‘ਦੇਸ਼ ’ਚ ਵਧ ਰਿਹਾ ਭ੍ਰਿਸ਼ਟਾਚਾਰ’ ਰੋਕਣ ਲਈ ਸਖਤੀ ਦੀ ਲੋੜ!

Sunday, Feb 01, 2026 - 07:47 AM (IST)

‘ਦੇਸ਼ ’ਚ ਵਧ ਰਿਹਾ ਭ੍ਰਿਸ਼ਟਾਚਾਰ’ ਰੋਕਣ ਲਈ ਸਖਤੀ ਦੀ ਲੋੜ!

ਭ੍ਰਿਸ਼ਟਾਚਾਰ ਰੋਕਣ ਦੇ ਸਰਕਾਰ ਦੇ ਲੱਖ ਯਤਨਾਂ ਦੇ ਬਾਵਜੂਦ ਦੇਸ਼ ’ਚ ਭ੍ਰਿਸ਼ਟਾਚਾਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ, ਜਿਸ ’ਚ ਕਈ ਛੋਟੇ-ਵੱਡੇ ਕਰਮਚਾਰੀ ਅਤੇ ਅਧਿਕਾਰੀ ਸ਼ਾਮਲ ਪਾਏ ਜਾ ਰਹੇ ਹਨ। ਇਹ ਮਹਾਰੋਗ ਕਿੰਨਾ ਗੰਭੀਰ ਰੂਪ ਧਾਰਨ ਕਰ ਚੁੱਕਾ ਹੈ, ਇਹ ਸਿਰਫ ਲੱਗਭਗ ਇਕ ਮਹੀਨੇ ਦੀਆਂ ਹੇਠ ਲਿਖੀਆਂ ਖਬਰਾਂ ਤੋਂ ਸਪੱਸ਼ਟ ਹੈ :

* 5 ਜਨਵਰੀ ਨੂੰ ‘ਬੀਕਾਨੇਰ’ (ਰਾਜਸਥਾਨ) ’ਚ ਬਿਜਲੀ ਵਿਭਾਗ ਦੇ ਇਕ ਕਰਮਚਾਰੀ ‘ਵਿਨੋਦ ਪੁਨੀਆ’ ਨੂੰ ਇਕ ਕਿਸਾਨ ਤੋਂ ਬਿਜਲੀ ਚੋਰੀ ਦੇ ਬਿੱਲ ਅਤੇ ਜੁਰਮਾਨੇ ਦੀ ਸੈੱਟਲਮੈਂਟ ਦੇ ਬਦਲੇ 1.45 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਗਿਆ।

* 13 ਜਨਵਰੀ ਨੂੰ ‘ਗਾਜ਼ੀਆਬਾਦ’ (ਉੱਤਰ ਪ੍ਰਦੇਸ਼) ਜ਼ਿਲ੍ਹੇ ਦੀ ‘ਸਾਹਿਬਾਵਾਦ’ ਚੌਕੀ ’ਚ ਤਾਇਨਾਤ ਦਰੋਗਾ (ਭੂਵਨੇਸ਼ਵਰੀ ਸਿੰਘ) ਨੂੰ ਭ੍ਰਿਸ਼ਟਾਚਾਰ ਨਿਰੋਧਕ ਟੀਮ ਨੇ ਦਾਜ ਦੇ ਇਕ ਮਾਮਲੇ ਦੀ ਜਾਂਚ ਦੇ ਸਿਲਸਿਲੇ ’ਚ ਮੁਕੱਦਮੇ ਤੋਂ ਮੁਲਜ਼ਮ ਦਾ ਨਾਂ ਹਟਾਉਣ ਦੇ ਬਦਲੇ 45000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ।

* 20 ਜਨਵਰੀ ਨੂੰ ‘ਲੁਧਿਆਣਾ’ (ਪੰਜਾਬ) ਸਥਿਤ ਨਗਰ ਨਿਗਮ ਦਫਤਰ ’ਚ ਚੱਲ ਰਹੇ ‘ਕੈਸ਼ ਫਾਰ ਜੌਬ’ ਘਪਲੇ ’ਚ ਵਿਜੀਲੈਂਸ ਬਿਊਰੋ ਵਲੋਂ ਿਨਗਮ ’ਚ ਨੰਬਰਦਾਰ ਦੇ ਰੂਪ ’ਚ ਕੰਮ ਕਰਦੇ ‘ਬਹਾਦੁਰ ਸਿੰਘ’ ਨੂੰ ਇਕ ਸ਼ਿਕਾਇਤਕਰਤਾ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਡੇਢ ਲੱਖ ਰੁਪਏ ਲੈਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

* 21 ਜਨਵਰੀ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਜ਼ਿਲਾ ‘ਫਿਰੋਜ਼ਪੁਰ’ ਦੇ ਥਾਣਾ ‘ਲੱਖੋ ਕੇ ਬਹਿਰਾਮ’ ’ਚ ਤਾਇਨਾਤ ਹੈੱਡਕਾਂਸਟੇਬਲ ‘ਹਰਪਾਲ ਿਸੰਘ’ ਨੂੰ ਸ਼ਿਕਾਇਤਕਰਤਾ ਤੋਂ 10,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ।

* 25 ਜਨਵਰੀ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਝੂਠੇ ਕੇਸ ’ਚ ਫਸਾਉਣ ਦੀ ਧਮਕੀ ਦੇ ਕੇ ਸੀ. ਆਈ. ਏ. ‘ਖੰਨਾ’ ’ਚ ਤਾਇਨਾਤ ਹੈੱਡਕਾਂਸਟੇਬਲ ‘ਰਮੇਸ਼ ਕੁਮਾਰ’ ਨੂੰ ਸ਼ਿਕਾਇਤਕਰਤਾ ਤੋਂ 5.20 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ।

* 27 ਜਨਵਰੀ ਨੂੰ ਵਣ ਰੇਂਜ ਦਫਤਰ, ‘ਨਕੋਦਰ’ (ਪੰਜਾਬ) ’ਚ ਤਾਇਨਾਤ ਗਾਰਡ ‘ਕੁਲਦੀਪ ਿਸੰਘ’ ਅਤੇ ਿਦਹਾੜੀਦਾਰ ‘ਦਰਸ਼ਨ ਿਸੰਘ’ ਨੂੰ ਸ਼ਿਕਾਇਤਕਰਤਾ ਤੋਂ 20,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਪੰਜਾਬ ਵਿਜੀਲੈਂਸ ਿਬਊਰੋ ਨੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ।

* 28 ਜਨਵਰੀ ਨੂੰ ‘ਵਾਰਾਣਸੀ’ (ਉੱਤਰ ਪ੍ਰਦੇਸ਼) ’ਚ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਸਮੇਤ ਹੋਰਨਾਂ ਧਾਰਾਵਾਂ ’ਚ ਦਰਜ ਐੱਫ. ਆਈ. ਆਰ. ਤੋਂ ਨਾਂ ਹਟਾਉਣ ਦੇ ਬਦਲੇ ’ਚ 20,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ’ਚ ‘ਵਿੱਦਿਆਪੀਠ ਚੌਕੀ’ ਦੇ ਇੰਚਾਰਜ ‘ਸ਼ਿਵਾਕਰ ਮਿਸ਼ਰਾ’ ਅਤੇ ਸਿਪਾਹੀ ‘ਗੌਰਵ ਦਿਵੇਦੀ’ ਨੂੰ ਗ੍ਰਿਫਤਾਰ ਕੀਤਾ ਿਗਆ।

* 28 ਜਨਵਰੀ ਨੂੰ ਹੀ ‘ਲਖਨਊ’ (ਉੱਤਰ ਪ੍ਰਦੇਸ਼) ’ਚ ਐਂਟੀ ਕੁਰੱਪਸ਼ਨ ਟੀਮ ਨੇ ਚੱਕਬੰਦੀ ਵਿਭਾਗ ਦੇ ਪੇਸ਼ਕਾਰ ‘ਰਾਜੀਵ ਕੁਮਾਰ’ ਨੂੰ ਸ਼ਿਕਾਇਤਕਰਤਾ ਦੀ ਪ੍ਰਾਪਰਟੀ ਦੇ ਇੰਦਰਾਜ ਸੰਬੰਧੀ ਕੋਈ ਗਲਤੀ ਠੀਕ ਕਰਨ ਦੇ ਬਦਲੇ ’ਚ 5000 ਰੁਪਏ ਿਰਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ।

* 29 ਜਨਵਰੀ ਨੂੰ ‘ਡੂੰਗਰਪੁਰ’ (ਰਾਜਸਥਾਨ) ’ਚ ਭ੍ਰਿਸ਼ਟਾਚਾਰ ਰੋਕੂ ਿਬਊਰੋ ਨੂੰ ‘ਦੋਵੜਾ’ ਪੁਲਸ ਥਾਣੇ ਦੇ ਹੈੱਡਕਾਂਸਟੇਬਲ ‘ਅਸ਼ੋਕ ਕੁਮਾਰ ਪਾਟੀਦਾਰ’ ਅਤੇ ਕਾਂਸਟੇਬਲ ‘ਪ੍ਰਕਾਸ਼ ਚੰਦਰ ਪਟੇਲ’ ਨੂੰ ਇਕ 1.50 ਲੱਖ ਰੁਪਏ ਦੀ ਿਰਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ। ਮੁਲਜ਼ਮਾਂ ਨੇ ‘ਲਾਕੇਟ ਐਪ’ ਦੇ ਜ਼ਰੀਏ ਠੱਗੀ ਦੇ ਮਾਮਲੇ ’ਚ ਐੱਫ. ਆਈ. ਆਰ. ਨਾ ਕਰਨ ਦੇ ਬਦਲੇ ’ਚ ਇਹ ਰਕਮ ਲਈ ਸੀ।

30 ਜਨਵਰੀ ਨੂੰ ‘ਸਿਧਵਾਂ ਬੇਟ’ (ਲੁਧਿਆਣਾ, ਪੰਜਾਬ) ਸਥਿਤ ਸਰਕਾਰੀ ਹਸਪਤਾਲ ’ਚ ਤਾਇਨਾਤ ਐੱਸ. ਐੱਮ. ਓ. ‘ਡਾ. ਹਰਕੀਰਤ ਿਸੰਘ’ ਅਤੇ ਸਹਾਇਕ ਕਲਰਕ ‘ਸਤਵਿੰਦਰ ਿਸੰਘ’ ਨੂੰ 32,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਿਗਆ।

* ਅਤੇ ਹੁਣ 30 ਜਨਵਰੀ ਨੂੰ ਹੀ ‘ਬੈਂਗਲੁਰੂ’ (ਕਰਨਾਟਕ) ਦੇ ‘ਅਗਰਹਾਰਾ’ ਪੁਲਸ ਥਾਣੇ ’ਚ ਤਾਇਨਾਤ ‘ਗੋਵਿੰਦ ਰਾਜੂ’ ਨਾਂ ਦੇ ਇਕ ਪੁਲਸ ਇੰਸਪੈਕਟਰ ਨੂੰ ਧੋਖਾਦੇਹੀ ਦੇ ਮਾਮਲੇ ’ਚ ਨਾਮਜ਼ਦ ਇਕ ਮੁਲਜ਼ਮ ਤੋਂ ਚਾਰ ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਲੋਕਾਯੁਕਤ ਪੁਲਸ ਨੇ ਗ੍ਰਿਫਤਾਰ ਕੀਤਾ।

ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਅਹੁਦੇ ਦੀ ਦੁਰਵਰਤੋਂ ਕਰ ਕੇ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਇਕ ਵਰਗ ਅਣਉਚਿੱਤ ਤਰੀਕਿਆਂ ਨਾਲ ਨਾਜਾਇਜ਼ ਸੰਪੱਤੀ ਜੁਟਾ ਰਿਹਾ ਹੈ, ਲਿਹਾਜ਼ਾ ਇਸ ਬੁਰਾਈ ’ਚ ਰੋਕ ਲਗਾਉਣ ਲਈ ਦੋਸ਼ੀਆਂ ਪ੍ਰਤੀ ਕੋਈ ਨਰਮੀ ਨਾ ਦਿਖਾਉਣ, ਜ਼ਿਆਦਾ ਸਖਤੀ ਵਰਤਣ ਅਤੇ ਦੋਸ਼ੀਆਂ ਅਧਿਕਾਰੀਆਂ ਮੁਅੱਤਲ ਕਰਨ ਦੀ ਬਜਾਏ ਨੌਕਰੀ ਤੋਂ ਕੱਢਣ ਵਰਗੇ ਕਾਨੂੰਨ ਬਣਾਉਣ ਦੀ ਲੋੜ ਹੈ, ਜਿਸ ਨਾਲ ਦੂਜਿਆਂ ਨੂੰ ਵੀ ਇਸ ਤੋਂ ਨਸੀਹਤ ਅਤੇ ਆਮ ਜਨਤਾ ਨੂੰ ਰਾਹਤ ਮਿਲੇ।

–ਵਿਜੇ ਕੁਮਾਰ


author

Sandeep Kumar

Content Editor

Related News