ਆਪਣੀ ਸਰਵਸ੍ਰੇਸ਼ਠ 17ਵੀਂ ਰੈਂਕਿੰਗ ''ਤੇ ਪਹੁੰਚਿਆ ਪ੍ਰਣਯ

07/28/2017 12:00:42 AM

ਨਵੀਂ ਦਿੱਲੀ—ਯੂ. ਐੱਸ. ਓਪਨ ਦੀ ਆਪਣੀ ਖਿਤਾਬੀ ਜਿੱਤ ਨਾਲ ਐੱਚ. ਐੱਸ. ਪ੍ਰਣਯ ਛੇ ਸਥਾਨਾਂ ਦੀ ਲੰਬੀ ਛਲਾਂਗ ਲਗਾ ਕੇ ਵੀਰਵਾਰ ਨੂੰ ਜਾਰੀ ਤਾਜ਼ਾ ਬੈਡਮਿੰਟਨ ਰੈਂਕਿੰਗ ਵਿਚ ਆਪਣੇ ਸਰਵਸ੍ਰੇਸ਼ਠ 17ਵੇਂ ਸਥਾਨ 'ਤੇ ਪਹੁੰਚ ਗਿਆ ਹੈ।
ਪ੍ਰਣਯ  ਦੇ ਟਾਪ-20 ਵਿਚ ਪਹੁੰਚਣ ਦੇ ਨਾਲ ਹੀ ਹੁਣ ਚਾਰ ਭਾਰਤੀ ਪੁਰਸ਼ ਖਿਡਾਰੀ ਟਾਪ-20 ਵਿਚ ਸ਼ਾਮਲ ਹੋ ਗਏ ਹਨ। ਕਿਦਾਂਬੀ ਸ਼੍ਰੀਕਾਂਤ 8ਵੇਂ ਸਥਾਨ 'ਤੇ ਬਣਿਆ ਹੋਇਆ ਹੈ ਤੇ ਉਹ ਚੋਟੀ ਦਾ ਭਰਤੀ ਪੁਰਸ਼ ਖਿਡਾਰੀ ਹੈ। ਅਜੇ ਜੈਰਾਮ ਦਾ ਵੀ 15ਵਾਂ ਸਥਾਨ ਬਰਕਰਾਰ ਹੈ। ਪ੍ਰਣਯ 23ਵੇਂ ਤੋਂ 17ਵੇਂ ਸਥਾਨ 'ਤੇ ਪਹੁੰਚਿਆ ਹੈ, ਜਦਕਿ ਬੀ. ਸਾਈ ਪ੍ਰਣੀਤ ਇਕ ਸਥਾਨ ਹੇਠਾਂ 19ਵੇਂ ਨੰਬਰ'ਤੇ ਖਿਸਕ ਗਿਆ ਹੈ।
ਪ੍ਰਣਯ ਨੇ ਫਾਈਨਲ ਵਿਚ ਹਮਵਤਨ ਪਰੂਪੱਲੀ ਕਸ਼ਯਪ ਨੂੰ ਹਰਾਇਆ ਸੀ। ਕਸ਼ਯਪ ਨੇ ਫਾਈਨਲ ਵਿਚ ਪਹੁੰਚਣ ਦੀ ਬਦੌਲਤ 12 ਸਥਾਨਾਂ ਦੀ ਛਲਾਂਗ ਲਗਾਈ ਤੇ ਹੁਣ ਉਹ 47ਵੇਂ ਨੰਬਰ 'ਤੇ ਆ ਗਿਆ ਹੈ। ਸਮੀਰ ਵਰਮਾ ਚਾਰ ਸਥਾਨਾਂ ਦੀ ਛਲਾਂਗ ਨਾਲ 28ਵੇਂ ਨੰਬਰ 'ਤੇ ਪਹੁੰਚ ਗਿਆ ਹੈ, ਜਦਕਿ ਉਸਦਾ ਭਰਾ ਸੌਰਭ ਵਰਮਾ ਇਕ ਸਥਾਨ ਹੇਠਾਂ 37ਵੇਂ ਨੰਬਰ 'ਤੇ ਖਿਸਕ ਗਿਆ ਹੈ।
ਸਿੰਧੂ ਦਾ ਪੰਜਵਾਂ ਸਥਾਨ ਬਰਕਰਾਰ : ਮਹਿਲਾਵਾਂ ਵਿਚ ਫਿਲਹਾਲ ਐਕਸ਼ਨ ਤੋਂ ਬਾਹਰ ਚਲ ਰਹੀ ਪੀ. ਵੀ. ਸਿੰਧੂ ਦਾ ਪੰਜਵਾਂ ਸਥਾਨ ਬਰਕਰਾਰ ਹੈ, ਜਦਕਿ ਸਾਇਨਾ ਨੇਹਵਾਲ ਇਕ ਸਥਾਨ ਹੇਠਾਂ 16ਵੇਂ ਨੰਬਰ 'ਤੇ ਖਿਸਕ ਗਈ ਹੈ। 


Related News