IPL 2024 : ਇਕ ਵਾਰ ਫ਼ਿਰ ਅੰਤ 'ਚ ਜਾ ਕੇ ਹਾਰੀ ਪੰਜਾਬ, ਰੋਮਾਂਚਕ ਮੁਕਾਬਲੇ 'ਚ 9 ਦੌੜਾਂ ਨਾਲ ਜਿੱਤੀ ਮੁੰਬਈ

04/18/2024 11:58:59 PM

ਸਪੋਰਟਸ ਡੈਸਕ- ਪੰਜਾਬ ਦੇ ਮੁੱਲਾਂਪੁਰ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐੱਲ. ਦੇ ਪੰਜਾਬ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਦੇ ਮੁਕਾਬਲੇ 'ਚ ਪੰਜਾਬ ਨੂੰ ਇਕ ਵਾਰ ਬੇਹੱਦ ਰੋਮਾਂਚਕ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। 

PunjabKesari

ਇਸ ਤੋਂ ਪਹਿਲਾਂ ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁੰਬਈ ਨੇ ਸੂਰਯਕੁਮਾਰ ਯਾਦਵ (78), ਰੋਹਿਤ ਸ਼ਰਮਾ (36) ਅਤੇ ਤਿਲਕ ਵਰਮਾ (34) ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ 20 ਓਵਰਾਂ 'ਚ 7 ਵਿਕਟਾਂ ਗੁਆ ਕੇ 192 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। 

PunjabKesari

ਇਸ ਤੋਂ ਬਾਅਦ ਪੰਜਾਬ ਦੇ ਕਪਤਾਨ ਸੈਮ ਕਰਨ (6) ਅਤੇ ਪ੍ਰਭਸਿਮਰਨ ਸਿੰਘ (0) ਓਪਨਿੰਗ ਕਰਨ ਆਏ, ਪਰ ਬਿਨਾਂ ਕੁਝ ਖ਼ਾਸ ਕੀਤੇ ਹੀ ਪੈਵੇਲੀਅਨ ਪਰਤ ਗਏ। ਰਾਈਲੀ ਰੁਸੋ ਤੇ ਲਿਵਿੰਗਸਟੋਨ 1-1 ਦੌੜ ਬਣਾ ਕੇ ਆਊਟ ਹੋ ਗਏ। 

PunjabKesari

ਇਸ ਤੋਂ ਬਾਅਦ ਸ਼ਸ਼ਾਂਕ ਸਿੰਘ ਨੇ ਕੁਝ ਸ਼ਾਨਦਾਰ ਸ਼ਾਟ ਖੇਡੇ ਅਤੇ 25 ਗੇਂਦਾਂ 'ਚ 2 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 41 ਦੌੜਾਂ ਬਣਾ ਕੇ ਬੁਮਰਾਹ ਦੀ ਗੇਂਦ 'ਤੇ ਆਊਟ ਹੋ ਗਿਆ। ਹਰਪ੍ਰੀਤ ਭਾਟੀਆ ਨੇ 15 ਗੇਂਦਾਂ 'ਚ 13 ਦੌੜਾਂ ਬਣਾਈਆਂ ਤੇ ਉਹ ਸ਼੍ਰੇਅਸ ਗੋਪਾਲ ਦੀ ਗੇਂਦ 'ਤੇ ਆਊਟ ਹੋ ਗਿਆ। 

PunjabKesari

ਉਸ ਦੇ ਆਊਟ ਹੋਣ ਤੋਂ ਬਾਅਦ ਆਏ ਸ਼ਸ਼ਾਂਕ ਸਿੰਘ ਨੇ ਇਕ ਵਾਰ ਸ਼ਾਨਦਾਰ ਪਾਰੀ ਖੇਡੀ ਤੇ ਤਾਬੜਤੋੜ ਬੱਲੇਬਾਜ਼ੀ ਕੀਤੀ। ਉਸ ਨੇ ਇਕ ਵਾਰ ਫ਼ਿਰ ਤੋਂ ਇਕੱਲੇ ਆਪਣੇ ਦਮ 'ਤੇ ਮੈਚ 'ਚ ਪੰਜਾਬ ਦੀਆਂ ਉਮੀਦਾਂ ਕਾਇਮ ਰੱਖੀਆਂ, ਪਰ 18ਵੇਂ ਓਵਰ ਦੀ ਪਹਿਲੀ ਗੇਂਦ 'ਤੇ ਹੀ ਗੇਰਾਲਡ ਕੋਇਟਜ਼ੀ ਹੱਥੋਂ ਆਊਟ ਹੋ ਗਿਆ। ਆਊਟ ਹੋਣ ਤੋਂ ਪਹਿਲਾਂ ਉਸ ਨੇ 28 ਗੇਂਦਾਂ 'ਚ 2 ਚੌਕਿਆਂ ਤੇ 7 ਛੱਕਿਆਂ ਦੀ ਮਦਦ ਨਾਲ ਤਾਬੜਤੋੜ 61 ਦੌੜਾਂ ਬਣਾਈਆਂ। 

PunjabKesari

ਅਖ਼ੀਰ 'ਚ ਹਰਪ੍ਰੀਤ ਬਰਾੜ ਨੇ 20 ਗੇਂਦਾਂ 'ਚ 21 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਰਬਾਡਾ ਨੇ ਗਰਾਊਂਡ 'ਤੇ ਆਉਂਦੇ ਹੀ ਪਹਿਲੀ ਹੀ ਗੇਂਦ 'ਤੇ ਛੱਕਾ ਲਗਾ ਕੇ ਇਕ ਵਾਰ ਫਿਰ ਤੋਂ ਮੈਚ 'ਚ ਜਾਨ ਫੂਕ ਦਿੱਤੀ। ਪਰ ਰਬਾਡਾ ਦੇ ਆਖ਼ਰੀ ਓਵਰ 'ਚ ਰਨ ਆਊਟ ਹੋਣ ਦੇ ਨਾਲ ਹੀ ਪੰਜਾਬ ਦੀਆਂ ਉਮੀਦਾਂ ਵੀ ਟੁੱਟ ਗਈਆਂ ਤੇ ਟੀਮ ਨੂੰ ਇਕ ਵਾਰ ਫ਼ਿਰ ਤੋਂ ਰੋਮਾਂਚਕ ਮੁਕਾਬਲੇ 'ਚ ਹਾਰ ਹਾਰ ਦਾ ਸਾਹਮਣਾ ਕਰਨਾ ਪਿਆ।  

PunjabKesari

ਇਸ ਜਿੱਤ ਦੇ ਨਾਲ ਹੁਣ ਮੁੰਬਈ ਦੇ 7 ਮੁਕਾਬਲਿਆਂ 'ਚੋਂ 3 ਜਿੱਤ ਕੇ 6 ਅੰਕ ਹੋ ਗਏ ਹਨ ਤੇ ਉਹ ਹੁਣ ਪੁਆਇੰਟ ਟੇਬਲ 'ਚ 7ਵੇਂ ਸਥਾਨ 'ਤੇ ਪਹੁੰਚ ਗਈ ਹੈ, ਜਦਕਿ ਪੰਜਾਬ ਦੀ ਟੀਮ 7 ਮੈਚਾਂ 'ਚੋਂ ਸਿਰਫ਼ 2 ਜਿੱਤ ਕੇ 4 ਅੰਕਾਂ ਨਾਲ 9ਵੇਂ ਸਥਾਨ 'ਤੇ ਖਿਸਕ ਗਈ ਹੈ।  

PunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News