ਰਹੀਆਂ ਹਨ, ਇਸ ਲਈ ਵਿਭਾਗ ਨੂੰ ਇਸ ਦਾ ਕੋਈ ਨਾ ਕੋਈ ਹੱਲ ਕੱਢਣਾ ਚਾਹੀਦਾ ਹੈ, ਜਿਸ ਨਾਲ ਲੋਕਾਂ ਨੂੰ ਇਨ੍ਹਾਂ ਦਿੱਕਤਾਂ ਤੋਂ ਨਿਜ਼ਾਤ ਮਿਲ ਸਕੇ।
ਜਲੰਧਰ-ਦਿੱਲੀ ਸਮੇਤ ਮੁੱਖ ਟਰੇਨਾਂ ਰੱਦ
ਇਸ ਦੇ ਨਾਲ ਹੀ ਰੱਦ ਕੀਤੀਆਂ ਟਰੇਨਾਂ ’ਚ ਟਰੇਨ ਨੰ. 12241-12242 (ਚੰਡੀਗੜ੍ਹ-ਅੰਮ੍ਰਿਤਸਰ), 12459-12460 (ਨਵੀਂ ਦਿੱਲੀ-ਅੰਮ੍ਰਿਤਸਰ), 12497-12498 (ਸ਼ਾਨ-ਏ-ਪੰਜਾਬ), 14681-14682 (ਜਲੰਧਰ-ਨਵੀਂ ਦਿੱਲੀ), 4503-4504 (ਅੰਬਾਲਾ-ਲੁਧਿਆਣਾ), 4509-4510 (ਜਾਖਲ-ਲੁਧਿਆਣਾ), 4523-4524 (ਸਹਾਰਨਪੁਰ-ਨੰਗਲ), 4531 (ਅੰਬਾਲਾ ਤੋਂ ਧੂਰੀ), 4547-4548 (ਅੰਬਾਲਾ-ਬਠਿੰਡਾ 4548) ਸਮੇਤ ਕੁੱਲ 69 ਟਰੇਨਾਂ ਸ਼ਾਮਲ ਹਨ।
ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ 2024 ਦੀ ਹੁਣ ਤਕ ਦੀ ਸਭ ਤੋਂ ਵੱਡੀ ਹੈਰੋਇਨ ਦੀ ਖੇਪ ਫੜੀ, ਕੈਨੇਡਾ ਸਣੇ 5 ਦੇਸ਼ਾਂ 'ਚ ਫੈਲਿਆ ਨੈੱਟਵਰਕ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8