ਚੰਡੀਗੜ੍ਹ ਪੁਲਸ ਦੇ ਤਿੰਨ ਡੀ. ਐੱਸ. ਪੀਜ਼. ਦੇ ਹੋਏ ਤਬਾਦਲੇ
Sunday, Nov 16, 2025 - 12:26 PM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਯੂ. ਟੀ. ਪੁਲਸ ਵਿਭਾਗ ਨੇ ਸ਼ਨੀਵਾਰ ਨੂੰ ਡੀ. ਐੱਸ. ਪੀ. ਪੱਧਰ ’ਤੇ ਤਿੰਨ ਅਧਿਕਾਰੀਆਂ ਨੂੰ ਟਰਾਂਸਫਰ ਕੀਤਾ। ਸੂਤਰਾਂ ਦੇ ਅਨੁਸਾਰ ਸ਼ਹਿਰ ਦੇ ਥਾਣਾ ਇੰਚਾਰਜਾਂ ਦੀ ਟਰਾਂਸਫਰ ਲਿਸਟ ਵੀ ਤਿਆਰ ਹੋ ਚੁੱਕੀ ਹੈ, ਜੋ ਕਿਸੇ ਵੀ ਸਮੇਂ ਜਾਰੀ ਹੋ ਸਕਦੀ ਹੈ। ਸੀਨੀਅਰ ਅਧਿਕਾਰੀਆਂ ਵੱਲੋਂ ਸ਼ਨੀਵਾਰ ਨੂੰ ਡੀ. ਐੱਸ. ਪੀ. ਦੀ ਜਾਰੀ ਹੋਈ ਤਬਾਦਲਾ ਸੂਚੀ ਦੇ ਤਹਿਤ ਐੱਸ. ਡੀ. ਪੀ. ਓ. ਸੈਂਟਰਲ ਡਵੀਜ਼ਨ ਦੇ ਅਹੁਦੇ ’ਤੇ ਤਾਇਨਾਤ ਰਹੇ ਡੀ. ਐੱਸ. ਪੀ. ਉਦੇਪਾਲ ਨੂੰ ਟਰਾਂਸਫਰ ਕਰਦੇ ਹੋਏ ਟ੍ਰੈਫਿਕ ਵਿੰਗਵਿਚ ਭੇਜ ਦਿੱਤਾ ਗਿਆ ਹੈ।
ਉਨ੍ਹਾਂ ਦੀ ਥਾਂ ਡੀ. ਐੱਸ. ਪੀ. ਦਲਵੀਰ ਸਿੰਘ ਨੂੰ ਐੱਸ. ਡੀ. ਪੀ. ਓ. ਸੈਂਟਰਲ ਦੇ ਅਹੁਦੇ ’ਤੇ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਹ ਐਡੀਸ਼ਨਲ ਚਾਰਜ ਦੇ ਤੌਰ ’ਤੇ ਸੀ. ਆਈ. ਡੀ. ਦੀ ਜ਼ਿੰਮੇਵਾਰੀ ਵੀ ਸੰਭਾਲਣਗੇ। ਉੱਥੇ ਹੀ ਹੁਣ ਤੱਕ ਐੱਸ. ਡੀ. ਪੀ. ਓ. ਸਾਊਥ ਡਿਵੀਜ਼ਨ ਦਾ ਟੈਮਪਰੇਰੀ ਚਾਰਜ ਸੰਭਾਲ ਰਹੇ ਡੀ. ਐੱਸ. ਪੀ. ਗੁਰਜੀਤ ਕੌਰ ਦੀ ਕਾਰਜਕੁਸ਼ਲਤਾ ਨੂੰ ਦੇਖਦੇ ਹੋਏ ਉਨ੍ਹਾਂ ਦੀ ਇਸ ਅਹੁਦੇ ’ਤੇ ਪੱਕੀ ਨਿਯੁਕਤੀ ਕਰ ਦਿੱਤੀ ਗਈ ਹੈ।
