ਚਾਕੂ ਨਾਲ ਹਮਲੇ ਦੀ ਘਟਨਾ ਤੋਂ ਬਾਅਦ ਮੁੜ ਖੁੱਲ੍ਹਿਆ ਸਿਡਨੀ ਦਾ ਸ਼ਾਪਿੰਗ ਮਾਲ
Thursday, Apr 18, 2024 - 10:59 AM (IST)
ਸਿਡਨੀ (ਭਾਸ਼ਾ)- ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਉਹ ਸ਼ਾਪਿੰਗ ਮਾਲ ਵੀਰਵਾਰ ਨੂੰ ਆਮ ਲੋਕਾਂ ਲਈ ਮੁੜ ਖੁੱਲ੍ਹ ਗਿਆ, ਜਿੱਥੇ ਚਾਕੂ ਨਾਲ ਹਮਲੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਪਾਕਿਸਤਾਨ ਦੇ ਉਸ ਪ੍ਰਵਾਸੀ ਸੁਰੱਖਿਆ ਕਰਮਚਾਰੀ ਨੂੰ ਨਾਗਰਿਕਤਾ ਦੇਣ 'ਤੇ ਵਿਚਾਰ ਕਰਨ ਦੀ ਗੱਲ ਕਹੀ ਹੈ, ਜੋ ਹਮਲਾਵਰ ਨਾਲ ਲੜਦੇ ਹੋਏ ਜ਼ਖ਼ਮੀ ਹੋ ਗਿਆ ਸੀ। ਸਿਡਨੀ ਦੇ 'ਵੈਸਟਫੀਲਡ ਬੌਂਡੀ ਜੰਕਸ਼ਨ' 'ਚ ਸ਼ਨੀਵਾਰ ਨੂੰ ਹੋਏ ਹਮਲੇ ਤੋਂ ਬਾਅਦ ਪਿਛਲੇ 3 ਦਿਨਾਂ 'ਚ ਸ਼ਹਿਰ 'ਚ ਚਾਕੂ ਨਾਲ ਹਮਲੇ ਦੀਆਂ 2 ਹੋਰ ਘਟਨਾਵਾਂ ਵਾਪਰੀਆਂ, ਜਿਨ੍ਹਾਂ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਗੈਰ-ਕਾਨੂੰਨੀ ਤਰੀਕੇ ਨਾਲ US 'ਚ ਦਾਖ਼ਲ ਹੋਏ ਭਾਰਤੀ ਨਾਗਰਿਕ ਦੀ ਮੌਤ, ਕੀਤਾ ਜਾਣਾ ਸੀ India ਡਿਪੋਰਟ
ਸ਼ਨੀਵਾਰ ਨੂੰ ਹੋਏ ਹਮਲੇ 'ਚ 18 ਲੋਕਾਂ ਨੂੰ ਚਾਕੂ ਮਾਰਨ ਵਾਲੇ ਹਮਲਾਵਰ ਨੂੰ ਪੁਲਸ ਨੇ ਮਾਰ ਦਿੱਤਾ ਸੀ। ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਸ਼ਨੀਵਾਰ ਦੇ ਹਮਲੇ ਵਿੱਚ ਬਚਾਅ ਕਰਨ ਵਾਲੇ ਲੋਕਾਂ ਦੀ ਤਾਰੀਫ਼ ਕੀਤੀ, ਜਿਸ ਵਿੱਚ ਸੁਰੱਖਿਆ ਗਾਰਡ ਮੁਹੰਮਦ ਤਾਹਾ ਵੀ ਸ਼ਾਮਲ ਹੈ। ਹਮਲੇ ਵਿੱਚ ਤਾਹਾ ਦੇ ਢਿੱਡ ਵਿੱਚ ਛੁਰਾ ਮਾਰਿਆ ਗਿਆ ਸੀ। ਤਾਹਾ ਪਾਕਿਸਤਾਨ ਦਾ ਰਹਿਣ ਵਾਲਾ ਹੈ ਅਤੇ ਅਸਥਾਈ ਵੀਜ਼ੇ 'ਤੇ ਆਸਟ੍ਰੇਲੀਆ 'ਚ ਕੰਮ ਕਰ ਰਿਹਾ ਹੈ। ਉਸ ਦਾ ਵੀਜ਼ਾ ਕੁਝ ਹਫ਼ਤਿਆਂ ਵਿੱਚ ਖ਼ਤਮ ਹੋਣ ਵਾਲਾ ਹੈ। ਅਲਬਾਨੀਜ਼ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਤਾਹਾ ਨੂੰ ਨਾਗਰਿਕਤਾ ਦੇਣ 'ਤੇ ਵਿਚਾਰ ਕਰੇਗੀ। ਵੈਸਟਫੀਲਡ ਬੌਂਡੀ ਜੰਕਸ਼ਨ ਮਾਲ ਵੀਰਵਾਰ ਨੂੰ ਦੁਬਾਰਾ ਖੁੱਲ੍ਹਿਆ ਪਰ “ਕਮਿਊਨਿਟੀ ਰਿਫਲਿਕਸ਼ਨ ਡੇ” ਲਈ ਦੁਕਾਨਾਂ ਬੰਦ ਰਹਿਣਗੀਆਂ। ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸ਼ਾਪਿੰਗ ਮਾਲਾਂ ਵਿੱਚੋਂ ਇੱਕ ਵਿਚ ਕਾਰੋਬਾਰ ਸ਼ੁੱਕਰਵਾਰ ਨੂੰ ਉੱਚ ਸੁਰੱਖਿਆ ਉਪਾਵਾਂ ਦੇ ਨਾਲ ਮੁੜ ਸ਼ੁਰੂ ਹੋਵੇਗਾ।
ਇਹ ਵੀ ਪੜ੍ਹੋ: ਆਪਣੇ ਬੱਚਿਆਂ ਨੂੰ ਛੱਡ ਕੇ ਨਹੀਂ ਜਾਵਾਂਗੀ India, ਭਾਰਤੀ ਪਤਨੀ ਨੂੰ ਪਰੇਸ਼ਾਨ ਕਰ ਰਿਹੈ ਪਾਕਿਸਤਾਨੀ ਪਤੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।