ਲੁਧਿਆਣਾ ਦੇ ਨਾਮੀ ਸ਼ੋਅਰੂਮ ਨੂੰ ਖ਼ਾਲੀ ਕਰ ਗਏ ਚੋਰ! ਲੱਖਾਂ ਰੁਪਏ ਦੇ ਕੱਪੜੇ ਚੋਰੀ
Monday, Nov 24, 2025 - 04:00 PM (IST)
ਲੁਧਿਆਣਾ (ਅਨਿਲ): ਪੀ.ਏ.ਯੂ. ਥਾਣੇ ਦੀ ਪੁਲਸ ਨੇ ਕੱਪੜਿਆਂ ਦੇ ਸ਼ੋਅਰੂਮ ਵਿਚ ਚੋਰੀ ਕਰਨ ਵਾਲੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਪਰੋਕਤ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਥਾਣੇਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਗਗਨ ਜੈਨ ਪੁੱਤਰ ਅਸ਼ੋਕ ਜੈਨ ਵਾਸੀ ਨਿਊ ਗ੍ਰੀਨ ਸਿਟੀ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਪ੍ਰਤਾਪ ਸਿੰਘ ਵਾਲਾ ਵਿਚ ਕੱਪੜਿਆਂ ਦਾ ਸ਼ੋਅਰੂਮ ਹੈ। ਇੱਥੋਂ 20 ਨਵੰਬਰ ਦੀ ਅੱਧੀ ਰਾਤ ਨੂੰ ਅਣਪਛਾਤੇ ਚੋਰਾਂ ਨੇ ਸ਼ੋਅਰੂਮ ਦੇ ਉੱਪਰਲੇ ਦਰਵਾਜ਼ੇ ਦਾ ਤਾਲਾ ਤੋੜ ਕੇ ਅੰਦਰ ਰੱਖੇ ਲੱਖਾਂ ਰੁਪਏ ਦੇ ਕੱਪੜੇ ਚੋਰੀ ਕਰ ਲਏ।
ਇੰਨਾ ਹੀ ਨਹੀਂ, ਚੋਰ ਸ਼ੋਅਰੂਮ ਦੇ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਦਾ ਡੀ.ਵੀ.ਆਰ. (ਡਿਜੀਟਲ ਵੀਡੀਓ ਰਿਕਾਰਡਰ) ਵੀ ਚੋਰੀ ਕਰ ਕੇ ਲੈ ਗਏ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਪਰੋਕਤ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪੁਲਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
