RSS ਆਗੂ ਦੇ ਪੁੱਤ ਦੇ ਕਤਲ ਮਾਮਲੇ 'ਚ ਪੁਲਸ ਦੇ ਸਨਸਨੀਖੇਜ਼ ਖ਼ੁਲਾਸੇ
Wednesday, Nov 19, 2025 - 05:52 PM (IST)
ਫਿਰੋਜ਼ਪੁਰ (ਕੁਮਾਰ) : ਆਰਐੱਸਐੱਸ ਦੇ ਸੀਨੀਅਰ ਆਗੂ ਬਲਦੇਵ ਰਾਜਾ ਅਰੋੜਾ ਦੇ ਬੇਟੇ ਨਵੀਨ ਅਰੋੜਾ ਦਾ 15 ਨਵੰਬਰ ਨੂੰ ਮੋਚੀ ਬਾਜ਼ਾਰ ਫਿਰੋਜ਼ਪੁਰ ਸ਼ਹਿਰ ਦੇ ਏਰੀਆ ਵਿਚ ਯੂਕੋ ਬੈਂਕ ਦੇ ਕੋਲ ਗੋਲੀਆਂ ਮਾਰ ਕੇ ਕੀਤੇ ਗਏ ਦਰਦਨਾਕ ਕਤਲ ਦੇ ਮਾਮਲੇ ਵਿਚ ਪੁਲਸ ਨੇ ਕਾਤਲ ਹਰਸ਼ ਪੁੱਤਰ ਸੁੰਦਰ ਅਤੇ ਕਨਵ ਪੁੱਤਰ ਇੰਦਰ ਵਾਸੀ ਬਸਤੀ ਭਟੀਆਂ ਵਾਲੀ ਫਿਰੋਜ਼ਪੁਰ ਸ਼ਹਿਰ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਅਜੇ ਵੀ ਇਸ ਕਤਲਕਾਂਡ ਦੇ ਮਾਸਟਰਮਾਈਂਡ ਜਤਿਨ ਉਰਫ ਕਾਲੀ ਵਾਸੀ ਬਧਨੀ ਜੈਮਲ ਸਿੰਘ ਸਮੇਤ ਤਿੰਨ ਕਾਤਲ ਫਰਾਰ ਹਨ, ਜਿਨ੍ਹਾਂ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਜਤਿਨ ਕਾਲੀ ਇਸ ਕਤਲ ਦਾ ਮਾਸਟਰਮਾਈਂਡ ਸੀ ਅਤੇ ਨਵੀਨ ਅਰੋੜਾ ਨੂੰ ਉਸਦੇ ਇਸ਼ਾਰੇ 'ਤੇ ਗੋਲੀਆਂ ਮਾਰ ਕੇ ਮਾਰਿਆ ਗਿਆ ਸੀ।
ਇਹ ਵੀ ਪੜ੍ਹੋ : ਵੱਡੀ ਵਾਰਦਾਤ ਨਾਲ ਦਹਿਲਿਆ ਪਿੰਡ ਹਰੀਪੁਰਾ, ਘਟਨਾ ਦੇਖ ਸਹਿਮ ਗਿਆ ਹਰ ਕੋਈ
ਐੱਸਐੱਸਪੀ ਫਿਰੋਜ਼ਪੁਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਾਤਲਾਂ ਨੇ ਨਵੀਨ ਨੂੰ ਮਾਰਨ ਲਈ ਯੂ.ਪੀ. ਤੋਂ ਹਥਿਆਰ ਲਿਆਂਦੇ ਸਨ। ਐੱਸਐੱਸਪੀ ਨੇ ਕਿਹਾ ਕਿ ਇਹ ਕਤਲ ਨਿੱਜੀ ਰੰਜਿਸ਼ ਦੇ ਕਾਰਨ ਕਰਵਾਇਆ ਗਿਆ ਹੈ ਜਾਂ ਕਿਸੇ ਦੇ ਕਹਿਣ 'ਤੇ ਇਸ ਗੱਲ ਦਾ ਪਤਾ ਮੁੱਖ ਮੁਲਜ਼ਮ ਦੇ ਫੜੇ ਜਾਣ 'ਤੇ ਲੱਗ ਸਕੇਗੇ। ਉਨ੍ਹਾਂ ਕਿਹਾ ਕਿ ਕਤਲ ਤੋਂ ਪਹਿਲਾਂ ਇਸ ਗਿਰੋਹ ਨੇ ਬਕਾਇਦਾ ਸਾਰੇ ਇਲਾਕੇ ਦੀ ਰੇਕੀ ਕੀਤੀ ਸੀ। ਸਿੱਧੂ ਨੇ ਦੱਸਿਆ ਕਿ ਜਤਿਨ ਕਾਲੀ ਨੇ ਆਪਣੇ ਜਨਮਦਿਨ 'ਤੇ ਕਨਵ ਦੇ ਘਰ ਇਨ੍ਹਾਂ ਚਾਰ ਮੁੰਡਿਆਂ ਨੂੰ ਇਕੱਠਾ ਕੀਤਾ ਅਤੇ ਫਿਰ ਉਨ੍ਹਾਂ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਇਸ ਕੰਮ ਲਈ 5,000 ਰੁਪਏ ਦੇਵੇਗਾ ਅਤੇ ਜਦੋਂ ਉਹ ਉਸ ਰਕਮ ਲਈ ਨਵੀਨ ਨੂੰ ਮਾਰਨ ਲਈ ਰਾਜ਼ੀ ਨਹੀਂ ਹੋਏ ਤਾਂ ਉਸਨੇ 25-30 ਹਜ਼ਾਰ ਰੁਪਏ ਦੇਣ ਦੀ ਗੱਲ ਕੀਤੀ ਅਤੇ ਅੰਤ ਵਿਚ ਉਸਨੇ ਕਿਹਾ ਕਿ ਜੇਕਰ ਤੁਸੀਂ ਨਵੀਨ ਨੂੰ ਮਾਰੋ ਗੇ ਤਾਂ ਤੁਹਾਨੂੰ 1 ਲੱਖ ਰੁਪਏ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਅੰਮ੍ਰਿਤਸਰ ਬੱਸ ਅੱਡਾ ਕਤਲ ਕਾਂਡ 'ਚ ਨਵਾਂ ਮੋੜ, ਪੋਸਟ ਪਾ ਕੇ ਕਿਹਾ 'ਮੱਖਣ ਮਾਰ ਕੇ ਅਸੀਂ ਮੂਸੇਵਾਲਾ' ਦਾ ਬਦਲਾ ਲਿਆ
ਐੱਸਐੱਸਪੀ ਫਿਰੋਜ਼ਪੁਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਕਾਤਲਾਂ ਨੇ ਪੁਲਸ ਸਾਹਮਣੇ ਮੰਨਿਆ ਹੈ ਕਿ ਨਵੀਨ ਅਰੋੜਾ ਨੂੰ ਗੋਲੀ ਮਾਰਨ ਤੋਂ ਬਾਅਦ ਜਤਿਨ ਉਰਫ਼ ਕਾਲੀ ਉਨ੍ਹਾਂ ਨੂੰ ਇਕ ਆਟੋ ਰਿਕਸ਼ਾ ਵਿਚ ਲੈ ਗਿਆ ਅਤੇ ਫਿਰ ਇਹ ਵੱਖ ਹੋ ਗਏ। ਉਨ੍ਹਾਂ ਕਿਹਾ ਕਿ ਸਾਰੇ ਕਾਤਲ ਬਸਤੀ ਭੱਟੀਆਂ ਵਾਲੀ ਫਿਰੋਜ਼ਪੁਰ ਸ਼ਹਿਰ ਦੇ ਰਹਿਣ ਵਾਲੇ ਹਨ ਅਤੇ ਕਾਲੀ ਵੀ ਉਸ ਸਮੇਂ ਉਨ੍ਹਾਂ ਨਾਲ ਰਹਿ ਰਿਹਾ ਸੀ। ਪੁਲਸ ਨੇ ਇਸ ਮਾਮਲੇ ਵਿਚ ਦੋ ਮੋਬਾਈਲ ਫੋਨ ਅਤੇ ਹਥਿਆਰ ਜ਼ਬਤ ਕੀਤੇ ਹਨ, ਜਿਨ੍ਹਾਂ ਦੀ ਲੋਕੇਸ਼ਨ ਚੈੱਕ ਕੀਤੀ ਗਈ ਸੀ ਅਤੇ ਟੈਕਨੀਕਲ ਸੋਰਸਿਸ ਤੋਂ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ। SSP ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਨਵੀਨ ਦੇ ਕਤਲ ਦੇ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਲਈ ਸਾਰੇ ਪਹਿਲੂ ਖੁੱਲ੍ਹੇ ਹਨ।
ਇਹ ਵੀ ਪੜ੍ਹੋ : ਬੇਹੱਦ ਸਾਵਧਾਨ ਰਹਿਣ ਪੰਜਾਬੀ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
ਉਨ੍ਹਾਂ ਕਿਹਾ ਕਿ ਕਾਤਲਾਂ ਨੂੰ ਫੜਨ ਲਈ ਫਿਰੋਜ਼ਪੁਰ ਪੁਲਸ ਦੀਆਂ 9-10 ਟੀਮਾਂ ਅਤੇ ਇੰਟੈਲੀਜੈਂਸ ਦੀਆਂ ਟੀਮਾਂ ਜੁਟੀਆਂ ਹੋਈਆਂ ਹਨ ਅਤੇ ਪੁਲਸ ਕਾਤਲਾਂ ਦੇ ਨਜ਼ਦੀਕ ਪਹੁੰਚ ਗਈ ਹੈ ਅਤੇ ਜਲਦ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਫਿਲਹਾਲ ਆਰਐੱਸਐੱਸ ਵਰਕਰ ਨਵੀਨ ਅਰੋੜਾ ਦੇ ਕਤਲ ਦੇ ਕਾਰਨਾਂ ਨੂੰ ਲੈ ਕੇ ਅਜੇ ਵੀ ਰਹੱਸ ਬਣਿਆ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੁਲਸ ਅੱਤਵਾਦੀ ਸੰਗਠਨ ਸ਼ੇਰ-ਏ-ਪੰਜਾਬ ਬ੍ਰਿਗੇਡ ਵੱਲੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇਕ ਪੱਤਰ ਦੀ ਜਾਂਚ ਕਰ ਰਹੀ ਹੈ, ਜਿਸ ਵਿਚ ਨਵੀਨ ਦੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਹ ਪੱਤਰ ਜਾਅਲੀ ਜਾਪਦਾ ਹੈ ਪਰ ਪੁਲਸ ਇਸ ਪਹਿਲੂ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਇਸ ਕਤਲ ਦੀ ਸੱਚਾਈ ਜਲਦੀ ਹੀ ਸਾਹਮਣੇ ਆ ਜਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
