ਸਿੰਘ ਰਾਸ਼ੀ ਵਾਲੇ ਸ਼ਤਰੂਆਂ ''ਤੇ ਰਹਿਣਗੇ ਹਾਵੀ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ

05/08/2024 4:01:44 AM

ਮੇਖ : ਜਨਰਲ ਸਿਤਾਰਾ ਕਾਰੋਬਾਰੀ ਕੰਮਾਂ ਲਈ, ਕਾਰੋਬਾਰੀ ਟੂਰਿੰਗ ਲਈ ਵੀ ਸਮਾਂ ਚੰਗਾ, ਆਪ ਹਰ ਫਰੰਟ ’ਤੇ ਹਾਵੀ-ਪ੍ਰਭਾਵੀ ਰਹੋਗੇ ਪਰ ਗਲੇ ’ਚ ਖਰਾਬੀ ਦਾ ਡਰ।

ਬ੍ਰਿਖ : ਸਿਤਾਰਾ ਸ਼ਾਮ ਤਕ ਨੁਕਸਾਨ ਪ੍ਰੇਸ਼ਾਨੀ ਵਾਲਾ, ਕਿਸੇ ’ਤੇ ਜ਼ਿਆਦਾ ਭਰੋਸਾ ਵੀ ਨਾ ਕਰੋ ਪਰ ਬਾਅਦ ’ਚ ਸਮਾਂ ਬਿਹਤਰ ਬਣੇਗਾ।

ਮਿਥੁਨ : ਸਿਤਾਰਾ ਸ਼ਾਮ ਤਕ ਕਾਰੋਬਾਰੀ ਕੰਮਾਂ ’ਚ ਕਦਮ ਬੜ੍ਹਤ ਵੱਲ ਰੱਖੇਗਾ, ਇੱਜ਼ਤਮਾਣ ਦੇਣ ਵਾਲਾ ਪਰ ਬਾਅਦ ’ਚ ਸਮਾਂ ਟੈਨਸ਼ਨ ਪ੍ਰੇਸ਼ਾਨੀ ਵਾਲਾ ਬਣੇਗਾ।

ਕਰਕ : ਉਤਸ਼ਾਹ ਨਾਲ ਸਰਕਾਰੀ ਕੰਮਾਂ ਨੂੰ ਆਪ ਅਟੈਂਡ ਕਰੋਗੇ, ਤੇਜ ਪ੍ਰਭਾਵ ਦਬਦਬਾ ਬਣਿਆ ਰਹੇਗਾ, ਅਰਥ ਦਸ਼ਾ ਵੀ ਸੁਖਦ ਰਹੇਗੀ।

ਸਿੰਘ : ਸਟ੍ਰਾਂਗ ਸਿਤਾਰਾ ਆਪ ਨੂੰ ਕੰਮਕਾਜੀ ਤੌਰ ’ਤੇ ਐਕਟਿਵ ਰੱਖੇਗਾ, ਸ਼ਤਰੂ ਵੀ ਆਪ ਅੱਗੇ ਟਿਕ ਨਾ ਸਕਣਗੇ, ਤੇਜ ਪ੍ਰਭਾਵ ਬਣਿਆ ਰਹੇਗਾ

ਕੰਨਿਆ : ਸਿਤਾਰਾ ਸ਼ਾਮ ਤਕ ਪੇਟ ਨੂੰ ਕਿਉਂਕਿ ਅਪਸੈੱਟ ਰੱਖਣ ਵਾਲਾ ਹੈ, ਇਸ ਲਈ ਖਾਣ-ਪੀਣ ’ਚ ਅਹਿਤਿਆਤ ਰੱਖੋ ਪਰ ਬਾਅਦ ’ਚ ਸਮਾਂ ਬਿਹਤਰ ਬਣੇਗਾ।

ਤੁਲਾ : ਸਿਤਾਰਾ ਸ਼ਾਮ ਤਕ ਕੰਮਕਾਜੀ ਕੰਮਾਂ ਲਈ ਚੰਗਾ, ਜਿਹੜੇ ਕੰਮ ਲਈ ਮਨ ਬਣਾਓਗੇ, ਉਸ ’ਚ ਬਿਹਤਰੀ ਹੋਵੇਗੀ ਪਰ ਬਾਅਦ ’ਚ ਸਮਾਂ ਕਮਜ਼ੋਰ ਬਣੇਗਾ।

ਬ੍ਰਿਸ਼ਚਕ : ਸਿਤਾਰਾ ਸ਼ਾਮ ਤਕ ਠੀਕ ਨਹੀਂ, ਕਿਸੇ ਨਾ ਕਿਸੇ ਪ੍ਰੇਸ਼ਾਨੀ ’ਚ ਆਪ ਫਸੇ ਰਹੋਗੇ ਪਰ ਬਾਅਦ ’ਚ ਤਬੀਅਤ ’ਚ ਜ਼ਿੰਦਾਦਿਲੀ ਵਧੇਗੀ।

ਧਨ : ਸਿਤਾਰਾ ਸ਼ਾਮ ਤਕ ਆਪ ਨੂੰ ਦੂਜਿਆਂ ’ਤੇ ਹਾਵੀ-ਪ੍ਰਭਾਵੀ-ਐਕਟਿਵ ਰੱਖਣ ਵਾਲਾ ਹੋਵੇਗਾ ਪਰ ਬਾਅਦ ’ਚ ਸਮਾਂ ਟੈਨਸ਼ਨ ਪ੍ਰੇਸ਼ਾਨੀ ਵਾਲਾ ਬਣੇਗਾ।

ਮਕਰ : ਜ਼ਮੀਨੀ ਜਾਇਦਾਦੀ ਕੰਮਾਂ ਲਈ ਆਪ ਦੀ ਭੱਜਦੌੜ-ਚੰਗਾ ਨਤੀਜਾ ਦੇਵੇਗੀ ਪਰ ਘਟੀਆ ਸਾਥੀਆਂ ਤੋਂ ਫਾਸਲਾ ਰੱਖਣਾ ਸਹੀ ਰਹੇਗਾ।

ਕੁੰਭ : ਸਿਤਾਰਾ ਸ਼ਾਮ ਤਕ ਆਪ ਨੂੰ ਕੰਮਕਾਜੀ ਤੌਰ ’ਤੇ ਐਕਟਿਵ ਅਤੇ ਬਿਜ਼ੀ ਰੱਖੇਗਾ, ਫਿਰ ਬਾਅਦ ’ਚ ਸਮਾਂ ਸਫਲਤਾ ਵਾਲਾ ਬਣੇਗਾ।

ਮੀਨ : ਮਿੱਟੀ, ਰੇਤਾ, ਬਜਰੀ, ਕੰਸਟ੍ਰੱਕਸ਼ਨ, ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਵੈਸੇ ਜਨਰਲ ਹਾਲਾਤ ਵੀ ਬਿਹਤਰ ਰਹਿਣਗੇ।

8 ਮਈ 2024, ਬੁੱਧਵਾਰ

ਵਿਸਾਖ ਵਦੀ ਤਿੱਥੀ ਮੱਸਿਆ (ਸਵੇਰੇ 8.52 ਤੱਕ) ਅਤੇ ਮਗਰੋਂ ਤਿੱਥੀ ਏਕਮ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ         ਮੇਖ ’ਚ

ਚੰਦਰਮਾ     ਮੇਖ ’ਚ 

ਮੰਗਲ      ਮੀਨ ’ਚ

 ਬੁੱੱਧ        ਮੀਨ ’ਚ

 ਗੁਰੂ        ਬ੍ਰਿਖ ’ਚ

 ਸ਼ੁੱਕਰ      ਮੇਖ ’ਚ

ਸ਼ਨੀ        ਕੁੰਭ ’ਚ

ਰਾਹੂ        ਮੀਨ ’ਚ                                                    

ਕੇਤੂ        ਕੰਨਿਆ ’ਚ 

ਬਿਕ੍ਰਮੀ ਸੰਮਤ : 2081, ਵਿਸਾਖ ਪ੍ਰਵਿਸ਼ਟੇ 26, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 18 (ਵਿਸਾਖ), ਹਿਜਰੀ ਸਾਲ 1445, ਮਹੀਨਾ: ਸ਼ਵਾਲ, ਤਰੀਕ : 28 , ਸੂਰਜ ਉਦੇ ਸਵੇਰੇ 5.41 ਵਜੇ, ਸੂਰਜ ਅਸਤ ਸ਼ਾਮ 7.08 ਵਜੇ (ਜਲੰਧਰ ਟਾਈਮ), ਨਕਸ਼ੱਤਰ : ਭਰਣੀ (ਦੁਪਹਿਰ 1.34 ਤੱਕ) ਅਤੇ ਮਗਰੋਂ ਨਕਸ਼ੱਤਰ ਕ੍ਰਿਤਿਕਾ, ਯੋਗ : ਸੌਭਾਗਿਯ, (ਸ਼ਾਮ 5.41 ਤੱਕ) ਅਤੇ ਮਗਰੋਂ ਯੋਗ ਸ਼ੌਭਨ, ਚੰਦਰਮਾ : ਮੇਖ ਰਾਸ਼ੀ ’ਤੇ (ਸ਼ਾਮ 7.09 ਤਕ)ਅਤੇ ਮਗਰੋਂ ਬ੍ਰਿਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂ ਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ: ਵਿਸਾਖ ਮੱਸਿਆ (ਸਨਾਨਦਾਨ  ਆਦਿ ਕੰਮਾਂ ਲਈ) ਮੇਲਾ ਪਿੰਜੌਰ (ਹਰਿਆਣਾ)

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

 


Harpreet SIngh

Content Editor

Related News