ਬ੍ਰਿਸ਼ਚਕ ਤੇ ਮੀਨ ਰਾਸ਼ੀ ਵਾਲਿਆਂ ਦੀ ਕੰਮਕਾਜੀ ਦਸ਼ਾ ਚੰਗੀ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ

04/22/2024 3:17:25 AM

ਮੇਖ : ਡਰੇ-ਡਰੇ ਮਨ ਕਰ ਕੇ ਆਪ ਕਿਸੇ ਵੀ ਪ੍ਰੋਗਰਾਮ ਜਾਂ ਪ੍ਰਾਜੈਕਟ ਨੂੰ ਹੱਥ ’ਚ ਲੈਣ ਤੋਂ ਬਚਣਾ ਪਸੰਦ ਕਰੋਗੇ, ਸਫਰ ਵੀ ਪ੍ਰੇਸ਼ਾਨੀ ਵਾਲਾ ਹੋਵੇਗਾ।

ਬ੍ਰਿਖ : ਭੱਜ-ਦੌੜ ਤਾਂ ਰਹੇਗੀ ਪਰ ਮਨ ਨੈਗੇਟਿਵਿਟੀ ਦੇ ਪ੍ਰਭਾਵ ’ਚ ਰਹੇਗਾ, ਇਸ ਲਈ ਆਪ ਕੋਈ ਵੀ ਕੋਸ਼ਿਸ਼ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਨਾ ਕਰ ਸਕੋਗੇ।

ਮਿਥੁਨ : ਪੂਰਾ ਜ਼ੋਰ ਲਗਾਉਣ ’ਤੇ ਵੀ ਆਪ ਪ੍ਰਾਪਰਟੀ ਨਾਲ ਜੁੜੇ ਕਿਸੇ ਕੰਮ ਨੂੰ ਅੱਗੇ ਨਾ ਵਧਾ ਸਕੋਗੇ, ਉਂਝ ਤੇਜ਼ ਪ੍ਰਭਾਵ ਬਣਿਆ ਰਹੇਗਾ।

ਕਰਕ : ਉਤਸ਼ਾਹ, ਹਿੰਮਤ, ਸ਼ਕਤੀ ਬਣੀ ਰਹੇਗੀ, ਕੰਮਕਾਜੀ ਤੌਰ ’ਤੇ ਵੀ ਆਪ ਪੂਰੀ ਤਰ੍ਹਾਂ ਐਕਟਿਵ ਰਹੋਗੇ ਪਰ ਪੇਟ ’ਚ ਗੜਬੜੀ ਰਹਿ ਸਕਦੀ ਹੈ।

ਸਿੰਘ : ਕਾਰੋਬਾਰੀ ਕੋਸ਼ਿਸ਼ਾਂ ਤਾਂ ਆਪ ਪੂਰੀ ਈਮਾਨਦਾਰੀ ਨਾਲ ਕਰੋਗੇ ਪਰ ਮਨਮਰਜ਼ੀ ਦਾ ਨਤੀਜਾ ਨਾ ਮਿਲੇਗਾ, ਉਂਝ ਡਿੱਗਣ-ਫਿਸਲਣ ਦਾ ਡਰ ਵੀ ਰਹੇਗਾ।

ਕੰਨਿਆ : ਅਰਥ ਅਤੇ ਕਾਰੋਬਾਰੀ ਕੰਮਾਂ ਲਈ ਸਿਤਾਰਾ ਚੰਗਾ ਪਰ ਘਰੇਲੂ ਮੋਰਚੇ ’ਤੇ ਫਿਕਰ, ਪ੍ਰੇਸ਼ਾਨੀ ਰਹਿਣ ਦਾ ਡਰ, ਤਬੀਅਤ ’ਚ ਵੀ ਤੇਜ਼ੀ।

ਤੁਲਾ : ਅਰਥ ਤੰਗੀ ਰਹੇਗੀ, ਜਿਹੜੇ ਖਰਚੇ ਟਾਲੇ ਜਾ ਸਕਣ, ਉਨ੍ਹਾਂ ਨੂੰ ਟਾਲ ਦੇਣਾ ਸਹੀ ਰਹੇਗਾ, ਕਿਸੇ ਹੇਠ ਆਪਣੀ ਪੇਮੈਂਟ ਵੀ ਨਾ ਫਸਣ ਦਿਓ।

ਬ੍ਰਿਸ਼ਚਕ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਕਾਰੋਬਾਰੀ ਟੂਰਿੰਗ ਵੀ ਫਰੂਟਫੁੱਲ ਰਹੇਗੀ, ਸ਼ਤਰੂ ਆਪ ਅੱਗੇ ਟਿਕ ਨਾ ਸਕਣਗੇ।

ਧਨ : ਸਰਕਾਰੀ ਕੰਮਾਂ ਲਈ ਭਰਪੂਰ ਜ਼ੋਰ ਲਗਾ ਕੇ ਕੋਸ਼ਿਸ਼ ਕਰੋ, ਕਿਉਂਕਿ ਆਪ ਦੇ ਕਿਸੇ ਵੀ ਪ੍ਰੋਗਰਾਮ ਦੇ ਸਿਰੇ ਚੜ੍ਹਣ ਦੀ ਆਸ ਘੱਟ ਹੀ ਹੋਵੇਗੀ।

ਮਕਰ : ਧਾਰਮਿਕ ਕੰਮਾਂ ’ਚ, ਧਾਰਮਿਕ ਲਿਟਰੇਚਰ ਪੜ੍ਹਨ ’ਚ ਰੁਚੀ ਘੱਟ ਹੋਵੇਗੀ, ਮਨ ਵੀ ਪ੍ਰੇਸ਼ਾਨ-ਅਪਸੈੱਟ ਜਿਹਾ ਰਹੇਗਾ।

ਕੁੰਭ : ਪੂਰਾ ਪਰਹੇਜ਼ ਰੱਖਣ ਦੇ ਬਾਵਜੂਦ ਵੀ ਪੇਟ ਨਾਰਮਲ ਨਾ ਹੋਵੇਗਾ, ਪੇਟ ਨਾਲ ਜੁੜੀ ਕੋਈ ਸਮੱਸਿਆ ਬਣੀ ਰਹੇਗੀ, ਸੁਭਾਅ ’ਚ ਗੁੱਸੇ ਦਾ ਅਸਰ।

ਮੀਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ ’ਚ ਉਮੀਦ ਮੁਤਾਬਕ ਸਫਲਤਾ ਨਾ ਮਿਲੇਗੀ ਪਰ ਘਰੇਲੂ ਫਰੰਟ ’ਤੇ ਟੈਨਸ਼ਨ-ਪ੍ਰੇਸ਼ਾਨੀ ਰਹੇਗੀ।

22 ਅਪ੍ਰੈਲ 2024, ਸੋਮਵਾਰ

ਚੇਤ ਸੁਦੀ ਤਿੱਥੀ ਚੌਦਸ (22-23 ਮੱਧ ਰਾਤ 3.26 ਤੱਕ) ਅਤੇ ਮਗਰੋਂ ਤਿੱਥੀ ਪੁੰਨਿਆ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ           ਮੇਖ ’ਚ

ਚੰਦਰਮਾ       ਕੰਨਿਆ ’ਚ 

ਮੰਗਲ         ਕੁੰਭ ’ਚ

ਬੁੱਧ            ਮੀਨ ’ਚ

ਗੁਰੂ            ਮੇਖ ’ਚ

ਸ਼ੁੱਕਰ         ਮੀਨ ’ਚ

ਸ਼ਨੀ          ਕੁੰਭ ’ਚ

ਰਾਹੂ          ਮੀਨ ’ਚ                                                    

ਕੇਤੂ         ਕੰਨਿਆ ’ਚ 

ਬਿਕ੍ਰਮੀ ਸੰਮਤ : 2081, ਵਿਸਾਖ ਪ੍ਰਵਿਸ਼ਟੇ 10, ਰਾਸ਼ਟਰੀ ਸ਼ਕ ਸੰਮਤ: 1946, ਮਿਤੀ: 2 (ਵਿਸਾਖ), ਹਿਜਰੀ ਸਾਲ 1445, ਮਹੀਨਾ: ਸ਼ਵਾਲ, ਤਰੀਕ : 12, ਸੂਰਜ ਉਦੇ ਸਵੇਰੇ 5.56 ਵਜੇ, ਸੂਰਜ ਅਸਤ ਸ਼ਾਮ 6.57 ਵਜੇ (ਜਲੰਧਰ ਟਾਈਮ), ਨਕਸ਼ੱਤਰ: ਹਸਤ (ਰਾਤ 8 ਵਜੇ ਤੱਕ) ਅਤੇ ਮਗਰੋਂ ਨਕਸ਼ੱਤਰ ਚਿਤਰਾ, ਯੋਗ : ਹਰਸ਼ਣ (22-23 ਮੱਧ ਰਾਤ 4.28 ਤੱਕ) ਅਤੇ ਮਗਰੋਂ ਯੋਗ ਵਜਰ, ਚੰਦਰਮਾ : ਕੰਨਿਆ ਰਾਸ਼ੀ ’ਤੇ (ਪੂਰਾ ਦਿਨ ਰਾਤ) ਭਦਰਾ ਸ਼ੁਰੂ ਹੋਵੇਗੀ (22-23 ਮੱਧ ਰਾਤ 3.26 ’ਤੇ)। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ: ਸ਼੍ਰੀ ਸ਼ਿਵ ਦਮਨ ਉਤਸਵ, ਭੂ ਦਿਵਸ, ਦੇਵੀ ਮੇਲਾ ਹਥੀਹਰਾ (ਹਰਿਆਣਾ)।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

 


Harpreet SIngh

Content Editor

Related News