ਆਕਾਂਕਸ਼ਾ ਵਿਸ਼ਵ ਚੈਂਪੀਅਨਸ਼ਿਪ ਏਸ਼ੀਆਈ ਕੁਆਲੀਫਾਇੰਗ ਸਕੁਐਸ਼ ਦੇ ਕੁਆਰਟਰ ਫਾਈਨਲ ’ਚ ਹਾਰੀ
Saturday, Apr 20, 2024 - 10:28 AM (IST)
ਨਵੀਂ ਦਿੱਲੀ- ਭਾਰਤੀ ਸਕੁਐਸ਼ ਖਿਡਾਰਨ ਆਕਾਂਕਸ਼ਾ ਸਾਲੁੰਖੇ ਸ਼ੁੱਕਰਵਾਰ ਨੂੰ ਕੁਆਲਾਲੰਪੁਰ ਵਿਚ ਵਿਸ਼ਵ ਚੈਂਪੀਅਨਸ਼ਿਪ ਏਸ਼ੀਆਈ ਕੁਆਲੀਫਾਇੰਗ ਪ੍ਰਤੀਯੋਗਿਤਾ ਦੇ ਮਹਿਲਾ ਸਿੰਗਲਜ਼ ਕੁਆਰਟਰ ਫਾਈਨਲ ਵਿਚ ਹਾਰ ਕੇ ਪ੍ਰਤੀਯੋਗਿਤਾ ਵਿਚੋਂ ਬਾਹਰ ਹੋ ਗਈ। ਰਾਸ਼ਟਰੀ ਖੇਡਾਂ 2023 ਦੀ ਚੈਂਪੀਅਨ ਤੇ ਇੱਥੇ ਦੂਜਾ ਦਰਜਾ ਪ੍ਰਾਪਤ ਆਕਾਂਕਸ਼ਾ ਨੂੰ ਆਪਣੇ ਤੋਂ ਘੱਟ ਰੈਂਕਿੰਗ ਵਾਲੀ ਮਲੇਸ਼ੀਆ ਦੀ ਸੇਵਹੀਤ੍ਰਾ ਕੁਮਾਰ ਵਿਰੁੱਧ 6-11, 5-11, 8-11 ਨਾਲ ਹਾਰ ਝੱਲਣੀ ਪਈ। ਉਹ ਟੂਰਨਾਮੈਂਟ ਵਿਚ ਚੁਣੌਤੀ ਪੇਸ਼ ਕਰ ਰਹੀ ਇਕਲੌਤੀ ਭਾਰਤੀ ਸੀ।