ਬੋਪੰਨਾ-ਐਬਡੇਨ ਦੀ ਜੋੜੀ ਇਟਾਲੀਅਨ ਓਪਨ ਦੇ ਪ੍ਰੀ ਕੁਆਰਟਰ ਫਾਈਨਲ ’ਚ
Tuesday, May 14, 2024 - 09:11 PM (IST)

ਰੋਮ–ਰੋਹਨ ਬੋਪੰਨਾ ਤੇ ਮੈਥਿਊ ਐਬਡੇਨ ਦੀ ਡਬਲਜ਼ ਜੋੜੀ ਨੇ ਮਾਤੇਓ ਅਰਨਾਲਡੀ ਤੇ ਫ੍ਰਾਂਸੇਸਕੋ ਪਾਸਾਰੋ ਦੀ ਜੋੜੀ ਨੂੰ ਹਰਾ ਕੇ ਇਟਾਲੀਅਨ ਓਪਨ 2024 ਵਿਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਪ੍ਰੀ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਬੋਪੰਨਾ ਤੇ ਐਬਡੋਨ ਦੀ ਜੋੜੀ ਦੀ ਕਲੇਅ ਕਰੋਟ ’ਤੇ ਇਹ ਪਹਿਲੀ ਜਿੱਤ ਹੈ। ਉਨ੍ਹਾਂ ਨੇ 52 ਮਿੰਟ ਤਕ ਚੱਲੇ ਮੁਕਾਬਲੇ ਵਿਚ ਅਰਨਾਲਡੀ ਤੇ ਪਾਸਾਰੋ ਦੀ ਜੋੜੀ ਨੂੰ 6-2, 6-2 ਨਾਲ ਹਰਾਇਆ।