ਹਸਰੰਗਾ ਆਈਸੀਸੀ ਟੀ-20 ਆਲਰਾਊਂਡਰ ਰੈਂਕਿੰਗ 'ਚ ਸ਼ਾਕਿਬ ਦੇ ਨਾਲ ਚੋਟੀ 'ਤੇ

Thursday, May 16, 2024 - 05:20 PM (IST)

ਹਸਰੰਗਾ ਆਈਸੀਸੀ ਟੀ-20 ਆਲਰਾਊਂਡਰ ਰੈਂਕਿੰਗ 'ਚ ਸ਼ਾਕਿਬ ਦੇ ਨਾਲ ਚੋਟੀ 'ਤੇ

ਦੁਬਈ, (ਭਾਸ਼ਾ) ਹਾਰਦਿਕ ਪੰਡਯਾ ਆਈਸੀਸੀ ਟੀ-20 ਆਲਰਾਊਂਡਰ ਰੈਂਕਿੰਗ 'ਚ ਸੱਤਵੇਂ ਸਥਾਨ 'ਤੇ ਬਰਕਰਾਰ ਹਨ ਜਦਕਿ ਸ਼੍ਰੀਲੰਕਾ ਦੇ ਸਪਿਨਰ ਵਨਿੰਦੂ ਹਸਰੰਗਾ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਨਾਲ ਸਾਂਝੇ ਤੌਰ 'ਤੇ ਚੋਟੀ 'ਤੇ ਪਹੁੰਚ ਗਏ ਹਨ। ਪੰਡਯਾ 185 ਅੰਕਾਂ ਨਾਲ ਸੱਤਵੇਂ ਸਥਾਨ 'ਤੇ ਹੈ। ਹਸਾਰੰਗਾ ਅਤੇ ਸ਼ਾਕਿਬ ਦੇ 228 ਅੰਕ ਹਨ। 

ਅਫਗਾਨਿਸਤਾਨ ਦਾ ਮੁਹੰਮਦ ਨਬੀ 218 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ ਜਦਕਿ ਜ਼ਿੰਬਾਬਵੇ ਦੇ ਸਿਕੰਦਰ ਰਜ਼ਾ ਦੇ 210 ਅੰਕ ਹਨ। ਦੱਖਣੀ ਅਫਰੀਕਾ ਦੇ ਏਡਨ ਮੈਕਕਰਮ ਪੰਜਵੇਂ ਅਤੇ ਆਸਟਰੇਲੀਆ ਦੇ ਮਾਰਕਸ ਸਟੋਇਨਿਸ ਛੇਵੇਂ ਸਥਾਨ 'ਤੇ ਹਨ। ਬੱਲੇਬਾਜ਼ਾਂ ਦੀ ਰੈਂਕਿੰਗ 'ਚ ਭਾਰਤ ਦਾ ਸੂਰਿਆਕੁਮਾਰ ਯਾਦਵ 861 ਅੰਕਾਂ ਨਾਲ ਸਿਖਰ 'ਤੇ ਹੈ ਜਦਕਿ ਇੰਗਲੈਂਡ ਦਾ ਫਿਲ ਸਾਲਟ 802 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। 

ਉਸ ਤੋਂ ਬਾਅਦ ਪਾਕਿਸਤਾਨ ਦੇ ਮੁਹੰਮਦ ਰਿਜ਼ਵਾਨ (781), ਬਾਬਰ ਆਜ਼ਮ (761) ਅਤੇ ਦੱਖਣੀ ਅਫਰੀਕਾ ਦੇ ਮਾਰਕਰਮ (755) ਹਨ। ਭਾਰਤ ਦਾ ਯਸ਼ਸਵੀ ਜਾਇਸਵਾਲ 714 ਅੰਕਾਂ ਨਾਲ ਛੇਵੇਂ ਸਥਾਨ 'ਤੇ ਹੈ। ਗੇਂਦਬਾਜ਼ਾਂ ਦੀ ਰੈਂਕਿੰਗ 'ਚ ਇੰਗਲੈਂਡ ਦੇ ਸਪਿਨਰ ਆਦਿਲ ਰਾਸ਼ਿਦ, ਹਸਾਰੰਗਾ ਅਤੇ ਵੈਸਟਇੰਡੀਜ਼ ਦੇ ਅਕੀਲ ਹੁਸੈਨ ਚੋਟੀ ਦੇ ਤਿੰਨ ਸਥਾਨਾਂ 'ਤੇ ਹਨ। ਭਾਰਤ ਦੇ ਅਕਸ਼ਰ ਪਟੇਲ ਚੌਥੇ ਸਥਾਨ 'ਤੇ ਹਨ। 


author

Tarsem Singh

Content Editor

Related News