ਸਿਡਨੀ ਇੰਟਰਨੈਸ਼ਨਲ : ਰੋਹਨ ਬੋਪੰਨਾ-ਰੋਜਰ ਵੇਸਲੀਨ ਦੀ ਜੋੜੀ ਹਾਰੀ

01/12/2018 10:59:06 AM

ਸਿਡਨੀ, (ਬਿਊਰੋ)— ਭਾਰਤ ਦੇ ਰੋਹਨ ਬੋਪੰਨ‍ਾ ਨੂੰ ਸਿਡਨੀ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ ਦੇ ਮੈਂਸ ਡਬਲ‍ਸ ਵਰਗ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।  ਰੋਹਨ ਬੋਪੰਨਾ ਅਤੇ ਏਡੁਆਰਡ ਰੋਜਰ ਵੇਸਲੀਨ ਦੀ ਜੋੜੀ ਨੂੰ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਦੁਨੀਆ ਦੀ ਨੰਬਰ ਇੱਕ ਜੋੜੀ ਲੁਕਾਜ ਕੁਬੋਟ ਅਤੇ ਮਾਰਸ਼ੇਲੋ ਮੇਲੋ ਤੋਂ ਹਾਰਨਾ ਪਿਆ। 

ਚੌਥਾ ਦਰਜਾ ਪ੍ਰਾਪਤ ਭਾਰਤ ਦੇ ਬੋਪੰਨਾ ਅਤੇ ਫ਼ਰਾਂਸ ਦੇ ਰੋਜਰ ਵੇਸਲੀਨ ਨੇ ਪੋਲੈਂਡ ਦੇ ਕੁਬੋਟ ਅਤੇ ਬਰਾਜ਼ੀਲ ਦੇ ਮੇਲੋ ਦੀ ਜੋੜੀ ਨੂੰ ਸਖਤ ਚੁਣੌਤੀ ਦਿੱਤੀ ਪਰ ਇੱਕ ਘੰਟੇ 29 ਮਿੰਟ ਵਿੱਚ ਉਨ੍ਹਾਂ ਨੂੰ 4-6, 7 -5, 8-10 ਨਾਲ ਹਾਰਨਾ ਪਿਆ। ਜੇਤੂ ਟੀਮ ਨੂੰ 70 ਅਤੇ ਬੋਪੰਨਾ ਅਤੇ ਰੋਜਰ ਵੇਸਲੀਨ ਨੂੰ 64 ਅੰਕ ਮਿਲੇ। ਕੁਬੋਟ ਅਤੇ ਮੇਲੋ ਦਾ ਸਾਹਮਣਾ ਹੁਣ ਜਰਮਨੀ ਦੇ ਜਾਨ ਲੇਨਾਰਡ ਸਟਰਫ ਅਤੇ ਰੋਮਾਨੀਆ ਦੇ ਵਿਕਟਰ ਟਰੋਇਕੀ ਨਾਲ ਹੋਵੇਗਾ ਜਿਨ੍ਹਾਂ ਨੇ ਜੀਨ ਜੂਲੀਅਨ ਰੋਜਰ ਅਤੇ ਹੋਰੀਆ ਟੇਕਾਉ ਨੂੰ 7-6, 6-1 ਨਾਲ ਹਰਾਇਆ।


Related News