ਕ੍ਰੋਨਿਕ ਕਿਡਨੀ ਡਿਜ਼ੀਜ਼ ਦੀ ਛੇਤੀ ਪਛਾਣ ਕਰੋ

Thursday, Mar 13, 2025 - 11:14 AM (IST)

ਕ੍ਰੋਨਿਕ ਕਿਡਨੀ ਡਿਜ਼ੀਜ਼ ਦੀ ਛੇਤੀ ਪਛਾਣ ਕਰੋ

ਕ੍ਰੋਨਿਕ ਕਿਡਨੀ ਡਿਜ਼ੀਜ਼ (ਸੀ. ਕੇ. ਡੀ.) ਦੀ ਛੇਤੀ ਪਛਾਣ ਅਤੇ ਰੋਕਥਾਮ ਕਰਨੀ ਬੇਹੱਦ ਜ਼ਰੂਰੀ ਹੈ। ਦੁਨੀਆ ਭਰ ’ਚ 850 ਮਿਲੀਅਨ ਲੋਕ ਸੀ. ਕੇ. ਡੀ. ਤੋਂ ਪ੍ਰਭਾਵਿਤ ਹਨ। ਇਹ ਬੀਮਾਰੀ ਅਕਸਰ ਮੌਨ ਰਹਿੰਦੀ ਹੈ, ਜਿਸ ਨਾਲ ਗੰਭੀਰ ਕਿਡਨੀ ਫੇਲੀਅਰ, ਡਾਇਲਸਿਸ ਜਾਂ ਟਰਾਂਸਪਲਾਂਟ ਦੀ ਲੋੜ ਹੋ ਸਕਦੀ ਹੈ।

ਛੇਤੀ ਪਛਾਣ ਬਚਾ ਸਕਦੀ ਹੈ ਜ਼ਿੰਦਗੀ

ਕਿਡਨੀ ਦੀ ਬੀਮਾਰੀ ਦਾ ਅਕਸਰ ਮੁੱਢਲੇ ਪੜਾਅ ’ਚ ਪਤਾ ਨਹੀਂ ਲੱਗਦਾ। ਸੀਰਮ ਕ੍ਰਿਏਟਿਨਿਨ ਅੰਦਾਜ਼ਨ ਗਲੋਮੇਰੂਲਰ ਫਿਲਟ੍ਰੇਸ਼ਨ ਰੇਟ (ਈ. ਜੀ. ਐੱਫ. ਆਰ.) ਅਤੇ ਯੂਰਿਨ ਐਲਬਿਊਮਿਨ ਟੂ ਕ੍ਰਿਏਟਿਨਿਨ ਰੇਸ਼ੀਓ (ਯੂ. ਏ. ਸੀ. ਆਰ.) ਵਰਗੀਆਂ ਸੌਖੀਆਂ ਜਾਂਚਾਂ ਤੋਂ ਇਸ ਨੂੰ ਛੇਤੀ ਪਛਾਣਿਆ ਜਾ ਸਕਦਾ ਹੈ।

ਸਿਹਤਮੰਦ ਕਿਡਨੀ ਲਈ 8 ਸੁਨਹਿਰੀ ਨਿਯਮ

1. ਸਰੀਰਕ ਤੌਰ ’ਤੇ ਸਰਗਰਮ ਰਹੋ

2. ਖੂਨ ’ਚ ਸ਼ੱਕਰ ਦੀ ਮਾਤਰਾ ਨੂੰ ਕੰਟਰੋਲ ’ਚ ਰੱਖੋ

3. ਲੋੜੀਂਦਾ ਪਾਣੀ ਪੀਓ

4. ਸ਼ਰਾਬ ਦੀ ਵਰਤੋਂ ਸੀਮਤ ਕਰੋ

5. ਸੰਤੁਲਿਤ ਅਤੇ ਘੱਟ ਲੂਣ ਵਾਲਾ ਭੋਜਨ ਲਓ

6. ਨਿਯਮਿਤ ਤੌਰ ’ਤੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਓ

7. ਸਿਗਰਟਨੋਸ਼ੀ ਤੋਂ ਬਚੋ

8. ਦਰਦ ਨਿਵਾਰਕ ਦਵਾਈਆਂ ਦੀ ਸਾਵਧਾਨੀ ਨਾਲ ਵਰਤੋਂ ਕਰੋ।

ਕਿਨ੍ਹਾਂ ਨੂੰ ਕਰਾਉਣੀ ਚਾਹੀਦੀ ਹੈ ਜਾਂਚ :

ਉਨ੍ਹਾਂ ਵਿਅਕਤੀਆਂ ਨੂੰ ਨਿਯਮਿਤ ਕਿਡਨੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਜੋ-

1. ਸ਼ੂਗਰ ਨਾਲ ਪੀੜਤ ਹਨ

2. ਹਾਈ ਬਲੱਡ ਪ੍ਰੈਸ਼ਰ ਵਾਲੇ ਹਨ

3. ਦਿਲ ਦੇ ਰੋਗ ਤੋਂ ਪੀੜਤ ਹਨ

4. ਮੋਟੇ ਹਨ

5. ਜਿਨ੍ਹਾਂ ਦੇ ਪਰਿਵਾਰ ’ਚ ਕਿਡਨੀ ਦੀ ਬੀਮਾਰੀ ਦੀ ਹਿਸਟਰੀ ਹੈ।

ਹੋਰ ਜੋਖਿਮ ਵਾਲੇ ਕਾਰਕਾਂ ’ਚ ਤੇਜ਼ ਕਿਡਨੀ ਸੱਟ, ਆਟੋ ਇਮਿਊਨ ਬੀਮਾਰੀਆਂ, ਗਰਭ ਅਵਸਥਾ ਨਾਲ ਸੰਬੰਧਤ ਕਿਡਨੀ ਰੋਗ ਅਤੇ ਵਾਰ-ਵਾਰ ਪੱਥਰੀ ਬਣਨਾ ਸ਼ਾਮਲ ਹਨ।

ਮੁੱਢਲੀ ਪਛਾਣ ਲਈ ਸੌਖੀਆਂ ਜਾਂਚਾਂ

ਸੀ. ਕੇ. ਡੀ. ਤੋਂ ਬਚਾਅ ਲਈ ਜੋਖਮ ਵਾਲੇ ਵਿਅਕਤੀਆਂ ਨੂੰ ਇਹ ਜਾਂਚਾਂ ਕਰਵਾਉਣੀਆਂ ਚਾਹੀਦੀਆਂ ਹਨ

1. ਬਲੱਡ ਪ੍ਰੈਸ਼ਰ ਚੈੱਕ ਕਰਵਾਉਣਾ

2. ਬਾਡੀ ਮਾਸ ਇੰਡੈਕਸ (ਬੀ. ਐੱਮ. ਆਈ.) ਜਾਂਚ

3. ਯੂਰਿਨ ਟੈਸਟ (ਯੂ. ਏ. ਸੀ. ਆਰ.) ਕਿਡਨੀ ਸਿਹਤ ਲਈ

4. ਸੀਰਮ ਕ੍ਰਿਏਟਿਨਿਨ ਅਤੇ ਈ. ਜੀ. ਐੱਫ. ਆਰ. ਦੀ ਖੂਨ ਜਾਂਚ

5. ਬਲੱਡ ਸ਼ੂਗਰ ਟੈਸਟ

ਭਾਈਚਾਰੇ ਲਈ ਮੁਹਿੰਮ-ਮੁਫਤ ਕਿਡਨੀ ਸਿਹਤ ਜਾਂਚ

ਵਿਸ਼ਵ ਕਿਡਨੀ ਦਿਵਸ ਮੌਕੇ ਦੀਪਕ ਕਿਡਨੀ ਕੇਅਰ ਸੈਂਟਰ ਵਲੋਂ :

1. ਮੁਫਤ ਕਿਡਨੀ ਸਿਹਤ ਜਾਂਚ

2. ਜਨ ਜਾਗਰੂਕਤਾ ਸੈਸ਼ਨ

3. ਕਿਡਨੀ ਬੀਮਾਰੀ ਦੀ ਜਲਦੀ ਪਛਾਣ ਅਤੇ ਇਲਾਜ ਸੰਬੰਧੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ

ਅਸੀਂ ਲੋਕਾਂ ’ਚ ਜਾਗਰੂਕਤਾ ਵਧਾ ਕੇ ਅਤੇ ਨਿਯਮਿਤ ਜਾਂਚ ਦੀ ਪ੍ਰੇਰਣਾ ਦੇ ਕੇ ਕਿਡਨੀ ਦੀ ਬੀਮਾਰੀ ਨੂੰ ਰੋਕ ਸਕਦੇ ਹਾਂ।

ਆਪਣੀ ਕਿਡਨੀ ਦੀ ਸਿਹਤ ਦਾ ਧਿਆਨ ਰੱਖੋ!

1. ਜੋਖਿਮ ਕਾਰਕਾਂ ਬਾਰੇ ਜਾਣੋ

2. ਜੋਖਿਮ ਵਾਲੀਆਂ ਸਥਿਤੀਆਂ ’ਚ ਜਾਂਚ ਕਰਵਾਓ

3. ਸਿਹਤਮੰਦ ਜੀਵਨ-ਸ਼ੈਲੀ ਅਪਣਾਓ

-ਡਾ. ਰਾਜਨ ਆਈਜਕ
 


author

Tanu

Content Editor

Related News