ਨੀਲੇ ਰੰਗ ''ਚ ਰੰਗਿਆ ਨਰਿੰਦਰ ਮੋਦੀ ਸਟੇਡੀਅਮ, ਇਕ ਲੱਖ ਦਰਸ਼ਕਾਂ ਨੇ ਭਰੀ ਹਾਜ਼ਰੀ

Saturday, Oct 14, 2023 - 09:52 PM (IST)

ਨੀਲੇ ਰੰਗ ''ਚ ਰੰਗਿਆ ਨਰਿੰਦਰ ਮੋਦੀ ਸਟੇਡੀਅਮ, ਇਕ ਲੱਖ ਦਰਸ਼ਕਾਂ ਨੇ ਭਰੀ ਹਾਜ਼ਰੀ

ਸਪੋਰਟਸ ਡੈਸਕ- ਨੀਲਾ ਅਸਮਾਨ ਤਾਂ ਤੁਸੀਂ ਕਈ ਵਾਰ ਦੇਖਿਆ ਹੋਵੇਗਾ ਪਰ ਸ਼ਨੀਵਾਰ ਨੂੰ ਨਰਿੰਦਰ ਮੋਦੀ ਸਟੇਡੀਅਮ ’ਚ ਨੀਲਾ ਮੈਦਾਨ ਦੇਖਣ ਨੂੰ ਮਿਲਿਆ। ਦੁਨੀਆ ਭਰ ਤੋਂ ਆਏ ਇਕ ਲੱਖ ਤੋਂ ਵੱਧ ਪ੍ਰਸ਼ੰਸਕਾਂ ਨੇ ਪਾਕਿਸਤਾਨ ਦੇ ਖਿਲਾਫ ਨੀਲੀ ਜਰਸੀ ਪਹਿਨ ਕੇ ‘ਮੈੱਨ ਇਨ ਬਲੂ’ ਦਾ ਸਮਰਥਨ ਕੀਤਾ। ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ’ਚ ਵੀ ਭਾਰਤੀ ਟੀਮ ਨੇ ਦਰਸ਼ਕਾਂ ਨੂੰ ਨਿਰਾਸ਼ ਨਹੀਂ ਕੀਤਾ। ਇਹ ਮੈਚ ਭਾਵੇਂ ਅਹਿਮਦਾਬਾਦ ਵਿਚ ਹੋ ਰਿਹਾ ਸੀ ਪਰ ਭਾਰਤ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਲੰਡਨ, ਨਿਊਯਾਰਕ, ਬਰਲਿਨ, ਵਾਸ਼ਿੰਗਟਨ, ਦੁਬਈ ਤੋਂ ਵੀ ਪ੍ਰਸ਼ੰਸਕ ਇੱਥੇ ਮੈਚ ਦੇਖਣ ਲਈ ਪਹੁੰਚੇ। 

ਇਹ ਵੀ ਪੜ੍ਹੋ : ਟੀ20 ਮੈਚ 'ਚ ਇਕ ਪਾਰੀ 'ਚ ਬਣੀਆਂ 400 ਤੋਂ ਜ਼ਿਆਦਾ ਦੌੜਾਂ, ਟੁੱਟੇ ਕਈ ਵੱਡੇ ਤੋਂ ਵੱਡੇ ਰਿਕਾਰਡ

ਸ਼ਨੀਵਾਰ ਨੂੰ ਅਹਿਮਦਾਬਾਦ ਨੀਲੇ ਰੰਗ ਨਾਲ ਰੰਗਿਆ ਸੀ। ਸਟੇਡੀਅਮ ਨੂੰ ਜਾਂਦੇ ਹੋਏ ਬੱਸ ਨੇ ਜਿਵੇਂ ਹੀ ਉਸਮਾਨਪੁਰਾ ਖੇਤਰ ਨੂੰ ਪਾਰ ਕੀਤਾ, ਇਕ ‘ਇਲੈਕਟਰਾਨਿਕ ਸਾਈਨ ਬੋਰਡ’ ’ਤੇ ਲਿਖਿਆ ਦੇਖਿਆ ਗਿਆ, ‘ਅਹਿਮਦਾਬਾਦ ਸ਼ਹਿਰ 35 ਡਿਗਰੀ, ਮੋਟੇਰਾ -37 ਡਿਗਰੀ ਸੈਲਸੀਅਸ’। ਮੈਚ ਦੁਪਹਿਰ 2 ਵਜੇ ਸ਼ੁਰੂ ਹੋਇਆ ਪਰ ਸਵੇਰੇ 8 ਵਜੇ ਤੋਂ ਹੀ ਸਟੇਡੀਅਮ ਦੇ ਬਾਹਰ ਭਾਰਤ-ਭਾਰਤ ਦੇ ਨਾਅਰੇ ਲੱਗ ਰਹੇ ਸੀ। 11 ਵਜੇ ਇੰਝ ਲੱਗ ਰਿਹਾ ਸੀ ਜਿਵੇਂ ਬਲੂ ਆਰਮੀ ਸੜਕਾਂ ’ਤੇ ਮਾਰਚ ਕਰ ਰਹੀ ਹੋਵੇ। ਜਿਧਰ ਵੀ ਦੇਖਿਆ, ਹੱਥਾਂ ’ਚ ਤਿਰੰਗੇ ਨਾਲ ਨੀਲੀ ਜਰਸੀ ਪਹਿਨੇ ਪ੍ਰਸ਼ੰਸਕ ਹੀ ਨਜ਼ਰ ਆ ਰਹੇ ਸੀ। 


ਪਾਕਿਸਤਾਨੀ ਪ੍ਰਸ਼ੰਸਕਾਂ ਨੂੰ ਵੀਜ਼ਾ ਨਾ ਮਿਲਣ ਕਾਰਨ ਉਨ੍ਹਾਂ ਦੀ ਗਿਣਤੀ ਸੈਂਕੜੇ ਤੱਕ ਵੀ ਨਹੀਂ ਪਹੁੰਚ ਸਕੀ। ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਆਦਿ ਵਿਚ ਰਹਿਣ ਵਾਲੇ ਪਾਕਿਸਤਾਨੀ ਵੀ ਸਨ। ਅਹਿਮਦਾਬਾਦ ਐਤਵਾਰ ਰਾਤ ਤੋਂ ਨਰਾਤਿਆਂ ਦੇ ਜਸ਼ਨਾਂ ਵਿਚ ਲੀਨ ਹੋ ਜਾਵੇਗਾ ਪਰ ਇਸ ਤੋਂ ਇੱਕ ਦਿਨ ਪਹਿਲਾਂ ਗੁਜਰਾਤੀਆਂ ਨੂੰ ਜਸ਼ਨ ਮਨਾਉਣ ਦਾ ਮੌਕਾ ਮਿਲਿਆ। ਟਾਸ ਤੋਂ ਪਹਿਲਾਂ ਸ਼ੰਕਰ ਮਹਾਦੇਵਨ, ਸੁਨਿਧੀ ਚੌਹਾਨ, ਅਰਿਜੀਤ ਸਿੰਘ ਨੇ ‘ਵੰਦੇ ਮਾਤਰਮ’ ਗਾ ਕੇ ਮਾਹੌਲ ਨੂੰ ਜੋਸ਼ੀਲੀ ਬਣਾ ਦਿੱਤਾ। ਜਦੋਂ ਮਹਾਦੇਵਨ ਨੇ ਗ੍ਰੈਂਡ ਮੋਟੇਰਾ ’ਚ ‘ਸੁਣੋ ਗੌਰ ਸੇ ਦੁਨੀਆਵਾਲਾਂ’ ਗਾਉਣਾ ਸ਼ੁਰੂ ਕੀਤਾ ਤਾਂ ਅੱਧੇ ਤੋਂ ਵੱਧ ਸਟੇਡੀਅਮ ਉਸ ਦੇ ਨਾਲ ਹੀ ਗਾਉਣਾ ਸ਼ੁਰੂ ਕਰ ਦਿੱਤਾ। 

ਇਹ ਵੀ ਪੜ੍ਹੋ : IND vs PAK: ਰੋਹਿਤ ਸ਼ਰਮਾ ਨੇ ਵਨਡੇ ਫਾਰਮੈਟ 'ਚ ਪੂਰੇ ਕੀਤੇ 300 ਛੱਕੇ, ਹੁਣ ਸਿਰਫ ਇਹ 2 ਦਿੱਗਜ ਹਨ ਅੱਗੇ

ਲੋਕਾਂ ਦਾ ਉਤਸ਼ਾਹ ਉਸ ਸਮੇਂ ਸਿਖਰ ’ਤੇ ਪਹੁੰਚ ਗਿਆ ਜਦੋਂ ਸਚਿਨ ਤੇਂਦੁਲਕਰ ਵਿਸ਼ਵ ਕੱਪ ਟਰਾਫੀ ਲੈ ਕੇ ਮੈਦਾਨ ’ਚ ਆਏ। ਇਸ ਤੋਂ ਬਾਅਦ ਜਦੋਂ ਜਨਗਣ ਮਨ ਸ਼ੁਰੂ ਹੋਇਆ ਤਾਂ ਇੱਥੇ ਖੜ੍ਹਾ ਹਰ ਵਿਅਕਤੀ ਦਾ ਰੋਮ ਰੋਮ ਖੜ੍ਹਾ ਹੋ ਗਿਆ। ਜਦੋਂ ਇੱਕ ਲੱਖ ਤੋਂ ਵੱਧ ਲੋਕਾਂ ਨੇ ਮਿਲ ਕੇ ਰਾਸ਼ਟਰੀ ਗੀਤ ਗਾਉਣਾ ਸ਼ੁਰੂ ਕੀਤਾ ਤਾਂ ਇੰਝ ਲੱਗਦਾ ਸੀ ਜਿਵੇਂ ਅਸੀਂ ਕਿਸੇ ਹੋਰ ਦੁਨੀਆ ਵਿਚ ਹਾਂ। ਮੈਂ ਪਿਛਲੇ ਸਾਲ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ, ਮੈਲਬੌਰਨ ਕ੍ਰਿਕਟ ਗਰਾਊਂਡ ਵਿਚ ਭਾਰਤ-ਪਾਕਿਸਤਾਨ ਮੈਚ ਵਿਚ ਅਜਿਹਾ ਹੀ ਦ੍ਰਿਸ਼ ਦੇਖਿਆ ਸੀ, ਪਰ ਉੱਥੇ ਪਾਕਿਸਤਾਨੀ ਵੀ ਕਾਫੀ ਗਿਣਤੀ ਵਿਚ ਮੌਜੂਦ ਸਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Tarsem Singh

Content Editor

Related News