ਬਿਹਾਰ ਦੇ ਨਵੇੇਂ ਨੇਤਾ ਪ੍ਰਸ਼ਾਂਤ ਕਿਸ਼ੋਰ

02/24/2020 1:34:12 AM

ਰਾਹਿਲ ਨੋਰਾ ਚੋਪੜਾ

ਕਿਸੇ ਸਮੇਂ ਪ੍ਰਸ਼ਾਂਤ ਕਿਸ਼ੋਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਬੇਹੱਦ ਨੇੜੇ ਸਨ ਅਤੇ ਜਦ (ਯੂ) ਦੇ ਮੀਤ ਪ੍ਰਧਾਨ ਸਨ। ਨਿਤੀਸ਼ ਕੁਮਾਰ ਵਲੋਂ ਪਾਰਟੀ ਵਿਚੋਂ ਕੱਢੇ ਜਾਣ ਤੋਂ ਬਾਅਦ ਪ੍ਰਸ਼ਾਂਤ ਨੇ ਨਿਤੀਸ਼ ਬਾਬੂ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਅਤੇ ਉਨ੍ਹਾਂ ’ਤੇ ਇਹ ਦੋਸ਼ ਲਾਇਆ ਕਿ ਉਹ ਭਾਜਪਾ ਦੇ ਚੁੰਗਲ ’ਚ ਹਨ। ਇਹੀ ਕਾਰਣ ਹੈ ਕਿ ਨਿਤੀਸ਼ ਇਹ ਫੈਸਲਾ ਲੈਣ ਦੇ ਅਸਮਰੱਥ ਹਨ ਕਿ ਉਹ ਮਹਾਤਮਾ ਗਾਂਧੀ ਨਾਲ ਜਾਣ ਜਾਂ ਗੋਡਸੇ ਨਾਲ। 2014 ’ਚ ਪ੍ਰਸ਼ਾਂਤ ਕਿਸ਼ੋਰ ਇਕ ਚੋਣ ਰਣਨੀਤੀਕਾਰ ਸਨ, ਜਦੋਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਨਾਲ ਕੰਮ ਕਰ ਰਹੇ ਸਨ, ਉਸ ਤੋਂ ਬਾਅਦ ਉਨ੍ਹਾਂ ਨੇ ਨਿਤੀਸ਼ ਦੇ ਨਾਲ ਅਤੇ ਲਾਲੂ ਗੱਠਜੋੜ ਦੇ ਨਾਲ ਕੰਮ ਕੀਤਾ, ਜਿਥੇ ਉਨ੍ਹਾਂ ਨੂੰ ਸਫਲਤਾ ਮਿਲੀ ਅਤੇ ਨਿਤੀਸ਼ ਬਾਬੂ ਨੇ ਉਨ੍ਹਾਂ ਨੂੰ ਪਾਰਟੀ ਦਾ ਮੀਤ ਪ੍ਰਧਾਨ ਬਣਾ ਦਿੱਤਾ। ਬਿਹਾਰ ਦੀ ਜਿੱਤ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਨੇ ਕੈਪਟਨ ਅਮਰਿੰਦਰ ਸਿੰਘ, ਮਮਤਾ ਬੈਨਰਜੀ ਅਤੇ ਹੁਣ ‘ਆਪ’ ਦੇ ਨਾਲ ਕੰਮ ਕੀਤਾ। ਉਨ੍ਹਾਂ ਨੇ ‘ਆਪ’ ਦੇ ਲਈ ‘ਅੱਛੇ ਬੀਤੇ 5 ਸਾਲ, ਲਗੇ ਰਹੋ ਕੇਜਰੀਵਾਲ’ ਦਾ ਨਾਅਰਾ ਦਿੱਤਾ ਪਰ ਜਦੋਂ ਨਿਤੀਸ਼ ਕੁਮਾਰ ਨੇ ਸੀ. ਏ. ਏ. ਦਾ ਸਮਰਥਨ ਕੀਤਾ, ਉਦੋਂ ਪ੍ਰਸ਼ਾਂਤ ਕਿਸ਼ੋਰ ਨੇ ਨਿਤੀਸ਼ ਨੂੰ ਸੁਝਾਅ ਦਿੱਤਾ ਕਿ ਉਹ ਸੀ. ਏ. ਏ. ਦਾ ਸਮਰਥਨ ਨਾ ਕਰੇ। ਇਸੇ ਮਾਮਲੇ ਨੂੰ ਲੈ ਕੇ ਨਿਤੀਸ਼ ਕੁਮਾਰ ਨੇ ਪ੍ਰਸ਼ਾਂਤ ਨੂੰ ਪਾਰਟੀ ’ਚੋਂ ਕੱਢ ਦਿੱਤਾ। ਹੁਣ ਪ੍ਰਸ਼ਾਂਤ ਬਿਹਾਰ ’ਚ ‘ਬਿਹਾਰ ਏਕ ਪ੍ਰਯੋਗ’ ਦਾ ਨਾਅਰਾ ਦੇ ਰਹੇ ਹਨ ਅਤੇ ਜਦ (ਯੂ)-ਭਾਜਪਾ ਗੱਠਜੋੜ ਵਿਰੁੱਧ ਇਕ ਆਮ ਗੱਠਜੋੜ ਬਣਾਉਣ ਦੀ ਕੋਸ਼ਿਸ਼ ’ਚ ਹਨ। ਉਹ ਬਿਹਾਰ ਦੇ ਹਰੇਕ ਜ਼ਿਲੇ ਦੀ ਯਾਤਰਾ ਕਰਨਗੇ।

ਟਰੰਪ ਯਾਤਰਾ : ਸਿਰਫ ਇਕ ਹੀ ਕਾਂਗਰਸੀ ਆਗੂ ਨੂੰ ਸੱਦਾ

ਰਾਜਗ ਸਰਕਾਰ ਨੇ ਯਾਤਰਾ ਕਰ ਰਹੇ ਵਿਦੇਸ਼ੀ ਨੇਤਾਵਾਂ ਨਾਲ ਵਿਰੋਧੀ ਨੇਤਾਵਾਂ ਦੀ ਬੈਠਕ ਦੇ ਪ੍ਰੋਟੋਕੋਲ ਨੂੰ ਨਕਾਰਿਆ ਹੈ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਮਿਆਂਮਾਰ ਦੀ ਸਟੇਟ ਕੌਂਸਲਰ ਆਂਗ ਸਾਨ ਸੂ ਕੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਰਗੇ ਵਿਸ਼ੇਸ਼ ਲੋਕਾਂ ਨਾਲ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਨੇ ਮੁਲਾਕਾਤ ਕੀਤੀ ਸੀ ਪਰ ਇਸ ਵਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਯਾਤਰਾ ’ਤੇ ਕਾਂਗਰਸੀ ਨੇਤਾਵਾਂ ਵਿਸ਼ੇਸ਼ ਤੌਰ ’ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਕੋਈ ਸੱਦਾ ਨਹੀਂ ਭੇਜਿਆ ਗਿਆ ਸਿਰਫ ਕਾਂਗਰਸ ਦੇ ਅਧੀਰ ਰੰਜਨ ਚੌਧਰੀ ਨੂੰ ਹੀ ਸੱਦਾ ਦਿੱਤਾ ਗਿਆ ਹੈ। ਹਾਲਾਂਕਿ ਅਧੀਰ ਨੇ ਇਹ ਸੱਦਾ ਸੋਨੀਆ ਗਾਂਧੀ ਨੂੰ ਸੱਦਾ ਨਾ ਭੇਜਣ ਕਾਰਣ ਠੁਕਰਾ ਦਿੱਤਾ ਹੈ। ਅਧੀਰ ਰੰਜਨ ਨੇ ਉਦਾਹਰਣ ਦਿੱਤੀ ਕਿ ਨਰਿੰਦਰ ਮੋਦੀ ਦੀ ਅਮਰੀਕੀ ਯਾਤਰਾ ਦੌਰਾਨ ਰਿਪਬਲਿਕਨ ਅਤੇ ਡੈਮੋਕ੍ਰੇਟ ਦੋਵੇਂ ਹੀ ‘ਹਾਊਡੀ ਮੋਦੀ ਈਵੈਂਟ’ ਵਿਚ ਮੌਜੂਦ ਸਨ ਪਰ ਇਥੇ ਮੋਦੀ ਨੇ 134 ਸਾਲਾ ਕਾਂਗਰਸ ਪਾਰਟੀ ਨੂੰ ਸੱਦਾ ਨਹੀਂ ਦਿੱਤਾ। ਇਸ ਦੌਰਾਨ ਅਮਰੀਕਾ ਦੀ ਪਹਿਲੀ ਮਹਿਲਾ ਮਿਲਾਨੀਆ ਟਰੰਪ ਮੰਗਲਵਾਰ ਨੂੰ ਇਕ ਸਰਕਾਰੀ ਸਕੂਲ ’ਚ ਵਿਦਿਆਰਥੀਆਂ ਨੂੰ ਪੜ੍ਹਾਏ ਜਾ ਰਹੇ ‘ਖੁਸ਼ੀ ਪਾਠਕ੍ਰਮ’ ਬਾਰੇ ਜਾਣਕਾਰੀ ਹਾਸਲ ਕਰੇਗੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਡਿਪਟੀ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਇਥੇ ਗੈਰ-ਹਾਜ਼ਰ ਦਿਖਾਈ ਦੇਣਗੇ ਕਿਉਂਕਿ ਸਕੂਲ ਦੇ ਈਵੈਂਟ ’ਚ ਹਿੱਸਾ ਲੈਣ ਵਾਲਿਅਾਂ ਦੀ ਸੂਚੀ ’ਚ ਉਨ੍ਹਾਂ ਨੂੰ ਜਗ੍ਹਾ ਨਹੀਂ ਦਿੱਤੀ ਗਈ।

‘ਆਪ’ ਦਾ ਵਿਸਤਾਰ

ਦਿੱਲੀ ਵਿਚ ‘ਆਪ’ ਦੀ ਜਿੱਤ ਤੋਂ ਬਾਅਦ ਪਾਰਟੀ ਨੇ ਐਲਾਨ ਕੀਤਾ ਕਿ ਉਹ 20 ਸੂਬਿਆਂ ਵਿਚ ਇਕ ਰਾਸ਼ਟਰੀ ਨਿਰਮਾਣ ਮੁਹਿੰਮ ਰਾਹੀਂ ਆਪਣਾ ਵਿਸਤਾਰ ਕਰੇਗੀ। ਪਾਰਟੀ ਨੇ ਪਹਿਲਾਂ ਹੀ ਇਹ ਐਲਾਨ ਕਰ ਦਿੱਤਾ ਹੈ ਕਿ ਉਹ ਮੁੰਬਈ ਵਿਚ ਮਿਊਂਸੀਪਲ ਚੋਣਾਂ ਲੜੇਗੀ। ‘ਆਪ’ ਦੇ ਅਨੁਸਾਰ ਦਿੱਲੀ ਦੀ ਜਿੱਤ ਨੇ ਕੁਝ ਨਵੇਂ ਸੰਦੇਸ਼ ਭੇਜੇ ਹਨ ਕਿ ਧਰਮ, ਜਾਤੀ, ਖੇਤਰਵਾਦ, ਕੰਮ ਦੀ ਰਾਜਨੀਤੀ ’ਤੇ ਚੋਣਾਂ ਨਹੀਂ ਜਿੱਤੀਆਂ ਜਾ ਸਕਦੀਆਂ। ਦਿੱਲੀ ’ਚ ਪੂਰੇ ਦੇਸ਼ ਭਰ ਤੋਂ ਆਏ ਲੋਕ ਰਹਿੰਦੇ ਹਨ ਅਤੇ ਦਿੱਲੀ ਇਕ ‘ਮਿੰਨੀ ਇੰਡੀਆ’ ਹੈ। ਦਿੱਲੀ ’ਚ ਲੋਕਾਂ ਨੇ ਇਕ ਨਵੇਂ ਮਾਡਲ ਦੇ ਪ੍ਰਸ਼ਾਸਨ ਲਈ ਆਪਣਾ ਫਤਵਾ ਦਿੱਤਾ ਹੈ। ‘ਆਪ’ ਅਨੁਸਾਰ ਵਿਸਤਾਰ ਪ੍ਰਾਜੈਕਟ ਅਤੇ ਪੋਸਟਰ ਮੁਹਿੰਮ 20 ਸੂਬਿਆਂ ’ਚ ਲਾਂਚ ਕੀਤੀ ਜਾਵੇਗੀ। ਵੱਖ-ਵੱਖ ਭਾਸ਼ਾਵਾਂ ’ਚ ਉਨ੍ਹਾਂ ਪੋਸਟਰਾਂ ਵਿਚ 9871010101 ਸਮਰਪਿਤ ਨੰਬਰ ਪ੍ਰਦਰਸ਼ਿਤ ਕੀਤਾ ਜਾਵੇਗਾ। 2015 ’ਚ ਆਪਣੀ ਜਿੱਤ ਤੋਂ ਬਾਅਦ ‘ਆਪ’ ਨੇ ਆਪਣੀ ਵਿਸਤਾਰ ਮੁਹਿੰਮ ਚਲਾਈ ਸੀ। ਹਾਲਾਂਕਿ ਪੰਜਾਬ ਨੂੰ ਛੱਡ ਕੇ ‘ਆਪ’ ਵਿਸ਼ੇਸ਼ ਤੌਰ ’ਤੇ ਗੋਆ, ਗੁਜਰਾਤ ਅਤੇ ਰਾਜਸਥਾਨ ਵਿਚ ਆਪਣਾ ਵਿਸਤਾਰ ਕਰਨਾ ਚਾਹੁੰਦੀ ਹੈ, ਜਿਥੇ ਇਹ ਪਾਰਟੀ ਬੀਤੇ ’ਚ ਅਸਫਲ ਰਹੀ ਸੀ।

ਕਾਂਗਰਸ ’ਚ ਅਣਬਣ

ਦਿੱਲੀ ’ਚ ਕਾਂਗਰਸ ਦੀ ਹਾਰ ਤੋਂ ਬਾਅਦ ਸ਼ੀਲਾ ਦੀਕਸ਼ਿਤ ਦੇ ਬੇਟੇ ਸੰਦੀਪ ਦੀਕਸ਼ਿਤ ਨੇ ਕਿਹਾ ਹੈ ਕਿ ਪਾਰਟੀ ਵਲੋਂ ਝੱਲੀ ਗਈ ਸਭ ਤੋਂ ਵੱਡੀ ਚੁਣੌਤੀ ਲੀਡਰਸ਼ਿਪ ਦੀ ਹੈ। ਉਨ੍ਹਾਂ ਨੇ ਨਵੇਂ ਕਾਂਗਰਸ ਪ੍ਰਧਾਨ ਨੂੰ ਲੱਭਣ ਵਿਚ ਅਸਫਲ ਰਹਿਣ ਲਈ ਕਾਂਗਰਸੀ ਨੇਤਾਵਾਂ ’ਤੇ ਦੋਸ਼ ਲਾਇਆ। ਇਸ ਮਾਮਲੇ ਵਿਚ ਕੋਈ ਵੀ ਬਲੀ ਦਾ ਬੱਕਰਾ ਨਹੀਂ ਬਣਨਾ ਚਾਹੁੰਦਾ। ਇਸ ਤੋਂ ਬਾਅਦ ਸੀਨੀਅਰ ਕਾਂਗਰਸੀ ਨੇਤਾ ਅਤੇ ਲੋਕ ਸਭਾ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਾਂਗਰਸ ’ਚ ਲੀਡਰਸ਼ਿਪ ਚੋਣ ਦੀ ਗੱਲ ਕਹਿ ਦਿੱਤੀ। ਹਾਲਾਂਕਿ ਦੀਕਸ਼ਿਤ ਅਤੇ ਥਰੂਰ ਪਾਰਟੀ ਹਾਈਕਮਾਨ ਵਲੋਂ ਅਸਵੀਕਾਰ ਕਰ ਦਿੱਤੇ ਗਏ ਪਰ ਇਕ ਸੀਨੀਅਰ ਨੇਤਾ ਨੇ ਦੁਹਰਾਇਆ ਕਿ ਲੋਕ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਕਾਂਗਰਸ ਪ੍ਰਧਾਨ ਦਾ ਅਹੁਦਾ ਛੱਡਣ ਵਾਲੇ ਰਾਹੁਲ ਗਾਂਧੀ ਪਾਰਟੀ ਪ੍ਰਧਾਨ ਦੇ ਤੌਰ ’ਤੇ ਵਾਪਸੀ ਕਰਨਗੇ ਕਿਉਂਕਿ ਪਾਰਟੀ ਵਿਚ ਅਜਿਹਾ ਕੋਈ ਵੀ ਨੇਤਾ ਨਹੀਂ, ਜੋ ਇਸ ਸਮੇਂ ਪਾਰਟੀ ਦੀ ਵਾਗਡੋਰ ਸੰਭਾਲ ਸਕੇ। ਕਾਂਗਰਸ ਦਾ ਸੰਵਿਧਾਨ ਕਹਿੰਦਾ ਹੈ ਕਿ ਕਾਂਗਰਸ ਵਰਕਿੰਗ ਕਮੇਟੀ ਦੇ 23 ਮੈਂਬਰਾਂ ’ਚੋਂ 12 ਕੁਲਹਿੰਦ ਕਾਂਗਰਸ ਕਮੇਟੀ (ਸੀ. ਡਬਲਿਊ. ਸੀ.) ਦੇ ਡੈਲੀਗੇਟਸ ਰਾਹੀਂ ਚੁਣੇ ਜਾਣਗੇ ਅਤੇ ਪਿਛਲੀ ਵਾਰ ਸੀ. ਡਬਲਿਊ. ਸੀ. ਦੀਆਂ ਚੋਣਾਂ ਦੋ ਦਹਾਕੇ ਪਹਿਲਾਂ 1997 ’ਚ ਹੋਈਆਂ ਸਨ, ਜਦੋਂ ਸੀਤਾਰਾਮ ਕੇਸਰੀ ਪਾਰਟੀ ਦੇ ਪ੍ਰਧਾਨ ਸਨ। ਸੋਨੀਆ ਗਾਂਧੀ, ਜੋ 1998 ਵਿਚ ਪਾਰਟੀ ਪ੍ਰਧਾਨ ਬਣੀ, ਨੇ ਹਮੇਸ਼ਾ ਹੀ ਸੀ. ਡਬਲਿਊ. ਸੀ. ਮੈਂਬਰਾਂ ਨੂੰ ਨਾਮਜ਼ਦ ਕੀਤਾ। ਥਰੂਰ ਨੇ ਪਾਰਟੀ ਪ੍ਰਧਾਨ ਦੇ ਨਾਲ-ਨਾਲ ਸੀ. ਡਬਲਿਊ. ਸੀ. ਵਿਚ 12 ਚੁਣੀਆਂ ਹੋਈਆਂ ਸੀਟਾਂ ਲਈ ਚੋਣ ਕਰਵਾਉਣ ਲਈ ਕਿਹਾ ਪਰ ਪਾਰਟੀ ਨੇ ਦੀਕਸ਼ਿਤ ਅਤੇ ਥਰੂਰ ਦੋਵਾਂ ਦੀ ਆਲੋਚਨਾ ਕੀਤੀ। ਪਾਰਟੀ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ ਕਿ ਇਹ ਸੀ. ਡਬਲਿਊ. ਸੀ. ਹੈ, ਜਿਸ ਨੇ ਕਾਂਗਰਸ ਪ੍ਰਧਾਨ ਨੂੰ ਚੁਣਿਆ ਸੀ। ਜੇਕਰ ਕਿਸੇ ਵਿਅਕਤੀ ਨੂੰ ਕੋਈ ਸ਼ੱਕ ਹੈ ਤਾਂ ਉਹ ਸੀ. ਡਬਲਿਊ. ਸੀ. ਦੇ ਪ੍ਰਸਤਾਵ ਨੂੰ ਪੜ੍ਹ ਸਕਦਾ ਹੈ ਅਤੇ ਪਾਰਟੀ ਨੇਤਾਵਾਂ ਨੂੰ ਅਪੀਲ ਕਰ ਸਕਦਾ ਹੈ।

ਪ੍ਰਿਯੰਕਾ ਗਾਂਧੀ ਦੀ ਰਾਜ ਸਭਾ ’ਚ ਐਂਟਰੀ?

ਕਾਂਗਰਸ ਦੀ ਉੱਚ ਲੀਡਰਸ਼ਿਪ ਪ੍ਰਿਯੰਕਾ ਗਾਂਧੀ ਵਡੇਰਾ, ਜੋ ਪੂਰਬੀ ਉੱਤਰ ਪ੍ਰਦੇਸ਼ ਦੀ ਜਨਰਲ ਸਕੱਤਰ ਹੈ, ਨੂੰ ਲੈ ਕੇ ਦੁਚਿੱਤੀ ਵਿਚ ਹੈ ਕਿ ਉਸ ਨੂੰ ਰਾਜ ਸਭਾ ਵਿਚ ਭੇਜਿਆ ਜਾਵੇ ਜਾਂ ਨਾ। ਉੱਚ ਸਦਨ ’ਚ ਪ੍ਰਿਯੰਕਾ ਗਾਂਧੀ ਨੂੰ ਭੇਜਣ ਦੀ ਮੰਗ ਉਠਾਈ ਜਾ ਰਹੀ ਹੈ ਅਤੇ ਇਸ ਦੇ ਲਈ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਰਗੇ ਕਾਂਗਰਸ ਸ਼ਾਸਿਤ ਪ੍ਰਦੇਸ਼ ਪ੍ਰਿਯੰਕਾ ਗਾਂਧੀ ਦੇ ਲਈ ਆਪਣੇ ਸੂਬੇ ਦੀ ਸੀਟ ਦੇਣ ਦਾ ਪ੍ਰਸਤਾਵ ਰੱਖ ਰਹੇ ਹਨ। ਅਪ੍ਰੈਲ ਮਹੀਨੇ ’ਚ 51 ਰਾਜ ਸਭਾ ਸੀਟਾਂ ਖਾਲੀ ਹੋਣਗੀਆਂ, ਜਿਨ੍ਹਾਂ ’ਚੋਂ 8 ਕਾਂਗਰਸ ਸ਼ਾਸਿਤ ਸੂਬਿਆਂ ’ਚੋਂ ਹਨ। 245 ਮੈਂਬਰਾਂ ਵਾਲੇ ਉੱਪਰਲੇ ਸਦਨ ’ਚ ਕਾਂਗਰਸ ਕੋਲ 46 ਸੀਟਾਂ ਹਨ। ਸੀਨੀਅਰ ਕਾਂਗਰਸੀ ਨੇਤਾ ਮਹਿਸੂਸ ਕਰਦੇ ਹਨ ਕਿ ਰਾਜ ਸਭਾ ਮੈਂਬਰ ਹੋਣ ਦੇ ਨਾਤੇ ਪ੍ਰਿਯੰਕਾ ਕੇਂਦਰੀ ਸਰਕਾਰ ’ਤੇ ਹਮਲੇ ਬੋਲ ਸਕਦੀ ਹੈ। ਇਸ ਮਾਮਲੇ ਵਿਚ ਲੋਕ ਸਭਾ ’ਚ ਰਾਹੁਲ ਗਾਂਧੀ ਮੋਦੀ ਸਰਕਾਰ ’ਤੇ ਹਮਲੇ ਬੋਲਦੇ ਹੀ ਹਨ।


Bharat Thapa

Content Editor

Related News