ਪਾਕਿਸਤਾਨ : ਸੰਸਦ ਕੰਪਲੈਕਸ ਦੀ ਮਸਜਿਦ ਦੇ ਬਾਹਰੋਂ 20 ਜੋੜੀ ਤੋਂ ਵੱਧ ਜੁੱਤੀਆਂ ਲੈ ਕੇ ਫ਼ਰਾਰ ਹੋਏ ਚੋਰ
Tuesday, Apr 23, 2024 - 11:28 AM (IST)
ਇਸਲਾਮਾਬਾਦ (ਏ. ਐੱਨ. ਆਈ.)- ਪਾਕਿਸਤਾਨ ਦੀ ਸੰਸਦ ਦੀ ਸੁਰੱਖਿਆ ਇਕ ਮਾਮੂਲੀ ਘਟਨਾ ਨਾਲ ਭੰਗ ਹੋ ਗਈ ਕਿਉਂਕਿ ਚੋਰ ਸੁਰੱਖਿਆ ਘੇਰਾ ਤੋੜ ਕੇ ਸੰਸਦ ਕੰਪਲੈਕਸ ਦੀ ਮਸਜਿਦ ਦੇ ਬਾਹਰੋਂ 20 ਜੋੜੀ ਤੋਂ ਵੱਧ ਜੁੱਤੀਆਂ ਲੈ ਕੇ ਫ਼ਰਾਰ ਹੋ ਗਏ।
ਇਹ ਘਟਨਾ ਸੰਸਦ ਭਵਨ ਅੰਦਰ ਮਸਜਿਦ ਵਿਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਵਾਪਰੀ, ਜਿਥੇ ਨੈਸ਼ਨਲ ਅਸੈਂਬਲੀ ਦੇ ਮੈਂਬਰ, ਪੱਤਰਕਾਰ ਅਤੇ ਸੰਸਦੀ ਸਟਾਫ਼ ਸਮੇਤ ਸ਼ਰਧਾਲੂ ਇਕੱਠੇ ਹੋਏ ਸਨ। ਜਿਵੇਂ ਹੀ ਇਹ ਲੋਕ ਨਮਾਜ਼ ਤੋਂ ਬਾਅਦ ਬਾਹਰ ਆਏ ਤਾਂ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ ਕੁਝ ਦੇਰ ਨੰਗੇ ਪੈਰ ਹੀ ਰਹਿਣਾ ਪਵੇਗਾ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਰਿਹਰਸਲ ਦੌਰਾਨ ਆਸਮਾਨ 'ਚ ਆਪਸ 'ਚ ਟਕਰਾਏ ਹੈਲੀਕਾਪਟਰ, 10 ਲੋਕਾਂ ਦੀ ਮੌਤ (ਵੀਡੀਓ)
ਸੰਸਦ ਕੰਪਲੈਕਸ ਤੋਂ ਜੁੱਤੀਆਂ ਦੇ ਗਾਇਬ ਹੋਣ ਨਾਲ ਸੁਰੱਖਿਆ ਕਰਮਚਾਰੀ ਹੈਰਾਨ ਰਹਿ ਗਏ, ਜਿਸ ਨਾਲ ਵਿਆਪਕ ਚਿੰਤਾ ਫੈਲ ਗਈ। ਨੈਸ਼ਨਲ ਅਸੈਂਬਲੀ ਦੇ ਸਪੀਕਰ ਸਰਦਾਰ ਅਯਾਜ਼ ਸਾਦਿਕ ਨੇ ਤੁਰੰਤ ਦਖਲ ਦਿੱਤਾ ਅਤੇ ਸੁਰੱਖਿਆ ਵਿਭਾਗ ਤੋਂ ਇਕ ਰਿਪੋਰਟ ਦੀ ਮੰਗ ਕੀਤੀ।
ਇਹ ਵੀ ਪੜ੍ਹੋ: US 'ਚ ਭਾਰਤੀਆਂ ਦਾ ਦਬਦਬਾ, ਸਾਲ 2022 'ਚ 66 ਹਜ਼ਾਰ ਲੋਕਾਂ ਨੂੰ ਮਿਲੀ ਅਮਰੀਕੀ ਨਾਗਰਿਕਤਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।