LPU ਨੇ ਭਾਰਤ ਦੀ ਸਰਵੋਤਮ ਯੂਨੀਵਰਸਿਟੀ ਦੀ ਰੈਂਕਿੰਗ ਹਾਸਲ ਕੀਤੀ

05/19/2024 9:39:01 AM

ਜਲੰਧਰ (ਦਰਸ਼ਨ) - ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਵੱਕਾਰੀ ਸਕਿਮਾਗੋ (SCImago) ਸੰਸਥਾਵਾਂ ਰੈਂਕਿੰਗ 2024 ਅਨੁਸਾਰ, 10 ਆਈ.ਆਈ.ਟੀ., 4 ਆਈ. ਆਈ. ਐੱਮ. ਤੇ ਇਕ ਆਈ.ਆਈ.ਆਈ.ਟੀ. ਨੂੰ ਪਛਾੜਦੇ ਹੋਏ ਇਕ ਪ੍ਰਭਾਵਸ਼ਾਲੀ ਰੈਂਕਿੰਗ ਹਾਸਲ ਕੀਤੀ ਹੈ। ਇਹ ਕਮਾਲ ਦੀ ਪ੍ਰਾਪਤੀ ਐੱਲ.ਪੀ.ਯੂ. ਦੀ ਅਕਾਦਮਿਕ ਉੱਤਮਤਾ, ਪ੍ਰਭਾਵਸ਼ਾਲੀ ਖੋਜ ਤੇ ਨਵੀਨਤਾ ਪ੍ਰਤੀ ਮਜ਼ਬੂਤ ਪ੍ਰਤੀਬੱਧਤਾ ਦਾ ਪ੍ਰਮਾਣ ਹੈ।

ਐੱਲ. ਪੀ. ਯੂ. ਨੇ ਆਈ. ਆਈ. ਟੀ. ਹੈਦਰਾਬਾਦ (33), ਆਈ. ਆਈ. ਟੀ. ਵਾਰਾਣਸੀ (44), ਆਈ. ਆਈ. ਟੀ. ਇੰਦੌਰ (52), ਆਈ. ਆਈ. ਟੀ. ਮੰਡੀ (106), ਆਈ. ਆਈ. ਐੱਮ. ਅਹਿਮਦਾਬਾਦ (118), ਆਈ. ਆਈ. ਐੱਮ. ਬੈਂਗਲੁਰੂ (208), ਆਈ. ਆਈ. ਐੱਮ. ਲਖਨਊ (257), ਆਈ. ਆਈ. ਐੱਮ. ਇੰਦੌਰ (266) ਸਮੇਤ 10 ਆਈ. ਆਈ. ਟੀ. ਤੇ ਭਾਰਤ ’ਚ ਕਈ ਹੋਰ ਸਰਕਾਰੀ ਤੇ ਨਿੱਜੀ ਸੰਸਥਾਵਾਂ ਨੂੰ ਪਛਾੜ ਦਿੱਤਾ ਹੈ। ਐਲਪੀਯੂ ਨੂੰ ਵਿਸ਼ਵ ਪੱਧਰ ’ਤੇ 1413ਵੇਂ, ਰਾਸ਼ਟਰੀ ਪੱਧਰ ’ਤੇ 26ਵੇਂ ਤੇ ਭਾਰਤ ਦੀਆਂ ਨਿੱਜੀ ਯੂਨੀਵਰਸਿਟੀਆਂ ’ਚੋਂ 7ਵੇਂ ਸਥਾਨ ਮਿਲਿਆ ਹੈ।

(SCImago) ਸਕਿਮਾਗੋ ਸੰਸਥਾਵਾਂ ਰੈਂਕਿੰਗ 2024 ਯੂਨੀਵਰਸਿਟੀਆਂ ਤੇ ਖੋਜ ਸੰਸਥਾਵਾਂ ਦਾ ਮੁਲਾਂਕਣ ਉਨ੍ਹਾਂ ਦੇ ਖੋਜ ਪ੍ਰਦਰਸ਼ਨ, ਨਵੀਨਤਾ ਆਊਟਪੁੱਟ ਤੇ ਸਮਾਜਿਕ ਪ੍ਰਭਾਵ ਦੇ ਅਾਧਾਰ ’ਤੇ ਕਰਦੀ ਹੈ, ਜੋ ਕਿ ਵੈੱਬ ਦ੍ਰਿਸ਼ਟੀ ਵੱਲੋਂ ਮਾਪਿਆ ਜਾਂਦਾ ਹੈ। ਐੱਲ. ਪੀ. ਯੂ. ਨੇ ਕਈ ਮਹੱਤਵਪੂਰਨ ਖੇਤਰਾਂ ’ਚ ਚੋਟੀ ਦਾ ਸਥਾਨ ਹਾਸਲ ਕੀਤਾ ਹੈ।

ਡਾ. ਅਸ਼ੋਕ ਕੁਮਾਰ ਮਿੱਤਲ, ਚਾਂਸਲਰ, ਸੰਸਥਾਪਕ ਤੇ ਰਾਜ ਸਭਾ (ਸੰਸਦ) ਮੈਂਬਰ, ਨੇ ਕਿਹਾ, ‘ਅਸੀਂ ਇਸ ਸ਼ਾਨਦਾਰ ਮਾਨਤਾ ਨਾਲ ਸੱਚਮੁੱਚ ਸਨਮਾਨਿਤ ਤੇ ਨਿਮਰ ਹਾਂ। ਇਹ ਦਰਜਾਬੰਦੀ ਸਾਡੀ ਟੀਮ, ਪ੍ਰਤਿਭਾਸ਼ਾਲੀ ਖੋਜਕਰਤਾਵਾਂ ਤੇ ਉਤਸ਼ਾਹੀ ਵਿਦਿਆਰਥੀਆਂ ਦੇ ਅਟੁੱਟ ਸਮਰਪਣ ਤੇ ਅਣਥੱਕ ਯਤਨਾਂ ਦਾ ਸਿੱਧਾ ਪ੍ਰਤੀਬਿੰਬ ਹੈ। ਇਹ ਸਾਨੂੰ ਉੱਚ ਸਿੱਖਿਆ ਦੇ ਖੇਤਰ ਵਿੱਚ ਜ਼ਿੰਮੇਵਾਰੀਆਂ ਨਿਭਾਉਂਦੇ ਰਹਿਣ ਲਈ ਪ੍ਰੇਰਿਤ ਕਰਦਾ ਹੈ।

 


Harinder Kaur

Content Editor

Related News