ਗੈਂਗਸਟਰ ਵਿੱਕੀ ਗੌਂਡਰ ਨਾਲ ਜੇਲ੍ਹ 'ਚੋਂ ਭੱਜਣ ਵਾਲਾ 10 ਲੱਖ ਦਾ ਇਨਾਮੀ ਅੱਤਵਾਦੀ ਬਿਹਾਰ ਤੋਂ ਗ੍ਰਿਫ਼ਤਾਰ
Friday, Nov 28, 2025 - 07:53 AM (IST)
ਗੁਰਦਾਸਪੁਰ (ਵਿਨੋਦ) : ਐੱਨਆਈਏ ਦੀ ਟੀਮ ਨੇ ਪੰਜਾਬ ਦੇ ਰਹਿਣ ਵਾਲੇ ਖ਼ਤਰਨਾਕ ਅੱਤਵਾਦੀ ਕਸ਼ਮੀਰਾ ਸਿੰਘ ਨੂੰ ਬਿਹਾਰ ਤੋਂ ਸਫਲਤਾਪੂਰਵਕ ਗ੍ਰਿਫ਼ਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ ਦੋਸ਼ੀ ਕਸ਼ਮੀਰਾ ਸਿੰਘ ਉਸ ਸਮੇਂ ਸੁਰਖੀਆਂ ਵਿੱਚ ਆਇਆ ਸੀ, ਜਦੋਂ ਉਸਨੇ ਲਗਭਗ ਵੀਹ ਸਾਲ ਪਹਿਲਾਂ ਗੁਰਦਾਸਪੁਰ ਦੇ ਫਿਸ਼ ਪਾਰਕ ਵਿੱਚ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਉਪ ਮੁਖੀ ਹਰਵਿੰਦਰ ਸੋਨੀ 'ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਸੀ।
ਪੜ੍ਹੋ ਇਹ ਵੀ : ਸਰਕਾਰੀ ਅਧਿਆਪਕ ਹੁਣ ਨਹੀਂ ਕਰਨਗੇ ਹੋਰ ਵਿਭਾਗਾਂ ਦੀ ਡਿਊਟੀ, ਸਰਕਾਰ ਨੇ ਜਾਰੀ ਕਰ 'ਤੇ ਹੁਕਮ
ਇਸ ਘਟਨਾ ਤੋਂ ਬਾਅਦ ਉਸ ਨੂੰ ਉੱਚ-ਸੁਰੱਖਿਆ ਵਾਲੀ ਨਾਭਾ ਜੇਲ੍ਹ ਭੇਜ ਦਿੱਤਾ ਗਿਆ ਸੀ। ਉੱਥੋਂ, ਦੋਸ਼ੀ ਕਸ਼ਮੀਰਾ ਸਿੰਘ ਬਦਨਾਮ ਗੈਂਗਸਟਰ ਵਿੱਕੀ ਗੌਂਡਰ ਦੇ ਨਾਲ ਜੇਲ੍ਹ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ। ਇਸ ਦੌਰਾਨ ਜੇਲ੍ਹ ਤੋੜਨ ਵਾਲੇ ਸਾਰੇ ਮੁਲਜ਼ਮ ਪੁਲਸ ਮੁਕਾਬਲਿਆਂ ਵਿੱਚ ਮਾਰੇ ਗਏ ਸਨ, ਜਦੋਂ ਕਿ ਕਸ਼ਮੀਰਾ ਸਿੰਘ ਪੁਲਸ ਦੇ ਕਾਬੂ ਵਿਚ ਨਹੀਂ ਆਇਆ ਸੀ। ਇਸ ਕਾਰਨ ਉਸ ਦਾ ਬਚਾਅ ਹੋ ਗਿਆ। ਇਸ ਤੋਂ ਇਸਾਲਾ ਐੱਨਆਈਏ ਨੇ ਕਸ਼ਮੀਰਾ ਸਿੰਘ 'ਤੇ ₹10 ਲੱਖ ਦਾ ਇਨਾਮ ਵੀ ਰੱਖਿਆ ਸੀ। ਗ੍ਰਿਫ਼ਤਾਰ ਕੀਤਾ ਗਿਆ ਅੱਤਵਾਦੀ ਕਸ਼ਮੀਰਾ ਸਿੰਘ ਇਸ ਸਮੇਂ ਵੱਖ-ਵੱਖ ਅੱਤਵਾਦੀ ਸੰਗਠਨਾਂ ਨੂੰ ਫੰਡ ਮੁਹੱਈਆ ਕਰਵਾਉਣ ਦਾ ਕੰਮ ਕਰ ਰਿਹਾ ਸੀ।
ਪੜ੍ਹੋ ਇਹ ਵੀ : ਹੁਣ ਬਿਨ੍ਹਾਂ ਹੈਲਮੇਟ ਵਾਲੇ ਸਰਕਾਰੀ ਕਰਮਚਾਰੀਆਂ ਦੀ ਖੈਰ ਨਹੀਂ, ਜਾਰੀ ਹੋਏ ਸਖ਼ਤ ਹੁਕਮ
