ਗਲੇਨਵੁੱਡ ਅਥਲੈਟਿਕਸ ਸਪੋਰਟਸ ਕਲੱਬ ਤੇ ਸਿਡਨੀ ਕਬੱਡੀ ਕਲੱਬ ਵੱਲੋਂ ਦੂਸਰੇ ਖੇਡ ਮੇਲੇ ਦਾ ''ਪੋਸਟਰ'' ਰਿਲੀਜ਼

Tuesday, May 07, 2024 - 04:48 PM (IST)

ਗਲੇਨਵੁੱਡ ਅਥਲੈਟਿਕਸ ਸਪੋਰਟਸ ਕਲੱਬ ਤੇ ਸਿਡਨੀ ਕਬੱਡੀ ਕਲੱਬ ਵੱਲੋਂ ਦੂਸਰੇ ਖੇਡ ਮੇਲੇ ਦਾ ''ਪੋਸਟਰ'' ਰਿਲੀਜ਼

ਸਿਡਨੀ(ਸਨੀ ਚਾਂਦਪੁਰੀ): ਗਲੇਨਵੁੱਡ ਅਥਲੈਟਿਕਸ & ਸਪੋਰਟਸ ਕਲੱਬ ਅਤੇ ਸਿਡਨੀ ਕਬੱਡੀ ਕਲੱਬ ਦੀ ਵੱਲੋਂ ਕਬੱਡੀ ਖਿਡਾਰੀਆਂ ਦੀ ਮੌਜੂਦਗੀ ਵਿੱਚ ਰਾਊਸ ਹਿੱਲ ਵਿਖੇ ਦੂਸਰੇ ਖੇਡ ਮੇਲੇ ਦਾ ਪੋਸਟਰ ਜਾਰੀ ਕੀਤਾ ਗਿਆ। ਇਹ ਖੇਡ ਮੇਲਾ 12 ਮਈ ਦਿਨ ਐਤਵਾਰ ਨੂੰ ਮੇਅ ਕਾਓਪੇ ਰਿਸਰਵ ਰੂਟੀ ਹਿੱਲ ਐਨ ਐਸ ਡਬਲਿਯੂ ਵਿਖੇ ਹੋ ਰਿਹਾ ਹੈ। ਇਸ ਦੀ ਜਾਣਕਾਰੀ ਦਿੰਦਿਆਂ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਖੇਡਾਂ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਹਨ। ਇਹ ਜਿੱਥੇ ਸਾਨੂੰ ਆਪਣੀ ਮਿੱਟੀ ਨਾਲ ਜੋੜ ਕੇ ਰੱਖਦੀਆਂ ਹਨ ਉੱਥੇ ਹੀ ਸਾਨੂੰ ਸਰੀਰ ਅਤੇ ਦਿਮਾਗ ਪੱਖੋਂ ਵੀ ਮਜ਼ਬੂਤ ਬਣਾਉਂਦੀਆਂ ਹਨ। 

PunjabKesari

PunjabKesari

ਉਨ੍ਹਾਂ ਕਿਹਾ ਕਿ ਇਸ ਖੇਡ ਮੇਲੇ ਨੂੰ ਲੈ ਕੇ ਸਿਡਨੀ ਵਾਸੀਆਂ ਵਿੱਚ ਭਾਰੀ ਉਤਸ਼ਾਹ ਹੈ। 12 ਮਈ ਨੂੰ ਹੋਣ ਵਾਲੇ ਇਸ ਖੇਡ ਮੇਲੇ ਵਿੱਚ ਕਬੱਡੀ, ਰੱਸਾ ਕੱਸੀ, ਵਾਲੀਵਾਲ, ਮਿਊਜੀਕਲ ਚੇਅਰ ਅਤੇ ਦਸਤਾਰ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਖੇਡ ਮੇਲੇ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕਬੱਡੀ ਦੇ ਮੈਚਾਂ ਲਈ ਸਿਡਨੀ ਅਤੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਖਿਡਾਰੀ ਪੁੱਜ ਰਹੇ ਹਨ ਜੋ ਕਿ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਇਟਲੀ ਦੇ ਮਾਨਤੋਵਾ 'ਚ ਹੋਇਆ ਸਾਲ ਦਾ ਪਹਿਲਾ ਕਬੱਡੀ ਟੂਰਨਾਮੈਂਟ

ਇਸ ਮੌਕੇ ਜੋਗਾ ਸਿੰਘ ਅਤੇ ਦਰਸ਼ਨ ਖੱਟੜਾ ਨੇ ਆਪਣੇ ਗਾਣਿਆਂ ਨਾਲ ਸਮਾ ਬੰਨਿਆਂ| ਇਸ ਮੌਕੇ ਰਾਂਟੂ ਪਤਾਰਾ, ਗੁਰਸ਼ੇਰ ਮਾਨ, ਇੰਦਰ ਸਿੰਘ, ਗੋਗੀ ਮੰਡ, ਅਮਰ ਸਿੰਘ, ਹਰਕੀਰਤ ਸੰਧਰ, ਗੌਤਮ ਕਪਿਲ, ਗਾਇਕ ਦਰਸ਼ਨ ਖੱਟੜਾ, ਪ੍ਰਦੀਪ ਭੱਟੀ, ਸ਼ੀਲੂ ਬਾਹੂਅਕਬਰਪੁਰ ਕਬੱਡੀ ਖਿਡਾਰੀ, ਬੰਟੀ ਟਿੱਬਾ ਕਬੱਡੀ ਖਿਡਾਰੀ ,ਰਵੀ ਦਿਓਰਾ ਕਬੱਡੀ ਖਿਡਾਰੀ ,ਦੀਪਕ ਕਾਸ਼ੀਪੁਰ ਕਬੱਡੀ ਖਿਡਾਰੀ ਆਦਿ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News