ਟੀ. ਵੀ. ਨਿਊਜ਼ ਚੈਨਲਾਂ ਦੀ ਸੁੰਗੜਦੀ ਦੁਨੀਆ

Thursday, Apr 23, 2026 - 04:37 PM (IST)

ਟੀ. ਵੀ. ਨਿਊਜ਼ ਚੈਨਲਾਂ ਦੀ ਸੁੰਗੜਦੀ ਦੁਨੀਆ

2020 : ਬ੍ਰੌਡਕਾਸਟ ਆਡੀਅੰਸ ਰਿਸਰਚ ਕੌਂਸਲ (ਬੀ. ਏ. ਆਰ. ਸੀ.) ਨੇ ਕੁਝ ਚੈਨਲਾਂ ਵੱਲੋਂ ਸਿਸਟਮ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕਰਦੇ ਫੜੇ ਜਾਣ ਤੋਂ ਬਾਅਦ, 3 ਮਹੀਨਿਆਂ ਲਈ ਸਮਾਚਾਰ ਚੈਨਲਾਂ ਦੀ ਰੇਟਿੰਗ ਰੋਕ ਦਿੱਤੀ ਸੀ। ‘ਖ਼ਰਾਬ ਪ੍ਰਦਰਸ਼ਨ ਕਰਨ ਵਾਲਿਆਂ’ ਨੂੰ ਲੈ ਕੇ ਉਦਯੋਗ-ਵਿਆਪੀ ਚਰਚਾ ਅਤੇ ਕਈ ਬਦਲਾਅ ਤੋਂ ਬਾਅਦ, 17 ਮਹੀਨਿਆਂ ਬਾਅਦ ਰੇਟਿੰਗ ਫਿਰ ਤੋਂ ਸ਼ੁਰੂ ਹੋਈ।

2026 : 6 ਮਾਰਚ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਬੀ. ਏ. ਆਰ. ਸੀ. ਨੂੰ 4 ਹਫ਼ਤਿਆਂ ਲਈ ਸਮਾਚਾਰ ਚੈਨਲਾਂ ਦੀ ਰੇਟਿੰਗ ਰਿਪੋਰਟਿੰਗ ਰੋਕਣ ਦਾ ਨਿਰਦੇਸ਼ ਦਿੱਤਾ। ਇਹ ਈਰਾਨ ’ਤੇ ਅਮਰੀਕਾ-ਇਜ਼ਰਾਈਲ ਦੇ ਹਮਲੇ ਦੀ ਸਾਧਾਰਨ ਤੋਂ ਵੱਧ ਕਵਰੇਜ ਦੇ ਮੱਦੇਨਜ਼ਰ ਕੀਤਾ ਗਿਆ ਸੀ। ਕਾਫੀ ਸਮਾਂ ਬੀਤ ਜਾਣ ਤੋਂ ਬਾਅਦ, ਸਮਾਚਾਰ ਪ੍ਰਸਾਰਕਾਂ, ਵਿਗਿਆਪਨਦਾਤਾਵਾਂ, ਏਜੰਸੀਆਂ ਅਤੇ ਵਿਸ਼ਲੇਸ਼ਕਾਂ ਵੱਲੋਂ ਪੂਰੀ ਤਰ੍ਹਾਂ ਸੰਨਾਟਾ ਹੈ।

ਇਕ ਵੱਡੀ ਮੀਡੀਆ ਪਲਾਨਿੰਗ ਏਜੰਸੀ ਦੇ ਮੁਖੀ ਨੇ ਕਿਹਾ, ‘‘ਸਿੰਗਲ ਅੰਕ (7 ਫੀਸਦੀ ਤੋਂ ਘੱਟ) ਵਿਊਅਰਸ਼ਿਪ ਸ਼ੇਅਰ ਦੇ ਨਾਲ, ਸਮਾਚਾਰ ਹੁਣ ਪਹੁੰਚ ਮਾਧਿਅਮ ਨਹੀਂ ਰਹਿ ਗਿਆ ਹੈ। ਇਸ ਲਈ, ਏਜੰਸੀਆਂ ਅਤੇ ਕਲਾਇੰਟਸ ’ਤੇ ਇਸ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਸੀ. ਟੀ. ਵੀ. (ਕਨੈਕਟਡ ਟੀ. ਵੀ.) ਅਤੇ ਡਿਜੀਟਲ ਮੈਟ੍ਰਿਕਸ ਉਪਲਬਧ ਹੋਣ ਦੇ ਕਾਰਨ, ਬੀ. ਏ. ਆਰ. ਸੀ. ਰੇਟਿੰਗ ਹੁਣ ਘੱਟ ਮਹੱਤਵਪੂਰਨ ਹੈ।’’

ਭਾਰਤ ਦੇ ਸਭ ਤੋਂ ਵੱਡੇ ਵਿਗਿਆਪਨਦਾਤਾਵਾਂ ਵਿਚੋਂ ਇਕ ਦੇ ਸੀਨੀਅਰ ਮੈਨੇਜਰ ਨੇ ਕਿਹਾ, ‘‘ਟੀ. ਵੀ. ’ਤੇ ਸਾਡੀ ਨਿਰਭਰਤਾ ਘੱਟ ਹੋ ਗਈ ਹੈ ਅਤੇ ਇਕ ਸ਼ੈਲੀ ਦੇ ਰੂਪ ’ਚ ਖਬਰਾਂ ’ਚ ਭਾਰੀ ਗਿਰਾਵਟ ਆਈ ਹੈ।’’

ਇਹੀ ਪਹਿਲਾ ਕਾਰਨ ਹੈ ਕਿ ਮੰਤਰਾਲੇ ਦੁਆਰਾ ਨਿੱਜੀ ਕਾਰੋਬਾਰ ਲਈ ਮੈਟ੍ਰਿਕਸ ਰੋਕਣ ਦੇ ਖ਼ਿਲਾਫ਼ ਕੋਈ ਵਿਰੋਧ ਨਹੀਂ ਹੋਇਆ। ਲੀਨੀਅਰ ਟੈਲੀਵਿਜ਼ਨ, ਜਿਸ ਦੀ ਪ੍ਰਤੀਨਿਧਤਾ ਸਮਾਚਾਰ ਚੈਨਲ ਕਰਦੇ ਹਨ, ਇਕ ਸੁੰਗੜਦੇ ਬ੍ਰਹਿਮੰਡ ਦਾ ਹਿੱਸਾ ਹੈ।

2019 ’ਚ, 210 ਮਿਲੀਅਨ ਭਾਰਤੀ ਘਰਾਂ ’ਚ ਟੈਲੀਵਿਜ਼ਨ ਸੈੱਟ ਸੀ, ਭਾਵ ਲਗਭਗ 900 ਮਿਲੀਅਨ ਦੀ ਦਰਸ਼ਕ ਗਿਣਤੀ। ਇਹ ਮੁੱਖ ਰੂਪ ’ਚ ਡਾਇਰੈਕਟ-ਟੂ-ਹੋਮ (ਡੀ. ਟੀ. ਐੱਚ.) ਜਾਂ ਕੇਬਲ ਵਾਲੇ ਘਰ ਸਨ। ਮਹਾਮਾਰੀ ਅਤੇ ਸਟ੍ਰੀਮਿੰਗ ਦੇ ਉਦੈ ਦੇ ਕਾਰਨ, ਇਹ ਗਿਣਤੀ ਘਟ ਕੇ 157 ਮਿਲੀਅਨ ਘਰ ਰਹਿ ਗਈ ਹੈ, ਜੋ 659 ਮਿਲੀਅਨ ਲੋਕਾਂ ਤੱਕ ਪਹੁੰਚਦੀ ਹੈ।

ਇਸ ਨੂੰ ਥੋੜ੍ਹਾ ਹੋਰ ਵਿਸਥਾਰ ਨਾਲ ਸਮਝੋ। ਉਨ੍ਹਾਂ 157 ਮਿਲੀਅਨ ਘਰਾਂ ’ਚੋਂ ਅੱਧੇ ਤੋਂ ਘੱਟ ਡੀ. ਡੀ. ਫ੍ਰੀ ਡਿਸ਼ (ਰਾਜ ਪ੍ਰਸਾਰਕ ਦੀ ਇਕ ਮੁਫ਼ਤ ਡੀ. ਟੀ. ਐੱਚ. ਸੇਵਾ) ’ਤੇ ਹਨ। ਬਾਕੀ 92 ਮਿਲੀਅਨ ਘਰਾਂ ’ਚ ਕੇਬਲ/ਡੀ. ਟੀ. ਐੱਚ. ਅਤੇ ਕਨੈਕਟਡ ਟੀ. ਵੀ. ਦਾ ਸੰਜੋਗ ਹੈ ਜਾਂ ਇਨ੍ਹਾਂ ’ਚੋਂ ਸਿਰਫ ਇਕ ਹੈ।

ਆਡੀਅੰਸ ਦਾ ਜ਼ਿਆਦਾਤਰ ਵਾਧਾ ਡੀ. ਡੀ. ਫ੍ਰੀ ਡਿਸ਼ ਜਾਂ ਯੂਟਿਊਬ ਦੇਖਣ ਵਾਲੇ ਲੋਕਾਂ ਤੋਂ ਆ ਰਿਹਾ ਹੈ। ਧਿਆਨ ਦਿਓ ਕਿ ਇਹ 2025 ਦੀ ਸ਼ੁਰੂਆਤ ਦੇ ਅੰਕੜੇ ਹਨ। ਇਕ ਉਦਯੋਗ ਮਾਹਿਰ ਦਾ ਕਹਿਣਾ ਹੈ ਕਿ ਉਦੋਂ ਤੋਂ ਇਨ੍ਹਾਂ ’ਚ ਹੋਰ ਗਿਰਾਵਟ ਆਈ ਹੋਵੇਗੀ।

‘ਇੰ. ਟੂ.' ਗਰੁੱਪ ਦੇ ਮੁੱਖ ਮਾਰਕੀਟਿੰਗ ਅਫ਼ਸਰ ਅਤੇ ਮੁੱਖ ਸੰਚਾਲਨ ਅਫ਼ਸਰ ਵਿਵੇਕ ਮਲਹੋਤਰਾ ਦਾ ਮੰਨਣਾ ਹੈ, ‘‘ਅਸੀਂ ਵਿਗਿਆਪਨ ਖ਼ਰਚ ਦਾ ਡਿਜੀਟਲ ਵੱਲ ਕੁਦਰਤੀ ਵਟਾਂਦਰਾ ਦੇਖ ਰਹੇ ਹਾਂ ਕਿਉਂਕਿ ਖਪਤਕਾਰਾਂ ਦੀਆਂ ਆਦਤਾਂ ਵਿਕਸਿਤ ਹੋ ਰਹੀਆਂ ਹਨ। ਇਕ ਅਪਡੇਟ ਸਰਵੇਖਣ ਲੀਨੀਅਰ ਟੀ. ਵੀ. ਦੇ ਮੌਜੂਦਾ ਦ੍ਰਿਸ਼ ਦਾ ਵਧੇਰੇ ਸਹੀ ਪ੍ਰਤੀਬਿੰਬ ਪ੍ਰਦਾਨ ਕਰ ਸਕਦਾ ਹੈ। ਇਹ ਖੇਡਾਂ ਅਤੇ ਖਬਰਾਂ ਵਰਗੇ ਵੱਡੇ ਆਯੋਜਨਾਂ ਲਈ ਲਾਈਵ ਪ੍ਰੋਗਰਾਮਿੰਗ ਦੀ ਮਜ਼ਬੂਤ ਬਾਜ਼ਾਰ ਹਿੱਸੇਦਾਰੀ ਦਾ ਸੰਕੇਤ ਦੇ ਸਕਦਾ ਹੈ।’’


ਇਹ ਜਲਦ ਹੀ ਹੋ ਸਕਦਾ ਹੈ। 27 ਮਾਰਚ ਨੂੰ ਸਰਕਾਰ ਇਕ ‘ਟੀ. ਵੀ. ਰੇਟਿੰਗ ਨੀਤੀ 2026’ ਲੈ ਕੇ ਆਈ, ਜੋ ਸਾਰੇ ਪਲੇਟਫਾਰਮਾਂ-ਕੇਬਲ, ਡੀ. ਟੀ. ਐੱਚ. ਅਤੇ ਸਟ੍ਰੀਮਿੰਗ ਨੂੰ ਆਪਣਾ ਖੁਦ ਦਾ ਵਿਊਅਰਸ਼ਿਪ ਅੰਕੜਾ ਪ੍ਰਕਾਸ਼ਿਤ ਕਰਨ ਦੀ ਮਨਜ਼ੂਰੀ ਦਿੰਦੀ ਹੈ।

ਸੁੰਗੜਦੇ ਟੀ. ਵੀ. ਬ੍ਰਹਿਮੰਡ ਅੰਦਰ, ਖਬਰਾਂ ਇਕ ਬਹੁਤ ਹੀ ਛੋਟਾ ਹਿੱਸਾ ਹੈ। ਸਮਾਚਾਰ ਚੈਨਲ ਭਾਰਤ ’ਚ ਦੇਖੇ ਜਾਣ ਵਾਲੇ ਕੁੱਲ ਟੀ. ਵੀ. ਦਾ 7 ਫੀਸਦੀ ਤੋਂ ਵੀ ਘੱਟ ਹਿੱਸਾ ਬਣਾਉਂਦੇ ਹਨ। ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਸੁੰਗੜਦੇ ਟੀ. ਵੀ. ਵਿਗਿਆਪਨ ਬਜਟ ’ਚ ਵਿਗਿਆਪਨ ਮਾਲੀਆ ਲਗਭਗ 4,000 ਕਰੋੜ ਰੁਪਏ ਤੋਂ ਡਿੱਗ ਕੇ ਅਨੁਮਾਨਿਤ 3,000 ਕਰੋੜ ਰੁਪਏ ਰਹਿ ਗਿਆ ਹੈ।

ਧਿਆਨ ਦਿਓ ਕਿ ਇਹ ਟੈਲੀਵਿਜ਼ਨ ਸਕ੍ਰੀਨ ਜਾਂ ਖਬਰਾਂ ਦਾ ਪ੍ਰਤੀਬਿੰਬ ਨਹੀਂ, ਸਗੋਂ ‘ਲੀਨੀਅਰ ਟੀ. ਵੀ. ਬਨਾਮ ਆਨ-ਡਿਮਾਂਡ’ ਸੇਵਾਵਾਂ (ਜਿਵੇਂ ਯੂਟਿਊਬ ਅਤੇ ਨੈੱਟਫਲਿਕਸ) ਦਾ ਨਤੀਜਾ ਹੈ।

ਮਲਹੋਤਰਾ ਕਹਿੰਦੇ ਹਨ, ‘‘ਸਾਰੀਆਂ ਪ੍ਰੋਗਰਾਮਿੰਗ ਸ਼ੈਲੀਆਂ ਵਿਚੋਂ, ਖੇਡਾਂ ਅਤੇ ਖਬਰਾਂ ਨੇ ਇਕ ਅਨੋਖਾ ਲਚਕੀਲਾਪਣ ਦਿਖਾਇਆ ਹੈ। ਉਹ ਲੀਨੀਅਰ ਅਤੇ ਡਿਜੀਟਲ ਦੇ ਵਿਚਕਾਰ ਸੰਕਰਮਣ ਨੂੰ ਸਫਲਤਾਪੂਰਵਕ ਨੇਵੀਗੇਟ ਕਰ ਰਹੇ ਹਨ ਅਤੇ ਮਨੋਰੰਜਨ ਦੇ ਉਲਟ ਸਾਰੇ ਪਲੇਟਫਾਰਮਾਂ ’ਤੇ ਦਰਸ਼ਕਾਂ ਦੇ ਨਾਲ ਇਕ ਸਰਵਵਿਆਪੀ ਜੁੜਾਅ ਬਣਾਏ ਰੱਖ ਰਹੇ ਹਨ।’’

ਇਸ ਦਾ ਮਤਲਬ ਹੈ ਕਿ ਸਟਾਰ ਸਪੋਰਟਸ ’ਤੇ ਕ੍ਰਿਕਟ ਮੈਚ ਦੇਖਣ ਵਾਲਾ ਦਰਸ਼ਕ ਜੀਓ ਹੌਟਸਟਾਰ ’ਤੇ ਵੀ ਜਾਏਗਾ ਪਰ ਜੋ ਸਟਾਰ ਪਲੱਸ ’ਤੇ ਸੋਪ ਓਪੇਰਾ ‘ਅਨੁਪਮਾ’ ਦੇਖਦਾ ਹੈ, ਉਹ ਜ਼ਰੂਰੀ ਨਹੀਂ ਕਿ ਜੀਓ ਹੌਟਸਟਾਰ ’ਤੇ ਜਾਵੇ। ਜੇਕਰ ਉਨ੍ਹਾਂ ਨੂੰ ਲੀਨੀਅਰ ਟੀ. ਵੀ. ਤੋਂ ਸ਼ਿਫਟ ਹੋਣਾ ਪਿਆ, ਤਾਂ ਉਹ ਨੈੱਟਫਲਿਕਸ ਜਾਂ ਅਮੇਜ਼ਨ ਪ੍ਰਾਈਮ ਵੀਡੀਓ ਜਾਂ ਕਿਸੇ ਹੋਰ ਓ. ਟੀ. ਟੀ. ਪਲੇਟਫਾਰਮ ’ਤੇ ਜਾ ਸਕਦੇ ਹਨ।

ਦੂਜਾ ਕਾਰਨ ਇਹ ਹੈ ਕਿ ਡਿਜੀਟਲ ਯੁੱਗ ’ਚ ਰੇਟਿੰਗ ਗੈਰ-ਪ੍ਰਾਸੰਗਿਕ ਹੋ ਗਈ ਹੈ, ਕਿਉਂਕਿ ਵਿਗਿਆਪਨ ਹੁਣ ‘ਪਰਫਾਰਮੈਂਸ-ਡ੍ਰਿਵਨ’ (ਪ੍ਰਦਰਸ਼ਨ-ਆਧਾਰਿਤ) ਹੋ ਗਿਆ ਹੈ। ਵਿਗਿਆਪਨਦਾਤਾਵਾਂ ਨੇ ਖਬਰਾਂ ਦੇ ਦਰਸ਼ਕਾਂ ਨੂੰ ਟੀਚਾਬੱਧ ਕਰਨ ਲਈ ਸੀ. ਟੀ. ਵੀ. ਅਤੇ ਹੋਰ ਉਪਕਰਨਾਂ ਦੀ ਵਰਤੋਂ ਕਰਨ ਦੇ ਸਹੀ ਤਰੀਕੇ ਲੱਭ ਲਏ ਹਨ।

ਡਾਬਰ ਦੇ ਮਾਰਕੀਟਿੰਗ ਮੁਖੀ ਰਾਜੀਵ ਦੂਬੇ ਦੱਸਦੇ ਹਨ, ‘‘ਹਾਲ ਹੀ ਦੇ ਦਿਨਾਂ ’ਚ, ਅਸੀਂ ਡਿਟਰਮਿਨਿਸਟਿਕ ਸੰਕੇਤਾਂ ਦੇ ਆਧਾਰ ’ਤੇ ਮੀਡੀਆ ਯੋਜਨਾ ’ਚ ਵਾਧਾ ਦੇਖਿਆ ਹੈ। ਇਹ ਖ਼ਰੀਦ ਦੇ ਸਪੱਸ਼ਟ ਸੰਕੇਤਾਂ ਦੀ ਵਰਤੋਂ ਕਰ ਕੇ ਸਮੂਹਾਂ ਨੂੰ ਟੀਚਾਬੱਧ ਕਰਦਾ ਹੈ।’’

ਪਰ, ਉਹ ਅੱਗੇ ਕਹਿੰਦੇ ਹਨ, ‘‘ਵਿਗਿਆਪਨ ਦੇ ਮਹੱਤਵ ਨੂੰ ਨਕਾਰਿਆ ਨਹੀਂ ਜਾ ਸਕਦਾ। ਸਮਾਚਾਰ ਚੈਨਲ, ਉਦਾਹਰਣ ਲਈ, ਸਮੇਂ ਦੇ ਨਾਲ ਗੈਰ-ਸਾਧਾਰਨ ਪਹੁੰਚ ਬਣਾਉਂਦੇ ਹਨ ਪਰ ਧੀਰਜ ਅਤੇ ਲਗਾਤਾਰ ਵਿਗਿਆਪਨ ਹੀ ਕੁੰਜੀ ਹੈ।’’ ਰੇਟਿੰਗ ਛੋਟੇ ਵਿਗਿਆਪਨਦਾਤਾਵਾਂ ਲਈ ਮਾਅਨੇ ਰੱਖਦੀ ਹੈ, ਜੋ ਵਿਸ਼ੇਸ਼ ਬਾਜ਼ਾਰਾਂ ’ਚ ਕੰਮ ਕਰਦੇ ਹਨ ਅਤੇ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਪਹੁੰਚ ਸਭ ਤੋਂ ਚੰਗੀ ਹੋਵੇ।

ਵਨੀਤਾ ਕੋਹਲੀ-ਖਾਂਡੇਕਰ


author

Rakesh

Content Editor

Related News