ਧਾਰਾ 370 ਹਟਾਉਣ ਮਗਰੋਂ ਲੋਕਾਂ ਨੇ ਬਿਨਾ ਕਿਸੇ ਡਰ ਦੇ ਪਾਈ ਵੋਟ, ਇਹੀ ਬਦਲਾਅ ਹੈ: ਡਾ. ਅੰਦਰਾਬੀ

Wednesday, May 15, 2024 - 12:02 PM (IST)

ਧਾਰਾ 370 ਹਟਾਉਣ ਮਗਰੋਂ ਲੋਕਾਂ ਨੇ ਬਿਨਾ ਕਿਸੇ ਡਰ ਦੇ ਪਾਈ ਵੋਟ, ਇਹੀ ਬਦਲਾਅ ਹੈ: ਡਾ. ਅੰਦਰਾਬੀ

ਨੈਸ਼ਨਲ ਡੈਸਕ: ਜੰਮੂ-ਕਸ਼ਮੀਰ ਵਕਫ਼ ਬੋਰਡ ਦੀ ਚੇਅਰਪਰਸਨ ਤੇ ਭਾਜਪਾ ਆਗੂ ਡਾ. ਦਰਖਸ਼ਾਂ ਅੰਦਰਾਬੀ ਨੇ ਕਿਹਾ ਕਿ ਘਾਟੀ ਵਿਚ ਲੰਬੇ ਸਮੇਂ ਮਗਰੋਂ ਲੋਕਾਂ ਨੇ ਬਿਨਾਂ ਕਿਸੇ ਡਰ ਦੇ ਵੋਟ ਪਾਈ ਹੈ। ਉਨ੍ਹਾਂ ਕਿਹਾ ਕਿ, "ਪਹਿਲਾਂ ਲੋਕਾਂ ਵਿਚ ਇੰਨਾ ਡਰ ਹੁੰਦਾ ਸੀ ਕਿ ਉਹ ਵੋਟ ਪਾਉਣ ਲਈ ਬਾਹਰ ਨਹੀਂ ਆ ਪਾਉਂਦੇ ਸੀ। ਪਰ ਇਸ ਵਾਰ ਲੋਕ ਵੋਟ ਕਰਨ ਲਈ ਘਰਾਂ ਤੋਂ ਬਾਹਰ ਨਿਕਲੇ ਹਨ। ਇਹੀ ਬਦਲਾਅ ਹੈ...।"

ਦੱਸ ਦਈਏ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਮਗਰੋਂ ਉੱਥੇ ਪੈ ਰਹੀਆਂ ਵੋਟਾਂ ਨੂੰ ਲੈ ਕੇ ਲੋਕਾਂ ਵਿਚ ਜ਼ਬਰਦਸਤ ਉਤਸ਼ਾਹ ਨਜ਼ਰ ਆਇਆ। ਕੇਂਦਰ ਦੀ ਮੋਦੀ ਸਰਕਾਰ ਨੇ 5 ਅਗਸਤ, 2019 'ਚ ਸੂਬੇ ਵਿਚ ਧਾਰਾ-370 ਖ਼ਤਮ ਕਰ ਦਿੱਤੀ ਸੀ। ਇਸ ਦੇ ਨਾਲ ਹੀ ਸੂਬੇ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਵੰਡ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਸੂਬੇ ਦੀ ਵਿਧਾਨ ਸਭਾ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਸੀ। ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਹੋਏ ਇਨ੍ਹਾਂ ਬਦਲਾਵਾਂ ਮਗਰੋਂ ਇੱਥੇ ਪਹਿਲੀ ਵਾਰ ਚੋਣਾਂ ਹੋਈਆਂ।

ਇਹ ਖ਼ਬਰ ਵੀ ਪੜ੍ਹੋ - ਭਲਕੇ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ, CM ਮਾਨ ਨਾਲ ਕੱਢਣਗੇ ਵੱਡਾ ਰੋਡ ਸ਼ੋਅ

ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਅੱਤਵਾਦ ਤੋਂ ਪ੍ਰਭਾਵਿਤ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਵਿਚ 2024 ਵਿਚ ਪਹਿਲੀ ਵਾਰ ਜ਼ਬਰਦਸਤ ਵੋਟਿੰਗ ਹੋਈ। ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਵਿਚ ਸ਼੍ਰੀਨਗਰ ਸੰਸਦੀ ਖੇਤਰ 'ਚ 37.99 ਫ਼ੀਸਦੀ ਵੋਟਿੰਗ ਹੋਈ। ਇਸ ਤੋਂ ਪਹਿਲਾਂ 2019 ਦੀਆਂ ਲੋਕ ਸਭਾ ਚੋਣਾਂ ਵਿਚ ਇੱਥੇ 14.1 ਫ਼ੀਸਦੀ, 2014 'ਚ 25.9 ਫ਼ੀਸਦੀ, 2009 'ਚ 25.06 ਫ਼ੀਸਦੀ, 2004 'ਚ 18.06 ਫ਼ੀਸਦੀ ਅਤੇ 1999 'ਚ 11.9 ਫ਼ੀਸਦੀ ਵੋਟਿੰਗ ਹੋਈ ਸੀ। ਉਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਇਲਾਕਿਆਂ ਵਿਚ ਕਈ ਵਾਰ ਚੋਣਾਂ ਮੁਲਤਵੀ ਕਰਨੀ ਪਈਆਂ ਸਨ।

ਇਸ ਵਾਰ ਸ਼੍ਰੀਨਗਰ ਸੀਟ ਲਈ 24 ਉਮੀਦਵਾਰ ਹਨ। ਇਸ ਲੋਕ ਸਭਾ ਹਲਕੇ ਵਿਚ ਕੁੱਲ 17.48 ਲੱਖ ਵੋਟਰ ਹਨ। ਲੱਦਾਖ ਦੇ ਵੱਖ ਹੋਣ ਤੋਂ ਬਾਅਦ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿਚ ਲੋਕ ਸਭਾ ਦੀਆਂ 5 ਸੀਟਾਂ ਹਨ। ਇਹ 5 ਸੀਟਾਂ ਹਨ- ਬਾਰਾਮੂਲਾ, ਸ਼੍ਰੀਨਗਰ, ਅਨੰਤਨਾਗ-ਰਾਜੌਰੀ, ਊਧਮਪੁਰ ਅਤੇ ਜੰਮੂ। ਅਨੰਤਨਾਗ-ਰਾਜੌਰੀ ਵਿਚ 7 ​​ਮਈ ਨੂੰ ਚੋਣਾਂ ਹੋਣੀਆਂ ਸਨ ਪਰ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਹੁਣ ਇੱਥੇ 25 ਮਈ ਨੂੰ ਚੋਣਾਂ ਹੋਣਗੀਆਂ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News