ਘਰ 'ਚ ਵਿਆਹ ਹੈ ਤਾਂ ਹੋ ਜਾਓ ਪਹਿਲਾਂ ਹੀ ਸਾਵਧਾਨ! ਸ਼ਰਾਬ ਦੇ ਠੇਕੇਦਾਰ...

Tuesday, Nov 25, 2025 - 11:55 AM (IST)

ਘਰ 'ਚ ਵਿਆਹ ਹੈ ਤਾਂ ਹੋ ਜਾਓ ਪਹਿਲਾਂ ਹੀ ਸਾਵਧਾਨ! ਸ਼ਰਾਬ ਦੇ ਠੇਕੇਦਾਰ...

ਤਰਨਤਾਰਨ (ਰਮਨ)- ਜ਼ਿਲ੍ਹੇ ਭਰ ਵਿੱਚ ਮੌਜੂਦ ਮੈਰਿਜ ਪੈਲੇਸਾਂ, ਰਿਜ਼ੋਰਟਾਂ ਅਤੇ ਹੋਰ ਪ੍ਰੋਗਰਾਮਾਂ ਦੌਰਾਨ ਲੋਕਾਂ ਵਲੋਂ ਵਰਤਾਈ ਜਾਣ ਵਾਲੀ (ਲਾਲ ਪਰੀ) ਸ਼ਰਾਬ ਦੇ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਗਏ ਸਪੈਸ਼ਲ ਕੰਟਰੋਲ ਰੇਟਾਂ ਨੂੰ ਧਿਆਨ 'ਚ ਨਾ ਰੱਖਦੇ ਹੋਏ ਜ਼ਿਲ੍ਹੇ ਦੇ ਸ਼ਰਾਬ ਠੇਕੇਦਾਰਾਂ ਵਲੋਂ ਮਨਮਰਜ਼ੀ ਦੀਆਂ ਰਕਮਾਂ ਵਸੂਲ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਸਬੰਧਿਤ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਰਾਹਤ ਦੇਣ ਦੇ ਮਕਸਦ ਨਾਲ ਮੈਰਿਜ ਪੈਲੇਸਾਂ ਤੇ ਰਿਜ਼ੋਰਟਾਂ ਵਿੱਚ ਕੰਟਰੋਲ ਰੇਟਾਂ ਨਾਲ ਸ਼ਰਾਬ ਵਰਤਾਉਣ ਲਈ ਸਪੈਸ਼ਲ ਰੇਟ ਤੈਅ ਕੀਤੇ ਗਏ ਹਨ ਪਰ ਠੇਕੇਦਾਰਾਂ ਵੱਲੋਂ ਇਸ ਸਬੰਧੀ ਲੋਕਾਂ ਨੂੰ ਹਨੇਰੇ ਵਿੱਚ ਰੱਖਦੇ ਹੋਏ ਚੰਮ ਦੀਆਂ ਚਲਾਈਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ- ਹੋਟਲ ’ਚ ਔਰਤ ਦਾ ਕਤਲ ਕਰਨ ਦੇ ਮਾਮਲੇ 'ਚ ਵੱਡਾ ਖੁਲਾਸਾ, ਫੜੇ ਗਏ ਮੁਲਜ਼ਮ ਨੇ ਦੱਸੀ ਇਹ ਵਜ੍ਹਾ

ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਤੁਰੰਤ ਬਾਅਦ ਪਹਿਲ ਕਦਮੀ ਕਰਦੇ ਹੋਏ ਪੁਰਾਣੀਆਂ ਸਰਕਾਰਾਂ ਦੇ ਕਾਰਜ ਕਾਲ ਵਿੱਚ ਆਬਕਾਰੀ ਵਿਭਾਗ ਵੱਲੋਂ ਚਲਾਈ ਜਾਣ ਵਾਲੀ ਸ਼ਰਾਬ ਨੀਤੀ ਨੂੰ ਤਬਦੀਲ ਕਰਦੇ ਲੋਕਾਂ ਨੂੰ ਜਿੱਥੇ ਭਾਰੀ ਰਾਹਤ ਦੇਣ ਲਈ ਪਲਾਨ ਤਿਆਰ ਕੀਤੇ ਗਏ ਸਨ ਉੱਥੇ ਹੀ ਸ਼ਰਾਬ ਠੇਕੇਦਾਰਾਂ ਨੂੰ ਵੀ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਸਰਕਾਰ ਵੱਲੋਂ ਮੈਰਿਜ ਪੈਲੇਸਾਂ, ਰਿਜ਼ੋਰਟਾਂ ਅਤੇ ਹੋਰ ਪ੍ਰੋਗਰਾਮਾਂ ਵਿੱਚ ਵਰਤਾਈ ਜਾਣ ਵਾਲੀ ਸ਼ਰਾਬ ਜਿਸ ਨੂੰ ਲਾਲ ਪਰੀ ਵੀ ਕਿਹਾ ਜਾਂਦਾ ਹੈ, ਦੇ ਰੇਟ ਨਿਰਧਾਰਿਤ ਕੀਤੇ ਗਏ ਸਨ ਤਾਂ ਜੋ ਸ਼ਰਾਬ ਲੋਕਾਂ ਦੀ ਪਹੁੰਚ ਤੱਕ ਰਹਿ ਸਕੇ ਅਤੇ ਇਸਦੇ ਨਾਲ ਹੀ ਠੇਕੇਦਾਰਾਂ ਨੂੰ ਵੀ ਵਧੇਰੇ ਲਾਭ ਮਿਲ ਸਕੇ ਪਰ ਸਰਹੱਦੀ ਜ਼ਿਲ੍ਹਾ ਤਰਨਤਾਰਨ ਵਿੱਚ ਮੌਜੂਦ ਸ਼ਰਾਬ ਠੇਕੇਦਾਰਾਂ ਵੱਲੋਂ ਆਪਣੀਆਂ ਮਨਮਰਜ਼ੀਆਂ ਕਰਦੇ ਵਿਆਹ ਸ਼ਾਦੀਆਂ ਅਤੇ ਹੋਰ ਪ੍ਰੋਗਰਾਮਾਂ ਵਿੱਚ ਸ਼ਰਾਬ ਦੇ ਵੱਖ-ਵੱਖ ਰੇਟ ਵਸੂਲ ਕਰਦੇ ਸਰਕਾਰੀ ਨੀਤੀਆਂ ਨੂੰ ਨਹੀਂ ਮਨਿਆ ਜਾ ਰਿਹਾ।

ਇਹ ਵੀ ਪੜ੍ਹੋ- ਪੰਜਾਬ 'ਚ ਸੁੱਕੀ ਠੰਡ ਦਾ ਛਾਇਆ ਕਹਿਰ; ਮੀਂਹ ਨਾ ਪੈਣ ਕਾਰਨ ਪ੍ਰਦੂਸ਼ਣ 'ਚ ਵੀ ਵਾਧਾ, ਬੱਚੇ ਤੇ ਬਜ਼ੁਰਗ ਪ੍ਰਭਾਵਿਤ

ਇਥੋਂ ਤੱਕ ਕਿ ਸ਼ਰਾਬ ਦੇ ਦਫਤਰਾਂ ਵਿੱਚ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਕੰਟਰੋਲ ਰੇਟਾਂ ਦੀਆਂ ਲਿਸਟਾਂ ਤੱਕ ਡਿਸਪਲੇਅ ਨਹੀਂ ਕੀਤੀਆਂ ਗਈਆਂ ਹਨ। ਜਦੋਂ ਕਿਸੇ ਘਰ ਵਿੱਚ ਵਿਆਹ ਸ਼ਾਦੀ ਜਾਂ ਹੋਰ ਖੁਸ਼ੀ ਦਾ ਮਾਹੌਲ ਹੁੰਦਾ ਹੈ ਤਾਂ ਸੰਬੰਧਿਤ ਵਿਅਕਤੀ ਵੱਲੋਂ ਠੇਕੇਦਾਰਾਂ ਦੇ ਦਫਤਰ ਵਿੱਚ ਪਹੁੰਚ ਕੀਤੀ ਜਾਂਦੀ ਹੈ। ਜਿੱਥੇ ਮੌਜੂਦ ਸਟਾਫ ਵੱਲੋਂ ਪਹਿਲਾਂ ਸਰਕਾਰ ਵੱਲੋਂ ਜਾਰੀ ਰੇਟਾਂ ਤੋਂ ਕਈ ਗੁਣਾ ਵੱਧ ਰਕਮ ਦੱਸੀ ਜਾਂਦੀ ਹੈ ਜਿਸ ਤੋਂ ਬਾਅਦ ਉਸ ਵਿੱਚ ਕੁਝ ਕਮੀ ਲਿਆਉਂਦੇ ਹੋਏ ਰੇਟ ਲੋਕਾਂ ਪਾਸੋਂ ਵਸੂਲ ਕੀਤੇ ਜਾਂਦੇ ਹਨ। ਕਈ ਲੋਕ ਪਹਿਲਾਂ ਹੀ ਕਰਜੇ ਚੁੱਕ ਕੇ ਆਪਣੇ ਬੱਚਿਆਂ ਦੇ ਵਿਆਹ ਲਈ ਪੈਲੇਸ ਵਿੱਚ ਪ੍ਰੋਗਰਾਮ ਰੱਖ ਲੈਂਦੇ ਹਨ ਉਥੇ ਬਾਅਦ ਵਿੱਚ ਲੋਕਾਂ ਨੂੰ ਚੰਗੀ ਆਓ ਭਗਤ ਸਬੰਧੀ ਸ਼ਰਾਬ ਪਿਲਾਉਣ ਦਾ ਵੀ ਚਾਅ ਪੂਰਾ ਕਰਦੇ ਹਨ ਪਰ ਠੇਕੇਦਾਰਾਂ ਦੀ ਇਸ ਮਨ ਮਰਜ਼ੀ ਦੇ ਰੇਟ ਵਸੂਲ ਕਰਨ ਕਰਕੇ ਸਰਕਾਰ ਦੀ ਕਿਰਕਿਰੀ ਹੋ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਵਿਭਾਗ ਨੇ ਮੀਂਹ ਬਾਰੇ ਦਿੱਤੀ ਅਹਿਮ ਜਾਣਕਾਰੀ, 27 ਤਰੀਖ ਤੱਕ...

ਬੀਤੇ ਕੁਝ ਦਿਨ ਪਹਿਲਾਂ ਐਕਸਾਈਜ਼ ਵਿਭਾਗ ਪੰਜਾਬ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਤਹਿਤ ਲਿਸਟ ਜਾਰੀ ਕੀਤੀ ਗਈ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਮੈਰਿਜ ਪੈਲਸਾਂ ਵਿੱਚ ਹੇਠ ਲਿਖੇ ਰੇਟਾਂ ਤਹਿਤ ਲੋਕਾਂ ਕੋਲੋਂ ਪ੍ਰਤੀ ਪੇਟੀ ਰਕਮ ਵਸੂਲ ਕੀਤੀ ਜਾਵੇਗੀ। ਆਮ ਹੀ ਵੇਖਣ ਨੂੰ ਮਿਲ ਰਿਹਾ ਹੈ ਕਿ ਲੋਕ ਆਨਲਾਈਨ ਸ਼ਰਾਬ ਦਾ ਪਰਮਿਟ ਲੈਣ ਦੀ ਬਜਾਏ ਠੇਕੇਦਾਰਾਂ ਨਾਲ ਸੰਪਰਕ ਕਰਦੇ ਹਨ ਜਿਸ ਕਾਰਨ ਉਨ੍ਹਾਂ ਪਾਸੋਂ ਵੱਧ ਰਕਮ ਵਸੂਲਦੇ ਹੋਏ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ ਜਿਸ ਦੇ ਸੰਬੰਧ ਵਿੱਚ ਉਹ ਸੰਬੰਧਿਤ ਵਿਭਾਗ ਕੋਲੋਂ ਸਾਰੀ ਰਿਪੋਰਟ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰਵਾਉਣਗੇ ਤੇ ਜੇ ਕਿਸੇ ਕੋਲੋਂ ਸ਼ਰਾਬ ਠੇਕੇਦਾਰ ਸਰਕਾਰੀ ਰੇਟਾਂ ਤੋਂ ਵੱਧ ਪੈਸੇ ਵਸੂਲਦਾ ਹੈ ਤਾਂ ਉਸ ਦੀ ਸ਼ਿਕਾਇਤ ਸੰਬੰਧਿਤ ਵਿਭਾਗ ਦੇ ਈ.ਟੀ.ਓ. ਜਾਂ ਇੰਸਪੈਕਟਰ ਨੂੰ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਘਟਨਾ: ਹੋਟਲ ਦੇ ਬੰਦ ਕਮਰੇ 'ਚ ਪ੍ਰੇਮੀ ਨਾਲ ਫੜੀ ਘਰਵਾਲੀ, ਰੋਂਦਾ ਪਤੀ ਬੋਲਿਆ 15 ਸਾਲ ਹੋ ਗਏ...


author

Shivani Bassan

Content Editor

Related News