...ਆਖ਼ਿਰ ਕਦੋਂ ਲੀਹ 'ਤੇ ਪਰਤੇਗੀ ਜ਼ਿੰਦਗੀ? ਧਰਨੇ ਕਾਰਨ ਕਿਸਾਨਾਂ ਦੇ ਨਾਲ-ਨਾਲ ਯਾਤਰੀ ਵੀ ਹੋ ਰਹੇ ਪਰੇਸ਼ਾਨ

Thursday, Apr 25, 2024 - 12:37 PM (IST)

...ਆਖ਼ਿਰ ਕਦੋਂ ਲੀਹ 'ਤੇ ਪਰਤੇਗੀ ਜ਼ਿੰਦਗੀ? ਧਰਨੇ ਕਾਰਨ ਕਿਸਾਨਾਂ ਦੇ ਨਾਲ-ਨਾਲ ਯਾਤਰੀ ਵੀ ਹੋ ਰਹੇ ਪਰੇਸ਼ਾਨ

ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚਾ ਅਤੇ ਕੇ. ਐੱਮ. ਐੱਮ. ਦੀ ਅਗਵਾਈ ਹੇਠ ਕਿਸਾਨ ਅੰਦੋਲਨ 71ਵੇਂ ਦਿਨ ਵੀ ਸ਼ੰਭੂ ਬਾਰਡਰ ਅਤੇ ਸ਼ੰਭੂ ਰੇਲਵੇ ਟ੍ਰੈਕ ’ਤੇ ਜਾਰੀ ਰਿਹਾ। ਇਸ ਮੌਕੇ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਐਲਾਨ ਕੀਤਾ ਕਿ ਜਦੋਂ ਤੱਕ ਹਰਿਆਣਾ ਦੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਿਸਾਨ ਰਿਹਾਅ ਨਹੀਂ ਹੁੰਦੇ, ਉਦੋਂ ਤੱਕ ਸ਼ੰਭੂ ਰੇਲਵੇ ਟ੍ਰੈਕ ਬੰਦ ਰਹੇਗਾ। ਜਦੋਂ ਤੱਕ ਅਹਿਮ ਮੰਗਾਂ ਨੂੰ ਨਹੀਂ ਮੰਨਿਆ ਜਾਂਦਾ, ਉਦੋਂ ਤੱਕ ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਮੋਰਚੇ ਜਾਰੀ ਰਹਿਣਗੇ।

ਇਹ ਖ਼ਬਰ ਵੀ ਪੜ੍ਹੋ - ਨਸ਼ੇੜੀਆਂ ਦੀ 'ਯਾਰੀ'! ਓਵਰਡੋਜ਼ ਨਾਲ ਹੋਈ ਸਾਥੀ ਦੀ ਮੌਤ ਤਾਂ ਰੇਹੜੀ 'ਤੇ ਲੱਦ ਕੇ ਨਾਲੇ 'ਚ ਸੁੱਟ 'ਤੀ ਲਾਸ਼

ਇਸ ਦੌਰਾਨ ਕਿਸਾਨਾਂ ਦੇ ‘ਰੇਲ ਰੋਕੋ’ ਅੰਦੋਲਨ ਕਾਰਨ ਬੁੱਧਵਾਰ ਨੂੰ ਫਿਰੋਜ਼ਪੁਰ ਰੇਲ ਮੰਡਲ ਨਾਲ ਸਬੰਧਤ 110 ਰੇਲਗੱਡੀਆਂ ਪ੍ਰਭਾਵਿਤ ਹੋਈਆਂ। ਮੰਡਲ ਪ੍ਰਬੰਧਕ ਸੰਜੈ ਸਾਹੂ ਨੇ ਦੱਸਿਆ ਕਿ ਬੁੱਧਵਾਰ ਨੂੰ ਸ਼ੰਭੂ ਬਾਰਡਰ ’ਤੇ ਧਰਨੇ ਕਾਰਨ 44 ਰੇਲਗੱਡੀਆਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ। 2 ਗੱਡੀਆਂ ਜੰਮੂ-ਬਾੜਮੇਰ ਅਤੇ ਦਰਭੰਗਾ-ਅੰਮ੍ਰਿਤਸਰ ਨੂੰ ਲਡ਼ੀਵਾਰ ਪੁਰਾਣੀ ਦਿੱਲੀ ਅਤੇ ਅੰਬਾਲਾ ਕੈਂਟ ਸਟੇਸ਼ਨ ਤੋਂ ਸ਼ਾਰਟ ਟਰਮੀਨੇਟ ਕਰਦੇ ਹੋਏ ਉਥੋਂ ਹੀ ਵਾਪਸ ਮੋੜ ਦਿੱਤਾ ਗਿਆ, ਜਦਕਿ 64 ਰੇਲਗੱਡੀਆਂ ਨੂੰ ਲੁਧਿਆਣਾ ਤੋਂ ਵਾਇਆ ਚੰਡੀਗਡ਼੍ਹ ਅਤੇ ਧੂਰੀ-ਜਾਖਲ ਦੇ ਰਸਤੇ ਕੱਢਿਆ ਗਿਆ।

ਅੰਦੋਲਨ ਕਾਰਨ ਨਾ ਸਿਰਫ਼ ਕਿਸਾਨਾਂ ਨੂੰ ਸਗੋਂ ਆਮ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੋਜ਼ਾਨਾ 40-45 ਰੇਲਗੱਡੀਆਂ ਰੱਦ ਹੋਣ ਕਾਰਨ ਹੁਣ ਤਕ 350 ਤੋਂ ਵੱਧ ਰੇਲ ਗੱਡੀਆਂ ਰੱਦ ਹੋ ਚੁੱਕੀਆਂ ਹਨ ਤੇ ਰੇਲਵੇ ਵੱਲੋਂ ਯਾਤਰੀਆਂ ਨੂੰ 25 ਲੱਖ ਰੁਪਏ ਤੋਂ ਜ਼ਿਆਦਾ ਦਾ ਰਿਫੰਡ ਦੇਣਾ ਪਿਆ ਹੈ। ਜ਼ਿਆਦਾਤਰ ਰੇਲਾਂ ਲੁਧਿਆਣਾ ਤੋਂ ਵਾਇਆ ਧੂਰੀ, ਜਾਖਲ ਹੁੰਦੇ ਹੋਏ ਦਿੱਲੀ-ਸਾਹਨੇਵਾਲ ਰੂਟ ਤੋਂ ਹੁੰਦੇ ਹੋਏ ਅੰਬਾਲਾ ਕੈਂਟ ਪਹੁੰਚ ਰਹੀਆਂ ਹਨ, ਜਿਸ ਨਾਲ ਸਫ਼ਰ 3-4 ਘੰਟੇ ਤਕ ਵੱਧ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਭਾਜਪਾ 'ਚ ਛਿੜੀ ਖਿੱਚੋਤਾਣ! ਸੀਨੀਅਰ ਲੀਡਰ ਨੇ ਬਣਾਈ ਦੂਰੀ, ਵਿਜੇ ਰੁਪਾਣੀ ਨੂੰ ਟਾਲਣੀ ਪਈ ਮੀਟਿੰਗ

50 ਫ਼ੀਸਦੀ ਤਕ ਘਟੀ ਪਾਰਸਲ ਬੁਕਿੰਗ, ਦੇਰੀ ਨਾਲ ਹੋ ਰਹੀ ਡਿਲੀਵਰੀ

ਟ੍ਰੇਨਾਂ ਸ਼ਾਰਟ ਟਰਮਿਨੇਟ ਹੋਣ ਨਾਲ ਵਪਾਰੀਆਂ ਨੇ ਪਾਰਸਲ ਬੁਕਿੰਗ 50 ਫ਼ੀਸਦੀ ਤਕ ਘੱਟ ਕਰ ਦਿੱਤੀ ਹੈ। ਜਲੰਧਰ ਰੇਲਵੇ ਸਟੇਸ਼ਨ ਦੇ ਇਕ ਅਧਿਕਾਰੀ ਮੁਤਾਬਕ ਅੰਦੋਲਨ ਕਾਰਨ ਜਲੰਧਰ ਤੋਂ ਪਾਰਸ ਭੇਜਣ ਦੀ ਰਫ਼ਤਾਰ ਕਾਫ਼ੀ ਘੱਟ ਗਈ ਹੈ। ਪਹਿਲਾਂ ਔਸਤਨ 200-250 ਨਗ ਜਾਂਦੇ ਸਨ, ਜੋ ਹੁਣ ਘੱਟ ਕੇ ਸਿਰਫ਼ 100 ਤੋਂ 130 ਰਹਿ ਗਏ ਹਨ। ਯਾਤਰੀਆਂ, ਵਪਾਰੀਆਂ ਦੇ ਨਾਲ-ਨਾਲ ਰੇਲਵੇ ਨੂੰ ਵੀ ਕਾਫ਼ੀ ਨੁਕਸਾਨ ਝੱਲਣਾ ਪੈ ਰਿਹਾ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News