ਤਪਾ ਰੇਲਵੇ ਸਟੇਸ਼ਨ ’ਤੇ ਸਾਰੀਆਂ ਗੱਡੀਆਂ ਦਾ ਸਟਾਪੇਜ 7 ਮਈ ਤੱਕ ਬੰਦ

04/30/2024 5:14:16 PM

ਤਪਾ ਮੰਡੀ (ਗੋਇਲ) : ਸਥਾਨਕ ਰੇਲਵੇ ਸਟੇਸ਼ਨ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ, ਜਿਸ ਕਾਰਨ 7 ਮਈ ਤੱਕ ਤਪਾ ਦੇ ਰੇਲਵੇ ਸਟੇਸ਼ਨ 'ਤੇ ਕੋਈ ਵੀ ਗੱਡੀ ਦਾ ਠਹਿਰਾਓ ਨਹੀਂ ਹੋਵੇਗਾ ਕਿਉਂਕਿ ਰੇਲਵੇ ਸਟੇਸ਼ਨ 'ਤੇ ਚੱਲ ਰਹੇ ਡਬਲਿੰਗ ਅਤੇ ਇੰਟਰਲਾਕਿੰਗ ਦੇ ਕੰਮ ਕਾਰਨ 7 ਮਈ ਤੱਕ ਸਾਰੀਆਂ ਪੈਸੰਜਰ ਅਤੇ ਮੇਲ ਗੱਡੀਆਂ ਦਾ ਸਟਾਪੇਜ ਬੰਦ ਕਰ ਦਿੱਤਾ ਗਿਆ, ਇਹ ਪਹਿਲਾਂ 30 ਅਪ੍ਰੈਲ ਤੱਕ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਸੁਪਰੀਡੈਂਟ ਰੇਲਵੇ ਸਟੇਸ਼ਨ ਗੇਜਾ ਸਿੰਘ ਨੇ ਦੱਸਿਆ ਕਿ ਡਬਲ ਲਾਈਨ ਦੇ ਕੰਮ ਕਾਰਨ ਤਪਾ ਰੇਲਵੇ ਸਟੇਸ਼ਨ 'ਤੇ ਇੰਟਰਲਾਕਿੰਗ ਦਾ ਕੰਮ 2 ਅਪ੍ਰੈਲ ਤੋਂ ਸ਼ੁਰੂ ਹੋ ਗਿਆ ਹੈ ਜੋਂ ਕਿ 7 ਮਈ ਚੱਲੇਗਾ। ਉਨ੍ਹਾਂ ਦੱਸਿਆ ਕਿ ਇਸ ਡਬਲ ਲਾਈਨ ਅਤੇ ਇੰਟਰਲਾਕਿੰਗ ਦੇ ਕੰਮ ਕਾਰਨ ਤਪਾ ਰੇਲਵੇ ਸਟੇਸ਼ਨ ਤੋਂ ਲੰਘਣ ਵਾਲੀ ਸਾਰੀਆਂ ਪੈਸੰਜਰ ਅਤੇ ਮੇਲ ਗੱਡੀਆਂ ਦਾ ਸਟਾਪੇਜਹੁਣ 7 ਮਈ ਤੱਕ ਬੰਦ ਕਰ ਦਿੱਤਾ ਗਿਆ ਹੈ।
 


Babita

Content Editor

Related News