ਜੀਵਨ ਦੀ ਅਨਿੱਖੜਵੀਂ ਭਾਵਨਾ ਹੈ ਮਿਠਾਸ

Thursday, Nov 27, 2025 - 04:57 PM (IST)

ਜੀਵਨ ਦੀ ਅਨਿੱਖੜਵੀਂ ਭਾਵਨਾ ਹੈ ਮਿਠਾਸ

ਜੀਵਨ ਵਿਵਹਾਰ ’ਚ ਮਿਠਾਸ ਹੀ ਆਨੰਦ ਦਾ ਸਮਾਨਾਰਥੀ ਹੈ। ਮਿਠਾਸ ਜੀਵਨ ’ਚ ਉਥੇ ਹੁੰਦੀ ਹੈ, ਜਿਥੇ ਪ੍ਰੇਮ ਹੁੰਦਾ ਹੈ, ਸਨੇਹ ਹੁੰਦਾ ਹੈ। ਸਵਾਰਥ ਅਤੇ ਹੰਕਾਰ ਨਹੀਂ ਹੁੰਦੇ ਹਨ। ਉਮੀਦ ਭਾਵਨਾਵਾਂ ਨਹੀਂ ਹੁੰਦੀਆਂ। ਕਿਸੇ ਦੇ ਲਈ ਕੁਝ ਕਰਨ ਦੀ ਇੱਛਾ ਹੁੰਦੀ ਹੈ। ਦਿਆਲਤਾ ਅਤੇ ਤਰਸ ਦੀਆਂ ਭਾਵਨਾਵਾਂ ਵੀ ਮਿੱਠੀਆਂ ਹੁੰਦੀਆਂ ਹਨ। ਮਿਠਾਸ ਭਾਵਨਾ ਦਾ ਇਕ ਰੂਪ ਹੁੰਦੀ ਹੈ। ਇਹ ਸਵੱਛ ਮਨ ਦਾ ਗੁਣ ਹੈ। ਸ਼ੁੱਧ ਬੁੱਧੀਜੀਵੀ ਤਾਂ ਆਸਾਨੀ ਨਾਲ ਮਿੱਠਾ ਹੋ ਹੀ ਨਹੀਂ ਸਕਦਾ।

ਜ਼ਿੰਦਗੀ ਪਿਆਰ ਦੇ ਅਭਿਆਸ ਦੀ ਸਮਾਨਾਰਥੀ ਹੈ। ਪ੍ਰੇਮ ਹੀ ਸਮਰਪਣ ਹੈ, ਭਗਤੀ ਹੈ, ਸ਼ਕਤੀ ਹੈ। ਭਗਤੀ ਹੁੰਦੀ ਨਹੀਂ ਕੀਤੀ ਜਾਂਦੀ ਹੈ। ਪ੍ਰੇਮ ਵੀ ਹੁੰਦਾ ਨਹੀਂ ਕੀਤਾ ਜਾਂਦਾ ਹੈ। ਦੌਲਤ ਅਤੇ ਸੁੱਖ-ਸਹੂਲਤਾਂ ਵਾਲੇ ਜੀਵਨ ਪ੍ਰੇਮ ਦਾ ਨਾਂ ਹੀ ਧਰਮ ਹੈ ਅਤੇ ਇਸ ਦਾ ਫਲ ਹੀ ਮੋਕਸ਼ ਹੈ। ਕਿਉਂਕਿ ਪ੍ਰੇਮ ’ਚ ਕੋਈ ਇੱਛਾ ਨਹੀਂ ਹੁੰਦੀ, ਉਮੀਦ ਦਾ ਭਾਵ ਨਹੀਂ ਹੁੰਦਾ ਹੈ। ਇਹੀ ਮੋਕਸ਼ ਦਾ ਸਵਰੂਪ ਹੈ।

ਨਾਰੀ ਮਨ ਪ੍ਰੇਮ ਦਾ ਦਰਿਆ ਹੈ। ਸੁਪਨਿਆਂ ਨਾਲ ਇਸ ਮਨ ’ਚ ਮਿਠਾਸ ਭਰਦੀ ਹੈ। ਉਹ ਲਗਾਤਾਰ ਮਿਠਾਸ ਦਾ ਸ਼ਹਿਦ ਇਕੱਠਾ ਕਰਦੀ ਹੈ ਤਾਂ ਜੋ ਉਹ ਇਸ ਨੂੰ ਆਪਣੇ ਪਿਆਰੇ ’ਤੇ ਡੋਲ੍ਹ ਸਕੇ। ਪ੍ਰੇਮ ਦਾ ਅਭਿਸ਼ੇਕ ਕਰ ਸਕੇ। ਉਸ ਦੇ ਬਦਲੇ ’ਚ ਕੁਝ ਨਹੀਂ ਚਾਹੀਦਾ। ਪਤੀ ਪ੍ਰੇਮ ਕਰੇ ਜਾਂ ਨਾ ਕਰੇ, ਇਹ ਪਤੀ ਦੀ ਚਿੰਤਾ ਹੈ। ਇਹੀ ਸੋਮ ਦਾ ਅਗਨੀ ’ਚ ਸਮਰਪਣ ਹੈ। ਪ੍ਰੇਮ ਦੇ ਕਾਰਨ ਹੀ ਇਸਤਰੀ ਕੋਮਲ ਹੁੰਦੀ ਹੈ। ਸੁਪਨਿਆਂ ਦੀ ਮਿਠਾਸ ਹੀ ਉਸ ਦੇ ਜੀਵਨ ਦੀ ਨੀਂਹ ਹੈ।

ਉਸੇ ਵਿਚ ਉਹ ਪਤੀ ਦੀ ਇਕ ਤਸਵੀਰ ਬਣਾ ਲੈਂਦੀ ਹੈ ਕਿ ਉਸ ਦਾ ਪ੍ਰੇਮੀ ਕਿਹੋ ਜਿਹਾ ਹੋਣਾ ਚਾਹੀਦਾ ਹੈ, ਸਮਾਜ ’ਚ ਕਿਹੋ ਜਿਹਾ ਦਿਖਾਈ ਦੇਣਾ ਚਾਹੀਦਾ ਹੈ, ਉਸ ਦੇ ਅਨੁਸਾਰ ਬਣਾਉਣ ਦਾ ਕੰਮ ਸ਼ੁਰੂ ਕਰ ਦਿੰਦੀ ਹੈ। ਪਤੀ ਨੂੰ ਭਿਣਕ ਤਕ ਨਹੀਂ ਲੱਗਦੀ। ਇਹੀ ਕੁਦਰਤ ਦੇ ਨਿਰਮਾਣ ਦੀ ਪ੍ਰਕਿਰਿਆ ਹੈ। ਮਰਦ ਇਸ ਨਿਰਮਾਣ ਪ੍ਰਕਿਰਿਆ ਤੋਂ ਅਣਜਾਣ ਰਹਿੰਦਾ ਹੈ। ਨਾ ਉਹ ਨਿਰਮਾਣ ਨੂੰ ਸਮਝਦਾ ਹੈ, ਨਾ ਹੀ ਉਸ ’ਚ ਇੰਨਾ ਧੀਰਜ ਹੈ ਅਤੇ ਨਾ ਹੀ ਪ੍ਰੇਮ ਕਰ ਸਕਣ ਦੀ ਸ਼ਕਤੀ।

ਵੱਡਿਆਂ ਦਾ ਸਤਿਕਾਰ ਅਤੇ ਛੋਟਿਆਂ ਲਈ ਪਿਆਰ ਇਕ ਲੜਕੀ ਦੀ ਸਿੱਖਿਆ ’ਚ ਆਪਣੇ ਆਪ ਸ਼ਾਮਲ ਹੋ ਜਾਂਦੇ ਹਨ। ਸਹੇਲੀਆਂ ਦੀ ਸੰਗਤ ਅਧਿਆਤਮਿਕ ਪਿਆਰ ਦਾ ਬੰਧਨ ਹੁੰਦੀ ਹੈ। ਘਰ ਦੀ ਸਵੱਛਤਾ, ਵਸਤੂਆਂ ਨਾਲ ਪ੍ਰੇਮ (ਕੰਮ) ਅਤੇ ਉਨ੍ਹਾਂ ਦਾ ਰੱਖ-ਰਖਾਅ ਤਕ ਉਸ ਦੇ ਜੀਵਨ ਦਾ ਅਨਿੱਖੜਵਾਂ ਅੰਗ ਹੁੰਦਾ ਹੈ। ਪ੍ਰੰਪਰਾਵਾਂ ਅਤੇ ਰਿਸ਼ਤੇਦਾਰਾਂ ਦਾ ਸਤਿਕਾਰ ਵੀ ਉਸ ਦੀ ਸਿੱਖਿਆ ਦੇ ਅਧਿਆਏ ਹੁੰਦੇ ਹਨ। ਸਾਝੇ ਪਰਿਵਾਰ ’ਚ ਇਕ ਲੜਕੀ ਵਿਆਹ ਤੋਂ ਪਹਿਲਾਂ ਕਈ ਜਣੇਪੇ ਦੇਖਦੀ ਹੈ। ਉਹ ਛੋਟੇ ਬੱਚਿਆਂ ਦੀ ਦੇਖਭਾਲ ਕਰਨਾ ਸਿੱਖ ਜਾਂਦੀ ਹੈ। ਸਿੰਗਲ ਪਰਿਵਾਰ ’ਚ ਇਹ ਸਿੱਖਿਆ ਅਸੰਭਵ ਹੈ।

ਘਰ ਦੇ ਮਾਹੌਲ ’ਚ ਖੁੱਲ੍ਹਾਪਨ ਅਤੇ ਮਿਠਾਸ ਜ਼ਰੂਰੀ ਹੈ। ਪਰਿਵਾਰ ’ਚ ਸੁੱਖ ਬਣਿਆ ਰਹੇ, ਇਸ ਗੱਲ ਦਾ ਧਿਆਨ ਸਾਰਿਆਂ ਨੂੰ ਰੱਖਣਾ ਚਾਹੀਦਾ ਹੈ। ਛੋਟੀਆਂ-ਛੋਟੀਆਂ ਗੱਲਾਂ ਨੂੰ ਸ਼ਾਂਤੀ ਨਾਲ ਸੰਭਾਲਿਆ ਜਾ ਸਕੇ ਕਿਉਂਕਿ ਸਾਰਿਆਂ ਦਾ ਸੁਭਾਅ ਇਕੋ ਜਿਹਾ ਨਹੀਂ ਹੁੰਦਾ। ਇਸ ਲਈ ਇਕ-ਦੂਜੇ ਦਾ ਸਾਥ ਨਿਭਾਉਣਾ ਹੀ ਪੈਂਦਾ ਹੈ। ਜੀਵਨ ’ਚ ਸਿਰਫ ਚੰਗਾ ਹੀ ਮਿਲੇ, ਇਹ ਤਾਂ ਸੰਭਵ ਨਹੀਂ ਹੈ। ਜੋ ਜਿਹੋ ਜਿਹਾ ਹੈ ਉਸ ਦੇ ਨਾਲ ਹਾਲਾਤ ਦੇ ਅਨੁਕੂਲ ਸੁਹਿਰਦਤਾ ਅਤੇ ਸੁੱਖ ਨਾਲ ਜੀ ਲੈਣਾ ਹੀ ਸਾਰਥਕਤਾ ਹੈ। ਨਹੀਂ ਤਾਂ ਸੁੱਖ ਦੀ ਭਾਲ ’ਚ ਹਮੇਸ਼ਾ ਭਟਕਦੇ ਹੀ ਰਹੋਗੇ।

ਸਾਡੇ ਸ਼ਿੰਗਾਰ, ਰੰਜਨ, ਉਤਸਵ, ਸੰਸਕਾਰ ਆਦਿ ਮਿੱਠੇ ਰਸ ’ਤੇ ਆਧਾਰਿਤ ਹਨ। ਮਨੁੱਖੀ ਹਿਰਦੇ ’ਚ ਮਿਠਾਸ ਪੈਦਾ ਕਰਨਾ ਸਾਡੀ ਸੰਸਕ੍ਰਿਤੀ ਦਾ ਮੂਲ ਮੰਤਰ ਵੀ ਹੈ। ਇਸ ਤੋਂ ਬਿਨਾਂ ਕੋਈ ਵੀ ਮਨੁੱਖ ਨਾਰਾਇਣ ਬਣਨ ਦੀ ਕਲਪਨਾ ਨਹੀਂ ਕਰ ਸਕਦਾ।

ਜਿਥੇ ਆਸ ਹੈ, ਵਟਾਂਦਰੇ ਦੀ ਮੰਗ ਹੋਵੇ, ਉਸ ਨੂੰ ਕਾਰੋਬਾਰ ਕਿਹਾ ਜਾਦਾ ਹੈ। ਉਥੇ ਪਿਆਰ ਲੱਭਣਾ ਵਿਅਰਥ ਹੈ। ਭੌਤਿਕਵਾਦ ਨੇ ਜੀਵਨ ਦੇ ਪ੍ਰੇਮ ਮਾਰਗ ’ਤੇ ਕੈਂਚੀ ਚਲਾ ਦਿੱਤੀ ਹੈ। ਹੁਣ ਤਾਂ ਵਿਆਹ ਤੋਂ ਬਾਅਦ ਵੀ ਪ੍ਰੇਮ ਨਹੀਂ ਰਹਿ ਗਿਆ। ਕੁਝ ਸਮੇਂ ਬਾਅਦ ਹੀ ਵਪਾਰ ਦੇ ਲੱਛਣ ਸਾਹਮਣੇ ਆਉਣ ਲੱਗ ਜਾਂਦੇ ਹਨ। ਅਣਗਹਿਲੀ ਦਾ ਇਕ ਅਦ੍ਰਿਸ਼ ਨਾਚ ਜੀਵਨ ਨੂੰ ਘੇਰਨ ਲੱਗ ਜਾਂਦਾ ਹੈ। ਹੈਰਾਨੀ ਉਦੋਂ ਹੁੰਦੀ ਹੈ, ਜਦੋਂ ਪਤੀ-ਪਤਨੀ ਦੋਵੇਂ ਹੀ ਇਸ ਸਥਿਤੀ ’ਚ ਖੁਸ਼ ਰਹਿਣ ਲੱਗਦੇ ਹਨ। ਮੰਨੋ ਇਕ-ਦੂਜੇ ਦੀ ਕੋਈ ਲੋੜ ਹੀ ਨਹੀਂ ਹੈ।

ਜਿਥੇ ਮਿਠਾਸ ਨਹੀਂ, ਆਨੰਦ ਨਹੀਂ, ਉਥੇ ਭਗਵਾਨ ਕਿਵੇਂ ਆ ਸਕਦੇ ਹਨ? ਭਗਤੀ ਰੂਪ ਕਿਵੇਂ ਪ੍ਰਗਟ ਹੋ ਸਕਦਾ ਹੈ? ਸਮਰਪਣ ਦੀ ਭਾਵਨਾ ਦਾ ਉਦੇ ਹੀ ਨਹੀਂ ਹੋ ਸਕਦਾ। ਇਸ ਦੇ ਲਈ ਇਕ ਹੀ ਮਾਰਗ ਹੈ ਪ੍ਰੇਮ ਦਾ ਮਾਰਗ। ਪ੍ਰੇਮ ਕਰਨਾ ਸਿੱਖਣਾ ਹੋਵੇਗਾ। ਤੁਹਾਨੂੰ ਆਪਣੀ ਪ੍ਰੇਮ ਮੂਰਤੀ ਦੀ ਪਛਾਣ ਕਰਨੀ ਪਏਗੀ, ਫਿਰ ਉਸ ਨਾਲ ਨਿੱਤ ਪ੍ਰੇਮ ਦਾ ਅਭਿਆਸ ਕਰਨਾ ਹੋਵੇਗਾ।

ਦੇਵਤੇ ਪ੍ਰਤੀ ਸ਼ਰਧਾ, ਵਿਸ਼ਵਾਸ, ਸਨੇਹ ਅਤੇ ਪਿਆਰ ਦਾ ਰਸਤਾ ਤਿਆਰ ਕਰਨ ਨਾਲ ਸਮਰਪਣ ਆਉਣ ਲੱਗੇਗਾ। ਉਮੀਦਾਂ ਘਟਣੀਆਂ ਸ਼ੁਰੂ ਹੋ ਜਾਣਗੀਆਂ। ਮੈਂ ਆਪਣਾ ਅੰਸ਼ ਪੂਰਾ ਕਰਨਾ ਹੈ, ਉਸ ਦੀ ਉਹ ਜਾਣੇ। ਇਸੇ ਸ਼ਰਧਾ ਨੂੰ ਪ੍ਰਾਪਤ ਕਰਨ ਲਈ ਵਿਆਹ ਦੀ ਸੰਸਥਾ ਸਥਾਪਿਤ ਕੀਤੀ ਗਈ ਸੀ। ਇਸ ਦੇ ਅੰਦਰ ਹੋਣ ਵਾਲਾ ਵਿਆਹੁਤਾ ਪਿਆਰ ਸ਼ਰਧਾ ’ਚ ਬਦਲ ਜਾਂਦਾ ਹੈ, ਬਸ਼ਰਤੇ ਅਸੀਂ ਇਸ ਬਾਰੇ ਪੂਰੀ ਤਰ੍ਹਾਂ ਜਾਣੂ ਹੋਈਏ ਅਤੇ ਘਰੇਲੂ ਜੀਵਨ ਜੀਅ ਸਕੀਏ।

ਜੀਵਨ ’ਚ ਮਿਠਾਸ ਦਾ, ਸਥਾਈ ਮਿਠਾਸ ਦਾ, ਇਸ ਤੋਂ ਉੱਤਮ ਮਾਰਗ ਨਹੀਂ ਹੈ। ਅੱਗੇ ਤਾਂ ਭਗਤੀ ਹੀ ਹੈ। ਰਸ ਹੈ। ਆਨੰਦ ਹੈ। ਮੁਕਤੀ ਹੈ।

ਗੁਲਾਬ ਕੋਠਾਰੀ


author

Rakesh

Content Editor

Related News