ਪੰਜਾਬ ਦੇ ਇਸ ਇਲਾਕੇ 'ਚ ਤੇਂਦੂਏ ਨੇ ਪਾਇਆ ਭੜਥੂ! ਲੋਕਾਂ ਦੇ ਸੂਤੇ ਗਏ ਸਾਹ, ਫ਼ੈਲੀ ਦਹਿਸ਼ਤ
Friday, Nov 21, 2025 - 02:33 PM (IST)
ਮੁਕੇਰੀਆਂ (ਨਾਗਲਾ)- ਹੁਸ਼ਿਆਰਪੁਰ ਦੇ ਮੁਕੇਰੀਆਂ ਹਲਕੇ ਦੇ ਪਿੰਡ ਗੁੱਜਰ ਕਤਰਾਲਾ ਦੇ ਖੇਤਾਂ ਵਿੱਚ ਇਕ ਤੇਂਦੂਆ ਵੇਖਿਆ ਗਿਆ। ਅੱਗ ਵਾਂਗ ਖ਼ਬਰ ਫੈਲਦੇ ਹੀ ਪੂਰੇ ਪਿੰਡ ਵਿੱਚ ਦਹਿਸ਼ਤ ਫੈਲ ਗਈ। ਇਸ ਤੋਂ ਬਾਅਦ ਜੰਗਲੀ ਜੀਵ ਵਿਭਾਗ ਨੂੰ ਸੂਚਿਤ ਕੀਤਾ ਗਿਆ ਅਤੇ ਪ੍ਰਸ਼ਾਸਨ ਮੌਕੇ 'ਤੇ ਪਹੁੰਚਿਆ ਅਤੇ ਉਸ ਨੂੰ ਫੜਨ ਲਈ ਵਾਰ-ਵਾਰ ਕੋਸ਼ਿਸ਼ਾਂ ਕਰ ਰਿਹਾ ਸੀ।

ਇਹ ਵੀ ਪੜ੍ਹੋ: ਜਲੰਧਰ ਵਾਸੀ ਦੇਣ ਧਿਆਨ! 21 ਤੇ 22 ਤਾਰੀਖ਼ ਨੂੰ ਇਹ ਰਸਤੇ ਰਹਿਣਗੇ ਬੰਦ, ਡਾਇਵਰਟ ਰਹੇਗਾ ਟ੍ਰੈਫਿਕ

ਦੱਸਿਆ ਜਾ ਰਿਹਾ ਹੈ ਕਿ ਤੇਂਦੂਆ ਜ਼ਖ਼ਮੀ ਸੀ। ਤੇਂਦੂਏ ਨੂੰ ਵੇਖਣ ਵਾਲੇ ਕਿਸਾਨ ਅਨਿਲ ਕਟੋਚ ਨੇ ਕਿਹਾ ਕਿ ਜਦੋਂ ਉਸ ਨੇ ਖੇਤਾਂ ਵਿਚ ਤੇਂਦੂਆ ਵੇਖਿਆ, ਉਹ ਉਸ ਵੇਲੇ ਉਹ ਖੇਤਾਂ ਵਿੱਚ ਕੰਮ ਕਰਨ ਲਈ ਪਹੁੰਚਿਆ ਸੀ। ਫਿਰ ਉਹ ਆਪਣਾ ਟਰੈਕਟਰ ਛੱਡ ਕੇ ਭੱਜ ਗਿਆ, ਪਿੰਡ ਵਾਸੀਆਂ ਅਤੇ ਸਬੰਧਤ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ। ਜੰਗਲਾਤ ਵਿਭਾਗ ਦੀ ਟੀਮ ਹੁਸ਼ਿਆਰਪੁਰ ਤੋਂ ਪਹੁੰਚੀ ਅਤੇ ਇਸ ਨੂੰ ਪਿੰਜਰੇ ਵਿਚ ਪਾ ਕੇ ਆਪਣੇ ਨਾਲ ਲੈ ਗਈ। ਜਿਸ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਇਕੱਠੀਆਂ 5 ਛੁੱਟੀਆਂ ਦਾ ਐਲਾਨ! ਸਾਰੇ ਸਕੂਲ ਰਹਿਣਗੇ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
