ਅਦਾਕਾਰ ਰਣਵੀਰ ਸਿੰਘ ਡੀਪਫੇਕ ਵੀਡੀਓ ''ਤੇ ਹੋਏ ਸਖ਼ਤ, ਪੁਲਸ ਕੋਲ ਪਹੁੰਚਿਆ ਮਾਮਲਾ

Monday, Apr 22, 2024 - 04:19 PM (IST)

ਅਦਾਕਾਰ ਰਣਵੀਰ ਸਿੰਘ ਡੀਪਫੇਕ ਵੀਡੀਓ ''ਤੇ ਹੋਏ ਸਖ਼ਤ, ਪੁਲਸ ਕੋਲ ਪਹੁੰਚਿਆ ਮਾਮਲਾ

ਮੁੰਬਈ (ਬਿਊਰੋ) : ਹਾਲ ਹੀ 'ਚ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦਾ ਇੱਕ ਡੀਪਫੇਕ ਵੀਡੀਓ ਵਾਇਰਲ ਹੋਇਆ ਹੈ, ਜੋ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ AI ਦੀ ਮਦਦ ਨਾਲ ਬਣਾਈ ਗਈ ਵੀਡੀਓ ਸੀ, ਜਿਸ 'ਚ ਰਣਵੀਰ ਸਿੰਘ ਇੰਟਰਵਿਊ ਦਿੰਦੇ ਹੋਏ ਨਜ਼ਰ ਆ ਰਹੇ ਹਨ। 

ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਰਣਵੀਰ ਸਿੰਘ ਦੇ ਵਾਰਾਣਸੀ ਦੌਰੇ ਦੌਰਾਨ ਦੀ ਹੈ। ਇਸ ਦੇ ਨਾਲ ਹੀ AI ਦੀ ਮਦਦ ਨਾਲ ਇਸ ਵੀਡੀਓ 'ਚ ਰਣਵੀਰ ਸਿੰਘ ਦੀ ਆਵਾਜ਼ 'ਚ ਮੋਦੀ ਸਰਕਾਰ ਅਤੇ ਵੱਧਦੀ ਮਹਿੰਗਾਈ 'ਤੇ ਤਿੱਖੇ ਹਮਲੇ ਕੀਤੇ ਹਨ। ਹੁਣ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਦਾਕਾਰ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਜਦੋਂ ਰਣਵੀਰ ਸਿੰਘ ਦੇ ਬੁਲਾਰੇ ਨੂੰ ਇਸ ਕਥਿਤ ਵੀਡੀਓ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, 'ਅਸੀਂ ਇਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ ਅਤੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।' 

 

ਦੱਸ ਦੇਈਏ ਕਿ ਅਸਲੀ ਵੀਡੀਓ 'ਚ ਰਣਵੀਰ ਸਿੰਘ ਕਾਸ਼ੀ ਵਿਸ਼ਵਨਾਥ ਕੋਰੀਡੋਰ ਦੀ ਖੂਬਸੂਰਤੀ ਦੀ ਤਾਰੀਫ਼ ਕਰ ਰਹੇ ਸਨ। ਇਸ ਦੇ ਨਾਲ ਹੀ AI ਟੂਲਸ ਦੀ ਮਦਦ ਨਾਲ ਰਣਵੀਰ ਸਿੰਘ ਦੇ ਬੋਲ ਬਦਲੇ ਗਏ ਹਨ ਅਤੇ ਮੋਦੀ ਸਰਕਾਰ 'ਤੇ ਮਹਿੰਗਾਈ ਅਤੇ ਰੁਜ਼ਗਾਰ 'ਤੇ ਸਵਾਲ ਚੁੱਕੇ ਗਏ।

ਇਹ ਖ਼ਬਰ ਵੀ ਪੜ੍ਹੋ ਮਹਾਠੱਗ ਸੁਕੇਸ਼ ਨੇ ਗ੍ਰਹਿ ਮੰਤਰਾਲਾ ਨੂੰ ਲਿਖੀ ਚਿੱਠੀ, ਕਿਹਾ- ਬਣਾਂਗਾ ਸਰਕਾਰੀ ਗਵਾਹ ਤੇ ...

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਆਮਿਰ ਖ਼ਾਨ, ਰਾਣੀ ਮੁਖਰਜੀ, ਕੈਟਰੀਨਾ ਕੈਫ ਅਤੇ ਰਸ਼ਮਿਕਾ ਮੰਡਨਾ ਸਮੇਤ ਕਈ ਸਿਤਾਰੇ ਡੀਪਫੇਕ ਵੀਡੀਓਜ਼ ਦਾ ਸ਼ਿਕਾਰ ਹੋ ਚੁੱਕੇ ਹਨ। ਇਹ ਮਾਮਲਾ ਸਭ ਤੋਂ ਪਹਿਲਾਂ ਸਾਊਥ ਦੀ ਅਦਾਕਾਰਾ ਰਸ਼ਮਿਕਾ ਮੰਡਾਨਾ ਨਾਲ ਸਾਹਮਣੇ ਆਇਆ ਸੀ, ਜਿਸ 'ਚ ਅਦਾਕਾਰ ਦਾ ਇਤਰਾਜ਼ਯੋਗ ਡੀਪਫੇਕ ਵੀਡੀਓ ਸਾਹਮਣੇ ਆਇਆ ਸੀ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਅਦਾਕਾਰਾ ਖੁਦ ਦੁਖੀ ਹੋ ਗਈ ਸੀ ਪਰ ਰਸ਼ਮਿਕਾ ਨੇ ਇਸ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News