ਸੁਆਰੇਜ ਅਤੇ ਐਟਲੇਟਿਕੋ ਮੈਡਰਿਡ ਨੇ ਖੇਡਿਆ ਬਿਨ੍ਹਾਂ ਕਿਸੇ ਗੋਲ ਦੇ ਡਰਾਅ

10/05/2020 1:40:22 PM

ਮੈਡਰਿਡ—ਐਟਲੇਟਿਕੋ ਮੈਡਰਿਡ ਵੱਲੋਂ ਸ਼ੁਰੂਆਤੀ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਲੁਈ ਸੁਆਰੇਜ ਆਪਣਾ ਜਾਦੁਈ ਪ੍ਰਦਰਸ਼ਨ ਜਾਰੀ ਰੱਖਣ 'ਚ ਨਾਕਾਮ ਰਹੇ ਅਤੇ ਉਨ੍ਹਾਂ ਦੀ ਟੀਮ ਨੂੰ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ 'ਚ ਸ਼ਨੀਵਾਰ ਨੂੰ ਇਥੇ ਵਿੱਲਾਰੀਯਾਲ ਤੋਂ ਬਿਨ੍ਹਾਂ ਕਿਸੇ ਗੋਲ ਦੇ ਡਰਾਅ ਖੇਡਣਾ ਪਿਆ। ਐਟਲੇਟਿਕੋ ਨੇ ਇਸ ਸੈਸ਼ਨ ਦੀ ਸ਼ੁਰੂਆਤ ਗ੍ਰੇਨਾਡਾ 'ਤੇ 6-1 ਦੀ ਸ਼ਾਨਦਾਰ ਜਿੱਤ ਨਾਲ ਕੀਤੀ ਸੀ ਪਰ ਆਪਣੇ ਇਸ ਪ੍ਰਦਰਸ਼ਨ ਨੂੰ ਉਹ ਅੱਗੇ ਜਾਰੀ ਨਹੀਂ ਰੱਖ ਪਾਇਆ ਅਤੇ ਉਸ ਨੂੰ ਲਗਾਤਾਰ ਦੂਜੇ ਮੈਚ 'ਚ ਬਿਨ੍ਹਾਂ ਕਿਸੇ ਗੋਲ ਦੇ ਡਰਾਅ ਖੇਡ ਕੇ ਅੰਕ ਵੰਡਣੇ ਪਏ।
ਐਟਲੇਟਿਕੋ ਦੇ ਤਿੰਨ ਮੈਚਾਂ 'ਚ ਹੁਣ ਪੰਜ ਅੰਕ ਹਨ ਅਤੇ ਉਹ 11ਵੇਂ ਸਥਾਨ 'ਤੇ ਹੈ। ਇਸ ਦੌਰਾਨ ਰੀਅਲ ਸੋਸੀਡਾਡ ਨੇ ਗੋਟਾਫੇ ਨੂੰ 3-0 ਨਾਲ ਜਦੋਂਕਿ ਰੀਆਲ ਬੇਟਿਲ ਨੇ ਵੇਲੇਂਸਿਆ ਨੂੰ 2-0 ਨਾਲ ਹਰਾਇਆ ਜਦੋਂਕਿ ਐਲਚੇ ਅਤੇ ਹੁਐਸਕਾ ਦਾ ਮੈਚ ਬਿਨ੍ਹਾਂ ਕਿਸੇ ਗੋਲ ਦੇ ਬਰਾਬਰੀ 'ਤੇ ਰਿਹਾ। ਰੀਆਲ ਬੇਟਿਸ ਇਸ ਜਿੱਤ ਨਾਲ ਪੰਜ ਮੈਚਾਂ 'ਚੋਂ ਨੌ ਅੰਕ ਲੈ ਕੇ ਚੋਟੀ 'ਤੇ ਪਹੁੰਚ ਗਿਆ ਹੈ। ਉਸ 'ਤੋਂ ਬਾਅਦ ਸੋਸੀਡਾਡ ਅਤੇ ਵਿੱਲਾਰੀਆਲ (ਦੋਵੇਂ ਅੱਠ ਅੰਕ) ਦਾ ਨੰਬਰ ਆਉਂਦਾ ਹੈ।


Aarti dhillon

Content Editor

Related News