ਸੰਸਦ ਦਾ ਸਭ ਤੋਂ ਛੋਟਾ ਸਰਦ ਰੁੱਤ ਸੈਸ਼ਨ
Friday, Dec 19, 2025 - 05:04 PM (IST)
ਜਦੋਂ ਤੁਸੀਂ ਇਹ ਪੜ੍ਹ ਰਹੇ ਹੋਵੋਗੇ, ਭਾਰਤ ਦੇ ਸੰਸਦੀ ਇਤਿਹਾਸ ਦਾ ਸਭ ਤੋਂ ਛੋਟਾ ਸਰਦ ਰੁੱਤ ਸੈਸ਼ਨ ਖਤਮ ਹੋਣ ਵਾਲਾ ਹੋਵੇਗਾ। ਮੇਰੀ ਪਾਰਲੀਮੈਂਟਰੀ ਡਾਇਰੀ ਤੋਂ ਕੁਝ ਨੋਟਸ ਇਹ ਹਨ।
ਆਲ-ਪਾਰਟੀ ਮੀਟਿੰਗ : ਸਰਕਾਰ ਲਈ ਹਰ ਸੈਸ਼ਨ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਆਲ-ਪਾਰਟੀ ਮੀਟਿੰਗ ਕਰਨਾ ਆਮ ਗੱਲ ਹੈ। ਇਸ ’ਚ 36 ਪਾਲੀਟੀਕਲ ਪਾਰਟੀਆਂ ਦੇ ਸਦਨ-ਨੇਤਾ ਸ਼ਾਮਲ ਹੋਏ। ਭਾਜਪਾ ਨੂੰ ਛੱਡ ਕੇ ਹਰ ਪਾਰਟੀ ਨੇ ‘ਉਨ੍ਹਾਂ ਖਾਸ ਮੁੱਦਿਆਂ ’ਤੇ ਗੱਲ ਕਰਨਾ ਚਾਹੁੰਦੀ ਹੈ’ ਕਹਿੰਦੇ ਹੋਏ ਆਪਣੀ ਗੱਲ ਰੱਖੀ।
ਮੀਟਿੰਗ ’ਚ ਮੌਜੂਦ ਪੰਜ ਮੰਤਰੀਆਂ ਨੇ ਸਵੇਰੇ 11 ਵਜੇ ਸਾਰੇ ਰਿਪ੍ਰੈਜ਼ੈਂਟੇਟਿਵਸ ਦਾ ਸਵਾਗਤ ਕੀਤਾ। ਦੁਪਹਿਰ 1.30 ਵਜੇ, ਉਨ੍ਹਾਂ ਨੇ ਮੌਜੂਦ ਸਾਰੇ ਲੋਕਾਂ ਨੂੰ ਪਿਆਰ ਨਾਲ ਥੈਂਕ ਯੂ ਅਤੇ ਬਾਏ ਕਿਹਾ। ਤਾਂ ਸਰਕਾਰ ਨੇ ਮੀਟਿੰਗ ’ਚ ਕੀ ਕਿਹਾ? ਮਸ਼ਹੂਰ ਸ਼ਬਦ-‘ਅਸੀਂ ਤੁਹਾਡੇ ਨਾਲ ਗੱਲ ਕਰਾਂਗੇ’।
ਹਾਊਸ ’ਚ ਨਵੇਂ ਸੰਸਦ ਮੈਂਬਰ : ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਰਾਜ ਸਭਾ ਦੀ ਵਿਜ਼ਿਟਰਸ ਗੈਲਰੀ ’ਚ ਬੈਠੇ ਦੇਖ ਕੇ ਚੰਗਾ ਲੱਗਾ। ਉਹ ਆਪਣੀ ਪਾਰਟੀ ਦੇ ਤਿੰਨ ਨਵੇਂ ਸੰਸਦ ਮੈਂਬਰਾਂ ਨੂੰ ਸਹੁੰ ਚੁੱਕਦੇ ਦੇਖਣ ਲਈ ਉਥੇ ਸਨ। ਜੇ. ਐਂਡ ਕੇ. ਨੈਸ਼ਨਲ ਕਾਨਫਰੰਸ ਲਈ ਇਹ ਵੱਡਾ ਪਲ ਸੀ। ਤਿੰਨੋਂ ਸੱਜਣਾਂ ਨੇ ਚੰਗੇ ਕੱਪੜੇ ਪਹਿਨੇ ਹੋਏ ਸਨ। ਉਨ੍ਹਾਂ ’ਚ ਦੋ ਨੇ ਸੂਟ ਪਹਿਨੇ ਹੋਏ ਸਨ।
ਚੇਅਰਮੈਨ ਨੂੰ ਵਧਾਈ : ਸੈਸ਼ਨ ਦੇ ਪਹਿਲੇ ਦਿਨ, ਨਵੇਂ ਰਾਜ ਸਭਾ ਚੇਅਰਮੈਨ ਸੀ. ਪੀ. ਰਾਧਾਕ੍ਰਿਸ਼ਣਨ ਦਾ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਸਵਾਗਤ ਕੀਤਾ। ਕੁਝ ਲੋਕਾਂ ਨੇ ਇਨ੍ਹਾਂ ਭਾਸ਼ਣਾਂ ਦੇ ਮੌਕੇ ਦੀ ਵਰਤੋਂ ਹੌਲੀ-ਹੌਲੀ ਕੁਝ ਪਾਲੀਟੀਕਲ ਗੱਲਾਂ ਕਹਿਣ ਲਈ ਕੀਤੀ। ਇਸ ਕਾਲਮਨਵੀਸ ਨੇ ਵੀ ਇਹ ਮੌਕਾ ਨਹੀਂ ਛੱਡਿਆ। ਨਵੇਂ ਚੇਅਰਮੈਨ ਤੋਂ ਇਨ੍ਹਾਂ ਖਰਾਬ ਨੰਬਰਾਂ ਨੂੰ ਠੀਕ ਕਰਨ ਦੀ ਅਪੀਲ ਕੀਤੀ ਗਈ। (ੳ) ਹਾਊਸ ਦੀਆਂ ਬੈਠਕਾਂ ਦੀ ਗਿਣਤੀ ਵਧਾਓ, ਪਹਿਲੀ ਲੋਕ ਸਭਾ 45 ਦਿਨ ਬੈਠੀ ਸੀ। ਹੁਣ ਸਿਰਫ 15 ਦਿਨ ਦਾ ਸੈਸ਼ਨ ਹੈ। (ਅ) ਰਾਜ ਸਭਾ ’ਚ ਚਰਚਾ ਲਈ ਜ਼ਿਆਦਾ ਨੋਟਿਸ ਸਵੀਕਾਰ ਕੀਤੇ ਜਾਣ, 2009-2016 ਵਿਚਾਲੇ ਚਰਚਾ ਲਈ 110 ਨੋਟਿਸ ਸਵੀਕਾਰ ਕੀਤੇ ਗਏ ਸਨ, ਜੋ 2017-2024 ਵਿਚਾਲੇ ਘਟ ਕੇ ਸਿਰਫ 36 ਰਹਿ ਗਏ। (ੲ) ਜ਼ਿਆਦਾ ਬਿੱਲਾਂ ਦੀ ਜਾਂਚ ਕਰੋ, 15ਵੀਂ ਲੋਕ ਸਭਾ (2009-14) ’ਚ, 10 ’ਚੋਂ 7 ਿਬੱਲਾਂ ਦੀ ਸੰਸਦੀ ਕਮੇਟੀਆਂ ਨੇ ਜਾਂਚ ਕੀਤੀ ਸੀ। 16ਵੀਂ (2014-2019) ਅਤੇ 17ਵੀਂ ਲੋਕ ਸਭਾ (2019-2024) ’ਚ ਇਹ ਗਿਣਤੀ ਘਟ ਕੇ ਤਰਤੀਬਵਾਰ 3 ਅਤੇ 2 ਹੋ ਗਈ।
ਕੁੱਤੇ ਦਾ ਹੰਗਾਮਾ : ਵਿਰੋਧੀ ਪਾਰਟੀ ਦੀ ਸੰਸਦ ਮੈਂਬਰ ਆਪਣੀ ਕਾਰ ’ਚ ਇਕ ਕੁੱਤੇ ਨੂੰ ਲੈ ਕੇ ਸੰਸਦ ਭਵਨ ਦੇ ਅਹਾਤੇ ’ਚ ਦਾਖਲ ਹੋ ਗਈ। ਇਸ ’ਚ ਕੀ ਵੱਡੀ ਗੱਲ ਹੈ? ਕੁਝ ਵੱਡੇ ਟੀ. ਵੀ. ਚੈਨਲਾਂ ਨੇ ਇਸ ਨੂੰ ਅਜਿਹਾ ਦਿਖਾਇਆ, ਜਿਵੇਂ ਰਾਸ਼ਟਰੀ ਸੁਰੱਖਿਆ ’ਚ ਸੰਨ੍ਹ ਲੱਗੀ ਹੋਵੇ। ਆਹ!
ਨਵੇਂ ਵਿਰੋਧ ਪ੍ਰਦਰਸ਼ਨ : ਸਟੈਂਡਰਡ ਆਪ੍ਰੇਟਿੰਗ ਪ੍ਰਕਿਰਿਆ ਇਹ ਹੈ ਕਿ ਸੰਸਦ ਮੈਂਬਰ ਆਪਣਾ ਵਿਰੋਧ ਮਕਰ ਦੁਆਰ ’ਤੇ ਕਰਨ, ਜੋ ਸੰਸਦ ਦੀ ਮੇਨ ਐਂਟਰੈਂਸ ਦੇ ਬਾਹਰ ਦਾ ਏਰੀਆ ਹੈ। ਆਲ ਇੰਡੀਆ ਤ੍ਰਿਣਮੂਲ ਕਾਂਗਰਸ (ਏ. ਆਈ. ਟੀ. ਸੀ.) ਨੇ ਇਸ ’ਚ ਥੋੜ੍ਹਾ ਬਦਲਾਅ ਕੀਤਾ। ਪੂਰੇ ਹਫਤੇ ਵੱਖ-ਵੱਖ ਥਾਵਾਂ ’ਤੇ ਵਿਰੋਧ ਪ੍ਰਦਰਸ਼ਨ ਹੋਏ-ਗਾਂਧੀ ਜੀ ਮੂਰਤੀ ਦੇ ਬੇਸ ਤੋਂ (ਜੋ ਹੁਣ ਮੁੱਖ ਭਵਨ ਦੀ ਹਲਚਲ ਤੋਂ ਬਹੁਤ ਦੂਰ ਹੈ), ਵਿਜੇ ਚੌਕ ਦੇ ਲਾਅਨ ਤੋਂ ਲੈ ਕੇ, ਪੁਰਾਣੇ ਸੰਸਦ ਭਵਨ ਤੱਕ ਜਾਣ ਵਾਲੀਆਂ ਪੌੜੀਆਂ ਤੱਕ ਪਰ ਪ੍ਰਧਾਨ ਮੰਤਰੀ ਦੇ ਬੰਕਿਮ ਚੰਦਰ ਚਟੋਪਾਧਿਆਏ ਨੂੰ ‘ਬੰਕਿਮ ਦਾ’ ਕਹਿਣ ਦਾ ਵਿਰੋਧ ਕਰਨ ਲਈ ਏ. ਆਈ. ਟੀ. ਸੀ. ਨੇ ਇਕ ਅਨੋਖੀ ਜਗ੍ਹਾ ਚੁਣੀ-ਪਹਿਲੀ ਵਾਰ। ਪਾਰਟੀ ਦੇ ਸੰਸਦ ਮੈਂਬਰ ਪਵਿੱਤਰ ਸੈਂਟਰਲ ਹਾਲ ’ਚ 10 ਿਮੰਟ ਤੱਕ ਚੁੱਪਚਾਪ ਬੈਠੇ ਰਹੇ, ਉਨ੍ਹਾਂ ਦੇ ਹੱਥਾਂ ’ਚ ਰਾਸ਼ਟਰੀ ਗੀਤ ਦੇ ਲੇਖਕ ਅਤੇ ਰਾਸ਼ਟਰ ਗਾਨ ਲਿਖਣ ਵਾਲੇ ਰਬਿੰਦਰਨਾਥ ਟੈਗੋਰ ਦੇ ਪੋਸਟਰ ਸਨ। ਆਪਣੀ ਗੱਲ ਸਮਝਾਉਣ ਲਈ ਦਮਦਾਰ ਤਸਵੀਰਾਂ ਦੀ ਵਰਤੋਂ ਕੀਤੀ ਗਈ।
ਸਦਨ ’ਚ ਕ੍ਰਿਕਟਰ : ਪਹਿਲਾ ਕ੍ਰਿਕਟ ਵਰਲਡ ਕੱਪ ਜਿੱਤਣ ਵਾਲੇ ਅਤੇ ਹੁਣ ਲੋਕ ਸਭਾ ਮੈਂਬਰ ਕੀਰਤੀ ਆਜ਼ਾਦ ਅਤੇ ਯੁਸੂਫ ਪਠਾਨ ਦਾ ਅਟੈਂਡੈਂਸ ਰਿਕਾਰਡ ਚੰਗਾ ਰਿਹਾ ਹੈ ਪਰ ਅਸੀਂ ‘ਆਪ’ ਦੇ ਰਾਜ ਸਭਾ ਮੈਂਬਰ ਹਰਭਜਨ ਿਸੰਘ ਨੂੰ ਇਸ ਸੈਸ਼ਨ ’ਚ ਸੰਸਦ ’ਚ ਪਿੱਚ ’ਤੇ ਨਹੀਂ ਦੇਖਿਆ। ਕੀ ਇਹ ਆਫ ਸਪਿਨਰ ਸੰਸਦ ’ਚ ਸਚਿਨ ਤੇਂਦੁਲਕਰ ਦਾ ਖਰਾਬ ਅਟੈਂਡੈਂਸ ਦਾ ਰਿਕਾਰਡ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ?
ਕੋਈ ਧਿਆਨ ਦੁਆਊ ਮਤਾ ਨਹੀਂ : ਇਕ ਜ਼ਰੂਰੀ ਸੰਸਦੀ ਤਰੀਕਾ ਹੈ, ਜਦੋਂ ਵਿਰੋਧੀ ਧਿਰ ਦਾ ਕੋਈ ਮੈਂਬਰ ਕਿਸੇ ਖਾਸ ਵਿਸ਼ੇ ’ਤੇ ਮੰਤਰੀ ਦਾ ਧਿਆਨ ਖਿੱਚ ਸਕਦਾ ਹੈ, ਇਸ ਨਾਲ ਵਿਰੋਧੀ ਧਿਰ ਨੂੰ ਇਕ ਜ਼ਰੂਰੀ ਮੁੱਦੇ ’ਤੇ ਛੋਟੀ ਬਹਿਸ ਸ਼ੁਰੂ ਕਰਨ ਅਤੇ ਸਰਕਾਰ ਨੂੰ ਜਵਾਬਦੇਹ ਠਹਿਰਾਉਣ ਦਾ ਮੌਕਾ ਮਿਲਦਾ ਹੈ। ਇਕ ਵਾਰ ਫਿਰ, ਦੋਵੇਂ ਸਦਨਾਂ ’ਚ ਇਕ ਵੀ ਧਿਆਨ ਦੁਆਊ ਮਤਾ ਮਨਜ਼ੂਰ ਨਹੀਂ ਹੋਇਆ।
ਨੱਡਾ ਤੋਂ ਸਬਕ : ਰਿਵਾਜ ਦੇ ਹਿਸਾਬ ਨਾਲ ਜਦੋਂ ਕੋਈ ਮੰਤਰੀ ਬੋਲ ਰਿਹਾ ਹੁੰਦਾ ਹੈ ਅਤੇ ਵਿਰੋਧੀ ਦਾ ਕੋਈ ਮੈਂਬਰ ਵਿਚਾਲੇ ਬੋਲਣਾ ਚਾਹੁੰਦਾ ਹੈ ਤਾਂ ਮੰਤਰੀ ਰੁਕ ਜਾਂਦਾ ਹੈ, ਬੈਠ ਜਾਂਦਾ ਹੈ, ਤਾਂ ਕਿ ਸੰਸਦ ਮੈਂਬਰ ਆਪਣੀ ਗੱਲ ਰੱਖ ਸਕੇ। ਇਹ ਦੇਖ ਕਿ ਚੰਗਾ ਲੱਗਾ ਕਿ ਰਾਜ ਸਭਾ ’ਚ ਸਦਨ ਦੇ ਨੇਤਾ ਜੇ. ਪੀ. ਨੱਡਾ ਨੇ ਆਪਣੇ ਭਾਸ਼ਣ ਦੌਰਾਨ ਦੋ ਵਾਰ ‘ਯੀਲਡ’ ਕੀਤਾ, ਤਾਂ ਕਿ ਵਿਰੋਧੀ ਧਿਰ ਦੇ ਮੈਂਬਰ ਨੂੰ ਬੋਲਣ ਦਾ ਮੌਕਾ ਮਿਲ ਸਕੇ। ਇਹ ਚੰਗੀ ਸੰਸਦੀ ਪ੍ਰਥਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਾਇਦ ਜੇ. ਪੀ. ਨੱਡਾ ਤੋਂ ਕੁਝ ਸਿੱਖਣਾ ਚਾਹੁਣ।
ਸਟੂਡੈਂਟਸ ਨਾਲ ਮਿਲਣਾ : ਤੁਹਾਡੇ ਕਾਲਮਨਵੀਸ ਨੂੰ ਸੰਸਦ ’ਚ ਸਟੂਡੈਂਟਸ ਦੇ ਇਕ ਗਰੁੱਪ ਨਾਲ ਮਿਲਣ ਦਾ ਮੌਕਾ ਮਿਲਿਆ, ਜੋ ਤਾਮਿਲਨਾਡੂ ਅਤੇ ਝਾਰਖੰਡ ਤੋਂ ਆਏ ਸਨ। ਸਟੂਡੈਂਟਸ ਲਈ ਟੂਰ ਗਾਈਡ ਬਣਨਾ ਬਹੁਤ ਮਜ਼ੇਦਾਰ ਸੀ। ਇਤਿਹਾਸ ਨਾਲ ਜੁੜਿਆ ਸੈਂਟਰਲ ਹਾਲ ਉਨ੍ਹਾਂ ਦਾ ਪਸੰਦੀਦਾ ਬਣ ਗਿਆ। ਇਕ ਸਟੂਡੈਂਟ ਇਸ ਤਜਰਬੇ ਨੂੰ ਲੈ ਕੇ ਇੰਨਾ ਇਮੋਸ਼ਨਲ ਹੋ ਗਈ ਕਿ ਉਸ ਦੀਆਂ ਅੱਖਾਂ ’ਚ ਹੰਝੂ ਆ ਗਏ। ਜ਼ਿਆਦਾ ਨੌਜਵਾਨਾਂ ਨੂੰ ਸੈਂਟਰਲ ਹਾਲ ’ਚ ਇਕ ਬਹੁਤ ਹੀ ਖਾਸ ਜਗ੍ਹਾ ਦਾ ਤਜਰਬਾ ਕਰਨ ਲਈ ਆਉਣਾ ਚਾਹੀਦਾ ਹੈ, ਜਿਸ ਨੂੰ ਹੁਣ ਇਕ ‘ਅਰਧ-ਅਜਾਇਬ ਘਰ’ ’ਚ ਬਦਲ ਦਿੱਤਾ ਿਗਆ ਹੈ।
ਪੋਸਟ ਸਕ੍ਰਿਪਟ : ਇਸ ਸਾਲ ਅਪ੍ਰੈਲ ਵਿਚ ਮਣੀਪੁਰ ’ਚ ਰਾਸ਼ਟਰਪਤੀ ਸ਼ਾਸਨ ਦਾ ਐਲਾਨ ਪਰ ਰਾਤ 1:00 ਵਜੇ ਤੱਕ ਚਰਚਾ ਹੋਈ। ਦੋ ਰਾਤਾਂ ਪਹਿਲਾਂ, ‘ਮਨਰੇਗਾ ਬਿੱਲ ਦੀ ਹੱਤਿਆ’ ’ਤੇ ਰਾਤ 1:30 ਵਜੇ ਤੱਕ ਚਰਚਾ ਚੱਲੀ। ਰਾਤ ਲਈ ਪਿਆਰ ਦੇ ਆਪਣੇ ਅਜੀਬ ਕਾਰਨ ਹਨ।
ਡੇਰੇਕ ਓ ਬ੍ਰਾਇਨ (ਸੰਸਦ ਮੈਂਬਰ ਅਤੇ ਟੀ.ਐੱਮ.ਸੀ. ਸੰਸਦੀ ਦਲ (ਰਾਜ ਸਭਾ) ਦੇ ਆਗੂ)
