ਯੂਨੀਵਰਸਿਟੀ ਰੈਂਕਿੰਗ : IIM ਅਹਿਮਦਾਬਾਦ ਚੋਟੀ ''ਤੇ, 33 ਸੰਸਥਾਵਾਂ ਦੀ ਰੈਂਕਿੰਗ ਡਿੱਗੀ
Tuesday, May 14, 2024 - 07:57 PM (IST)
ਨਵੀਂ ਦਿੱਲੀ- ਦੁਨੀਆਂ ਦੀਆਂ ਯੂਨੀਵਰਸਿਟੀਆਂ 'ਚ ਸਿੱਖਿਆ ਦੇ ਪੱਧਰ ਨੂੰ ਦੱਸਣ ਵਾਲੀ ਵਰਲਡ ਯੂਨੀਵਸਟੀ ਰੈਂਕਿਗ (ਸੀ.ਡਬਲਯੂ.ਯੂ.ਆਰ.) ਜਾਰੀ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਭਾਰਤ 'ਚ ਐਜੂਕੇਸ਼ਨ ਦਾ ਪੱਧਰ ਡਿੱਗ ਗਿਆ ਹੈ। ਦੁਨੀਆ ਦੀਆਂ 2000 ਯੂਨੀਵਰਸਿਟੀਆਂ ਦੀ ਰੈਂਕਿਗ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਦੀ ਤੁਲਨਾ 'ਚ 33 ਸੰਸਥਾਵਾਂ ਦੀ ਰੈਂਕਿਗ 'ਚ ਗਿਰਾਵਟ ਆਈ ਹੈ। ਦੂਜੇ ਪਾਸੇ ਦੇਖਿਆ ਜਾਵੇ ਤਾਂ 32 ਸੰਸਥਾਵਾਂ ਦੀ ਰੈਂਕਿਗ 'ਚ ਵੱਧਾ ਹੋਇਆ ਹੈ।
ਅਮਰੀਕਾ ਦੀ ਹਾਰਵਰਡ ਯੂਨੀਵਸਟੀ ਇਸ ਵਾਰ ਫਿਰ ਪਹਿਲੇ ਸਥਾਨ 'ਤੇ ਹੈ। ਭਾਰਤ 'ਚ ਆਈ. ਆਈ. ਐੱਮ. ਅਹਿਮਾਦਾਬਾਦ ਪਹਿਲੇ ਸਥਾਨ 'ਤੇ ਹੈ। ਗਲੋਬਲ ਪੱਧਰ 'ਤੇ ਆਈ.ਆਈ.ਐੱਮ., ਅਹਿਮਾਦਾਬਾਦ ਦੀ ਰੈਂਕਿਗ 'ਚ 9 ਅੰਕ ਦਾ ਸੁਧਾਰ ਹੋਇਆ ਹੈ। 419 ਤੋਂ ਵੱਧ ਕੇ 410 ਤੱਕ ਪਹੁੰਚ ਗਿਆ ਹੈ। ਭਾਰਤ 'ਚ 65 ਯੂਨੀਵਰਸਿਟੀਆਂ ਅਤੇ ਸੰਸਥਾਵਾਂ ਨੂੰ ਵੀ ਸ਼ਾਮਿਲ ਕੀਤਾ ਗਿਆ। ਰੈਂਕਿੰਗ ਸਿੱਖਿਆ ਗੁਣਵੱਤਾ, ਰੋਜ਼ਗਾਰ ਯੋਗਤਾ ਅਤੇ ਅਨੁਸੰਧਾਨ ਨੂੰ ਧਿਆਨ ਵਿਚ ਰੱਖ ਕੇ ਦਿੱਤੀ ਜਾਂਦੀ ਹੈ।