ਮਿਥੁਨ ਰਾਸ਼ੀ ਵਾਲੇ ਸ਼ਤਰੂਆਂ ''ਤੇ ਨਾ ਕਰਨ ਭਰੋਸਾ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ

04/26/2024 3:56:17 AM

ਅੱਜ ਦਾ ਰਾਸ਼ੀਫਲ

ਮੇਖ : ਸਿਹਤ ਲਈ ਸਿਤਾਰਾ ਕਮਜ਼ੋਰ, ਇਸ ਲਈ ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰਨਾ ਸਹੀ ਰਹੇਗਾ, ਸਫਰ ਵੀ ਪ੍ਰੇਸ਼ਾਨੀ ਵਾਲਾ ਹੋ ਸਕਦਾ ਹੈ।
ਬ੍ਰਿਖ : ਵਪਾਰ ਅਤੇ ਕੰਮਕਾਜ ਦੀ ਦਸ਼ਾ ਸੰਤੋਖਜਨਕ, ਕੋਈ ਵੀ ਕੰਮ ਅਨਮੰਨੇ ਮਨ ਨਾਲ ਨਾ ਕਰੋ, ਫੈਮਿਲੀ ਫ੍ਰੰਟ ’ਤੇ ਪ੍ਰੇਸ਼ਾਨੀ ਅਤੇ ਨਾਰਾਜ਼ਗੀ ਰਹਿ ਸਕਦੀ ਹੈ।
ਮਿਥੁਨ : ਨਾ ਤਾਂ ਸ਼ਤਰੂਆਂ ਨੂੰ ਕਮਜ਼ੋਰ ਸਮਝੋ ਅਤੇ ਨਾ ਹੀ ਉਨ੍ਹਾਂ ’ਤੇ ਜ਼ਿਆਦਾ ਭਰੋਸਾ ਕਰਨਾ ਚਾਹੀਦਾ ਹੈ, ਮਨ ਵੀ ਅਸ਼ਾਂਤ-ਡਿਸਟਰਬ ਜਿਹਾ ਰਹੇਗਾ।
ਕਰਕ : ਸੰਤਾਨ ਦਾ ਰੁਖ ਡਾਵਾਂਡੋਲ ਜਿਹਾ ਰਹੇਗਾ, ਇਸ ਲਈ ਉਹ ਕਿਸੇ ਵੀ ਮਾਮਲੇ ’ਚ ਆਪ ਨੂੰ ਸੁਪੋਰਟ ਨਾ ਕਰੇਗੀ, ਕੋਈ ਨਾ ਕੋਈ ਰੁਕਾਵਟ-ਮੁਸ਼ਕਿਲ ਜਾਗਦੀ ਰਹੇਗੀ।
ਸਿੰਘ : ਜੇ ਕੋਰਟ ਕਚਹਿਰੀ ’ਚ ਜਾਣ ਦਾ ਕੋਈ ਪ੍ਰੋਗਰਾਮ ਹੋਵੇ ਤਾਂ ਉਸ ਨੂੰ ਟਾਲ ਦੇਣਾ ਚਾਹੀਦਾ ਹੈ, ਕਿਉਂਕਿ ਉੱਥੇ ਆਪ ਦੇ ਪੱੱਖ ਦੀ ਕੋਈ ਖਾਸ ਸੁਣਵਾਈ ਨਾ ਹੋਵੇਗੀ।
ਕੰਨਿਆ : ਹਲਕੀ ਸੋਚ ਅਤੇ ਨੇਚਰ ਵਾਲੇ ਲੋਕਾਂ ਕਾਰਨ ਆਪ ਦੀ ਪ੍ਰੇਸ਼ਾਨੀ ਵਧ ਸਕਦੀ ਹੈ, ਇਸ ਲਈ ਅਜਿਹੇ ਲੋਕਾਂ ਤੋਂ ਫਾਸਲਾ ਬਣਾ ਕੇ ਰੱਖੋ।
ਤੁਲਾ : ਅਰਥ ਦਸ਼ਾ ਕੰਮਜ਼ੋਰ, ਇਸ ਲਈ ਅਰਥ ਤੰਗੀ ਦਾ ਅਹਿਸਾਸ ਬਣਿਆ ਰਹੇਗਾ, ਧਿਆਨ ਰੱਖੋ ਕਿ ਆਪ ਦੀ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ।
ਬ੍ਰਿਸ਼ਚਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਵੀ ਕੰਮ ਦੀ ਕੋਸ਼ਿਸ਼ ਕਰੋ, ਪੂਰਾ ਜ਼ੋਰ ਲਗਾ ਕੇ ਕਰੋ, ਵੈਸੇ ਟੈਨਸ਼ਨ ਪ੍ਰੇਸ਼ਾਨੀ ਬਣੀ ਰਹੇਗੀ।
ਧਨ : ਜਨਰਲ ਸਿਤਾਰਾ ਕਮਜ਼ੋਰ, ਉਲਝਣਾਂ, ਪੇਚੀਦਗੀਆਂ ਕਰ ਕੇ ਆਪ ਦੀ ਸਾਰੀ ਪਲਾਨਿੰਗ ਉਖੜ-ਵਿਗੜ ਨਾ ਜਾਵੇ, ਸਾਵਧਾਨੀ ਵਰਤੋ।
ਮਕਰ : ਮਿੱਟੀ-ਰੇਤਾ-ਬੱਜਰੀ, ਟਿੰਬਰ, ਕੰਸਟ੍ਰੱਕਸ਼ਨ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਕੁੰਭ : ਰਾਜਕੀ ਕੰਮਾਂ ਲਈ ਸਿਤਾਰਾ ਕਮਜ਼ੋਰ, ਇਸ ਲਈ ਕਿਸੇ ਅਫਸਰ ਦੇ ਸਖਤ ਰੁਖ ਕਰ ਕੇ ਆਪ ਦੀਆਂ ਮੁਸ਼ਕਲਾਂ- ਪ੍ਰੇਸ਼ਾਨੀਆਂ ਵਧ ਸਕਦੀਆਂ ਹਨ।
ਮੀਨ : ਧਾਰਮਿਕ ਕੰਮਾਂ, ਧਾਰਮਿਕ ਲਿਟਰੇਚਰ ਪੜ੍ਹਨ ਅਤੇ ਕਥਾ-ਵਾਰਤਾ, ਭਜਨ ਕੀਰਤਨ ਸੁਣਨ ’ਚ ਰੁਚੀ ਦੀ ਘਾਟ ਰਹੇਗੀ0 ਪਰ ਜਨਰਲ ਹਾਲਾਤ ਅਨੁਕੂਲ ਚਲਣਗੇ।

26 ਅਪ੍ਰੈਲ 2024, ਸ਼ੁੱਕਰਵਾਰ
ਵਿਸਾਖ ਵਦੀ ਤਿੱਥੀ ਦੂਜ (ਸਵੇਰੇ 7.47 ਤੱਕ) ਅਤੇ ਮਗਰੋਂ ਤਿੱਥੀ ਤੀਜ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ       ਮੇਖ ’ਚ 
ਚੰਦਰਮਾ    ਬ੍ਰਿਸ਼ਚਕ ’ਚ 
ਮੰਗਲ      ਮੀਨ ’ਚ
ਬੁੱਧ          ਮੀਨ ’ਚ
ਗੁਰੂ         ਮੇਖ ’ਚ 
ਸ਼ੁੱਕਰ       ਮੇਖ ’ਚ
ਸ਼ਨੀ        ਕੁੰਭ ’ਚ
ਰਾਹੂ        ਮੀਨ ’ਚ                           
ਕੇਤੂ        ਕੰਨਿਆ ’ਚ 

ਬਿਕ੍ਰਮੀ ਸੰਮਤ : 2081, ਵਿਸਾਖ ਪ੍ਰਵਿਸ਼ਟੇ 14, ਰਾਸ਼ਟਰੀ ਸ਼ਕ ਸੰਮਤ: 1946, ਮਿਤੀ: 6 (ਵਿਸਾਖ), ਹਿਜਰੀ ਸਾਲ 1445, ਮਹੀਨਾ: ਸ਼ਵਾਲ, ਤਰੀਕ : 16, ਸੂਰਜ ਉਦੇ ਸਵੇਰੇ 5.52 ਵਜੇ, ਸੂਰਜ ਅਸਤ ਸ਼ਾਮ 7.00 ਵਜੇ (ਜਲੰਧਰ ਟਾਈਮ), ਨਕਸ਼ੱਤਰ: ਅਨੁਰਾਧਾ (26-27 ਮੱਧ ਰਾਤ 3.40 ਤੱਕ) ਅਤੇ ਮਗਰੋਂ ਨਕਸ਼ੱਤਰ ਜੇਸ਼ਠਾ, ਯੋਗ :ਵਰਿਯਾਨ (26-27 ਮੱਧ ਰਾਤ 4.19 ਤੱਕ) ਅਤੇ ਮਗਰੋਂ ਯੋਗ ਪਰਿਧ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਪੂਰਾ ਦਿਨ ਰਾਤ), 26-27 ਮੱਧ ਰਾਤ 3.40 ਤੋਂ ਬਾਅਦ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਪੂਜਾ ਲੱਗੇਗੀ, ਭਦਰਾ ਸ਼ੁਰੂ ਹੋਵੇਗੀ (ਰਾਤ 8.03 ’ਤੇ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂ ਕਾਲ :ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
 


Harpreet SIngh

Content Editor

Related News