ਬੱਸਾਂ ’ਚ ਹੋ ਰਹੀ ਧੱਕਾ-ਮੁੱਕੀ, ਰੇਲਵੇ ਸਟੇਸ਼ਨਾਂ ’ਤੇ ਖੁੱਲ੍ਹੇ ਆਸਮਾਨ ਹੇਠ ਲੰਘ ਰਹੀਆਂ ਰਾਤਾਂ, ਭਟਕਣ ਨੂੰ ਮਜਬੂਰ ਯਾਤਰੀ

05/07/2024 2:48:30 AM

ਜਲੰਧਰ (ਪੁਨੀਤ)– ਟਰੇਨਾਂ ਦੇ ਸਫ਼ਰ ’ਚ ਪ੍ਰੇਸ਼ਾਨੀਆਂ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਦਿੱਕਤਾਂ ਪੇਸ਼ ਆ ਰਹੀਆਂ ਹਨ। ਟਰੇਨਾਂ ਦੇ ਪ੍ਰਭਾਵਿਤ ਹੋਣ ਕਾਰਨ ਯਾਤਰੀ ਦੂਜੇ ਬਦਲਾਂ ਦੀ ਭਾਲ ਕਰਦਿਆਂ ਬੱਸ ਅੱਡੇ ਦਾ ਰੁਖ਼ ਕਰਨ ਨੂੰ ਮਜਬੂਰ ਹਨ। ਦਿੱਲੀ ਤੇ ਅੰਮ੍ਰਿਤਸਰ ਰੂਟ ਦੀਆਂ ਵਧੇਰੇ ਬੱਸਾਂ ’ਚ ਡੇਢ ਗੁਣਾ ਯਾਤਰੀ ਹੋਣ ਕਾਰਨ ਸੀਟਾਂ ਮਿਲਣਾ ਬਹੁਤ ਮੁਸ਼ਕਿਲ ਹੋ ਰਿਹਾ ਹੈ। ਇਸ ਕਾਰਨ ਯਾਤਰੀਆਂ ਨੂੰ ਖੜ੍ਹੇ ਹੋ ਕੇ ਸਫ਼ਰ ਕਰਨਾ ਪੈ ਰਿਹਾ ਹੈ। ਕਈ ਰੂਟਾਂ ਦੀਆਂ ਬੱਸਾਂ ’ਚ ਚੜ੍ਹ ਪਾਉਣਾ ਵੀ ਆਸਾਨ ਨਹੀਂ ਹੈ। ਮੁਸ਼ਕਿਲਾਂ ਕਾਰਨ ਲੋਕਾਂ ਨੂੰ ਧੱਕਾ-ਮੁੱਕੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਕਿਸਮਤ ਹੋਵੇ ਤਾਂ ਅਜਿਹੀ! ਔਰਤ ਦੀ 10 ਹਫ਼ਤਿਆਂ ’ਚ ਦੂਜੀ ਵਾਰ ਨਿਕਲੀ 8 ਕਰੋੜ ਤੋਂ ਵੱਧ ਦੀ ਲਾਟਰੀ

6 ਤੋਂ 13 ਘੰਟਿਆਂ ਦੀ ਦੇਰੀ ਨਾਲ ਪਹੁੰਚ ਰਹੀਆਂ ਟਰੇਨਾਂ
ਪਿਛਲੇ ਦਿਨਾਂ ਤੋਂ ਸ਼ਤਾਬਦੀ ਤੋਂ ਲੈ ਕੇ ਗਰੀਬ ਰੱਥ ਵਰਗੀਆਂ ਵਧੇਰੇ ਟਰੇਨਾਂ ਦੇਰੀ ਨਾਲ ਪਹੁੰਚ ਰਹੀਆਂ ਹਨ। ਹਾਲਾਤ ਇਹ ਬਣ ਚੁੱਕੇ ਹਨ ਕਿ ਸਵੇਰੇ ਪਹੁੰਚਣ ਵਾਲੀਆਂ ਟਰੇਨਾਂ ਸ਼ਾਮ ਨੂੰ, ਜਦਕਿ ਰਾਤ ਨੂੰ ਆਉਣ ਵਾਲੀਆਂ ਟਰੇਨਾਂ ਸਵੇਰੇ ਸਟੇਸ਼ਨਾਂ ’ਤੇ ਪਹੁੰਚ ਰਹੀਆਂ ਹਨ। ਇਸ ਕਾਰਨ ਯਾਤਰੀਆਂ ਨੂੰ ਟਰੇਨਾਂ ਦੀ ਉਡੀਕ ’ਚ ਸਟੇਸ਼ਨਾਂ ’ਤੇ ਲੰਮਾ ਸਮਾਂ ਗੁਜ਼ਾਰਨਾ ਪੈ ਰਿਹਾ ਹੈ। ਟਰੇਨਾਂ ਲੇਟ ਹੋਣ ਕਾਰਨ ਕਈ ਯਾਤਰੀ ਰੇਲਵੇ ਸਟੇਸ਼ਨ ਦੇ ਬਾਹਰ ਨੀਂਦ ਪੂਰੀ ਕਰਦੇ ਦੇਖੇ ਜਾ ਸਕਦੇ ਹਨ। ਲੰਮੀ ਦੂਰੀ ਦੀਆਂ ਕਈ ਟਰੇਨਾਂ 6 ਤੋਂ 12 ਘੰਟਿਆਂ ਦੀ ਦੇਰੀ ਨਾਲ ਜਲੰਧਰ ਸਿਟੀ ਸਟੇਸ਼ਨ ’ਤੇ ਪਹੁੰਚ ਰਹੀਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਦਿੱਕਤਾਂ ਉਠਾਉਣੀਆਂ ਪੈ ਰਹੀਆਂ ਹਨ।

PunjabKesari

ਲੋਕਾਂ ਕੋਲ ਕੋਈ ਬਦਲ ਮੁਹੱਈਆ ਨਹੀਂ
ਦੇਰ ਰਾਤ 11.30 ਵਜੇ ਰੇਲਵੇ ਸਟੇਸ਼ਨ ਦੇ ਬਾਹਰ ਲਾਈਨਾਂ ’ਚ ਲੋਕਾਂ ਨੂੰ ਸੁੱਤੇ ਹੋਏ ਦੇਖਿਆ ਗਿਆ। ਉਕਤ ਪ੍ਰਤੀਨਿਧੀ ਨੇ ਜ਼ਮੀਨ ’ਤੇ ਸੌਂ ਰਹੇ ਲੋਕਾਂ ਤੋਂ ਪ੍ਰੇਸ਼ਾਨੀ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਟਰੇਨਾਂ ਦੀ ਉਡੀਕ ਕਰਨ ਤੋਂ ਇਲਾਵਾ ਉਨ੍ਹਾਂ ਕੋਲ ਕੋਈ ਬਦਲ ਨਹੀਂ ਹੈ, ਜਿਸ ਕਾਰਨ ਉਹ ਸਟੇਸ਼ਨ ਦੇ ਬਾਹਰ ਘਾਹ ’ਤੇ ਸੌਣ ਨੂੰ ਮਜਬੂਰ ਹਨ। ਵੱਖ-ਵੱਖ ਟਰੇਨਾਂ ਜ਼ਰੀਏ ਜਾਣ ਵਾਲੇ ਪ੍ਰਵਾਸੀ ਯਾਤਰੀਆਂ ਦਾ ਕਹਿਣਾ ਸੀ ਕਿ ਹੋਟਲਾਂ ’ਚ ਕਮਰੇ ਲੈਣਾ ਉਨ੍ਹਾਂ ਲਈ ਸੰਭਵ ਨਹੀਂ ਹੈ, ਜਿਸ ਕਾਰਨ ਉਹ ਸਟੇਸ਼ਨ ’ਤੇ ਸੌਂ ਰਹੇ ਹਨ। ਕੁਝ ਯਾਤਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਟਰੇਨ ਰਾਤ 11 ਵਜੇ ਪਹੁੰਚਣੀ ਸੀ ਪਰ ਸਟੇਸ਼ਨ ’ਤੇ ਪਹੁੰਚਣ ਉਪਰੰਤ ਉਨ੍ਹਾਂ ਨੂੰ ਪਤਾ ਲੱਗਾ ਕਿ ਟਰੇਨ ਸਵੇਰੇ ਪਹੁੰਚੇਗੀ, ਜਿਸ ਕਾਰਨ ਉਨ੍ਹਾਂ ਕੋਲ ਵਾਪਸ ਜਾਣ ਦਾ ਕੋਈ ਬਦਲ ਮੁਹੱਈਆ ਨਹੀਂ ਹੈ।

PunjabKesari

ਸੈਂਟਰ ਪੁਆਇੰਟ ਹੋਣ ਕਾਰਨ ਜਲੰਧਰ ਭਰ ਕੇ ਪਹੁੰਚ ਰਹੀਆਂ ਬੱਸਾਂ
ਸ਼ੰਭੂ ਸਟੇਸ਼ਨ ’ਤੇ ਰੇਲਵੇ ਟ੍ਰੈਕ ਤੇ ਹਾਈਵੇ ’ਤੇ ਬੈਠੇ ਕਿਸਾਨਾਂ ਕਾਰਨ ਅੰਬਾਲਾ ਤੋਂ ਅੰਮ੍ਰਿਤਸਰ ਤਕ ਦੇ ਸਫ਼ਰ ’ਚ ਦਿੱਕਤਾਂ ਪੇਸ਼ ਆ ਰਹੀਆਂ ਹਨ। ਇਸ ਕਾਰਨ ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ਦੇ ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਲੰਧਰ ਸੈਂਟਰ ਪੁਆਇੰਟ ਹੈ, ਜਿਸ ਕਾਰਨ ਇਥੋਂ ਜਾਣ ਵਾਲੇ ਯਾਤਰੀਆਂ ਲਈ ਪ੍ਰੇਸ਼ਾਨੀ ਦੁੱਗਣੀ ਹੋ ਰਹੀ ਹੈ।

PunjabKesari

ਅੰਮ੍ਰਿਤਸਰ ਤੇ ਲੁਧਿਆਣਾ ਤੋਂ ਆਉਣ ਵਾਲੀਆਂ ਬੱਸਾਂ ਪਿੱਛਿਓਂ ਭਰ ਕੇ ਆ ਰਹੀਆਂ ਹਨ, ਜਿਸ ਕਾਰਨ ਜਲੰਧਰ ਤੋਂ ਸਫ਼ਰ ਕਰਨ ਵਾਲਿਆਂ ਨੂੰ ਸੀਟਾਂ ਮਿਲ ਪਾਉਣਾ ਮੁਸ਼ਕਿਲ ਹੋ ਰਿਹਾ ਹੈ। ਇਸ ਕਾਰਨ ਜਾਣਕਾਰੀ ਰੱਖਣ ਵਾਲੇ ਯਾਤਰੀ ਜਲੰਧਰ ਤੋਂ ਬਣ ਕੇ ਚੱਲਣ ਵਾਲੀਆਂ ਬੱਸਾਂ ’ਚ ਸਫ਼ਰ ਕਰਨ ਨੂੰ ਮਹੱਤਵ ਦਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਜਲੰਧਰੋਂ ਚੱਲਣ ਵਾਲੀਆਂ ਬੱਸਾਂ ’ਚ ਸੀਟ ਆਸਾਨੀ ਨਾਲ ਮਿਲ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News