ਝੋਟੇ ’ਤੇ ਸਵਾਰ ਹੋ ਕੇ ਨਾਮਜ਼ਦਗੀ ਭਰਨ ਪਹੁੰਚਿਆ ਉਮੀਦਵਾਰ, ਹਰ ਕੋਈ ਤੱਕਦਾ ਹੀ ਰਹਿ ਗਿਆ

Sunday, May 05, 2024 - 11:02 AM (IST)

ਝੋਟੇ ’ਤੇ ਸਵਾਰ ਹੋ ਕੇ ਨਾਮਜ਼ਦਗੀ ਭਰਨ ਪਹੁੰਚਿਆ ਉਮੀਦਵਾਰ, ਹਰ ਕੋਈ ਤੱਕਦਾ ਹੀ ਰਹਿ ਗਿਆ

ਪੁਰੂਲੀਆ- ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਦਾ ਦੌਰ ਜਾਰੀ ਹੈ। ਉਮੀਦਵਾਰ ਅਨੋਖੇ ਢੰਗ ਨਾਲ ਨਾਮਜ਼ਦਗੀ ਦਾਖ਼ਲ ਕਰ ਕੇ ਸੁਰਖੀਆਂ ਬਟੋਰ ਰਹੇ ਹਨ। ਹੁਣ ਤੱਕ ਕਿਸੇ ਨੂੰ ਬੈਲਗੱਡੀ ਤਾਂ ਕਿਸੇ ਨੂੰ ਊਠ 'ਤੇ ਨਾਮਜ਼ਦਗੀ ਦਾਖ਼ਲ ਕਰਨ ਲਈ ਜਾਂਦੇ ਵੇਖਿਆ ਜਾ ਚੁੱਕੀ ਹੈ। ਪੱਛਮੀ ਬੰਗਾਲ ਦੇ ਪੁਰੂਲੀਆ ’ਚ ਇਕ ਆਜ਼ਾਦ ਉਮੀਦਵਾਰ ਦੀ ਨਾਮਜ਼ਦਗੀ ਚਰਚਾ ਦਾ ਵਿਸ਼ਾ ਬਣ ਗਈ ਹੈ। ਭਾਵੇਂ ਉਹ ਚੋਣ ਜਿੱਤਣ ਜਾਂ ਨਾ, ਪਰ ਉਹ ਇਕ ਹੀ ਝਟਕੇ ਵਿਚ ਸਭ ਦਾ ਧਿਆਨ ਆਪਣੇ ਵੱਲ ਖਿੱਚਣ ਵਿਚ ਸਫਲ ਰਹੇ। ਦਰਅਸਲ ਲੋਕ ਸਭਾ ਚੋਣ ਲੜ ਰਹੇ ਇਕ ਆਜ਼ਾਦ ਉਮੀਦਵਾਰ ਭੇਡਾਂ-ਬੱਕਰੀਆਂ ਸਮੇਤ ਝੋਟੇ ’ਤੇ ਸਵਾਰ ਹੋ ਕੇ ਨਾਮਜ਼ਦਗੀ ਦਾਖ਼ਲ ਕਰਨ ਪਹੁੰਚੇ। ਆਜ਼ਾਦ ਉਮੀਦਵਾਰ ਦਾ ਨਾਂ ਅਜੀਤ ਪ੍ਰਸਾਦ ਮਹਤੋ ਹੈ ਜੋ ਕਬਾਇਲੀ ਕੁਰਮੀ ਭਾਈਚਾਰੇ ਨਾਲ ਸਬੰਧਤ ਹਨ। ਝੋਟੇ 'ਤੇ ਸਵਾਰ ਨਾਮਜ਼ਦਗੀ ਭਰਨ ਆਏ ਅਜੀਤ ਨੂੰ ਹਰ ਕਈ ਤੱਕਦਾ ਹੀ ਰਹਿ ਗਿਆ।

ਇਹ ਵੀ ਪੜ੍ਹੋ- 12ਵੀਂ ਪਾਸ ਦੀ ਖੁਸ਼ੀ ਨੇ ਪਾ ਦਿੱਤੇ ਸਦਾ ਲਈ ਵਿਛੋੜੇ, ਨਹਿਰ 'ਚ ਡੁੱਬਣ ਨਾਲ ਦੋ ਵਿਦਿਆਰਥੀਆਂ ਦੀ ਮੌਤ

ਇਕ ਮੀਡੀਆ ਰਿਪੋਰਟ ਮੁਤਾਬਕ ਜਦੋਂ ਅਜੀਤ ਪ੍ਰਸਾਦ ਮਹਤੋ ਪੁਰੂਲੀਆ ਲੋਕ ਸਭਾ ਸੀਟ ਲਈ ਨਾਮਜ਼ਦਗੀ ਭਰਨ ਆਏ ਤਾਂ ਉਨ੍ਹਾਂ ਦੇ ਨਾਲ ਵੱਡੀ ਗਿਣਤੀ ’ਚ ਸਮਰਥਕ ਵੀ ਮੌਜੂਦ ਸਨ। ਮਹਤੋ ਦੇ ਸਮਰਥਕਾਂ ਦੇ ਨਾਲ-ਨਾਲ ਭੇਡ-ਬਕਰੀਆਂ ਦਾ ਝੁੰਡ ਵੀ ਤੁਰ ਰਿਹਾ ਸੀ। ਉਨ੍ਹਾਂ ਦੇ ਹੱਥ ’ਚ ਇਕ ਕਿਤਾਬ ਵੀ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਸੰਵਿਧਾਨ ਹੱਥ 'ਚ ਲੈ ਕੇ ਭੇਡ-ਬਕਰੀਆਂ ਨਾਲ ਕੁਰਮੀ ਭਾਈਚਾਰੇ ਸਮੇਤ ਵੱਖ-ਵੱਖ ਭਾਈਚਾਰੇ ਦੇ ਲੋਕਾਂ ਨਾਲ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ। ਅਜੀਤ ਨੇ ਅੱਗੇ ਕਿਹਾ ਕਿ ਲੋਕ ਸਾਡੇ ਨਾਲ ਹਨ ਅਤੇ ਸਾਡੀ ਜਿੱਤ ਤੈਅ ਹੈ।

ਇਹ ਵੀ ਪੜ੍ਹੋ- ਰੇਲਵੇ ਨੇ 50 ਟਰੇਨਾਂ ਕੀਤੀਆਂ ਰੱਦ, ਦੇਰੀ ਨਾਲ ਚੱਲ ਰਹੀਆਂ ਪੰਜਾਬ 'ਚ ਚੱਲਣ ਵਾਲੀਆਂ ਕਈ ਟਰੇਨਾਂ

ਅਜੀਤ ਪ੍ਰਸਾਦ ਮਹਤੋ ਨੇ ਦੱਸਿਆ ਕਿ ਉਹ ਆਦਿਵਾਸੀ ਕੁਰਮੀ ਭਾਈਚਾਰੇ ਨਾਲ ਸਬੰਧਤ ਹਨ। ਉਹ ਆਪਣੇ ਸਮਾਜ ਦੀ ਲੜਾਈ ਲੜ ਰਹੇ ਹਨ। ਨਾਮਜ਼ਦਗੀ ਭਰਨ ਲਈ ਵੀ ਉਨ੍ਹਾਂ ਨੇ ਆਪਣੇ ਸਮਾਜ ਦੇ ਰੀਤੀ-ਰਿਵਾਜਾਂ ਨੂੰ ਚੁਣਿਆ। ਇੱਥੋਂ ਦਾ ਧਾਰਮਿਕ ਸੱਭਿਆਚਾਰ ਕਿਵੇਂ ਬਚੇਗਾ? ਇਸ ਸਬੰਧੀ ਉਹ ਲੜਾਈ ਲੜ ਰਹੇ ਹਨ। ਇਸ ਲਈ ਅਸੀਂ ਆਪਣੇ ਸੱਭਿਆਚਾਰ ਅਨੁਸਾਰ ਨਾਮਜ਼ਦਗੀ ਭਰਨ ਆਏ ਹਾਂ। ਤੁਹਾਨੂੰ ਦੱਸ ਦੇਈਏ ਕਿ ਪੁਰੂਲੀਆ ਲੋਕ ਸਭਾ ਸੀਟ ’ਤੇ 25 ਮਈ ਨੂੰ ਚੋਣਾਂ ਹੋਣੀਆਂ ਹਨ।

ਇਹ ਵੀ ਪੜ੍ਹੋ- ਸਹੁਰੇ ਘਰ ਤੋਂ ਧੀ ਦਾ ਟੁੱਟ ਗਿਆ ਨਾਤਾ, ਪਿਤਾ ਨੇ ਫਿਰ ਵੀ ਨਾ ਕੀਤਾ ਪਰਾਇਆ, ਬੈਂਡ-ਵਾਜਿਆਂ ਨਾਲ ਲਿਆਇਆ ਵਾਪਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News