ਗੋਵਿੰਦਾ ਦੀ ਭਾਣਜੀ ਬੱਝੀ ਵਿਆਹ ਦੇ ਬੰਧਨ ''ਚ, ਸਾਹਮਣੇ ਆਈਆਂ ਜੋੜੀ ਦੀਆਂ ''ਲਾਲ ਜੋੜੇ'' ''ਚ ਖ਼ੂਬਸੂਰਤ ਤਸਵੀਰਾਂ
Friday, Apr 26, 2024 - 10:53 AM (IST)

ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਅਦਾਕਾਰ ਗੋਵਿੰਦਾ ਦੀ ਭਾਣਜੀ ਆਰਤੀ ਸਿੰਘ ਅਤੇ ਦੀਪਕ ਚੌਹਾਨ ਇੱਕ ਦੂਜੇ ਨਾਲ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਨਵੇਂ ਵਿਆਹੇ ਜੋੜੇ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਆਰਤੀ ਸਿੰਘ ਦੇ ਬ੍ਰਾਈਡਲ ਲੁੱਕ ਨੂੰ ਦੇਖ ਕੇ ਹਰ ਕੋਈ ਉਸ ਦੀ ਤਾਰੀਫ ਕਰਦਾ ਨਜ਼ਰ ਆ ਰਿਹਾ ਹੈ।
'ਲਾਲ ਡਰੈੱਸ' 'ਚ ਅਭਿਨੇਤਰੀ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਹੈ। ਆਰਤੀ ਸਿੰਘ ਦੇ ਵਿਆਹ 'ਚ ਜਿਸ ਵਿਅਕਤੀ ਦਾ ਹਰ ਕੋਈ ਇੰਤਜ਼ਾਰ ਕਰ ਰਿਹਾ ਸੀ, ਉਹ ਸੀ ਅਦਾਕਾਰਾ ਦੇ ਮਾਮਾ ਯਾਨੀ ਗੋਵਿੰਦਾ।
ਇਸ ਲਈ ਆਖਿਰਕਾਰ ਗੋਵਿੰਦਾ ਨੇ ਆਪਣੇ ਮਾਮਾ ਹੋਣ ਦਾ ਫਰਜ਼ ਨਿਭਾਇਆ।
ਅਭਿਨੇਤਰੀ ਬਿਪਾਸ਼ਾ ਬਾਸੂ ਆਪਣੇ ਪਤੀ ਕਰਨ ਸਿੰਘ ਗਰੋਵਰ ਨਾਲ ਆਰਤੀ ਸਿੰਘ ਅਤੇ ਦੀਪਕ ਚੌਹਾਨ ਦੇ ਵਿਆਹ 'ਚ ਪਹੁੰਚੀ।
ਇਸ ਦੌਰਾਨ ਜੋੜਾ ਕਾਫ਼ੀ ਖੁਸ਼ ਨਜ਼ਰ ਆਇਆ।