ਜਲੰਧਰ ਦੇ ਮਸ਼ਹੂਰ ਢਾਬੇ ''ਤੇ ਹੋਈ ਰੇਡ ਦੇ ਮਾਮਲੇ ''ਚ ਖੁੱਲ੍ਹਣ ਲੱਗੀਆਂ ਪਰਤਾਂ, ਕਰੋੜਾਂ ਦੀਆਂ ਜਾਇਦਾਦਾਂ...
Friday, Nov 21, 2025 - 12:54 PM (IST)
ਜਲੰਧਰ (ਪੁਨੀਤ)–ਟੈਕਸ ਗੜਬੜੀ ਨੂੰ ਲੈ ਕੇ ਸੈਂਟਰਲ ਜੀ. ਐੱਸ. ਟੀ. ਕਮਿਸ਼ਨਰੇਟ ਵੱਲੋਂ ਕੂਲ ਰੋਡ ’ਤੇ ਸਥਿਤ ਅਗਰਵਾਲ ਵੈਸ਼ਨੋ ਢਾਬੇ ’ਤੇ ਕੀਤੀ ਗਈ ਛਾਪੇਮਾਰੀ ਮਾਮਲੇ ਵਿਚ ਨਵੇਂ ਤੱਥ ਸਾਹਮਣੇ ਆ ਰਹੇ ਹਨ। ਵਿਭਾਗ ਵੱਲੋਂ ਛਾਪੇਮਾਰੀ ਸਮੇਂ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਜੀ. ਐੱਸ. ਟੀ. ਰਿਟਰਨ ਅਤੇ ਹੋਰ ਕਾਗਜ਼ਾਤ ਨਾਲ ਮਿਲਾਇਆ ਜਾ ਰਿਹਾ ਹੈ। ਉਥੇ ਹੀ ਵਿਭਾਗ ਨੂੰ ਬਰਾਮਦ ਹੋਏ ਕਰੋੜਾਂ ਦੀਆਂ ਜਾਇਦਾਦਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ’ਤੇ ਫੋਕਸ ਕੀਤਾ ਜਾ ਰਿਹਾ ਹੈ। ਵਿਭਾਗ ਤੱਥ ਜੁਟਾਉਣ ਵਿਚ ਲੱਗਾ ਹੋਇਆ ਹੈ ਤਾਂ ਕਿ ਢਾਬੇ ਦੇ ਪ੍ਰਬੰਧਕਾਂ ਦੀ ਆਮਦਨੀ ਅਤੇ ਜਾਇਦਾਦਾਂ ਦਾ ਸਹੀ ਮੁਲਾਂਕਣ ਹੋ ਸਕੇ। ਵਿਭਾਗ ਵੱਲੋਂ 18 ਨਵੰਬਰ ਨੂੰ 2 ਜਾਇਦਾਦਾਂ ’ਤੇ ਵਿਜ਼ਿਟ ਕੀਤੀ ਗਈ ਸੀ, ਜਿਸ ਵਿਚ ਕੂਲ ਰੋਡ ਸਥਿਤ ਅਗਰਵਾਲ ਵੈਸ਼ਨੋ ਢਾਬਾ ਅਤੇ ਪ੍ਰਬੰਧਕਾਂ ਦਾ ਘਰ ਸ਼ਾਮਲ ਹੈ। ਇਸ ਛਾਪੇਮਾਰੀ ਦੌਰਾਨ ਵਿਭਾਗ ਨੂੰ 2.84 ਕਰੋੜ ਰੁਪਏ ਨਕਦੀ ਬਰਾਮਦ ਹੋਈ ਸੀ ਅਤੇ ਕੁੱਲ੍ਹ 6 ਜਾਇਦਾਦਾਂ ਦੇ ਦਸਤਾਵੇਜ਼ ਮਿਲੇ ਸਨ। ਸੂਤਰਾਂ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਸਬੰਧਤ ਜਾਇਦਾਦਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ’ਤੇ ਫੋਕਸ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਕਾਰਵਾਈ ਨੂੰ ਅੱਗੇ ਵਧਾਉਣ ਵਿਚ ਮਦਦ ਮਿਲੇਗੀ।
ਇਹ ਵੀ ਪੜ੍ਹੋ: ਜਲੰਧਰ ਵਾਸੀ ਦੇਣ ਧਿਆਨ! 21 ਤੇ 22 ਤਾਰੀਖ਼ ਨੂੰ ਇਹ ਰਸਤੇ ਰਹਿਣਗੇ ਬੰਦ, ਡਾਇਵਰਟ ਰਹੇਗਾ ਟ੍ਰੈਫਿਕ
ਉਥੇ ਹੀ ਪਤਾ ਲੱਗਾ ਹੈ ਕਿ ਵਿਭਾਗ ਨੇ ਢਾਬਾ ਪ੍ਰਬੰਧਕਾਂ ਨੂੰ ਮੁੜ ਜੀ. ਐੱਸ.ਟੀ. ਦਫਤਰ ਵਿਚ ਬੁਲਾਇਆ ਹੈ। ਸਕਾਈਲਾਰਕ ਦੇ ਸਾਹਮਣੇ ਸਥਿਤ ਸੀ.ਆਰ. ਬਿਲਡਿੰਗ (ਸੀ. ਜੀ. ਐੱਸ. ਟੀ. ਕਮਿਸ਼ਨਰੇਟ) ਦਫ਼ਤਰ ਵਿਚ 19 ਨਵੰਬਰ ਨੂੰ ਢਾਬਾ ਪ੍ਰਬੰਧਕ ਇਕ ਵਾਰ ਪੇਸ਼ ਹੋ ਚੁੱਕੇ ਹਨ। ਵਿਭਾਗ ਵੱਲੋਂ ਹੁਣ ਫਿਰ ਤੋਂ ਬੁਲਾਇਆ ਗਿਆ ਹੈ, ਹਾਲਾਂਕਿ ਕੁਝ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਬੰਧਕਾਂ ਨੇ 20 ਨਵੰਬਰ ਨੂੰ ਆਉਣਾ ਸੀ ਪਰ ਹੁਣ ਉਹ 21 ਨਵੰਬਰ ਨੂੰ ਪੇਸ਼ ਹੋ ਸਕਦੇ ਹਨ। ਉਥ ਹੀ ਇਸ ਸਬੰਧ ਵਿਚ ਅਗਰਵਾਲ ਢਾਬੇ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ। ਓਧਰ ਜੀ. ਐੱਸ. ਟੀ. ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ ਅਤੇ ਤੱਥਾਂ ’ਤੇ ਫੋਕਸ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਇਕੱਠੀਆਂ 5 ਛੁੱਟੀਆਂ ਦਾ ਐਲਾਨ! ਸਾਰੇ ਸਕੂਲ ਰਹਿਣਗੇ ਬੰਦ
ਇਥੇ ਵਰਣਨਯੋਗ ਹੈ ਕਿ ਸੈਂਟਰਲ ਜੀ. ਐੱਸ. ਟੀ. ਕਮਿਸ਼ਨਰੇਟ ਵੱਲੋਂ 18 ਨਵੰਬਰ ਨੂੰ ਕੂਲ ਰੋਡ ’ਤੇ ਸਥਿਤ ਅਗਰਵਾਲ ਵੈਸ਼ਨੋ ਢਾਬੇ ਅਤੇ ਉਨ੍ਹਾਂ ਦੀ ਰਿਹਾਇਸ਼ ’ਤੇ ਛਾਪੇਮਾਰੀ ਕੀਤੀ ਗਈ ਸੀ। ਇਸ ਦੌਰਾਨ ਵਿਭਾਗ ਵੱਲੋਂ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਸ਼ਹਿਰ ਵਿਚ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਮਾਮਲੇ ਵਿਚ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿਚ ਕੀ ਤੱਥ ਸਾਹਮਣੇ ਆਉਂਦੇ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਸ਼ਹਿਰ 'ਚ 22 ਨਵੰਬਰ ਨੂੰ ਅੱਧੀ ਛੁੱਟੀ ਦਾ ਐਲਾਨ
ਇਨਕਮ ਟੈਕਸ ਜੁਟਾ ਰਿਹਾ ਆਮਦਨੀ ਸਬੰਧੀ ਜਾਣਕਾਰੀ
ਉਥੇ ਹੀ ਇਨਕਮ ਟੈਕਸ ਵਿਭਾਗ ਵੱਲੋਂ ਵੀ ਢਾਬਾ ਮਾਲਕਾਂ ਦੀ ਇਨਕਮ ਸਬੰਧੀ ਜਾਣਕਾਰੀ ਜੁਟਾਈ ਜਾ ਰਹੀ ਹੈ। ਪਤਾ ਲੱਗਾ ਹੈ ਕਿ ਇਨਕਮ ਟੈਕਸ ਵਿਭਾਗ ਅਤੇ ਜੀ. ਐੱਸ. ਟੀ. ਵਿਭਾਗ ਦੇ ਅਧਿਕਾਰੀਆਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਕਾਰਨ ਕੇਸ ਵਿਚ ਦੋਵਾਂ ਵਿਭਾਗਾਂ ਨੂੰ ਮਦਦ ਮਿਲੇਗੀ। ਸੂਤਰਾਂ ਦਾ ਕਹਿਣਾ ਹੈ ਕਿ ਜੀ. ਐੱਸ.ਟੀ. ਵਿਭਾਗ ਵੱਲੋਂ ਸਬੰਧਤ ਫਰਮ ਦੇ ਪਰਿਵਾਰਕ ਮੈਂਬਰਾਂ ਦੀ ਇਨਕਮ ਸਬੰਧੀ ਵੀ ਜਾਣਕਾਰੀ ਜੁਟਾਈ ਜਾ ਰਹੀ ਹੈ, ਜਿਸ ਵਿਚ ਇਨਕਮ ਟੈਕਸ ਵਿਭਾਗ ਦੀ ਮਦਦ ਲਈ ਜਾ ਰਹੀ ਹੈ। ਵਿਭਾਗ ਵੱਲੋਂ ਢਾਬੇ ਦੀ ਪੁਰਾਣੀ ਜੀ. ਐੱਸ. ਟੀ. ਰਿਟਰਨ ਅਤੇ ਸਬੰਧਤ ਦਸਤਾਵੇਜ਼ਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਮੁੱਖ ਸਕੱਤਰ ਸਿਨਹਾ ਤੇ DGP ਯਾਦਵ ਨੇ ਸ਼ਹੀਦੀ ਸਮਾਗਮ ਦੇ ਪ੍ਰਬੰਧਾਂ ਦਾ ਕੀਤਾ ਰੀਵਿਊ, ਦਿੱਤੇ ਸਖ਼ਤ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
